ਭਾਈ ਘਨ੍ਹੀਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋ ਕੋਵਿਡ 19 ਸੰਸਕਾਰ ਟੀਮ ਦੇ ਮੈਬਰਾਂ ਨੂੰ ਸੇਵਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਬੀਰ ਜੈਯੰਤੀ ਦੇ ਮੌਕੇ 'ਤੇ ਸੂਬੇ ਦੇ ਲੋਕਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਸੂਬੇ ਦੇ ਓਲੰਪਿਕ ਮੈਡਲ ਜੇਤੂ ਮੁੱਖ ਮੰਤਰੀ ਨਾਲ ਮਿਲੇਡੀ.ਸੀ. ਵੱਲੋਂ ਟੀਕਾਕਰਣ ਮੁਹਿੰਮ 'ਚ 10 ਲੱਖ ਦਾ ਆਂਕੜਾ ਪਾਰ ਕਰਨ ਲਈ ਲੁਧਿਆਣਵੀਆਂ ਨੂੰ ਦਿੱਤੀ ਮੁਬਾਰਕਵਾਦਸਾਈਕਲ ਸਵਾਰਾਂ ਵੱਲੋਂ ਨਸ਼ਿਆਂ ਵਿਰੁੱਧ ਕੱਢੀ ਸਾਈਕਲ ਰੈਲੀਬਿਜਲੀ ਦਾ ਕੁਨੈਕਸ਼ਨ ਚਾਲੂ ਕਰਵਾਉਣ ਲਈ ਨੌਜਵਾਨ ਚੜਿਆ ਪਾਣੀ ਦੀ ਟੈਂਕੀ ਉੱਪਰ ਪੱਛੜੀਆਂ ਸ੍ਰੇਣੀਆਂ 2022 ਦੀਆਂ ਚੋਣਾਂ ਚ ਮੋਹਰੀ ਰੋਲ ਅਦਾ ਕਰੇਗੀ- ਗਾਬੜੀਆਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਮਾਮਲੇ ’ਚ ਹਾਈਕੋਰਟ ਪੰਜਾਬ ਕੈਬਨਿਟ ਦੇ ਫ਼ੈਸਲੇ ਨੂੰ ਤਰੁੰਤ ਰੱਦ ਕਰੇ : ਜਗਤਾਰ ਮਠਾੜੂਜ਼ਿਲ੍ਹੇ ’ਚ 5 ਕਰੋੜ ਦੀ ਲਾਗਤ ਨਾਲ ਅਗਲੇ ਹਫ਼ਤੇ ਮੁਕੰਮਲ ਹੋਣਗੇ ਹੜ੍ਹ ਸੁਰੱਖਿਆ ਪ੍ਰਬੰਧ- ਡਿਪਟੀ ਕਮਿਸ਼ਨਰਐਸ.ਐਚ.ਓ ਜਸਵੀਰ ਸਿੰਘ ਦੀ ਬਦਲੀ ਰੁਕਵਾਉਣ ਲਈ ਅੱਜ ਲੱਗੇਗਾ ਧਰਨਾ
ਪੰਜਾਬ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਰਾਮਪੁਰਾ ਦੇ ਸਟਾਫ ਨੇ ਸਕੂਲ ਦੀਆਂ ਕੰਧਾਂ ਵੀ ਬੋਲਣ ਲਾਈਆਂ ਪ੍ਰਾਈਵੇਟ ਸਕੂਲਾਂ ਦੇ ਬੱਚੇ ਵੀ ਇਸ ਪੇਂਡੂ ਸਕੂਲ ਚ ਦਾਖ਼ਲ ਹੋਣ ਨੂੰ ਤਰਜੀਹ ਦੇਣ ਲੱਗੇ

May 04, 2021 08:20 PM

ਰਾਮਪੁਰਾ ਫੂਲ, 4 ਮਈ((ਕੁਲਜੀਤ ਢੀਂਗਰਾ/ਪ੍ਰਦੀਪ ਸ਼ਰਮਾਂ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਰਾਮਪੁਰਾ ਦਾ ਸਕੂਲ, ਪੇਂਡੂ ਹੋਣ ਦੇ ਬਾਵਜੂਦ ਸ਼ਹਿਰੀ ਸਕੂਲਾਂ ਨੂੰ ਮਾਤ ਪਾਉਣ ਲੱਗਾ ਹੈ। ਸਕੂਲ ਦੀ ਪ੍ਰਬੰਧਕੀ ਕਾਰਜਸ਼ੈਲੀ ਦਾ ਕਮਾਲ ਦੇਖੋ ਕਿ ਅਧਿਆਪਕਾਂ ਦੇ ਨਤੀਜੇ ਵੀ ਵਧੀਆ ਆਉਣ ਲੱਗੇ ਹਨ ਤੇ ਬੱਚਿਆਂ ਦੀ ਗਿਣਤੀ ਵੀ ਵਧਣ ਲੱਗੀ ਹੈ। ਸਕੂਲ ਦੇ ਮੁੱਖ ਗੇਟ ਅਤੇ ਚਾਰਦੀਵਾਰੀ ਦੀ ਦਿੱਖ ਏਨੀ ਦਿਲਕਸ਼ ਕਿ ਇਸ ਉੱਪਰ ਉੱਕਰੇ ਹਰਫ਼ ਦੇਖ ਤੁਰੇ ਜਾਂਦਿਆਂ ਦੇ ਪੈਰ ਥੰਮ ਜਾਂਦੇ ਹਨ। ਪਿੰਡ ਦੇ ਲੋਕ ਖੜ ਖੜ ਅਜਿਹੇ ਦ੍ਰਿਸ਼ ਦੇਖਦੇ ਰਹਿੰਦੇ ਹਨ, ਜਿਵੇਂ ਸਕੂਲ ਦੀਆਂ ਬੇਜਾਨ ਕੰਧਾਂ ਉਨਾਂ ਨਾਲ ਗੱਲਾਂ ਕਰ ਰਹੀਆਂ ਹੋਣ। ਪਿੰਡ ਦਾ ਹੀ ਵਸਨੀਕ ਅਤੇ ਇਨਕਲਾਬੀ ਕੇਂਦਰ ਪੰਜਾਬ ਦਾ ਆਗੂ ਜਗਦੀਸ਼ ਸਿੰਘ ਰਾਮਪੁਰਾ ਉਕਤ ਗੱਲਾਂ ਦੀ ਪੁਸ਼ਟੀ ਕਰਦਾ ਹੋਇਆ ਦੱਸਦਾ ਹੈ ਕਿ ਉਸ ਨੇ ਆਪਣੀ ਜ਼ਿੰਦਗੀ ਵਿਚ ਸਰਕਾਰੀ ਪੇਂਡੂ ਸਕੂਲ ਦੀ ਦਿੱਖ ਏਨੀ ਦਿਲਕਸ਼ ਨਹੀਂ ਦੇਖੀ। ਸਕੂਲ  ਦੇ ਮੁੱਖ ਗੇਟ ਕੋਲ ਖੜ੍ਹਕੇ ਕੋਈ ਵੀ ਅੱਗੇ ਨਹੀਂ ਜਾ ਸਕਦਾ। ਅੰਦਰ ਜਾ ਕੇ ਸਕੂਲ ਪ੍ਰਿੰਸੀਪਲ ਅਤੇ ਮਿਹਨਤੀ ਸਟਾਫ ਨੂੰ ਦਾਦ ਦੇ ਕੇ ਆਉੰਦਾ ਹੈ।  ਪਿੰਡ ਦੇ ਹੀ ਸੇਵਾ-ਮੁਕਤ ਜਿਲੇਦਾਰ ਹਰਮੇਸ਼ ਕੁਮਾਰ ਪਟਵਾਰੀ ਨੇ ਦੱਸਿਆ ਕਿ ਕੋਵਿਡ-19 ਪੀਰੀਅਡ ਦੌਰਾਨ ਸਟਾਫ ਦੀ ਮਿਹਨਤ ਰੰਗ ਲਿਆਈ ਹੈ ਅਤੇ ਲੋਕ ਪ੍ਰਾਈਵੇਟ ਸਕੂਲਾਂ ਦੀ ਬਜਾਇ ਇਸ ਸਕੂਲ ਚ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਪਸੰਦ ਕਰਨ ਲੱਗੇ ਹਨ। ਸਕੂਲ ਦੀ ਵਰਤਮਾਨ ਪ੍ਰਿੰਸੀਪਲ ਸੁਖਵਿੰਦਰ ਕੌਰ ਖੋਸਾ ਅਤੇ ਕੁੱਝ ਹੋਰ ਅਧਿਆਪਕ ਗੈਰ ਬੋਰਡ ਕਲਾਸਾਂ ਨੂੰ ਵੀ ਓਵਰਟਾਈਮ ਲਾ ਕੇ  ਬੱਚਿਆਂ ਨੂੰ ਪੜਾਉਂਦੇ ਆ ਰਹੇ ਹਨ।  ਵਧੀਆ ਨਤੀਜਿਆਂ ਲਈ ਕਾਫੀ ਅਧਿਆਪਕ ਸਨਮਾਨਿਤ ਵੀ ਹੋਏ ਹਨ। ਗਿਣਤੀ ਵਧਣ ਬਾਰੇ ਉਹਨਾਂ ਦੱਸਿਆ ਕਿ ਪਿਛਲੇ ਸਾਲ ਦੇ 738 ਦੇ ਮੁਕਾਬਲੇ ਐਤਕੀਂ 880 ਬੱਚੇ ਪੜ੍ਹ ਰਹੇ ਹਨ ਜ਼ੋ ਕਿ 15 ਪ੍ਰਤੀਸ਼ਤ ਦੇ ਕਰੀਬ ਵਾਧਾ ਬਣਦਾ ਹੈ। ਉਹਨਾਂ ਦੱਸਿਆ ਕਿ ਔਰਤ ਮੈਂਬਰਾਂ ਨੂੰ ਉਹਨਾਂ ਸਹੇਲੀਆਂ ਅਤੇ ਦੂਜੇ ਮੈਂਬਰਾਂ ਨੂੰ ਭਰਾ ਬਣਾ ਕੇ ਕੰਮ ਕਰਵਾਇਆ ਹੈ ਤੇ ਉਹ ਸਟਾਫ ਦੀ ਕਾਰਗੁਜ਼ਾਰੀ ਤੋਂ ਖੁਸ਼ ਹਨ।ਸਕੂਲ ਦੀ ਦੀਆਂ ਦੋ ਹੋਣਹਾਰ ਵਿਦਿਆਰਥਣਾਂ ਰਾਜਵੀਰ ਕੌਰ ਅਤੇ ਅਮਨਦੀਪ ਕੌਰ ਦੀ ਕੰਪਿਊਟਰ ਵਰਗੀ ਬਹੁਤ ਸੁੰਦਰ ਲਿਖਾਈ ਨੇ (ਕੈਲੀਗਰਾਫੀ) ਚੰਡੀਗੜ੍ਹ ਤੱਕ ਦੇ ਅਧਿਕਾਰੀ ਕੀਲੇ ਹੋਏ ਹਨ, ਇਸੇ ਕਰਕੇ ਹਰ ਸਾਲ ਸਟੇਟ ਪੱਧਰ ਤੇ ਪਹਿਲੀਆਂ ਦੋਵੇਂ ਪੁਜੀਸ਼ਨਾਂ  ਇਸ ਸਕੂਲ ਦੀ ਝੋਲੀ  ਡਿੱਗ ਪੈਂਦੀਆਂ ਹਨ।ਸਕੂਲ ਇੰਗਲਿਸ਼ ਬੂਸਟਰ ਕਲੱਬ ਚੋਂ ਵੀ ਮੋਹਰੀ ਹੈ। ਸੱਭਿਆਚਾਰਕ ਸਰਗਰਮੀਆਂ ਚ ਮਾਹਰ ਬੱਚੇ ਸਕੂਲ ਦੀ ਸਵੇਰ ਦੀ ਪ੍ਰਾਰਥਨਾ ਅਤੇ ਹਰ ਸਮਾਗਮ ਦੀ ਠੁੱਕ ਬੰਨਦੇ ਹਨ। ਸਕੂਲ ਦੇ ਕੰਪਲੈਕਸ ਮੁਖੀ ਹਨ। ਉੱਪ ਜ਼ਿਲ੍ਹਾ ਅਫ਼ਸਰ ਇਕਬਾਲ ਸਿੰਘ ਬੁੱਟਰ ਨੇ ਅਜਿਹੀਆਂ ਪ੍ਰਾਪਤੀਆਂ ਹਿਤ ਸਕੂਲ ਸਟਾਫ ਨੂੰ ਵਧਾਈ ਦਿੱਤੀ ਹੈ, ਉਨਾਂ ਕਿ ਵਿਭਾਗ ਹਰ ਸੰਭਵ ਸਹਿਯੋਗ ਕਰੇਗਾ। ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ।  

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ