ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਮਦਦ ਨਾਲ ਸੂਬੇ ਵਿਚ 60 ਆਕਸੀਜਨ ਪਲਾਂਟ ਲਗਾਏ ਜਾਣਗੇ। ਜੋ ਸੂਬੇ ਦੇ 30,50, 100 ਅਤੇ 200 ਬਿਸਤਰੀਆਂ ਦੀ ਸਮੱਰਥਾਂ ਵਾਲੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿਚ ਸਥਾਪਿਤ ਕੀਤੇ ਜਾਣਗੇ। ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਮਦਦ ਨਾਲ ਸੂਬੇ ਵਿਚ 60 ਆਕਸੀਜਨ ਪਲਾਂਟ ਲਗਾਏ ਜਾਣਗੇ। ਜੋ ਸੂਬੇ ਦੇ 30,50, 100 ਅਤੇ 200 ਬਿਸਤਰੀਆਂ ਦੀ ਸਮੱਰਥਾਂ ਵਾਲੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿਚ ਸਥਾਪਿਤ ਕੀਤੇ ਜਾਣਗੇ। ਕੋਰੋਨਾ ਮਹਾਮਾਰੀ ਵਿਚ ਡਾਕਟਰਾਂ ਤੇ ਮੈਡੀਕਲ ਸਟਾਫ ਦੇ ਲਈ ਹਰਿਆਣਾ ਸਰਕਾਰ ਦਾ ਫੈਸਲਾ-ਪੀਡਬਲਿਯੂਡੀ ਰੇਸਟ ਹਾਊਸ ਵਿਚ ਡਾਕਟਰ ਤੇ ਮੈਡੀਕਲ ਸਟਾਫ ਦਾ ਰਹਿਣਾ- ਖਾਨਾ ਹੋਵੇਗਾ ਮੁਫਤਫੂਲ ਦੇ ਦੁਕਨਦਾਰਾਂ ਵੱਲੋਂ ਦੁਕਾਨਾਂ ਬੰਦ ਕਰਨ ਦਾ ਵਿਰੋਧ, ਐਸ.ਡੀ.ਐਮ ਨੂੰ ਦਿੱਤਾ ਮੰਗ ਪੱਤਰਬੀਤੇ 24 ਘੰਟਿਆਂ 'ਚ ਕੋਰੋਨਾ ਨਾਲ 20 ਦੀ ਮੌਤ, 806 ਨਵੇਂ ਕੇਸ ਆਏ ਤੇ 660 ਹੋਏ ਤੰਦਰੁਸਤ : ਡਿਪਟੀ ਕਮਿਸ਼ਨਰਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਰਾਮਪੁਰਾ ਦੇ ਸਟਾਫ ਨੇ ਸਕੂਲ ਦੀਆਂ ਕੰਧਾਂ ਵੀ ਬੋਲਣ ਲਾਈਆਂ ਪ੍ਰਾਈਵੇਟ ਸਕੂਲਾਂ ਦੇ ਬੱਚੇ ਵੀ ਇਸ ਪੇਂਡੂ ਸਕੂਲ ਚ ਦਾਖ਼ਲ ਹੋਣ ਨੂੰ ਤਰਜੀਹ ਦੇਣ ਲੱਗੇਬਠਿੰਡਾ ਦੇ ਨਾਲ ਲਗਦੇ ਪਿੰਡਾਂ ਅੰਦਰ ਇੰਟਰਨੈੱਟ ਸੇਵਾਵਾਂ ਦੀ ਰੇਂਜ ਘਟਾਏ ਜਾਣ ਕਰਕੇ ਲਗਾਇਆ ਧਰਨਾ।ਦੋਸਤਾਂ ਨਾਲ ਪਾਰਟੀ ਕਰਨ ਗਏ ਵਕੀਲ ਦੀ ਲਾਸ਼ ਰਜਬਾਹੇ ਚੋਂ ਮਿਲੀ ਪਿੰਡ ਵਾਸੀਆਂ ਨੇ ਬਠਿੰਡਾ-ਜ਼ੀਰਕਪੁਰ ਕੌਮੀ ਸ਼ਾਹ ਮਾਰਗ ਤੇ ਲਾਇਆ ਜਾਮ, ਪਿੰਡ ਵਿੱਚ ਮਾਤਮ ਛਾਇਆ ਜ਼ਿਲਾ ਮੈਜਿਸਟਰੇਟ ਵਲੋਂ ਗੁਰਦਾਸਪੁਰ ਜਿਲ੍ਹੇ ਵਿਚ ਨਵੀਆਂ ਪਾਬੰਦੀਆਂ ਲਾਗੂ । ਗੈਰ ਜ਼ਰੂਰੀ ਵਸਤਾਂ ਦੀਆਂ ਸਾਰੀਆਂ ਦੁਕਾਨਾਂ ਰਹਿਣਗੀਆਂ ਬੰਦਜਰਨੈਲ ਸਿੰਘ ਦੀ ਯਾਦ ਵਿਚ ਨਿਹੰਗ ਸਿੰਘਾਂ ਦੀ ਛਾਉਣੀ ਲਈ 12 ਮਰਲੇ ਜਗਾ ਦਿੱਤੀ ਦਾਨ
ਪੰਜਾਬ

ਪਟਿਆਲਾ 'ਚ ਸੜਕਾਂ ਦੇ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ ਕਰਾਂਗੇ: ਭਾਈਰੂਪਾ

May 02, 2021 08:16 PM

ਰਾਮਪੁਰਾ ਫੂਲ 2 ਮਈ (ਕੁਲਜੀਤ ਢੀਂਗਰਾ/ਪ੍ਰਦੀਪ ਸ਼ਰਮਾਂ) : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ ਅਤੇ ਬਲਾਕ ਰਾਮਪੁਰਾ ਦੇ ਪ੍ਰਧਾਨ ਬਲਵਿੰਦਰ ਸਿੰਘ ਫੋਜੀ ਜੇਠੂਕੇ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੇਂਦਰੀ ਹਕੁਮਤ ਅਤੇ ਪੰਜਾਬ ਸਰਕਾਰ ਨੇ ਮਿਲ ਕੇ ਜੋ ਕਿਸਾਨਾਂ ਦੀਆਂ ਜ਼ਮੀਨਾਂ ਟੇਢੇ ਮੇਢੇ ਢੰਗ ਨਾਲ ਹਥਿਆਉਣ 'ਤੇ ਲੱਗੀਆਂ ਹੋਈਆ ਹਨ ਉਨ੍ਹਾਂ ਦੱਸਿਆ ਕਿ ਜੋ  ਭਾਰਤ ਸਰਕਾਰ"ਭਾਰਤ ਮਾਲਾ"ਅਧੀਨ ਜਿਹੜੀਆਂ ਸੜਕਾਂ ਕੱਢ ਰਹੀ ਹੈ ਜੋ ਕਿ ਲਗਪਗ 300 ਮੀਟਰ ਚੋੜੀਆ ਹਨ ਅਤੇ ਜਮੀਨੀ ਸਤਾ ਤੋਂ 15 ਤੋ 20 ਫੁੱਟ ਉਚੀਆ ਹਨ ਜੋ ਕਿ ਹਾਲ ਹੀ ਵਿਚ  ਸਰਵੇ ਕਰਕੇ ਜਾਮਨਗਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਬਠਿੰਡਾ ਤੋਂ ਲੁਧਿਆਣਾ ਹਾਈਵੇ ਅਤੇ ਹੋਰ ਵੀ ਸਰਵੇ ਹੋ ਰਹੇ ਹਨ। ਉਪਰੋਕਤ ਹਾਈਵੇ ਜੇਕਰ ਮੁਕੰਮਲ ਹੁੰਦੇ ਹਨ ਤਾਂ ਪੰਜਾਬ ਦੀ ਲਗਪਗ 25 ਹਜਾਰ ਏਕੜ ਉਪਜਾਊ ਜ਼ਮੀਨ ਇਨ੍ਹਾਂ ਸੜਕਾਂ ਵਿੱਚ ਰੁਕ ਜਾਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਇਹੋ ਜਿਹੇ ਵਿਕਾਸ  ਤੋ ਕੀ ਲੈਣਾ ਜਿਸ ਨਾਲ ਕਿਸਾਨਾਂ ਦਾ ਉਜਾੜਾ ਹੋਵੇ। ਅਸੀਂ ਇਸ ਪਾਲਿਸੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਵੀ ਕਰਦੇ ਹਾਂ।ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਜੋ ਕਿਸਾਨ ਇਨ੍ਹਾਂ  ਸੜਕਾ ਦੇ ਸਤਾਏ ਹੋਏ ਲੋਕ ਪਟਿਆਲਾ ਚ ਅੰਦੋਲਨ ਕਰ ਰਹੇ ਹਨ। ਜੇਕਰ ਕੈਪਟਨ ਸਰਕਾਰ ਨੇ ਇਨ੍ਹਾਂ ਤੇ ਕਿਸੇ ਕਿਸਮ ਦੀ ਸਖ਼ਤੀ, ਲਾਠੀਚਾਰਜ ਵਗੈਰਾ ਕੀਤਾ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਉਨ੍ਹਾਂ ਕਿਸਾਨਾਂ ਦੀ ਪੂਰਨ ਹਮਾਇਤ ਕਰੇਗੀ 'ਤੇ ਜਥੇਬੰਦੀ ਉਨ੍ਹਾਂ ਕਿਸਾਨਾਂ ਦੀ ਹੁਣ ਵੀ ਸੰਘਰਸ਼ੀ ਲੜਾਈ ਚ ਡਟਵੀਂ ਹਮਾਇਤ ਕਰਦੀ ਹੈ।ਇਹ ਫੈਸਲਾ ਅੱਜ ਹੰਗਾਮੀ ਮੀਟਿੰਗ ਕਰਕੇ ਲਿਆ ਗਿਆ।ਇਸ ਮੌਕੇ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਜਗਜੀਤ ਸਿੰਘ ਲਹਿਰਾਂ ਮਹੁੱਬਤ, ਗੁਰਦੀਪ ਸਿੰਘ ਸੇਲਬਰਾਹ, ਸਾਧਾ ਸਿੰਘ ਖੋਖਰ, ਸੁਰਜੀਤ ਸਿੰਘ ਮੰਡੀ ਕਲਾਂ, ਸੁਖਵਿੰਦਰ ਸਿੰਘ ਭਾਈਰੂਪਾ ਆਦਿ ਹਾਜ਼ਰ ਸਨ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ