ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਮਦਦ ਨਾਲ ਸੂਬੇ ਵਿਚ 60 ਆਕਸੀਜਨ ਪਲਾਂਟ ਲਗਾਏ ਜਾਣਗੇ। ਜੋ ਸੂਬੇ ਦੇ 30,50, 100 ਅਤੇ 200 ਬਿਸਤਰੀਆਂ ਦੀ ਸਮੱਰਥਾਂ ਵਾਲੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿਚ ਸਥਾਪਿਤ ਕੀਤੇ ਜਾਣਗੇ। ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਮਦਦ ਨਾਲ ਸੂਬੇ ਵਿਚ 60 ਆਕਸੀਜਨ ਪਲਾਂਟ ਲਗਾਏ ਜਾਣਗੇ। ਜੋ ਸੂਬੇ ਦੇ 30,50, 100 ਅਤੇ 200 ਬਿਸਤਰੀਆਂ ਦੀ ਸਮੱਰਥਾਂ ਵਾਲੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿਚ ਸਥਾਪਿਤ ਕੀਤੇ ਜਾਣਗੇ। ਕੋਰੋਨਾ ਮਹਾਮਾਰੀ ਵਿਚ ਡਾਕਟਰਾਂ ਤੇ ਮੈਡੀਕਲ ਸਟਾਫ ਦੇ ਲਈ ਹਰਿਆਣਾ ਸਰਕਾਰ ਦਾ ਫੈਸਲਾ-ਪੀਡਬਲਿਯੂਡੀ ਰੇਸਟ ਹਾਊਸ ਵਿਚ ਡਾਕਟਰ ਤੇ ਮੈਡੀਕਲ ਸਟਾਫ ਦਾ ਰਹਿਣਾ- ਖਾਨਾ ਹੋਵੇਗਾ ਮੁਫਤਫੂਲ ਦੇ ਦੁਕਨਦਾਰਾਂ ਵੱਲੋਂ ਦੁਕਾਨਾਂ ਬੰਦ ਕਰਨ ਦਾ ਵਿਰੋਧ, ਐਸ.ਡੀ.ਐਮ ਨੂੰ ਦਿੱਤਾ ਮੰਗ ਪੱਤਰਬੀਤੇ 24 ਘੰਟਿਆਂ 'ਚ ਕੋਰੋਨਾ ਨਾਲ 20 ਦੀ ਮੌਤ, 806 ਨਵੇਂ ਕੇਸ ਆਏ ਤੇ 660 ਹੋਏ ਤੰਦਰੁਸਤ : ਡਿਪਟੀ ਕਮਿਸ਼ਨਰਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਰਾਮਪੁਰਾ ਦੇ ਸਟਾਫ ਨੇ ਸਕੂਲ ਦੀਆਂ ਕੰਧਾਂ ਵੀ ਬੋਲਣ ਲਾਈਆਂ ਪ੍ਰਾਈਵੇਟ ਸਕੂਲਾਂ ਦੇ ਬੱਚੇ ਵੀ ਇਸ ਪੇਂਡੂ ਸਕੂਲ ਚ ਦਾਖ਼ਲ ਹੋਣ ਨੂੰ ਤਰਜੀਹ ਦੇਣ ਲੱਗੇਬਠਿੰਡਾ ਦੇ ਨਾਲ ਲਗਦੇ ਪਿੰਡਾਂ ਅੰਦਰ ਇੰਟਰਨੈੱਟ ਸੇਵਾਵਾਂ ਦੀ ਰੇਂਜ ਘਟਾਏ ਜਾਣ ਕਰਕੇ ਲਗਾਇਆ ਧਰਨਾ।ਦੋਸਤਾਂ ਨਾਲ ਪਾਰਟੀ ਕਰਨ ਗਏ ਵਕੀਲ ਦੀ ਲਾਸ਼ ਰਜਬਾਹੇ ਚੋਂ ਮਿਲੀ ਪਿੰਡ ਵਾਸੀਆਂ ਨੇ ਬਠਿੰਡਾ-ਜ਼ੀਰਕਪੁਰ ਕੌਮੀ ਸ਼ਾਹ ਮਾਰਗ ਤੇ ਲਾਇਆ ਜਾਮ, ਪਿੰਡ ਵਿੱਚ ਮਾਤਮ ਛਾਇਆ ਜ਼ਿਲਾ ਮੈਜਿਸਟਰੇਟ ਵਲੋਂ ਗੁਰਦਾਸਪੁਰ ਜਿਲ੍ਹੇ ਵਿਚ ਨਵੀਆਂ ਪਾਬੰਦੀਆਂ ਲਾਗੂ । ਗੈਰ ਜ਼ਰੂਰੀ ਵਸਤਾਂ ਦੀਆਂ ਸਾਰੀਆਂ ਦੁਕਾਨਾਂ ਰਹਿਣਗੀਆਂ ਬੰਦਜਰਨੈਲ ਸਿੰਘ ਦੀ ਯਾਦ ਵਿਚ ਨਿਹੰਗ ਸਿੰਘਾਂ ਦੀ ਛਾਉਣੀ ਲਈ 12 ਮਰਲੇ ਜਗਾ ਦਿੱਤੀ ਦਾਨ
ਰਾਸ਼ਟਰੀ : ਹਰਿਆਣਾ

ਹਰਿਆਣਾ ਸਰਕਾਰ ਨੇ ਸਾਲ 2021 ਦੌਰਾਨ ਸੂਬੇ ਤੋਂ ਹੱਜ ਜਾਣ ਦੇ ਇਛੁੱਕ ਹਾਜੀਆਂ ਨੂੰ ਕੋਰੋਨਾ ਵੈਕਸਿਨ ਦੇ ਦੋਨੋਂ ਡੋਜ ਲੈਣ ਦੇ ਨਿਰਦੇਸ਼ ਦਿੱਤੇ

April 28, 2021 12:07 AM

ਚੰਡੀਗੜ੍ਹ, 28 ਅਪ੍ਰੈਲ (ਬਿਊਰੋ) - ਹਰਿਆਣਾ ਸਰਕਾਰ ਨੇ ਸਾਲ 2021 ਦੌਰਾਨ ਸੂਬੇ ਤੋਂ ਹੱਜ ਜਾਣ ਦੇ ਇਛੁੱਕ ਹਾਜੀਆਂ ਨੂੰ ਕੋਰੋਨਾ ਵੈਕਸਿਨ ਦੇ ਦੋਨੋਂ ਡੋਜ ਲੈਣ ਦੇ ਨਿਰਦੇਸ਼ ਦਿੱਤੇ।

            ਹਰਿਆਣਾ ਰਾਜ ਹੱਜ ਕਮੇਟੀ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹੱਜ ਮੰਤਰਾਲੇ, ਸਾਊਦੀ ਅਰਬ ਸਰਕਾਰ ਨੇ ਸੂਚਿਤ ਕੀਤਾ ਹੈ ਕਿ ਹੱਜ ਦੇ ਲਈ ਆਨਲਾਇਨ ਬਿਨੈ ਕਰਨ ਵਾਲੇ ਬਿਨੈਕਾਰਾਂ ਲਈ ਹੱਜ 'ਤੇ ਜਾਣ ਤੋਂ ਪਹਿਲਾਂ ਕੋਰੋਨਾ ਵੈਕਸਿਨ ਦੀ ਦੋਨੋਂ ਡੋਜ ਲੈਣਾ ਜਰੂਰੀ ਹੈ।

            ਉਨ੍ਹਾਂ ਨੇ ਦਸਿਆ ਕਿ ਹਾਜੀਆਂ ਨੂੰ ਵੈਕਸਿਨ ਦੀ ਪਹਿਲੀ ਡੋਜ ਸਾਊਦੀ ਅਰਬ ਜਾਣ ਤੋਂ ਪਹਿਲਾਂ ਅਤੇ ਦੂਜੀ ਡੋਜ ਸਾਊਦੀ ਅਰਬ ਜਾਣ ਦੇ ਸਮੇਂ ਲੈਣੀ ਹੋਵੇਗੀ। ਉਨ੍ਹਾਂ ਨੇ ਦਸਿਆ ਕਿ ਕੋਰੋਨਾ ਵੈਕਸਿਨ ਦੇ ਪ੍ਰਮਾਣ ਪੱਤਰ ਦੇ ਬਿਨ੍ਹਾਂ ਸਾਊਦੀ ਅਰਬ ਜਾਣ ਦੀ ਇਜਾਜਤ ਨਹੀਂ ਹੋਵੇਗੀ। ਉਨ੍ਹਾਂ ਨੇ ਦਸਿਆ ਕਿ ਹੱਜ 'ਤੇ ਜਾਣ ਦੇ ਇਛੁੱਕ ਹਾਾਜੀ ਆਪਣੇ ਸਬੰਧਿਤ ਜਿਲ੍ਹੇ ਦੇ ਮੈਡੀਕਲ ਅਧਿਕਾਰੀਆਂ ਨਾਲ ਸਪੰਰਕ ਕਰ ਕੇ ਕੋਰੋਨਾ ਵੈਕਸਿਨ ਦੀ ਡੋਜ ਲੈ ਕੇ ਪ੍ਰਮਾਣ ਪੱਤਰ ਪ੍ਰਾਪਤ ਕਰ ਸਕਦੇ ਹਨ।

            ਉਨ੍ਹਾਂ ਨੇ ਦਸਿਆ ਕਿ ਹੱਜ ਕਮੇਟੀ ਇੰਡੀਆ, ਮੁੰਬਈ ਨੇ ਇਹ ਸਪਸ਼ਟ ਕੀਤਾ ਹੈ ਕਿ ਹੁਣ ਤਕ ਸਾਊਦੀ ਅਰਬ ਸਰਕਾਰ ਵੱਲੋਂ ਹਾਜੀਆਂ ਨੂੰ ਹੱਜ 'ਤੇ ਭੇਜਣ ਬਾਰੇ ਕੋਈ ਸੂਚਨਾ ਪ੍ਰਾਪਤ ਨਹੀਂ ਹੋਈ ਹੈ। ਉਨ੍ਹਾਂ ਨੇ ਦਸਿਆ ਕਿ ਹਾਜੀਆਂ ਨੂੰ ਬੁਲਾਉਣ ਅਤੇ ਨਾ ਬੁਲਾਉਣ ਦਾ ਫੈਸਲਾ ਸਾਊਦੀ ਅਰਬ ਸਰਕਾਰ ਵੱਲੋਂ ਆਪਣੇ ਪੱਧਰ 'ਤੇ ਕੀਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਹੱਜ ਕਮੇਟੀ ਇੰਡੀਆ, ਮੁੰਬਈ ਤੇ ਰਾਜ ਹੱਜ ਕਮੇਟੀ ਸਾਊਦੀ ਅਰਬ ਸਰਕਾਰ ਦੇ ਫੈਸਲੇ ਅਨੁਸਾਰ ਹੀ ਅਗਲੀ ਕਾਰਵਾਈ ਕਰੇਗੀ। ਅੰਤ ਹੱਜ ਬਿਨੈਕਾਰਾਂ ਨੂੰ ਅਪੀਲ ਹੈ ਕਿ ਉਹ ਹੱਜ 'ਤੇ ਜਾਣ ਤੋਂ ਪਹਿਲਾਂ ਕੋਰੋਨਾ ਵੈਕਸਿਨ ਦੀ ਦੋਨੋ ਡੋਜ ਲੈ ਕੇ ਆਪਣੇ ਪੱਧਰ 'ਤੇ ਤਿਆਰ ਰਹਿਣ।

            ਉਨ੍ਹਾਂ ਨੇ ਦਸਿਆ ਕਿ ਕੋਰੋਨਾ ਵੈਕਸਿਨ ਦੀ ਡੋਜ ਲੈਣ ਵਿਚ ਜੇਕਰ ਕੋਈ ਮੁਸ਼ਕਲ ਆਵੇ ਤਾਂ ਹੱਜ ਕਮੇਟੀ ਹਰਿਆਣਾ ਦੇ ਹੈਲਪਲਾਇਨ ਨੰਬਰ 0172-2741438 ਲਤ। 9815489590 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ