ਰਾਮਪੁਰਾ ਫੂਲ ਵਿਖੇ 75ਵਾਂ ਆਜਾਦੀ ਦਿਹਾੜਾ ਮਨਾਇਆਫਤਿਹ ਗਰੁੱਪ ਦੀ ਗੱਤਕਾ ਗੋਲਡ ਮੈਡਲ ਜੇਤੂ ਖਿਡਾਰਣ ਦਾ ਸ਼ਾਨਦਾਰ ਸਵਾਗਤਭਾਰਤੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਆਜਾਦੀ ਦਿਹਾੜਾ ਪਿੰਡ ਬੁਰਜ ਲੱਧਾ ਸਿੰਘ ਤੋਂ ਨੰਬਰਦਾਰ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਲਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਸੇਵਾ ਕੇਂਦਰਾਂ ਵਿਚ ਹੋਰ ਨਵੀਂਆਂ ਸੇਵਾਵਾਂ ਦੀ ਸ਼ੁਰੂਆਤਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਇਕ ਆਈਏਐਸ ਅਤੇ ਇਕ ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇਓਲੰਪਿਕ ਮੈਡਲ ਜੇਤੂ ਸੁਮਿਤ ਦੇ ਪਿੰਡ ਵਾਲਿਆਂ ਨੇ ਕੀਤੀ ਮੁੱਖ ਮੰਤਰੀ ਨਾਲ ਮੁਲਾਕਾਤ56 ਖੂਨਦਾਨੀਆਂ ਨੇ ਦੂਜਿਆਂ ਦੀ ਜਾਨ ਬਚਾਉਣ ਲਈ ਖੂਨਦਾਨ ਕੀਤਾ‘ਲੋਕ ਭਲਾਈ ਰੱਥ’ ਦੀਨਾਨਗਰ ਪਹੁੰਚਿਆ- ਸ਼ਹਿਰ ਵਾਸੀਆਂ ਨੂੰ ਸਮਾਜਿਕ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕਗ੍ਰਹਿ ਮੰਤਰੀ ਅਨਿਲ ਵਿਜ ਨਾਲ ਮਿਲਣ ਮਹਿਲਾ ਹਾਕੀ ਟੀਮ ਉਨ੍ਹਾਂ ਦੇ ਦਫਤਰ ਪਹੁੰਚੀ
ਸਮੁੰਦਰੋਂ ਪਾਰ

ਅਮਰੀਕਾ ਦੀ ਅਦਾਲਤ ਕਰੇਗੀ ਬਾਦਲ ਵਿਰੁੱਧ ਸੁਣਵਾਈ

January 05, 2013 06:16 PM

ਵਾਸ਼ਿੰਗਟਨ. 5 ਜਨਵਰੀ : ਅਮਰੀਕਾ ਦੇ ਇਕ ਸੰਘੀ ਜੱਜ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਿਰੁੱਧ ਮੁਨੱਖੀ ਅਧਿਕਾਰਾਂ ਦੀ ਉਲੰਘਣਾ ਦੇ ਇਕ ਮਾਮਲੇ ਦੀ ਸੁਣਵਾਈ ਲਈ 29 ਜਨਵਰੀ ਦੀ ਤਾਰੀਖ ਤੈਅ ਕੀਤੀ ਹੈ। ਵਿਸਕਾਨਸਿਨ ਦੇ ਜਸਟਿਸ ਰੁਡੋਲਫ ਟੀ. ਰੈਂਡਾ ਨੇ ਸਿੱਖਾਂ ਦੇ ਅਧਿਕਾਰਾਂ ਲਈ ਲੜਨ ਵਾਲੀ ਸੰਸਥਾ  'ਸਿੱਖਸ ਫਾਰ ਜਸਟਿਸ' ਦੀ ਇਕ ਪਟੀਸ਼ਨ 'ਤੇ ਇਹ ਸੁਣਵਾਈ ਤੈਅ ਕੀਤੀ ਹੈ। 

 

ਪਟੀਸ਼ਨ 'ਚ ਅਦਾਲਤ ਨੂੰ ਅਪੀਲ ਕੀਤੀ ਗਈ ਹੈ ਕਿ ਭਾਰਤ ਵਿਚ ਬਾਦਲ ਦੇ ਲੋਕਾਂ ਵੱਲੋਂ ਬਾਦਲ ਵਿਰੁੱਧ ਸ਼ਿਕਾਇਤ ਕਰਨ ਵਾਲੇ ਪਰਿਵਾਰਾਂ ਨੂੰ ਕਥਿਤ ਤੌਰ 'ਤੇ ਦਿੱਤੀਆਂ ਜਾ ਰਹੀਆਂ ਧਮਕੀਆਂ ਤੋਂ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਬਾਦਲ ਨੇ ਆਪਣੇ ਵਕੀਲਾਂ ਦੇ ਮਾਧਿਅਮ ਰਾਹੀਂ ਇਸ ਮਾਮਲੇ ਨੂੰ ਖਾਰਜ ਕਰਨ ਦੀ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਸੰਮਣ ਜਾਰੀ ਨਹੀਂ ਕੀਤੇ ਗਏ। ਜਦੋਂ ਕਿ ਸੰਸਥਾ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਬਕਾਇਦਾ ਸੰਮਣ ਜਾਰੀ ਕੀਤੇ ਜਾ ਚੁੱਕੇ ਹਨ। ਇਸ ਤੋਂ ਪਹਿਲਾਂ ਵਿਦੇਸ਼ ਵਿਭਾਗ ਦੀ ਡਿਪਲੋਮੈਟਿਕ ਸੁਰੱਖਿਆ ਸੇਵਾ ਦੇ 2 ਵਿਸ਼ੇਸ਼ ਏਜੰਟਾਂ ਨੇ ਇਕ ਹਲਫੀਆ ਬਿਆਨ 'ਚ ਕਿਹਾ ਸੀ ਕਿ ਸ਼੍ਰੀ ਬਾਦਲ 9 ਅਗਸਤ ਨੂੰ ਓਕਕ੍ਰੀਕ ਹਾਈ ਸਕੂਲ 'ਚ ਮੌਜੂਦ ਨਹੀਂ ਸਨ. ਜਿਸ ਤਰ੍ਹਾਂ ਕਿ ਇਸਤਗਾਸਾ ਪੱਖ ਨੇ ਦਾਅਵਾ ਕੀਤਾ ਹੈ।

ਸੰਸਥਾ ਦਾ ਕਹਿਣਾ ਹੈ ਕਿ ਸੁਣਵਾਈ ਦੌਰਾਨ ਇਸਤਗਾਸਾ ਪੱਖ ਵੱਲੋਂ ਬਾਦਲ ਦੇ ਉਸ ਦਾਅਵੇ ਨੂੰ ਚੁਣੌਤੀ ਦਿੱਤੀ ਜਾਵੇਗੀ ਜਿਸ 'ਚ ਉਨ੍ਹਾਂ ਨੇ ਕਿਹਾ ਹੈ ਕਿ ਉਹ 9 ਅਗਸਤ ਨੂੰ ਉਕਤ ਸਕੂਲ 'ਚ ਹਾਜ਼ਰ ਨਾ ਹੋ ਕੇ ਮਿਲਵਾਕੀ ਦੇ ਬੋਲਟਰ ਸੂਪਰ ਸਟੋਰ 'ਚ ਸਨ। ਇਸ ਦਿਨ ਸਕੂਲ 'ਚ ਵਿਸਕਾਨਸਿਨ ਗੁਰਦੁਆਰਾ ਗੋਲੀਕਾਂਡ 'ਚ ਮਾਰੇ ਗਏ ਸਿੱਖ ਪਰਿਵਾਰਾਂ ਦੀ ਯਾਦ 'ਚ ਪ੍ਰੋਗਰਾਮ ਆਯੋਜਤ ਕੀਤਾ ਗਿਆ ਸੀ। ਬਾਦਲ ਦੇ ਦਾਅਵਿਆਂ ਨੂੰ ਝੂਠਾ ਸਾਬਤ ਕਰਨ ਲਈ ਚਸ਼ਮਦੀਦ ਗਵਾਹ ਅਤੇ ਸਬੂਤ ਪੇਸ਼ ਕੀਤੇ ਜਾਣਗੇ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ