ਜਨਰਲ ਕੈਟਾਗਿਰੀ ਕਿਸੇ ਵਰਗ ਦੇ ਹੱਕਾਂ ਤੇ ਡਾਕਾ ਮਾਰਨ ਦੇ ਪੱਖ ਵਿੱਚ ਨਹੀਂ :ਫੈਡਰੇਸ਼ਨਮੁੱਖ ਮੰਤਰੀ ਦੇ ਭਰੋਸੇ ਨੂੰ ਅਮਲੀ ਰੂਪ ਵਿੱਚ ਲਾਗੂ ਕਰਵਾਕੇ ਲਵਾਂਗੇ ਸਾਹ: ਫੈਡਰੇਸ਼ਨਜਨਰਲ ਵਰਗ ਵਲੋਂ ਸ਼੍ਰੀ ਚਮਕੌਰ ਸਾਹਿਬ ਵਿਖੇ ਭੁੱਖ ਹੜਤਾਲ 26 ਨਵੰਬਰ ਤੋਂਪੱਤਰਕਾਰ ਬਲਵਿੰਦਰ ਸ਼ਰਮਾ ਦਾ ਨਾਵਲ ‘ਵਿਦੇਸ਼ੀ ਚਿੜੀ’ ਲੋਕ ਅਰਪਣ ਹੋਇਆਜ਼ਿਲਾ ਲੋਕ ਸੰਪਰਕ ਦਫਤਰ, ਗੁਰਦਾਸਪੁਰ। ਐਡਵੋਕੈਟ ਬਲਜੀਤ ਸਿੰਘ ਪਾਹੜਾ, ਪ੍ਰਧਾਨ ਨਗਰ ਕੌਂਸਲ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਲੱਗੇ ਸੁਵਿਧਾ ਕੈਂਪ ਦਾ ਦੌਰਾ ਲੋਕਾਂ ਨਸ਼ੇ ਨਾਲ ਮਰੇ ਨੌਜਵਾਨ ਦੀ ਲਾਸ਼ ਨੂੰ ਸੜਕ 'ਤੇ ਰੱਖ ਕੇ ਕੀਤਾ ਰੋਸ ਪ੍ਰਦਰਸ਼ਨਕਮਲ ਸ਼ਰਮਾ ਨੇ ਹਲਕਾ ਸਨੌਰ ਦਾ ਮਾਣ ਵਧਾਇਆਕਿਸਾਨ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲਿਆਉਣ -ਡਿਪਟੀ ਕਮਿਸ਼ਨਰਅਸ਼ੀਸ਼ ਮਿਸ਼ਰਾ ਗ੍ਰਿਫਤਾਰ, ਜੁਡੀਸ਼ੀਅਲ ਹਿਰਾਸਤ ਵਿਚ ਭੇਜਿਆ ਰਾਮਪੁਰਾ ਫੂਲ ਵਿਖੇ 75ਵਾਂ ਆਜਾਦੀ ਦਿਹਾੜਾ ਮਨਾਇਆ
ਰਾਸ਼ਟਰੀ : ਹਰਿਆਣਾ

ਸ੍ਰੀ ਵਿਜਯੇਂਦਰ ਕੁਮਾਰ ਨੂੰ ਰਾਜ ਵਿਚ ਸਹੀ ਆਕਸੀਜਨ ਸਪਲਾਈ ਦੀ ਨਿਗਰਾਨੀ ਅਤੇ ਤਾਲਮੇਲ ਦੇ ਲਈ ਰਾਜ ਆਕਸੀਜਨ ਕੰਟਰੋਲ ਰੂਮ ਤਹਿਤ ਨੌਡਲ ਅਧਿਕਾਰੀ ਵਜੋ ਨਾਮਜਦ ਕੀਤਾ

April 28, 2021 12:17 AM

ਚੰਡੀਗੜ੍ਹ, 27 ਅਪ੍ਰੈਲ (ਬਿਊਰੋ) - ਹਰਿਆਣਾ ਸਰਕਾਰ ਨੇ ਪ੍ਰਧਾਨ ਸਕੱਤਰ, ਉਦਯੋਗ ਅਤੇ ਵਪਾਰ ਵਿਭਾਗ, ਆਮ ਪ੍ਰਸਾਸ਼ਨ ਵਿਭਾਗ ਅਤੇ ਮੁੱਖ ਕਾਰਜਕਾਰੀ ਅਧਿਕਾਰੀ, ਹਰਿਆਣਾ ਸਰਸਵਤੀ ਹੈਰੀਟੇਜ ਬੋਰਡ ਸ੍ਰੀ ਵਿਜਯੇਂਦਰ ਕੁਮਾਰ ਨੂੰ ਰਾਜ ਵਿਚ ਸਹੀ ਆਕਸੀਜਨ ਸਪਲਾਈ ਦੀ ਨਿਗਰਾਨੀ ਅਤੇ ਤਾਲਮੇਲ  ਦੇ ਲਈ ਰਾਜ ਆਕਸੀਜਨ ਕੰਟਰੋਲ ਰੂਮ ਤਹਿਤ ਨੌਡਲ ਅਧਿਕਾਰੀ ਵਜੋ ਨਾਮਜਦ ਕੀਤਾ ਹੈ। ਸ੍ਰੀ ਵਿਜਯੇਂਦਰ ਕੁਮਾਰ ਨੂੰ ਉਨ੍ਹਾਂ ਦੇ ਮੌਜੂਦਾ ਜਿਮੇਵਾਰੀਆਂ ਤੋਂ ਇਲਾਵਾ ਤੁਰੰਤ ਪ੍ਰਭਾਵ ਨਾਲ ਨਿਯੁਕਤ ਕੀਤਾ ਗਿਆ ਹੈ।

ਇਸ ਤੋਂ ਇਲਾਵ, ਸਰਕਾਰ ਨੇ ਰਾਜ ਆਕਸੀਜਨ ਕੰਟਰੋਲ ਰੂਮ ਵਿਚ ਤਿੰਨ ਆਈਏਐਸ ਅਤੇ ਛੇ ਐਚਸੀਐਸ ਅਧਿਕਾਰੀਆਂ ਦੀ ਵੀ ਨਿਯੁਕਤੀ ਕੀਤੀ ਹੈ ਤਾਂ ਜੋ ਰਾਜ ਵਿਚ ਆਕਸੀਜਨ ਸਪਲਾਈ ਦੀ ਨਿਗਰਾਨੀ ਅਤੇ ਤਾਲਮੇਲ ਵਿਚ ਨੋਡਲ ਅਧਿਕਾਰੀ ਦੀ ਸਹਾਇਤਾ ਕੀਤੀ ਜਾ ਸਕੇ। ਆਈਏਐਸ ਅਧਿਕਾਰੀਆਂ ਵਿਚ ਸ੍ਰੀ ਅੰਸ਼ਜ ਸਿੰਘ, ਨਿਦੇਸ਼ਕ, ਹਾਊਸਿੰਗ ਫਾਰ ਆਲ, ਮੁੱਖ ਪ੍ਰਸਾਸ਼ਕ, ਹਾਊਸਿੰਗ ਬੋਰਡ ਹਰਿਆਣਾ ਅਤੇ ਵਿਸ਼ੇਸ਼ ਸਕੱਤਰ ਰਿਹਾਇਸ਼ ਵਿਭਾਗ ਸੁਸ਼ੀਲ ਸਰਵਨ, ਵਿਸ਼ੇਸ਼ ਸਕੱਤਰ ਵਿੱਤ ਵਿਭਾਗ ਅਤੇ ਸ੍ਰੀ ਸ਼ਕਤੀ ਸਿੰਘ, ਪ੍ਰਬੰਧ ਨਿਦੇਸ਼ਕ, ਹਰਿਆਣਾ ਰਾਜ ਸਹਿਕਾਰੀ ਸੰਘ ਖੰਡ ਮਿਲਸ ਸ਼ੂਗਰਫੈਡ ਵੀ ਸ਼ਾਮਿਲ ਹਨ।

ਐਚਸੀਐਸ ਅਧਿਕਾਰੀਆਂ ਸ੍ਰੀ ਨਿਰਮਲ ਨਾਗਰ,  ਸੰਯੁਕਤ ਟ੍ਰਾਂਸਪੋਰਟ ਕਮਿਸ਼ਨਰ (ਸੜਕ ਸੁਰੱਖਿਆ) ਹਰਿਆਣਾ, ਸ੍ਰੀ ਸਤਿੰਦਰ ਸਿਵਾਚ, ਉੱਪ-ਸਕੱਤਰ, ਸਹਿਕਾਰਿਤਾ ਵਿਭਾਗ, ਸ੍ਰੀ ਰਾਜੇਸ਼ ਕੋਸ਼, ਉੱਪ ਸਕੱਤਰ ਤਕਨੀਕੀ ਸਿਖਿਆ ਵਿਭਾਗ, ਸ੍ਰੀ ਅਨਿਲ ਕੁਮਾਰ ਦੂਨ, ਸਕੱਤਰ, ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ, ਪੰਚਕੂਲਾ, ਸ੍ਰੀ ਮਿਯੰਕ ਭਾਰਦਵਾਜ, ਸੰਯੁਕਤ ਆਬਕਾਰੀ ਅਤੇ ਕਰਾਧਾਨ ਕਮਿਸ਼ਨਰ ਅਤੇ ਸ੍ਰੀ ਮੁਕੁੰਦ, ਉੱਪ ਸਕੱਤਰ, ਪ੍ਰਸਾਸ਼ਨਿਕ ਸੁਧਾਰ ਵਿਭਾਗ ਸ਼ਾਮਿਲ ਹਨ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ