ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਮਦਦ ਨਾਲ ਸੂਬੇ ਵਿਚ 60 ਆਕਸੀਜਨ ਪਲਾਂਟ ਲਗਾਏ ਜਾਣਗੇ। ਜੋ ਸੂਬੇ ਦੇ 30,50, 100 ਅਤੇ 200 ਬਿਸਤਰੀਆਂ ਦੀ ਸਮੱਰਥਾਂ ਵਾਲੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿਚ ਸਥਾਪਿਤ ਕੀਤੇ ਜਾਣਗੇ। ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਮਦਦ ਨਾਲ ਸੂਬੇ ਵਿਚ 60 ਆਕਸੀਜਨ ਪਲਾਂਟ ਲਗਾਏ ਜਾਣਗੇ। ਜੋ ਸੂਬੇ ਦੇ 30,50, 100 ਅਤੇ 200 ਬਿਸਤਰੀਆਂ ਦੀ ਸਮੱਰਥਾਂ ਵਾਲੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿਚ ਸਥਾਪਿਤ ਕੀਤੇ ਜਾਣਗੇ। ਕੋਰੋਨਾ ਮਹਾਮਾਰੀ ਵਿਚ ਡਾਕਟਰਾਂ ਤੇ ਮੈਡੀਕਲ ਸਟਾਫ ਦੇ ਲਈ ਹਰਿਆਣਾ ਸਰਕਾਰ ਦਾ ਫੈਸਲਾ-ਪੀਡਬਲਿਯੂਡੀ ਰੇਸਟ ਹਾਊਸ ਵਿਚ ਡਾਕਟਰ ਤੇ ਮੈਡੀਕਲ ਸਟਾਫ ਦਾ ਰਹਿਣਾ- ਖਾਨਾ ਹੋਵੇਗਾ ਮੁਫਤਫੂਲ ਦੇ ਦੁਕਨਦਾਰਾਂ ਵੱਲੋਂ ਦੁਕਾਨਾਂ ਬੰਦ ਕਰਨ ਦਾ ਵਿਰੋਧ, ਐਸ.ਡੀ.ਐਮ ਨੂੰ ਦਿੱਤਾ ਮੰਗ ਪੱਤਰਬੀਤੇ 24 ਘੰਟਿਆਂ 'ਚ ਕੋਰੋਨਾ ਨਾਲ 20 ਦੀ ਮੌਤ, 806 ਨਵੇਂ ਕੇਸ ਆਏ ਤੇ 660 ਹੋਏ ਤੰਦਰੁਸਤ : ਡਿਪਟੀ ਕਮਿਸ਼ਨਰਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਰਾਮਪੁਰਾ ਦੇ ਸਟਾਫ ਨੇ ਸਕੂਲ ਦੀਆਂ ਕੰਧਾਂ ਵੀ ਬੋਲਣ ਲਾਈਆਂ ਪ੍ਰਾਈਵੇਟ ਸਕੂਲਾਂ ਦੇ ਬੱਚੇ ਵੀ ਇਸ ਪੇਂਡੂ ਸਕੂਲ ਚ ਦਾਖ਼ਲ ਹੋਣ ਨੂੰ ਤਰਜੀਹ ਦੇਣ ਲੱਗੇਬਠਿੰਡਾ ਦੇ ਨਾਲ ਲਗਦੇ ਪਿੰਡਾਂ ਅੰਦਰ ਇੰਟਰਨੈੱਟ ਸੇਵਾਵਾਂ ਦੀ ਰੇਂਜ ਘਟਾਏ ਜਾਣ ਕਰਕੇ ਲਗਾਇਆ ਧਰਨਾ।ਦੋਸਤਾਂ ਨਾਲ ਪਾਰਟੀ ਕਰਨ ਗਏ ਵਕੀਲ ਦੀ ਲਾਸ਼ ਰਜਬਾਹੇ ਚੋਂ ਮਿਲੀ ਪਿੰਡ ਵਾਸੀਆਂ ਨੇ ਬਠਿੰਡਾ-ਜ਼ੀਰਕਪੁਰ ਕੌਮੀ ਸ਼ਾਹ ਮਾਰਗ ਤੇ ਲਾਇਆ ਜਾਮ, ਪਿੰਡ ਵਿੱਚ ਮਾਤਮ ਛਾਇਆ ਜ਼ਿਲਾ ਮੈਜਿਸਟਰੇਟ ਵਲੋਂ ਗੁਰਦਾਸਪੁਰ ਜਿਲ੍ਹੇ ਵਿਚ ਨਵੀਆਂ ਪਾਬੰਦੀਆਂ ਲਾਗੂ । ਗੈਰ ਜ਼ਰੂਰੀ ਵਸਤਾਂ ਦੀਆਂ ਸਾਰੀਆਂ ਦੁਕਾਨਾਂ ਰਹਿਣਗੀਆਂ ਬੰਦਜਰਨੈਲ ਸਿੰਘ ਦੀ ਯਾਦ ਵਿਚ ਨਿਹੰਗ ਸਿੰਘਾਂ ਦੀ ਛਾਉਣੀ ਲਈ 12 ਮਰਲੇ ਜਗਾ ਦਿੱਤੀ ਦਾਨ
ਪੰਜਾਬ

ਬਠਿੰਡਾ ਦੇ ਨਾਲ ਲਗਦੇ ਪਿੰਡਾਂ ਅੰਦਰ ਇੰਟਰਨੈੱਟ ਸੇਵਾਵਾਂ ਦੀ ਰੇਂਜ ਘਟਾਏ ਜਾਣ ਕਰਕੇ ਲਗਾਇਆ ਧਰਨਾ।

May 04, 2021 12:06 AM
ਮੋਬਾਇਲ ਨੈਟਵਰਕ ਨਾ ਚੱਲਣ ਦੇ ਰੋਸ ਵਜੋਂ ਧਰਨਾ ਲਾਇਆ ਗਿਆ ।

ਬਠਿੰਡਾ 4 ਮਈ (ਕੁਲਜੀਤ ਢੀਂਗਰਾ/ਭੂਸ਼ਨ ਸ਼ਰਮਾਂ) : ਅੱਜ ਪਿੰਡ ਖਿਆਲੀਵਾਲਾ, ਜੋਗਾਨੰਦ,ਭੋਖੜਾ ਤੇ ਹਰਗੋਬਿੰਦਪੁਰਾ ਦੇ ਕਿਸਾਨਾਂ ਵੱਲੋਂ ਕੇਂਦਰੀ ਸੈਂਟਰਲ ਜੇਲ ਗੋਬਿੰਦਪੁਰਾ (ਬਠਿੰਡਾ) ਮੂਹਰੇ ਪੂਰਾ ਦਿਨ ਧਰਨਾ ਦਿੱਤਾ। ਬੀਕੇਯੂ ਕਰਾਂਤੀਕਾਰੀ ਪੰਜਾਬ ਦੇ ਜਿਲਾ ਪ੍ਰਧਾਨ ਪਰਸ਼ੋਤਮ ਮਹਿਰਾਜ ਨੇ ਦੱਸਿਆ ਕਿ ਇੰਨਾਂ ਪਿੰਡਾਂ ਵਿੱਚ ਕਾਫੀ ਸਮੇਂ ਤੋਂ ਮੋਬਾਇਲ ਇੰਟਰਨੈੱਟ ਸੇਵਾ ਬੰਦ ਹੈ ਤੇ ਫੋਨ ਵੀ ਨਹੀਂ ਲੱਗ ਰਹੇ। ਲੋਕ ਇਕ ਦੂਜੇ ਦਾ ਦੁੱਖ ਦਰਦ ਪੁੱਛਣ ਦਸੱਣ ਤੋਂ ਪਰੇਸ਼ਾਨ ਹਨ ਤੇ ਕਿਸੇ ਸਮੱਸਿਆ ਵੇਲੇ ਇਕ ਦੂਜੇ ਨਾਲ ਸੰਪਰਕ ਕਰਨਾ ਔਖਾ ਹੋਇਆ ਪਿਆ ਹੈ।ਹੋਰ ਤਾਂ ਹੋਰ ਜਦੋਂ ਕਿਸੇ ਨੇ ਕੋਈ ਕਾਗਜੀ ਕਾਰਵਾਈ ਕਰਵਾਉਣੀ ਹੋਵੇ ਤੇ ਓ ਟੀ ਪੀ ਵਾਲਾ ਫੋਨ ਘਰ ਹੋਵੇ ਤਾਂ ਉਸਤੇ ਮੈਸਜ ਵੀ ਨਹੀਂ ਆਉਦਾਂ ਤੇ ਖੱਜਲ ਖੁਆਰੀ ਹੁੰਦੀ ਹੈ। ਬੱਚਿਆਂ ਦੀ ਪੜਾਈ ਬਿਲਕੁੱਲ ਠੱਪ ਹੈ ਕਿਓਂਕਿ ਇਕ ਪਾਸੇ ਸਰਕਾਰ ਨੇ ਕਰੋਨਾ ਕਰਕੇ ਸਕੂਲ ਕਾਲਜ ਬੰਦ ਕਰ ਰੱਖੇ ਹਨ ਤੇ ਦੂਜੇ ਪਾਸੇ ਆਨਲਾਈਨ ਪੜਾਈ ਚਲਾ ਕੇ ਇੰਟਰਨੈੱਟ ਸੇਵਾ ਬੰਦ ਕਰ ਰੱਖੀ ਹੈ। ਪਿੰਡਾਂ ਦੇ ਲੋਕਾਂ ਨੇ ਵਾਰ ਵਾਰ ਪਰਸ਼ਾਸ਼ਨ ਨਾਲ ਗੱਲ ਕੀਤੀ ਪਰ ਨਾ ਸੁਣੇ ਜਾਣ ਤੇ ਲੋਕਾਂ ਨੂੰ ਅੱਕ ਕੇ ਧਰਨਾ ਲਾਉਣਾ ਪਿਆ । ਧਰਨੇ ਵਿੱਚ ਡੀ.ਸੀ ਵੱਲੋਂ ਭੇਜੇ ਤਹਿਸੀਲਦਾਰ ਨੇ ਵਿਸ਼ਵਾਸ ਦਿਵਾਇਆ ਸੀ ਕਿ ਇਕ ਦੋ ਦਿਨਾਂ ਵਿੱਚ ਮਸਲਾ ਹੱਲ ਕਰ ਦਿੱਤਾ ਜਾਵੇਗਾ ਪਰ ਅੱਜ ਇਕ ਹਫਤਾ ਬੀਤ ਜਾਣ ਦੇ ਬਾਅਦ ਵੀ ਸਥਿਤੀ ਜਿਓਂ ਦੀ ਤਿਓਂ ਹੈ। ਸ਼ਾਮ ਨੂੰ ਜੇਲ ਸੁਪਰਡੈਂਟ ਨੇ ਆਗੂਆਂ ਨੂੰ ਮਿਲ ਕੇ ਵਿਸ਼ਵਾਸ ਦਵਾਇਆ ਕਿ ਨੈਟਵਰਕ ਚਲਾਉਣ ਦੇ ਆਰਡਰ ਆ ਗਏ ਹਨ। ਪਰ ਟੈਲੀਕਾਮ ਕੰਪਨੀਆਂ ਵੱਲੋਂ ਹਾਲੇ ਚਲਾਏ ਨਹੀਂ ਗਏ ਤੇ ਉਹ ਕਲ ਤੱਕ ਜਥੇਬੰਦੀ ਨੂੰ ਆਡਰ ਦੀ ਕਾਪੀ ਵੀ ਮੁਹੱਈਆ ਕਰਵਾ ਦੇਣਗੇ। ਲੋਕਾਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹੋਏ ਅੱਜ ਦਾ ਧਰਨਾ ਸਮਾਪਤ ਕਰਨ ਉਪਰੰਤ ਕਿਹਾ ਕਿ ਜੇਕਰ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਸਾਰੇ ਪਿੰਡ ਇਕੱਠੇ ਹੋ ਕੇ ਕਰੜਾ ਐਕਸ਼ਨ ਲੈਣਗੇ। ਅੱਜ ਦੇ ਇਸ ਧਰਨੇ ਨੂੰ ਬੀਕੇਯੂ ਕਰਾਂਤੀਕਾਰੀ ਪੰਜਾਬ ਦੇ ਜਿਲਾ ਪ੍ਰਧਾਨ ਪਰਸ਼ੋਤਮ ਮਹਿਰਾਜ,ਰਾਮਪੁਰਾ ਬਲਾਕ ਦੇ ਜਰਨਲ ਸਕੱਤਰ ਰਣਜੀਤ ਸਿੰਘ ਮੰਡੀ ਕਲਾਂ,ਗੁਰਚਰਨ ਸਿੰਘ,ਬੱਗੜ ਸਿੰਘ,ਇਕਬਾਲ ਸਿੰਘ ਸਰਪੰਚ,ਬਠਿੰਡਾ ਬਲਾਕ ਦੇ ਆਗੂ ਭਗਵਾਨ ਹਰਰਾਏਪੁਰ,ਹਰਦਮ ਸਿੰਘ,ਗੁਰਦੀਪ ਸਿੰਘ,ਲਹਿੰਬਰ ਸਿੰਘ ਭੋਖੜਾ ਤੇ ਜਗਰੂਪ ਸਿੰਘ ਨੇ ਸੰਬੋਧਨ ਕੀਤਾ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ