ਜਨਰਲ ਕੈਟਾਗਿਰੀ ਕਿਸੇ ਵਰਗ ਦੇ ਹੱਕਾਂ ਤੇ ਡਾਕਾ ਮਾਰਨ ਦੇ ਪੱਖ ਵਿੱਚ ਨਹੀਂ :ਫੈਡਰੇਸ਼ਨਮੁੱਖ ਮੰਤਰੀ ਦੇ ਭਰੋਸੇ ਨੂੰ ਅਮਲੀ ਰੂਪ ਵਿੱਚ ਲਾਗੂ ਕਰਵਾਕੇ ਲਵਾਂਗੇ ਸਾਹ: ਫੈਡਰੇਸ਼ਨਜਨਰਲ ਵਰਗ ਵਲੋਂ ਸ਼੍ਰੀ ਚਮਕੌਰ ਸਾਹਿਬ ਵਿਖੇ ਭੁੱਖ ਹੜਤਾਲ 26 ਨਵੰਬਰ ਤੋਂਪੱਤਰਕਾਰ ਬਲਵਿੰਦਰ ਸ਼ਰਮਾ ਦਾ ਨਾਵਲ ‘ਵਿਦੇਸ਼ੀ ਚਿੜੀ’ ਲੋਕ ਅਰਪਣ ਹੋਇਆਜ਼ਿਲਾ ਲੋਕ ਸੰਪਰਕ ਦਫਤਰ, ਗੁਰਦਾਸਪੁਰ। ਐਡਵੋਕੈਟ ਬਲਜੀਤ ਸਿੰਘ ਪਾਹੜਾ, ਪ੍ਰਧਾਨ ਨਗਰ ਕੌਂਸਲ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਲੱਗੇ ਸੁਵਿਧਾ ਕੈਂਪ ਦਾ ਦੌਰਾ ਲੋਕਾਂ ਨਸ਼ੇ ਨਾਲ ਮਰੇ ਨੌਜਵਾਨ ਦੀ ਲਾਸ਼ ਨੂੰ ਸੜਕ 'ਤੇ ਰੱਖ ਕੇ ਕੀਤਾ ਰੋਸ ਪ੍ਰਦਰਸ਼ਨਕਮਲ ਸ਼ਰਮਾ ਨੇ ਹਲਕਾ ਸਨੌਰ ਦਾ ਮਾਣ ਵਧਾਇਆਕਿਸਾਨ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲਿਆਉਣ -ਡਿਪਟੀ ਕਮਿਸ਼ਨਰਅਸ਼ੀਸ਼ ਮਿਸ਼ਰਾ ਗ੍ਰਿਫਤਾਰ, ਜੁਡੀਸ਼ੀਅਲ ਹਿਰਾਸਤ ਵਿਚ ਭੇਜਿਆ ਰਾਮਪੁਰਾ ਫੂਲ ਵਿਖੇ 75ਵਾਂ ਆਜਾਦੀ ਦਿਹਾੜਾ ਮਨਾਇਆ
ਰਾਸ਼ਟਰੀ : ਹਰਿਆਣਾ

ਆਕਸੀਜਨ ਸਿਲੇਂਡਰ ਦੀ ਹੋਮ ਡਿਲੀਵਰੀ ਪ੍ਰਾਥਮਿਕਤਾ ਨਾਲ ਕਰਨ ਦੇ ਨਿਰਦੇਸ਼

May 12, 2021 05:20 PM

ਚੰਡੀਗੜ੍ਹ, 12 ਮਈ (ਬਿਊਰੋ) - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਜਿਲ੍ਹੇ ਦੇ ਹਸਪਤਾਲਾਂ ਵਿਚ ਉਪਚਾਰਧੀਨ ਕੋਵਿਡ ਮਰੀਜਾਂ ਦਾ ਡਾਟਾ ਲਗਾਤਾਰ ਨਿਰਧਾਰਿਤ ਪੋਰਟਲ 'ਤੇ ਅਪਡੇਟ ਕਰਨ ਦੇ ਨਿਰਦੇਸ਼ ਦਿੱਤੇ। ਹਨ।

            ਸ੍ਰੀ ਵੀ. ਉਮਾਸ਼ੰਕਰ ਅੱਜ ਇੱਥੋਂ ਵੀਸੀ ਰਾਹੀਂ ਆਕਸੀਜਨ ਸਿਲੇਂਡਰਾਂ ਦੀ ਹੋਮ ਡਿਲੀਵਰੀ ਦੇ ਸਬੰਧ ਵਿਚ ਆਯੋਜਿਤ ਡਿਪਟੀ ਕਮਿਸ਼ਨਰਾਂ ਅਤੇ ਨੋਡਲ ਅਫਸਰਾਂ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਸੀਐਮ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ।

            ਡਿਪਟੀ ਕਮਿਸ਼ਨਰਾਂ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਵੀ. ਉਮਾਸ਼ੰਕਰ ਨੇ ਕਿਹਾ ਕਿ ਕੋਵਿਡ 'ਤੇ ਕੰਟਰੋਲ ਲਈ ਸਾਨੂੰ ਜਰੂਰੀ ਵਿਵਸਥਾ ਕਰਨੀ ਹੈ। ਉਨ੍ਹਾਂ ਲੇ ਕਿਹਾ ਕਿ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਕੋਵਿਡ ਮਰੀਜਾਂ ਅਤੇ ਹੋਰ ਬੀਮਾਰੀਆਂ ਨਾਲ ਗ੍ਰਸਤ ਮਰੀਜਾਂ ਨੂੰ ਆਕਸੀਜਨ ਸਿਲੇਂਡਰ ਰੀਫਿਲ ਕੀਤੀ ਹੋਮ ਡਿਲੀਵਰੀ ਕਿਸੇ ਵੀ ਸੂਰਤ ਵਿਚ 12 ਘੰਟੇ ਤੋਂ ਵੱਧ ਸਮੇਂ ਤਕ ਪੈਂਡਿੰਗ ਨਹੀਂ ਰਹਿਣੀ ਚਾਹੀਦੀ। ਲੋਕਾਂ ਨੁੰ ਜਲਦੀ ਤੋਂ ਜਲਦੀ ਸਿਲੇਂਡਰ ਮਿਲਨਾ ਚਾਹੀਦਾ ਹੈ ਤਾਂ ਜੋ ਕਿਸੇ ਤਰ੍ਹਾ ਦੀ ਕੋਈ ਮੁਸ਼ਕਲ ਨਾ ਆਏ। ਨਾਲ ਹੀ ਅਜਿਹੀ ਵਿਵਸਥਾ ਯਕੀਨੀ ਕਰਨ ਕਿ ਜਿਸ ਮਰੀਜ ਦੇ ਲਈ ਸਿਲੇਂਡਰ ਦਾ ਬਿਨੈ ਇਕ ਵਾਰ ਆ ਜਾਵੇ, ਉਸ ਨੂੰ ਅਗਲੇ ਸਿਲੇਂਡਰ ਦੀ ਸਪਲਾਈ ਸਮੇਂ ਨਾਲ ਹੋ ਜਾਵੇ। ਉਨ੍ਹਾਂ ਨੇ ਕਿਹਾ ਕਿ ਇਹ ਵੀ ਯਕੀਨੀ ਕੀਤਾ ਜਾਵੇ ਕਿ ਕੋਈ ਸਿਲੇਂਡਰ ਸਪਲਾਈ ਦੀ ਇਸ ਯੋਜਨਾ ਦੀ ਦੁਰਵਰਤੋਨਾ ਕਰੇ। ਇਸ ਦੇ ਲਈ ਜਿਸ ਦੇ ਕੋਲ ਤੋਂ ਬਿਨੇ ਆਇਆ ਹੈ, ਉਸ ਨੂੰ ਫੋਨ ਕਰ ਕੇ ਯਕੀਨੀ ਕੀਤਾ ਜਾਣਾ ਬੇਹੱਦ ਜਰੂਰੀ ਹੈ ਕਿ ਸਿਲੇਂਡਰ ਸਹੀ ਥਾਂ ਪਹੁੰਚਿਆ ਹੈ ਜਾਂ ਨਹੀਂ।

ਸਹੀ ਡਾਟਾ ਅਪਡੇਟ ਕਰਨ ਦੇ ਨਿਰਦੇਸ਼

            ਡਾਕਟਰ ਅਮਿਤ ਅਗਰਵਾਲ ਨੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਕੋਵਿਡ ਮਰੀਜਾਂ ਦਾ ਸਹੀ ਡਾਟਾ ਸਮੇਂ ਨਾਲ ਨਿਰਧਾਰਤ ਪੋਰਟਲ  'ਤੇ ਅਪਡੇਟ ਕਰਵਾਉਣ ਅਤੇ ਨਾਲ ਹੀ ਆਪਣੇ ਪੱਧਰ 'ਤੇ ਵੀ ਚੈਕ ਕਰਨ ਕਿ ਡਾਟਾ ਸਹੀ ਹੋਵੇ। ਉਨ੍ਹਾਂ ਨੇ ਕਿਹਾ ਕਿ ਕੁੱਝ ਸਥਾਨਾਂ ਤੋਂ ਪੋਰਟਲ 'ਤੇ ਮਰੀਜਾਂ ਦੀ ਗਿਣਤੀ ਵੱਧ ਭਰੇ ਜਾਣ ਦੀ ਗਲ ਸਾਹਮਣੇ ਆਈ ਹੈ। ਉਨ੍ਹਾਂ ਨੇ ਕਿਹਾ ਕਿ ਵਿੱਚ-ਵਿੱਚ ਮੁੱਖ ਦਫਤਰ ਤੋਂ ਵੀ ਚੈਕ ਕੀਤਾ ਜਾ ਰਿਹਾ ਹੈ, ਉਸੀ ਚੈਕਿੰਗ ਦੌਰਾਨ ਇਹ ਗਲ ਧਿਆਨ ਵਿਚ ਆਈ ਹੈ।

ਤੁਰੰਤ ਫੈਸਲਾ ਲੈਣ ਦਾ ਸਮੇਂ

            ਸ੍ਰੀ ਵੀ. ਉਮਾਸ਼ੰਕਰ ਨੇ ਕਿਹਾ ਕਿ ਇਹ ਸਮੇਂ ਲੋਕਾਂ ਨੂੰ ਤੁਰੰਤ ਸਹਾਇਤਾ ਪਹੁੰਚਾਉਣ ਦਾ ਹੈ। ਆਕਸੀਜਨ ਸਿਲੇਂਡਰ ਦੀ ਰੀਫਿਲਿੰਗ ਵਿਚ ਕੋਈ ਮੁਸ਼ਕਲ ਆਉਣ 'ਤੇ ਤੁਰੰਤ ਫੈਸਲਾ ਲੈਣ ਅਤੇ ਮੁੱਖ ਦਫਤਰ 'ਤੇ ਇਸ ਦੀ ਸੂਚਨਾ ਵੀ ਤੁਰੰਤ ਦਿੱਤੀ ਜਾਵੇ ਤਾਂ ਜੋ ਸਮੇਂ ਨਾਲ ਸਹੀ ਅਤੇ ਕਾਰਗਰ ਵਿਵਸਥਾ ਹੋ ਸਕੇ।

            ਉਨ੍ਹਾਂ ਨੇ ਕਿਹਾ ਕਿ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਲੋਕਾਂ ਦਾ ਹੈਲਥ ਸਟੇਟਸ ਜਾਨਣ ਦੇ ਲਈ ਮੈਡੀਕਲ ਅਫਸਰਸ ਨੂੰ ਘਰ-ਘਰ ਭੇਜਿਆ ਜਾਵੇ ਅਤੇ ਜਰੂਰਤ ਹੋਣ 'ਤੇ ਗੰਭੀਰ ਮਰੀਜ ਨੂੰ ਹਸਪਤਾਲ ਵਿਚ ਐਡਮਿਟ ਕਰਾਉਣ। ਉਨ੍ਹਾਂ ਨੇ ਬੀਪੀਐਲ ਪਰਿਵਾਰਾਂ ਦੇ ਕੋਵਿਡ ਗ੍ਰਸਤ ਮਰੀਜਾਂ ਦਾ ਡਾਟਾ ਵੀ ਰੋਜਾਨਾ ਐਚਆਰਹੀਲ  'ਤੇ ਅੱਪਡੇਟ ਕਰਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਬੀਪੀਐਲ ਦੇ ਲਈ ਸਰਕਾਰ ਵੱਲੋਂ ਕੋਵਿਡ ਸਮੇਂ ਲਈ ਐਲਾਨ ਵਿੱਤੀ ਲਾਭ ਸਬੰਧਿਤ ਨੁੰ ਦਿੱਤਾ ਜਾ ਸਕੇ

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ