ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਮਦਦ ਨਾਲ ਸੂਬੇ ਵਿਚ 60 ਆਕਸੀਜਨ ਪਲਾਂਟ ਲਗਾਏ ਜਾਣਗੇ। ਜੋ ਸੂਬੇ ਦੇ 30,50, 100 ਅਤੇ 200 ਬਿਸਤਰੀਆਂ ਦੀ ਸਮੱਰਥਾਂ ਵਾਲੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿਚ ਸਥਾਪਿਤ ਕੀਤੇ ਜਾਣਗੇ। ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਮਦਦ ਨਾਲ ਸੂਬੇ ਵਿਚ 60 ਆਕਸੀਜਨ ਪਲਾਂਟ ਲਗਾਏ ਜਾਣਗੇ। ਜੋ ਸੂਬੇ ਦੇ 30,50, 100 ਅਤੇ 200 ਬਿਸਤਰੀਆਂ ਦੀ ਸਮੱਰਥਾਂ ਵਾਲੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿਚ ਸਥਾਪਿਤ ਕੀਤੇ ਜਾਣਗੇ। ਕੋਰੋਨਾ ਮਹਾਮਾਰੀ ਵਿਚ ਡਾਕਟਰਾਂ ਤੇ ਮੈਡੀਕਲ ਸਟਾਫ ਦੇ ਲਈ ਹਰਿਆਣਾ ਸਰਕਾਰ ਦਾ ਫੈਸਲਾ-ਪੀਡਬਲਿਯੂਡੀ ਰੇਸਟ ਹਾਊਸ ਵਿਚ ਡਾਕਟਰ ਤੇ ਮੈਡੀਕਲ ਸਟਾਫ ਦਾ ਰਹਿਣਾ- ਖਾਨਾ ਹੋਵੇਗਾ ਮੁਫਤਫੂਲ ਦੇ ਦੁਕਨਦਾਰਾਂ ਵੱਲੋਂ ਦੁਕਾਨਾਂ ਬੰਦ ਕਰਨ ਦਾ ਵਿਰੋਧ, ਐਸ.ਡੀ.ਐਮ ਨੂੰ ਦਿੱਤਾ ਮੰਗ ਪੱਤਰਬੀਤੇ 24 ਘੰਟਿਆਂ 'ਚ ਕੋਰੋਨਾ ਨਾਲ 20 ਦੀ ਮੌਤ, 806 ਨਵੇਂ ਕੇਸ ਆਏ ਤੇ 660 ਹੋਏ ਤੰਦਰੁਸਤ : ਡਿਪਟੀ ਕਮਿਸ਼ਨਰਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਰਾਮਪੁਰਾ ਦੇ ਸਟਾਫ ਨੇ ਸਕੂਲ ਦੀਆਂ ਕੰਧਾਂ ਵੀ ਬੋਲਣ ਲਾਈਆਂ ਪ੍ਰਾਈਵੇਟ ਸਕੂਲਾਂ ਦੇ ਬੱਚੇ ਵੀ ਇਸ ਪੇਂਡੂ ਸਕੂਲ ਚ ਦਾਖ਼ਲ ਹੋਣ ਨੂੰ ਤਰਜੀਹ ਦੇਣ ਲੱਗੇਬਠਿੰਡਾ ਦੇ ਨਾਲ ਲਗਦੇ ਪਿੰਡਾਂ ਅੰਦਰ ਇੰਟਰਨੈੱਟ ਸੇਵਾਵਾਂ ਦੀ ਰੇਂਜ ਘਟਾਏ ਜਾਣ ਕਰਕੇ ਲਗਾਇਆ ਧਰਨਾ।ਦੋਸਤਾਂ ਨਾਲ ਪਾਰਟੀ ਕਰਨ ਗਏ ਵਕੀਲ ਦੀ ਲਾਸ਼ ਰਜਬਾਹੇ ਚੋਂ ਮਿਲੀ ਪਿੰਡ ਵਾਸੀਆਂ ਨੇ ਬਠਿੰਡਾ-ਜ਼ੀਰਕਪੁਰ ਕੌਮੀ ਸ਼ਾਹ ਮਾਰਗ ਤੇ ਲਾਇਆ ਜਾਮ, ਪਿੰਡ ਵਿੱਚ ਮਾਤਮ ਛਾਇਆ ਜ਼ਿਲਾ ਮੈਜਿਸਟਰੇਟ ਵਲੋਂ ਗੁਰਦਾਸਪੁਰ ਜਿਲ੍ਹੇ ਵਿਚ ਨਵੀਆਂ ਪਾਬੰਦੀਆਂ ਲਾਗੂ । ਗੈਰ ਜ਼ਰੂਰੀ ਵਸਤਾਂ ਦੀਆਂ ਸਾਰੀਆਂ ਦੁਕਾਨਾਂ ਰਹਿਣਗੀਆਂ ਬੰਦਜਰਨੈਲ ਸਿੰਘ ਦੀ ਯਾਦ ਵਿਚ ਨਿਹੰਗ ਸਿੰਘਾਂ ਦੀ ਛਾਉਣੀ ਲਈ 12 ਮਰਲੇ ਜਗਾ ਦਿੱਤੀ ਦਾਨ
ਪੰਜਾਬ

1 ਮਈ ਨੂੰ ਮਜਦੂਰ ਦਿਵਸ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਕੇ ਕੀਤਾ ਯਾਦ।

May 01, 2021 11:31 PM
ਅੱਜ ਇਕ ਮਈ ਦਾ ਮਜਦੂਰ ਦਿਵਸ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਮਰਪਿਤ ਕੀਤਾ ਗਿਆ।

ਬਠਿੰਡਾ, 1 ਮਈ -(ਸੁਖਮੰਦਰ ਸਿੰਘ/ਭੂਸ਼ਨ ਸ਼ਰਮਾਂ)ਬੀਕੇਯੂ ਕਰਾਂਤੀਕਾਰੀ ਪੰਜਾਬ ਵੱਲੋਂ ਸੰਯੁਕਤ ਮੋਰਚੇ ਦੀ ਹਮਾਇਤ ਵਿੱਚ ਬਠਿੰਡਾ ਦੇ ਕਸਬਾ ਫੂਲ ਟਾਊਨ ਵਿਖੇ ਚਲਦੇ ਮੋਰਚੇ ਤੇ ਅੱਜ ਇਕ ਮਈ ਦਾ ਮਜਦੂਰ ਦਿਵਸ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਮਰਪਿਤ ਕੀਤਾ ਗਿਆ। ਸਟੇਜ ਦੀ ਪੂਰੀ ਅਗਵਾਈ ਕਰਾਂਤੀਕਾਰੀ ਪੇਂਡੂ ਮਜਦੂਰ ਜਥੇਬੰਦੀ ਵੱਲੋਂ ਜਗਸੀਰ ਸਿੰਘ ਮਹਿਰਾਜ ਨੇ ਕੀਤੀ। ਬੁਲਾਰਿਆਂ ਨੇ ਕਿਹਾ ਕਿ ਅੱਜ ਇਹ ਦਿਨ ਦੁਨੀਆਂ ਭਰ ਵਿੱਚ ਬੜੇ ਮਾਣ ਨਾਲ ਮਨਾਇਆ ਜਾ ਰਿਹਾ ਹੈ। ਜਿੱਥੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਉੱਥੇ ਹੀ ਦੁਨੀਆਂ ਭਰ ਦੇ ਮਜਦੂਰਾਂ ਵੱਲੋਂ ਵੱਖ ਸਮੇਂ ਤੇ ਸੰਘਰਸ਼ ਕਰਕੇ ਅੱਠ ਘੰਟੇ ਦਿਹਾੜੀ ਕਰਨ ਤੇ ਮਜਦੂਰਾਂ ਲਈ ਫੈਕਟਰੀਆਂ ਕਾਰਖਾਨਿਆਂ ਵਿੱਚ ਸਹੂਲਤਾਂ ਲਈ ਘੱਟੋ ਘਟ ਦਿਹਾੜੀ ਮੁੱਲ ਪਰਾਪਤ ਕਰਨ ਲਈ ਕੀਤੇ ਸ਼ੰਘਰਸ਼ਾਂ ਬਾਰੇ ਵੀ ਗੱਲ ਬਾਤ ਕੀਤੀ। ਬੁਲਾਰਿਆਂ ਨੇ ਭਾਰਤ ਅੰਦਰ ਜਾਤ ਪਾਤ ਦੇ ਨਾਮ ਤੇ ਕੀਤੇ ਜਾ ਰਹੇ ਵਿਤਕਰੇ ਨੂੰ ਖਤਮ ਕਰਨ ਦਾ ਸੱਦਾ ਦਿੱਤਾ। ਬੇਜਮੀਨੇ ਲੋਕਾਂ ਦੀ ਜਿੰਦਗੀ ਸਰਕਾਰ ਨੇ ਤਰਸਯੋਗ ਬਣਾ ਦਿੱਤੀ ਹੈ। ਉਪਰੋਂ ਕੇਂਦਰ ਸਰਕਾਰ ਨੇ 44 ਕਿਰਤ ਕਾਨੂੰਨਾਂ ਵਿੱਚ ਸੋਧ ਕਰਕੇ ਨਵੇਂ 4 ਕੋਡ ਬਿਲ ਲਾਗੂ ਕਰਨ ਦੀ ਜੋ ਚਾਲ ਖੇਡੀ ਉਹ ਮਜਦੂਰਾਂ ਲਈ ਹੋਰ ਵੀ ਘਾਤਕ ਹੈ। ਪਹਿਲਾਂ ਹੀ ਖੇਤੀ ਕਾਨੂੰਨਾਂ ਰਾਹੀਂ ਮੰਡੀਕਰਨ ਬੋਰਡ ਖਤਮ ਕਰਕੇ ਮਜਦੂਰਾਂ ਨੂੰ ਕੰਮ ਤੋਂ ਵਾਝਾਂ ਕੀਤਾ ਜਾ ਰਿਹਾ ਹੈ ਤੇ ਠੇਕਾ ਖੇਤੀ ਰਾਹੀ ਮਸ਼ੀਨੀਕਰਨ ਕਰਕੇ ਖੇਤਾਂ ਚੋਂ ਵੀ ਰੁਜ਼ਗਾਰ ਖੋਹਿਆ ਜਾਣਾ ਹੈ। ਤੇ ਤੀਜੇ ਕਾਨੂੰਨ ਰਾਹੀ ਅਨਾਜ ਦੀ ਕਾਲਾਬਜਾਰੀ ਕਰਕੇ ਪਹਿਲਾਂ ਹੀ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਦੀ ਜੂਨ ਬੁਰੀ ਕਰ ਦਿੱਤੀ ਜਾਣੀ ਹੈ। ਇਸ ਲਈ ਮਜਦੂਰਾਂ ਨੂੰ ਵੀ ਆਪਣੇ ਕੰਮ ਧੰਦੇ ਸਮੇਟ ਕਿ ਦਿੱਲੀ ਮੋਰਚੇ ਵੱਲ ਵਹੀਰਾਂ ਘੱਤ ਕੇ ਸ਼ਾਮਿਲ ਹੋਣਾ ਚਾਹੀਦਾ ਹੈ ਆਉਣ ਵਾਲੇ ਦਿਨਾਂ ਵਿੱਚ ਇਕੱਠ ਕਰਕੇ ਕੇਂਦਰ ਸਰਕਾਰ ਤੇ ਦਬਾਓ ਬਣਾਉਣ ਲਈ ਕੋਈ ਰਣਨੀਤੀ ਉਲੀਕੀ ਜਾ ਸਕੇ। ਅੱਜ ਦੇ ਇਸ ਇਕੱਠ ਨੂੰ ਬੀਕੇਯੂ ਕਰਾਂਤੀਕਾਰੀ ਪੰਜਾਬ ਦੇ ਜਿਲਾ ਪ੍ਰਧਾਨ ਪਰਸ਼ੋਤਮ ਮਹਿਰਾਜ,ਫੂਲ ਬਲਾਕ ਦੇ ਜਰਨਲ ਸਕੱਤਰ ਤੀਰਥ ਰਾਮ ਸੇਲਬਰਾਹ,ਫੂਲ ਬਲਾਕ ਪ੍ਰਧਾਨ ਦਰਸ਼ਨ ਢਿਲੋਂ,ਜਸਮੇਲ ਫੌਜੀ,ਚਰਨਜੀਤ ਕੌਰ ਢਪਾਲੀ, ਕਰਾਂਤੀਕਾਰੀ ਪੇਂਡੂ ਮਜਦੂਰ ਜਥੇਬੰਦੀ ਵੱਲੋਂ ਇਲਾਕਾ ਜਰਨਲ ਸਕੱਤਰ ਕੁਲਵੰਤ ਸੇਲਬਰਾਹ,ਬਿੰਦਰ ਸਿੰਘ ਰਾਮਪੁਰਾ,ਮਾਸਟਰ ਕੌਰ ਸਿੰਘ,ਪਰਮਜੀਤ ਕੌਰ ਸੇਲਬਰਾਹ ਨੇ ਸੰਬੋਧਨ ਕੀਤਾ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ