ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਮਦਦ ਨਾਲ ਸੂਬੇ ਵਿਚ 60 ਆਕਸੀਜਨ ਪਲਾਂਟ ਲਗਾਏ ਜਾਣਗੇ। ਜੋ ਸੂਬੇ ਦੇ 30,50, 100 ਅਤੇ 200 ਬਿਸਤਰੀਆਂ ਦੀ ਸਮੱਰਥਾਂ ਵਾਲੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿਚ ਸਥਾਪਿਤ ਕੀਤੇ ਜਾਣਗੇ। ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਮਦਦ ਨਾਲ ਸੂਬੇ ਵਿਚ 60 ਆਕਸੀਜਨ ਪਲਾਂਟ ਲਗਾਏ ਜਾਣਗੇ। ਜੋ ਸੂਬੇ ਦੇ 30,50, 100 ਅਤੇ 200 ਬਿਸਤਰੀਆਂ ਦੀ ਸਮੱਰਥਾਂ ਵਾਲੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿਚ ਸਥਾਪਿਤ ਕੀਤੇ ਜਾਣਗੇ। ਕੋਰੋਨਾ ਮਹਾਮਾਰੀ ਵਿਚ ਡਾਕਟਰਾਂ ਤੇ ਮੈਡੀਕਲ ਸਟਾਫ ਦੇ ਲਈ ਹਰਿਆਣਾ ਸਰਕਾਰ ਦਾ ਫੈਸਲਾ-ਪੀਡਬਲਿਯੂਡੀ ਰੇਸਟ ਹਾਊਸ ਵਿਚ ਡਾਕਟਰ ਤੇ ਮੈਡੀਕਲ ਸਟਾਫ ਦਾ ਰਹਿਣਾ- ਖਾਨਾ ਹੋਵੇਗਾ ਮੁਫਤਫੂਲ ਦੇ ਦੁਕਨਦਾਰਾਂ ਵੱਲੋਂ ਦੁਕਾਨਾਂ ਬੰਦ ਕਰਨ ਦਾ ਵਿਰੋਧ, ਐਸ.ਡੀ.ਐਮ ਨੂੰ ਦਿੱਤਾ ਮੰਗ ਪੱਤਰਬੀਤੇ 24 ਘੰਟਿਆਂ 'ਚ ਕੋਰੋਨਾ ਨਾਲ 20 ਦੀ ਮੌਤ, 806 ਨਵੇਂ ਕੇਸ ਆਏ ਤੇ 660 ਹੋਏ ਤੰਦਰੁਸਤ : ਡਿਪਟੀ ਕਮਿਸ਼ਨਰਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਰਾਮਪੁਰਾ ਦੇ ਸਟਾਫ ਨੇ ਸਕੂਲ ਦੀਆਂ ਕੰਧਾਂ ਵੀ ਬੋਲਣ ਲਾਈਆਂ ਪ੍ਰਾਈਵੇਟ ਸਕੂਲਾਂ ਦੇ ਬੱਚੇ ਵੀ ਇਸ ਪੇਂਡੂ ਸਕੂਲ ਚ ਦਾਖ਼ਲ ਹੋਣ ਨੂੰ ਤਰਜੀਹ ਦੇਣ ਲੱਗੇਬਠਿੰਡਾ ਦੇ ਨਾਲ ਲਗਦੇ ਪਿੰਡਾਂ ਅੰਦਰ ਇੰਟਰਨੈੱਟ ਸੇਵਾਵਾਂ ਦੀ ਰੇਂਜ ਘਟਾਏ ਜਾਣ ਕਰਕੇ ਲਗਾਇਆ ਧਰਨਾ।ਦੋਸਤਾਂ ਨਾਲ ਪਾਰਟੀ ਕਰਨ ਗਏ ਵਕੀਲ ਦੀ ਲਾਸ਼ ਰਜਬਾਹੇ ਚੋਂ ਮਿਲੀ ਪਿੰਡ ਵਾਸੀਆਂ ਨੇ ਬਠਿੰਡਾ-ਜ਼ੀਰਕਪੁਰ ਕੌਮੀ ਸ਼ਾਹ ਮਾਰਗ ਤੇ ਲਾਇਆ ਜਾਮ, ਪਿੰਡ ਵਿੱਚ ਮਾਤਮ ਛਾਇਆ ਜ਼ਿਲਾ ਮੈਜਿਸਟਰੇਟ ਵਲੋਂ ਗੁਰਦਾਸਪੁਰ ਜਿਲ੍ਹੇ ਵਿਚ ਨਵੀਆਂ ਪਾਬੰਦੀਆਂ ਲਾਗੂ । ਗੈਰ ਜ਼ਰੂਰੀ ਵਸਤਾਂ ਦੀਆਂ ਸਾਰੀਆਂ ਦੁਕਾਨਾਂ ਰਹਿਣਗੀਆਂ ਬੰਦਜਰਨੈਲ ਸਿੰਘ ਦੀ ਯਾਦ ਵਿਚ ਨਿਹੰਗ ਸਿੰਘਾਂ ਦੀ ਛਾਉਣੀ ਲਈ 12 ਮਰਲੇ ਜਗਾ ਦਿੱਤੀ ਦਾਨ
ਪੰਜਾਬ

ਥਰਮਲ ਦੇ ਠੇਕਾ ਮੁਲਾਜ਼ਮਾਂ ਵੱਲੋਂ ਸ਼ਿਕਾਂਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ.. ਨਵੇਂ ਕਿਰਤ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰੇ ਮੋਦੀ ਸਰਕਾਰ-ਆਗੂ

May 02, 2021 08:37 PM

ਰਾਮਪੁਰਾ ਫੂਲ 2 ਮਈ (ਕੁਲਜੀਤ ਢੀਂਗਰਾ/ਪ੍ਰਦੀਪ ਸ਼ਰਮਾਂ): ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ਤੇ ਥਰਮਲ ਠੇਕਾ ਮੁਲਾਜ਼ਮਾਂ ਵੱਲੋਂ ਮੁੱਖ ਗੇਟ ਤੇ ਜਥੇਬੰਦੀ ਦਾ ਝੰਡਾ ਬੁਲੰਦ ਕਰਨ ਉਪਰੰਤ ਰੈਲੀ ਕਰਕੇ ਸ਼ਿਕਾਂਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਇਸ ਮੌਕੇ ਪ੍ਰਧਾਨ ਜਗਰੂਪ ਸਿੰਘ, ਜਰਨਲ ਸਕੱਤਰ ਜਗਸੀਰ ਸਿੰਘ ਭੰਗੂ, ਸੀਨੀਅਰ ਮੀਤ ਪ੍ਰਧਾਨ ਬਾਦਲ ਸਿੰਘ ਭੁੱਲਰ, ਸਹਾਇਕ ਸਕੱਤਰ ਲਛਮਣ ਸਿੰਘ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸ਼ਰਾਲੀ ਨੇ ਕਿਹਾ ਕਿ ਅੱਜ ਤੋਂ 135 ਵਰ੍ਹੇ ਪਹਿਲਾਂ 1886 ਵਿੱਚ ਅਮਰੀਕਨ ਸਰਮਾਏਦਾਰੀ ਪ੍ਰਬੰਧ ਵੱਲੋਂ ਉੱਥੋਂ ਦੇ ਮਜਦੂਰਾਂ ਦੀ ਕੀਤੀ ਜਾ ਰਹੀ ਕਿਰਤ ਦੀ ਅੰਨ੍ਹੀ ਲੁੱਟ ਨੂੰ ਰੋਕਣ ਅਤੇ ਅੱਠ ਘੰਟੇ ਸਮਾਂਬੱਧ ਦਿਹਾੜੀ ਲਾਗੂ ਕਰਨ ਲਈ ਉੱਥੋਂ ਦੀਆਂ ਮਜ਼ਦੂਰ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਸ਼ਾਨਾਮੱਤੇ ਸੰਘਰਸ਼ ਨੂੰ  ਅਮਰੀਕਨ ਸਰਮਾਏਦਾਰੀ ਪ੍ਰਬੰਧ ਵੱਲੋਂ ਕੁਚਲਣ ਲਈ 01 ਮਈ 1886 ਨੂੰ ਖੂਨੀ ਕਾਂਡ ਰਚਕੇ ਸ਼ਿਕਾਂਗੋ ਸ਼ਹਿਰ ਦੀ ਧਰਤੀ ਨੂੰ ਮਜਦੂਰਾਂ ਦੇ ਖੂਨ ਨਾਲ ਲਾਲ ਕਰ ਦਿੱਤਾ ਸੀ ਅਤੇ ਮਜ਼ਦੂਰ ਆਗੂਆਂ ਨੂੰ ਸ਼ਖਤ ਸਜਾਵਾਂ ਦੇਕੇ ਫਾਂਸੀਆਂ ਤੇ ਚਾੜ ਦਿੱਤਾ ਸੀ ਆਗੂਆਂ ਨੇ ਕਿਹਾ ਸਾਨੂੰ ਸ਼ਿਕਾਂਗੋ ਦੇ ਸ਼ਹੀਦਾਂ ਦੀ ਵਿਰਾਸਤ ਨੂੰ ਸਾਂਭਦੇ ਹੋਏ ਸ਼ਹੀਦਾਂ ਦੇ ਨਕਸ਼ੇ-ਕਦਮ ਤੇ ਚੱਲਣ ਦੀ ਸ਼ਖਤ ਜ਼ਰੂਰਤ ਹੈ ਕਿਓਂਕਿ ਅੱਜ ਕੇਂਦਰ ਦੀ ਫਾਸ਼ੀਵਾਦੀ ਮੋਦੀ ਸਰਕਾਰ ਸਾਮਰਾਜੀ ਤਾਕਤਾਂ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਕਾਰਪੋਰੇਟ ਪੱਖੀ ਵਿਕਾਸ ਮਾਡਲ ਦੇਸ ਦੇ ਲੋਕਾਂ ਉੱਪਰ ਜ਼ਬਰਦਸਤੀ ਮੜ੍ਹ ਰਹੀ ਹੈ ਅਤੇ ਵਿਕਾਸ ਮਾਡਲ ਦੇ ਏਜੰਡੇ ਤਹਿਤ ਬਿਜਲੀ, ਪਾਣੀ, ਸਿਹਤ, ਸਿੱਖਿਆ, ਟ੍ਰਾਂਸਪੋਰਟ, ਰੇਲਵੇ, ਹਵਾਈ ਜਹਾਜ਼, ਹਵਾਈ ਅੱਡੇ, ਬੈਂਕ, ਬੀਮਾ, ਦੂਰ ਸੰਚਾਰ, ਬੰਦਰਗਾਹਾਂ ਆਦਿ ਬੁਨਿਆਦੀ ਮਹੱਤਤਾ ਵਾਲੇ ਲੋਕ ਅਦਾਰਿਆਂ ਦਾ ਨਿੱਜੀਕਰਣ ਕਰਕੇ ਦੇਸੀ-ਵਿਦੇਸ਼ੀ ਲੋਟੂ ਕੰਪਨੀਆਂ ਦੇ ਹਵਾਲੇ ਕੀਤੇ ਜਾ ਰਹੇ ਹਨ ਅਤੇ ਮੁਲਕ ਦੇ ਕੁਦਰਤੀ ਖਜ਼ਾਨਿਆਂ ਜਲ, ਜੰਗਲਾਂ, ਖਣਿਜ ਖਾਨਾ, ਕੋਇਲਾ ਖਾਨਾ, ਸਮੁੰਦਰੀ ਟਾਪੂਆਂ ਉੱਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਵਾਇਆ ਜਾ ਰਿਹਾ ਹੈ ਅਤੇ ਕੋਰੋਨਾ ਵਾਇਰਸ ਮਹਾਂਮਾਰੀ ਦੀ ਆੜ ਵਿੱਚ ਕਿਰਤ ਅਤੇ ਖੇਤੀ ਕਾਨੂੰਨਾਂ ਵਿੱਚ ਬੇਲੋੜੀਆਂ ਸੋਧਾਂ ਕਰਕੇ ਕਿਰਤ ਅਤੇ ਖੇਤੀ ਕਾਨੂੰਨਾਂ ਨੂੰ ਮਜਦੂਰ-ਕਿਸਾਨ ਵਿਰੋਧੀ ਬਣਾਇਆ ਜਾ ਰਿਹਾ ਹੈ। ਆਗੂਆਂ ਨੇ  ਕੇਂਦਰ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਨਵੇਂ ਕਿਰਤ ਅਤੇ ਖੇਤੀ ਕਾਨੂੰਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਬਿਜਲੀ ਸੋਧ ਬਿੱਲ 2020 ਨੂੰ ਰੱਦ ਕੀਤਾ ਜਾਵੇ, ਪ੍ਰਾਈਵੇਟ ਥਰਮਲਾਂ ਨਾਲ ਕੀਤੇ ਮਹਿੰਗੇ ਬਿਜਲੀ ਸਮਝੌਤੇ ਰੱਦ ਕਰਕੇ ਸਰਕਾਰੀ ਥਰਮਲ ਚਲਾਏ ਜਾਣ, ਆਹਲੂਵਾਲੀਆ ਕਮੇਟੀ ਭੰਗ ਕੀਤੀ ਜਾਵੇ, ਨਵੀਂ ਕੌਮੀ ਸਿੱਖਿਆ ਨੀਤੀ ਰੱਦ ਕੀਤੀ ਜਾਵੇ, ਸਰਵਜਨਤਕ ਵੰਡ ਪ੍ਰਣਾਲੀ ਲਾਗੂ ਕਰਕੇ ਲੋੜਵੰਦਾ ਨੂੰ ਸਸਤਾ ਰਾਸ਼ਨ ਦਿੱਤਾ ਜਾਵੇ, ਸਭ ਨੂੰ ਸਸਤੀ ਵਿੱਦਿਆ ਅਤੇ ਸਸਤੀਆਂ ਸਿਹਤ ਸਹੂਲਤਾਂ ਦਿੱਤੀਆਂ ਜਾਣ, ਠੇਕਾ ਭਰਤੀ ਬੰਦ ਕਰਕੇ ਸਭਨਾਂ ਬੇਰੁਜਗਾਰਾਂ ਨੂੰ ਪੱਕਾ ਰੁਜ਼ਗਾਰ ਦਿੱਤਾ ਜਾਵੇ, ਜਰੂਰੀ ਵਸਤਾਂ ਦੀ ਜਖੀਰੇਬਾਜ਼ੀ ਵਿਰੋਧੀ ਕਾਨੂੰਨ ਲਾਗੂ ਕੀਤਾ ਜਾਵੇ,ਜਰੂਰੀ ਵਸਤਾਂ ਅਤੇ ਸੇਵਾਵਾਂ ਦੇ ਵਪਾਰ ਤੇ ਪਾਬੰਧੀ ਲਾਗੂ ਕੀਤੀ ਜਾਵੇ, ਪ੍ਰਚੂਨ ਖ਼ੇਤਰ ਦਾ ਉਜਾੜਾ ਬੰਦ ਕੀਤਾ ਜਾਵੇ, ਟੋਲ ਟੈਕਸ ਬੰਦ ਕੀਤੇ ਜਾਣ, ਪੀਣ ਵਾਲੇ ਪਾਣੀ ਦਾ ਨਿੱਜੀਕਰਨ ਬੰਦ ਕੀਤਾ ਜਾਵੇ, ਜੇਲੀਂ ਡੱਕੇ ਬੁੱਧੀਜੀਵੀਆਂ ਨੂੰ ਰਿਹਾਅ ਕੀਤਾ ਜਾਵੇ। 

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ