ਰਾਮਪੁਰਾ ਫੂਲ ਵਿਖੇ 75ਵਾਂ ਆਜਾਦੀ ਦਿਹਾੜਾ ਮਨਾਇਆਫਤਿਹ ਗਰੁੱਪ ਦੀ ਗੱਤਕਾ ਗੋਲਡ ਮੈਡਲ ਜੇਤੂ ਖਿਡਾਰਣ ਦਾ ਸ਼ਾਨਦਾਰ ਸਵਾਗਤਭਾਰਤੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਆਜਾਦੀ ਦਿਹਾੜਾ ਪਿੰਡ ਬੁਰਜ ਲੱਧਾ ਸਿੰਘ ਤੋਂ ਨੰਬਰਦਾਰ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਲਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਸੇਵਾ ਕੇਂਦਰਾਂ ਵਿਚ ਹੋਰ ਨਵੀਂਆਂ ਸੇਵਾਵਾਂ ਦੀ ਸ਼ੁਰੂਆਤਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਇਕ ਆਈਏਐਸ ਅਤੇ ਇਕ ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇਓਲੰਪਿਕ ਮੈਡਲ ਜੇਤੂ ਸੁਮਿਤ ਦੇ ਪਿੰਡ ਵਾਲਿਆਂ ਨੇ ਕੀਤੀ ਮੁੱਖ ਮੰਤਰੀ ਨਾਲ ਮੁਲਾਕਾਤ56 ਖੂਨਦਾਨੀਆਂ ਨੇ ਦੂਜਿਆਂ ਦੀ ਜਾਨ ਬਚਾਉਣ ਲਈ ਖੂਨਦਾਨ ਕੀਤਾ‘ਲੋਕ ਭਲਾਈ ਰੱਥ’ ਦੀਨਾਨਗਰ ਪਹੁੰਚਿਆ- ਸ਼ਹਿਰ ਵਾਸੀਆਂ ਨੂੰ ਸਮਾਜਿਕ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕਗ੍ਰਹਿ ਮੰਤਰੀ ਅਨਿਲ ਵਿਜ ਨਾਲ ਮਿਲਣ ਮਹਿਲਾ ਹਾਕੀ ਟੀਮ ਉਨ੍ਹਾਂ ਦੇ ਦਫਤਰ ਪਹੁੰਚੀ
ਰਾਸ਼ਟਰੀ

ਕੋਰ ਕਮੇਟੀ ਦੀ ਬੈਠਕ 'ਚ ਮੁੰਡਾ ਸਰਕਾਰ ਦੇ ਭਵਿੱਖ ਦਾ ਹੋਵੇਗਾ ਫੈਸਲਾ

January 05, 2013 06:15 PM

ਰਾਂਚੀ. 5 ਜਨਵਰੀ : ਝਾਰਖੰਡ ਮੁਕਤੀ ਮੋਰਚਾ ਦੀ ਕੋਰ ਕਮੇਟੀ ਅਤੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀ ਬੈਠਕ 'ਚ ਰਾਜ ਦੀ ਮੁੰਡਾ ਸਰਕਾਰ ਦੇ ਭਵਿੱਖ ਦਾ ਫੈਸਲਾ ਹੋਣ ਦੀ ਸੰਭਾਵਨਾ ਹੈ। ਝਾਮੁਮੋ ਕੋਰ ਕਮੇਟੀ ਦੇ ਮੈਂਬਰ ਅਤੇ ਵਿਧਾਇਕ ਸ਼ਸ਼ਾਂਕ ਸ਼ੇਖਰ ਭੋਕਤਾ ਨੇ ਕਿਹਾ ਕਿ ਐਤਵਾਰ ਨੂੰ ਪਾਰਟੀ ਪ੍ਰਮੁੱਖ ਸ਼ਿਬੂ ਸੋਰੇਨ ਦੇ ਆਵਾਸ 'ਤੇ ਪਾਰਟੀ ਦੇ ਕੋਰ ਕਮੇਟੀ ਅਤੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀ ਬੈਠਕ ਹੋਵੇਗੀ. ਜਿਸ 'ਚ ਮੁੰਡਾ ਸਰਕਾਰ ਦੇ ਭਵਿੱਖ ਦਾ ਫੈਸਲਾ ਹੋਵੇਗਾ।

 

ਉਨ੍ਹਾਂ ਨੇ ਕਿਹਾ ਕਿ ਐਤਵਾਰ ਨੂੰ ਪਾਰਟੀ ਦੇ ਜ਼ਿਲਾ ਅਧਿਕਾਰੀਆਂ ਅਤੇ ਸਕੱਤਰਾਂ ਦੀ ਜਿਹੜੀ ਬੈਠਕ ਆਯੋਜਿਤ ਹੋਣ ਵਾਲੀ ਸੀ. ਉਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਸ਼੍ਰੀ ਭੋਕਤਾ ਨੇ ਕਿਹਾ ਕਿ 10 ਜਨਵਰੀ ਨੂੰ ਪਾਰਟੀ ਦੇ ਕੇਂਦਰੀ ਕਾਰਜਕਾਰੀ ਦੀ ਜਿਹੜੀ ਬੈਠਕ ਆਯੋਜਿਤ ਹੋਣ ਵਾਲੀ ਸੀ. ਉਹ ਬੈਠਕ ਹੁਣ 7 ਜਨਵਰੀ ਨੂੰ ਰਾਂਚੀ 'ਚ ਸ਼੍ਰੀ ਸੋਰੇਨ ਦੇ ਆਵਾਸ 'ਤੇ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੋਹਾਂ ਬੈਠਕਾਂ 'ਚ ਮੁੰਡਾ ਸਰਕਾਰ ਦੇ ਸੰਬੰਧ 'ਚ ਫੈਸਲਾ ਲਿਆ ਜਾਵੇਗਾ ਅਤੇ ਸ਼੍ਰੀ ਸੋਰੇਨ ਦੀ ਅਗਵਾਈ 'ਚ ਜਿਹੜਾ ਵੀ ਫੈਸਲਾ ਹੋਵੇਗਾ. ਉਹ ਸਾਰਿਆਂ ਨੂੰ ਮਨਜ਼ੂਰ ਹੋਵੇਗਾ।

ਜ਼ਿਕਰਯੋਗ ਹੈ ਕਿ ਝਾਮੁਮੋ ਨੇ ਰਾਜ 'ਚ 28-28 ਮਹੀਨੇ ਸਰਕਾਰ ਚਲਾਉਣ ਸਮੇਤ ਆਪਣੀ ਮੰਗਾਂ 'ਤੇ ਮੁੱਖ ਮੰਤਰੀ ਅਰਜੁਨ ਮੁੰਡਾ ਤੋਂ ਲਿਖਤੀ ਸਪੱਸ਼ਟੀਕਰਨ ਮੰਗਿਆ ਸੀ ਅਤੇ ਮੁੱਖ ਮੰਤਰੀ ਨੇ ਲਿਖਤੀ ਰੂਪ 'ਚ ਇਨ੍ਹਾਂ ਮੰਗਾਂ 'ਤੇ ਆਪਣਾ ਪੱਖ ਰੱਖਿਆ ਹੈ ਅਤੇ ਕਿਹਾ ਹੈ ਕਿ ਸਰਕਾਰ ਬਣਾਉਂਦੇ ਸਮੇਂ 28-28 ਮਹੀਨੇ ਸਰਕਾਰ ਚਲਾਉਣ ਦੀ ਕੋਈ ਸ਼ਰਤ ਨਹੀਂ ਸੀ। ਹੁਣ ਇਸ ਪੱਤਰ ਦੇ ਸੰਬੰਧ 'ਚ ਝਾਮੁਮੋ ਦੀਆਂ ਦੋਵੇਂ ਬੈਠਕਾਂ ਅਹਿਮ ਮੰਨੀਆਂ ਜਾ ਰਹੀਆਂ ਹਨ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ