ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਮਦਦ ਨਾਲ ਸੂਬੇ ਵਿਚ 60 ਆਕਸੀਜਨ ਪਲਾਂਟ ਲਗਾਏ ਜਾਣਗੇ। ਜੋ ਸੂਬੇ ਦੇ 30,50, 100 ਅਤੇ 200 ਬਿਸਤਰੀਆਂ ਦੀ ਸਮੱਰਥਾਂ ਵਾਲੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿਚ ਸਥਾਪਿਤ ਕੀਤੇ ਜਾਣਗੇ। ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਮਦਦ ਨਾਲ ਸੂਬੇ ਵਿਚ 60 ਆਕਸੀਜਨ ਪਲਾਂਟ ਲਗਾਏ ਜਾਣਗੇ। ਜੋ ਸੂਬੇ ਦੇ 30,50, 100 ਅਤੇ 200 ਬਿਸਤਰੀਆਂ ਦੀ ਸਮੱਰਥਾਂ ਵਾਲੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿਚ ਸਥਾਪਿਤ ਕੀਤੇ ਜਾਣਗੇ। ਕੋਰੋਨਾ ਮਹਾਮਾਰੀ ਵਿਚ ਡਾਕਟਰਾਂ ਤੇ ਮੈਡੀਕਲ ਸਟਾਫ ਦੇ ਲਈ ਹਰਿਆਣਾ ਸਰਕਾਰ ਦਾ ਫੈਸਲਾ-ਪੀਡਬਲਿਯੂਡੀ ਰੇਸਟ ਹਾਊਸ ਵਿਚ ਡਾਕਟਰ ਤੇ ਮੈਡੀਕਲ ਸਟਾਫ ਦਾ ਰਹਿਣਾ- ਖਾਨਾ ਹੋਵੇਗਾ ਮੁਫਤਫੂਲ ਦੇ ਦੁਕਨਦਾਰਾਂ ਵੱਲੋਂ ਦੁਕਾਨਾਂ ਬੰਦ ਕਰਨ ਦਾ ਵਿਰੋਧ, ਐਸ.ਡੀ.ਐਮ ਨੂੰ ਦਿੱਤਾ ਮੰਗ ਪੱਤਰਬੀਤੇ 24 ਘੰਟਿਆਂ 'ਚ ਕੋਰੋਨਾ ਨਾਲ 20 ਦੀ ਮੌਤ, 806 ਨਵੇਂ ਕੇਸ ਆਏ ਤੇ 660 ਹੋਏ ਤੰਦਰੁਸਤ : ਡਿਪਟੀ ਕਮਿਸ਼ਨਰਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਰਾਮਪੁਰਾ ਦੇ ਸਟਾਫ ਨੇ ਸਕੂਲ ਦੀਆਂ ਕੰਧਾਂ ਵੀ ਬੋਲਣ ਲਾਈਆਂ ਪ੍ਰਾਈਵੇਟ ਸਕੂਲਾਂ ਦੇ ਬੱਚੇ ਵੀ ਇਸ ਪੇਂਡੂ ਸਕੂਲ ਚ ਦਾਖ਼ਲ ਹੋਣ ਨੂੰ ਤਰਜੀਹ ਦੇਣ ਲੱਗੇਬਠਿੰਡਾ ਦੇ ਨਾਲ ਲਗਦੇ ਪਿੰਡਾਂ ਅੰਦਰ ਇੰਟਰਨੈੱਟ ਸੇਵਾਵਾਂ ਦੀ ਰੇਂਜ ਘਟਾਏ ਜਾਣ ਕਰਕੇ ਲਗਾਇਆ ਧਰਨਾ।ਦੋਸਤਾਂ ਨਾਲ ਪਾਰਟੀ ਕਰਨ ਗਏ ਵਕੀਲ ਦੀ ਲਾਸ਼ ਰਜਬਾਹੇ ਚੋਂ ਮਿਲੀ ਪਿੰਡ ਵਾਸੀਆਂ ਨੇ ਬਠਿੰਡਾ-ਜ਼ੀਰਕਪੁਰ ਕੌਮੀ ਸ਼ਾਹ ਮਾਰਗ ਤੇ ਲਾਇਆ ਜਾਮ, ਪਿੰਡ ਵਿੱਚ ਮਾਤਮ ਛਾਇਆ ਜ਼ਿਲਾ ਮੈਜਿਸਟਰੇਟ ਵਲੋਂ ਗੁਰਦਾਸਪੁਰ ਜਿਲ੍ਹੇ ਵਿਚ ਨਵੀਆਂ ਪਾਬੰਦੀਆਂ ਲਾਗੂ । ਗੈਰ ਜ਼ਰੂਰੀ ਵਸਤਾਂ ਦੀਆਂ ਸਾਰੀਆਂ ਦੁਕਾਨਾਂ ਰਹਿਣਗੀਆਂ ਬੰਦਜਰਨੈਲ ਸਿੰਘ ਦੀ ਯਾਦ ਵਿਚ ਨਿਹੰਗ ਸਿੰਘਾਂ ਦੀ ਛਾਉਣੀ ਲਈ 12 ਮਰਲੇ ਜਗਾ ਦਿੱਤੀ ਦਾਨ
ਪੰਜਾਬ

ਗੀਤਕਾਰ ਜਨਾਬ ਨੀਲੇ ਖਾਨ ਦੀ ਯਾਦ ਨੂੰ ਸਮਰਪਿਤ ਲਾਇਬ੍ਰੇਰੀ ਦਾ ਕੀਤਾ ਉਦਘਾਟਨ .. ਜਸਪ੍ਰੀਤ ਸਿੰਘ ਧਾਲੀਵਾਲ ਦੀ ਕਿਤਾਬ ‘ਆਫਤਾਬ’ ਕੀਤੀ ਰਿਲੀਜ਼

May 02, 2021 08:09 PM
ਰਾਮਪੁਰਾ ਫੂਲ 2 ਮਈ (ਕੁਲਜੀਤ ਢੀਂਗਰਾ/ਪ੍ਰਦੀਪ ਸ਼ਰਮਾਂ) : ਨੇੜਲੇ ਪਿੰਡ ਰਾਈਆ ਵਿਖੇ ਗੋ-ਗਰੀਨ ਕਲੱਬ ਵੱਲੋਂ ਨਗਰ ਪੰਚਾਇਤ ਅਤੇ ਸਮੂਹ ਕਲੱਬਾਂ ਦੇ ਸਹਿਯੋਗ ਸਦਕਾ ਸਵ. ਗੀਤਕਾਰ ਜਨਾਬ ਨੀਲੇ ਖਾਨ ਦੀ ਯਾਦ ਨੂੰ ਸਮਰਪਿਤ ਲਾਇਬ੍ਰੇਰੀ ਦਾ ਉਦਘਾਟਨੀ ਸਮਾਗਮ ਕਰਵਾਇਆ ਗਿਆ।ਇਸ ਮੌਕੇ ਸਾਹਿਤ ਦੇ ਬਾਬਾ ਬੋਹੜ ਓਮ ਪ੍ਰਕਾਸ਼ ਗਾਸੋ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ ਅਤੇ ਰੀਬਨ ਕੱਟਕੇ ਲਾਇਬ੍ਰੇਰੀ ਦਾ ਉਦਘਾਟਨ ਕੀਤਾ। ਇਸ ਮੌਕੇ ਨੌਜਵਾਨ ਜਸਪ੍ਰੀਤ ਸਿੰਘ ਧਾਲੀਵਾਲ ਦੀ ਕਿਤਾਬ “ਆਫਤਾਬ” ਵੀ ਰਿਲੀਜ਼ ਕੀਤੀ ਗਈ।ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਬੁਲਾਰਿਆਂ ਓਮ ਪ੍ਰਕਾਸ਼ ਗਾਸੋ, ਡਾ. ਸਵਾਮੀ ਸਰਬਜੀਤ ਪਟਿਆਲਾ, ਰਾਜਿੰਦਰ ਭਦੌੜ ਮੈਂਬਰ ਤਰਕਸ਼ੀਲ ਸੁਸਾਇਟੀ ਬਰਨਾਲਾ, ਗੀਤਕਾਰ ਜਸਵੰਤ ਸਿੰਘ ਬੋਪਾਰਾਏ ਭਦੌੜ, ਸੁਰਜੀਤ ਸਿੰਘ ਚੇਲਾ ਭਾਈਰੂਪਾ ਵਿਰਾਸ਼ਤੀ ਬਾਗ, ਪੱਤਰਕਾਰ ਮੱਖਣ ਸਿੰਘ ਬੁੱਟਰ ਫੂਲ ਨੇ ਨੌਜਵਾਨਾਂ ਦੇ ਇਸ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਕਿਤਾਬਾਂ ਹੀ ਚੰਗੇ ਜੀਵਨ ਦਾ ਅਧਾਰ ਹਨ ਅਤੇ ਕਿਤਾਬਾਂ ਹੀ ਸਾਡੀ ਜਿੰਦਗੀ ਦਾ ਜੀਵਨ ਮੁਨਾਰਾ ਹਨ। ਉਨਾਂ ਕਿਹਾ ਕਿ ਅੱਜ ਦਾ ਨੌਜਵਾਨ ਜਾਂ ਆਮ ਲੋਕ ਕਿਤਾਬਾਂ ਤੋਂ ਦੂਰ ਹੁੰਦੇ ਜਾ ਰਹੇ ਹਨ।ਪਰ ਇਹਨਾਂ ਕਿਤਾਬਾਂ ਨੂੰ ਪੜਨ ਲਈ ਪਾਠਕਾਂ ਦਾ ਹੋਣਾ ਬਹੁਤ ਜਰੂਰੀ ਹੈ। ਸੂਝਵਾਨ ਬੁਲਾਰਿਆਂ ਨੇ ਕਿਹਾ ਕਿ ਬੇਸੱਕ ਕਿਤਾਬਾਂ ਆਪ ਨੀ ਬੋਲਦੀਆਂ ਪਰ ਕਿਤਾਬਾਂ ਨੂੰ ਪੜਕੇ ਉਹਦੇ ਵਿੱਚੋਂ ਗਿਆਨ ਪ੍ਰਾਪਤ ਕਰਕੇ ਅਸੀ ਜਰੂਰ ਬੋਲਣ ਲੱਗ ਜਾਂਦੇ ਹਾਂ।ਸਾਹਿਤ ਨੂੰ ਪੜਨਾਂ ਵਾਚਨਾਂ ਬਹੁਤ ਜਰੂਰੀ ਹੈ ਤਾਂ ਹੀ ਅਸੀ ਕੁਝ ਲਿਖ ਸਕਦੇ ਹਾਂ ਅਤੇ ਸਮਾਜ ਨੂੰ ਚੰਗੀ ਸੇਧ ਦੇ ਸਕਦੇ ਹਾਂ।ਤੁਹਾਡੀ ਸੋਚ ਅਤੇ ਤੁਹਾਡਾ ਦ੍ਰਿਸ਼ੀਕੋਣ ਤਾਂ ਹੀ ਬਣਦਾ ਹੈ ਜੇ ਚੰਗਾ ਸਾਹਿਤ ਅਤੇ ਅਤੇ ਚੰਗੀਆਂ ਕਿਤਾਬਾਂ ਪੜੋਗੇ।ਇਸ ਸਮਾਗਮ ਮੌਕੇ ਤੀਰਅੰਦਾਜੀ ਗੋਲਡ ਮੈਡਲਿਸਟ ਅਮਨਦੀਪ ਕੌਰ ਰਾਈਆ ਦਾ ਕਲੱਬ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਰਪੰਚ ਸੁਖਦੇਵ ਸਿੰਘ ਸੁੱਖੀ ਢਿੱਲੋਂ ਅਤੇ ਪੰਚਾਇਤ ਮੈਂਬਰ, ਸਮਾਜਸ਼ੇਵੀ ਕੁਲਦੀਪ ਗਰਗ, ਸਾਬਕਾ ਸਰਪੰਚ ਗੁਰਚਰਨ ਸਿੰਘ ਢਿੱਲੋਂ, ਹਰਦੀਪ ਸਿੰਘ ਢਿੱਲੋਂ ਪ੍ਰਧਾਨ ਸਰਦਾਰੀਆਂ ਕਲੱਬ ਰਾਈਆ, ਲਛਮਣ ਸਿੰਘ ਚੇਅਰਮੈਨ, ਪੰਜਾਬ ਕਿਸਾਨ ਯੂਨੀਅਨ ਇਕਾਈ ਰਾਈਆ ਦੇ ਪ੍ਰਧਾਨ ਕੱਤਰ ਸਿੰਘ ਅਤੇ ਸਮੁੱਚੀ ਟੀਮ, ਸਰਦਾਰੀਆਂ ਕਲੱਬ ਰਾਈਆ, ਮਨੁੱਖਤਾ ਦੀ ਸੇਵਾ ਕਲੱਬ ਰਾਈਆ, ਯੂਥ ਵੈਲਫੇਅਰ ਕਲੱਬ ਰਾਈਆ, ਨੌਜਵਾਨ ਲੰਗਰ ਕਮੇਟੀ ਰਾਈਆ, ਆਰਮੀ ਕੈਂਪ ਕੋਚ ਗੁਰਵਿੰਦਰ ਸਿੰਘ ਅਤੇ ਟੀਮ, ਦਸਮੇਸ਼ ਕਲੱਬ ਕਰਾੜਵਾਲਾ, ਬੀੜ ਸੁਸਾਇਟੀ ਸੰਧੂ ਕਲਾਂ, ਬਲੱਡ ਡੌਨਰ ਕੌਸ਼ਲ ਭਦੌੜ, ਭਦੌੜ ਲਾਇਬ੍ਰੇਰੀ ਦੇ ਸੰਚਾਲਕ ਸੁਰਖਾਬ ਸਿੰਘ, ਕੁਲਵਿੰਦਰ ਸਿੰਘ ਹੈਪੀ, ਕਨਵਰ ਸਰਬ ਭੁੱਲਰ ਕੌਲੋਕੇ, ਅਦਾਕਾਰ ਕੇਵਲ ਕ੍ਰਾਂਤੀ ਭਦੌੜ, ਪ੍ਰਿੰਸੀਪਲ ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ ਭਾਰੀ ਤੋਂ ਇਲਾਵਾ ਸਵ. ਗੀਤਕਾਰ ਜਨਾਬ ਨੀਲੇ ਖਾਨ ਦੇ ਪਿਤਾ ਰਫੀਕ ਮੁਹੰਮਦ, ਮਾਤਾ ਪ੍ਰਵੀਨ ਬੇਗਮ, ਪੁੱਤਰ ਆਫਤਾਬ ਵੀ ਹਾਜ਼ਰ ਸਨ।ਸਟੇਜ਼ ਦਾ ਸੰਚਾਲਣ ਸੁਖਰਾਜ (ਪਬਲੀਸ਼ਰ ਕੈਫੇ ਵਰਲਡ) ਅਤੇ ਗਾਇਕ ਨੀਲੇ ਖਾਨ ਰਾਈਆ ਨੇ ਸੁਚੱਜੇ ਢੰਗ ਨਾਲ ਕੀਤਾ। ਅੰਤ ਵਿੱਚ ਸਵ. ਨੀਲੇ ਖਾਨ ਦੇ ਛੋਟੇ ਭਰਾ ਬਾਗ ਅਲੀ ਵੱਲੋਂ ਸਨਮਾਨਯੋਗ ਸਖਸ਼ੀਅਤਾ, ਕਲੱਬਾਂ ਅਤੇ ਸਮੁੱਚੀ ਨਗਰ ਪੰਚਾਇਤ ਦਾ ਧੰਨਵਾਦ ਕੀਤਾ ਗਿਆ।
ਇਸ ਆਰਟੀਕਲ ਤੇ ਤੁਹਾਡੀ ਟਿੱਪਣੀ