ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਮਦਦ ਨਾਲ ਸੂਬੇ ਵਿਚ 60 ਆਕਸੀਜਨ ਪਲਾਂਟ ਲਗਾਏ ਜਾਣਗੇ। ਜੋ ਸੂਬੇ ਦੇ 30,50, 100 ਅਤੇ 200 ਬਿਸਤਰੀਆਂ ਦੀ ਸਮੱਰਥਾਂ ਵਾਲੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿਚ ਸਥਾਪਿਤ ਕੀਤੇ ਜਾਣਗੇ। ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਮਦਦ ਨਾਲ ਸੂਬੇ ਵਿਚ 60 ਆਕਸੀਜਨ ਪਲਾਂਟ ਲਗਾਏ ਜਾਣਗੇ। ਜੋ ਸੂਬੇ ਦੇ 30,50, 100 ਅਤੇ 200 ਬਿਸਤਰੀਆਂ ਦੀ ਸਮੱਰਥਾਂ ਵਾਲੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿਚ ਸਥਾਪਿਤ ਕੀਤੇ ਜਾਣਗੇ। ਕੋਰੋਨਾ ਮਹਾਮਾਰੀ ਵਿਚ ਡਾਕਟਰਾਂ ਤੇ ਮੈਡੀਕਲ ਸਟਾਫ ਦੇ ਲਈ ਹਰਿਆਣਾ ਸਰਕਾਰ ਦਾ ਫੈਸਲਾ-ਪੀਡਬਲਿਯੂਡੀ ਰੇਸਟ ਹਾਊਸ ਵਿਚ ਡਾਕਟਰ ਤੇ ਮੈਡੀਕਲ ਸਟਾਫ ਦਾ ਰਹਿਣਾ- ਖਾਨਾ ਹੋਵੇਗਾ ਮੁਫਤਫੂਲ ਦੇ ਦੁਕਨਦਾਰਾਂ ਵੱਲੋਂ ਦੁਕਾਨਾਂ ਬੰਦ ਕਰਨ ਦਾ ਵਿਰੋਧ, ਐਸ.ਡੀ.ਐਮ ਨੂੰ ਦਿੱਤਾ ਮੰਗ ਪੱਤਰਬੀਤੇ 24 ਘੰਟਿਆਂ 'ਚ ਕੋਰੋਨਾ ਨਾਲ 20 ਦੀ ਮੌਤ, 806 ਨਵੇਂ ਕੇਸ ਆਏ ਤੇ 660 ਹੋਏ ਤੰਦਰੁਸਤ : ਡਿਪਟੀ ਕਮਿਸ਼ਨਰਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਰਾਮਪੁਰਾ ਦੇ ਸਟਾਫ ਨੇ ਸਕੂਲ ਦੀਆਂ ਕੰਧਾਂ ਵੀ ਬੋਲਣ ਲਾਈਆਂ ਪ੍ਰਾਈਵੇਟ ਸਕੂਲਾਂ ਦੇ ਬੱਚੇ ਵੀ ਇਸ ਪੇਂਡੂ ਸਕੂਲ ਚ ਦਾਖ਼ਲ ਹੋਣ ਨੂੰ ਤਰਜੀਹ ਦੇਣ ਲੱਗੇਬਠਿੰਡਾ ਦੇ ਨਾਲ ਲਗਦੇ ਪਿੰਡਾਂ ਅੰਦਰ ਇੰਟਰਨੈੱਟ ਸੇਵਾਵਾਂ ਦੀ ਰੇਂਜ ਘਟਾਏ ਜਾਣ ਕਰਕੇ ਲਗਾਇਆ ਧਰਨਾ।ਦੋਸਤਾਂ ਨਾਲ ਪਾਰਟੀ ਕਰਨ ਗਏ ਵਕੀਲ ਦੀ ਲਾਸ਼ ਰਜਬਾਹੇ ਚੋਂ ਮਿਲੀ ਪਿੰਡ ਵਾਸੀਆਂ ਨੇ ਬਠਿੰਡਾ-ਜ਼ੀਰਕਪੁਰ ਕੌਮੀ ਸ਼ਾਹ ਮਾਰਗ ਤੇ ਲਾਇਆ ਜਾਮ, ਪਿੰਡ ਵਿੱਚ ਮਾਤਮ ਛਾਇਆ ਜ਼ਿਲਾ ਮੈਜਿਸਟਰੇਟ ਵਲੋਂ ਗੁਰਦਾਸਪੁਰ ਜਿਲ੍ਹੇ ਵਿਚ ਨਵੀਆਂ ਪਾਬੰਦੀਆਂ ਲਾਗੂ । ਗੈਰ ਜ਼ਰੂਰੀ ਵਸਤਾਂ ਦੀਆਂ ਸਾਰੀਆਂ ਦੁਕਾਨਾਂ ਰਹਿਣਗੀਆਂ ਬੰਦਜਰਨੈਲ ਸਿੰਘ ਦੀ ਯਾਦ ਵਿਚ ਨਿਹੰਗ ਸਿੰਘਾਂ ਦੀ ਛਾਉਣੀ ਲਈ 12 ਮਰਲੇ ਜਗਾ ਦਿੱਤੀ ਦਾਨ
ਪੰਜਾਬ

ਠੀਕ ਹੋਏ ਕਰੋਨਾ ਪੋਜ਼ਟੀਵ ਮਰੀਜ ਆਪਣਾ ਮੁੱਢਲਾ ਫਰਜ਼ ਨਿਭਾਉਣ

May 01, 2021 10:53 AM
ਹੋਰ ਕੀਮਤੀ ਜਾਨਾਂ ਬਚਾਉਣ ਲਈ ਔਕਸੀਮੀਟਰ ਸਿਹਤ ਵਿਭਾਗ ਨੂੰ ਵਾਪਿਸ ਜਮ੍ਹਾ ਕਰਵਾਉਣ : ਸੰਜੀਵ ਸ਼ਰਮਾ

ਬਠਿੰਡਾ: ਭਗਤਾ ਭਾਈ, 1 ਮਈ (ਸੁਖਮੰਦਰ ਸਿੰਘ/ਭੂਸ਼ਨ ਸ਼ਰਮਾਂ ) ਪੰਜਾਬ ਸਰਕਾਰ ਵੱਲੋਂ ਕਰੀਬ ਇੱਕ ਲੱਖ ਤੋਂ ਵੱਧ ਘਰੇਲੂ ਇਕਾਂਤਵਾਸ ਕੀਤੇ ਕਰੋਨਾ ਪੋਜ਼ੀਟਿਵ ਮਰੀਜਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਪਿੱਛਲੇ ਸਾਲ ਤੋਂ ਹੀ " ਕੋਰੋਨਾ ਫਤਿਹ ਕਿੱਟਾਂ ", ਜਿੱਸ ਵਿੱਚ ਡਿਜੀਟਲ ਥਰਮਾਮੀਟਰ , ਸਟੀਮਰ, ਔਕਸਿਮੀਟਰ, ਜਰੂਰੀ ਦਵਾਈਆਂ ਸ਼ਾਮਿਲ ਹਨ, ਦਿੱਤੀਆਂ ਜਾ ਰਹੀਆਂ ਹਨ। ਪਰ ਹੁਣ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਆਉਣ ਨਾਲ ਕੋਰੋਨਾ ਪੋਜ਼ੀਟਿਵ ਮਰੀਜਾਂ ਦੀ ਗਿਣਤੀ ਵੱਧਣ ਕਰਕੇ ਦੇਸ਼ ਭਰ ਵਿੱਚ ਮਰੀਜਾਂ ਦੇ ਸ਼ਰੀਰ ਦਾ ਆਕਸੀਜ਼ਨ ਲੈਵਲ ਮਾਪਣ ਵਾਲੇ ਨਵੇਂ ਔਕਸੀਮੀਟਰ ਦੀ ਭਾਰੀ ਕਮੀਂ ਅਾ ਰਹੀ ਹੈ। ਇਸ ਲਈ ਠੀਕ ਹੋ ਚੁੱਕੇ ਕੋਰੋਨਾ ਪੋਜ਼ੀਟਿਵ ਮਰੀਜ ਆਪਣਾ ਮੁੱਢਲਾ ਫਰਜ਼ ਸਮਝਦੇ ਹੋਏ ਹੋਰ ਕੀਮਤੀ ਜਾਨਾਂ ਬਚਾਉਣ ਲਈ ਘਰ ਪਏ ਆਕਸੀਮੀਟਰ ਸਿਹਤ ਵਿਭਾਗ ਦੇ ਮੁਲਜਮਾਂ ਨੂੰ ਵਾਪਸ ਕਰ ਦੇਣ, ਤਾਂ ਜੋ ਨਵੇਂ ਪੋਜ਼ੀਟਿਵ ਮਰੀਜਾਂ ਨੂੰ ਘਰੇਲੂ ਇਕਾਂਤਵਾਸ ਦੌਰਾਨ ਦਿੱਤੇ ਜਾ ਸਕਦੇ ਹਨ। ਆਪ ਸਭ ਦੇ ਸਹਿਯੋਗ ਸਦਕਾ ਹੀ ਇਸ ਮਹਾਂਮਾਰੀ ਤੇ ਕਾਬੂ ਪਾਉਣ ਵਿੱਚ ਸਿਹਤ ਵਿਭਾਗ ਕਾਮਯਾਬ ਹੋ ਸਕਦਾ ਹੈ।
ਇਸ ਗੱਲ ਦੀ ਅਪੀਲ ਕਰਦੇ ਸਿਹਤ ਬਲਾਕ ਭਗਤਾ ਭਾਈ ਦੇ ਬਲਾਕ ਐਜ਼ੂਕੇਟਰ ਸੰਜੀਵ ਸ਼ਰਮਾ ਨੇ ਕਿਹਾ ਕਿ ਘਰੇਲੂ ਇਕਾਂਤਵਾਸ ਹੋਏ ਕੋਰੋਨਾ ਪੋਜ਼ੀਟਿਵ ਮਰੀਜਾਂ ਦੀ ਸਿਹਤ ਮੁਲਾਜਮਾਂ ਵਲੋਂ ਰੋਜ਼ਾਨਾ ਸ਼ਰੀਰ ਦੇ ਆਕਸੀਜ਼ਨ ਲੈਵਲ ਦੀ ਜਾਂਚ ਕੀਤੀ ਜਾਂਦੀ ਹੈ, ਜਿਸ ਦੇ ਅਧਾਰ ਤੇ ਹੀ ਮਰੀਜ਼ ਦੀ ਸਿਹਤ ਸਥਿਤੀ ਅਤੇ ਰਿਕਵਰੀ ਦਾ ਪਤਾ ਚੱਲਦਾ ਹੈ। ਪਰ ਔਕਸਿਮੀਟਰ ਨਾ ਹੋਣ ਕਰਕੇ ਜੇਕਰ ਮਰੀਜ਼ ਦੇ ਸ਼ਰੀਰ ਦੇ ਆਕਸੀਜ਼ਨ ਲੈਵਲ ਦਾ ਸਹੀ ਪਤਾ ਨਾ ਲੱਗ ਸਕੇ ਤਾਂ ਮਰੀਜ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਇਸ ਲਈ ਜਿਹੜੇ ਕੋਰੋਨਾ ਪੋਜ਼ੀਟਿਵ ਮਰੀਜ ਘਰੇਲੂ ਇਕਾਂਤਵਾਸ ਪੂਰਾ ਕਰਕੇ ਸਿਹਤਯਾਬ ਹੋ ਗਏ ਹਨ, ਓਹਨਾਂ ਨੂੰ ਔਕਸੀਮੀਟਰ ਦੀ ਹੁਣ ਕੋਈ ਜਰੂਰਤ ਨਹੀਂ, ਇਸ ਲਈ ਔਕਸੀਮੀਟਰ ਨੇੜਲੀ ਸਰਕਾਰੀ ਸਿਹਤ ਸੰਸਥਾ ਵਿੱਖੇ ਜਮਾਂ ਕਰਵਾ ਕੇ ਇਸ ਮਹਾਂਮਾਰੀ ਤੇ ਕਾਬੂ ਪਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ