ਰਾਮਪੁਰਾ ਫੂਲ ਵਿਖੇ 75ਵਾਂ ਆਜਾਦੀ ਦਿਹਾੜਾ ਮਨਾਇਆਫਤਿਹ ਗਰੁੱਪ ਦੀ ਗੱਤਕਾ ਗੋਲਡ ਮੈਡਲ ਜੇਤੂ ਖਿਡਾਰਣ ਦਾ ਸ਼ਾਨਦਾਰ ਸਵਾਗਤਭਾਰਤੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਆਜਾਦੀ ਦਿਹਾੜਾ ਪਿੰਡ ਬੁਰਜ ਲੱਧਾ ਸਿੰਘ ਤੋਂ ਨੰਬਰਦਾਰ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਲਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਸੇਵਾ ਕੇਂਦਰਾਂ ਵਿਚ ਹੋਰ ਨਵੀਂਆਂ ਸੇਵਾਵਾਂ ਦੀ ਸ਼ੁਰੂਆਤਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਇਕ ਆਈਏਐਸ ਅਤੇ ਇਕ ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇਓਲੰਪਿਕ ਮੈਡਲ ਜੇਤੂ ਸੁਮਿਤ ਦੇ ਪਿੰਡ ਵਾਲਿਆਂ ਨੇ ਕੀਤੀ ਮੁੱਖ ਮੰਤਰੀ ਨਾਲ ਮੁਲਾਕਾਤ56 ਖੂਨਦਾਨੀਆਂ ਨੇ ਦੂਜਿਆਂ ਦੀ ਜਾਨ ਬਚਾਉਣ ਲਈ ਖੂਨਦਾਨ ਕੀਤਾ‘ਲੋਕ ਭਲਾਈ ਰੱਥ’ ਦੀਨਾਨਗਰ ਪਹੁੰਚਿਆ- ਸ਼ਹਿਰ ਵਾਸੀਆਂ ਨੂੰ ਸਮਾਜਿਕ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕਗ੍ਰਹਿ ਮੰਤਰੀ ਅਨਿਲ ਵਿਜ ਨਾਲ ਮਿਲਣ ਮਹਿਲਾ ਹਾਕੀ ਟੀਮ ਉਨ੍ਹਾਂ ਦੇ ਦਫਤਰ ਪਹੁੰਚੀ
ਰਾਸ਼ਟਰੀ

ਪੁਲਸ ਅਤੇ ਹਸਪਤਾਲ ਖਿਲਾਫ ਵੀ ਕਾਰਵਾਈ ਹੋਵੇ : ਭਾਜਪਾ

January 05, 2013 06:14 PM

ਨਵੀਂ ਦਿੱਲੀ. 5 ਜਨਵਰੀ : ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪਿਛਲੇ ਮਹੀਨੇ ਦਿੱਲੀ 'ਚ ਦਰਿੰਦਗੀ ਦੀ ਸ਼ਿਕਾਰ ਹੋਈ ਵਿਦਿਆਰਥਣ ਅਤੇ ਉਸ ਦੇ ਦੋਸਤ ਨੂੰ ਸਹਾਇਤਾ ਅਤੇ ਇਲਾਜ 'ਚ ਲਾਪਰਵਾਹੀ ਵਰਤਣ ਲਈ ਦਿੱਲੀ ਪੁਲਸ ਅਤੇ ਸਫਦਰਜੰਗ ਹਸਪਤਾਲ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਭਾਜਪਾ ਨੇ ਵਿਦਿਆਰਥੀ ਦੇ ਮਿੱਤਰ ਵਲੋਂ ਇਕ ਸਮਾਚਾਰ ਚੈਨਲ 'ਤੇ ਕੀਤੇ ਗਏ ਖੁਲਾਸੇ ਤੋਂ ਬਾਅਦ ਕਿਹਾ ਕਿ ਇਹ ਹੈਰਾਨੀ ਦੇ ਨਾਲ-ਨਾਲ ਅਫਸੋਸਜਨਕ ਹੈ ਕਿ ਉਨ੍ਹਾਂ ਦੋਹਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋਇਆ।

 

ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਵਜਿੰਦਰ ਗੁਪਤਾ ਨੇ ਇਥੇ ਜਾਰੀ ਬਿਆਨ 'ਚ ਕਿਹਾ ਕਿ ਬੱਸ 'ਚੋਂ ਸੁੱਟੇ ਜਾਣ ਤੋਂ ਬਾਅਦ ਲੜਕੀ ਅਤੇ ਉਸ ਦਾ ਮਿੱਤਰ ਕਾਫੀ ਸਮੇਂ ਤੱਕ ਸੜਕ 'ਤੇ ਪਏ ਰਹੇ ਅਤੇ ਕਿਸੇ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀ। ਬਾਅਦ 'ਚ ਪੁਲਸ ਕੰਟਰੋਲ ਰੂਮ ਦੀਆਂ ਤਿੰਨ ਗੱਡੀਆਂ ਪਹੁੰਚੀਆਂ ਪਰ ਪੁਲਸ ਵਾਲੇ ਅੱਧੇ ਘੰਟੇ ਤੱਕ ਇਸੇ ਗੱਲ 'ਚ ਉਲਝੇ ਰਹੇ ਕਿ ਘਟਨਾ ਸਥਾਨ ਉਨ੍ਹਾਂ ਦੇ ਖੇਤਰ 'ਚ ਆਉਂਦਾ ਹੈ ਜਾਂ ਨਹੀਂ। ਭਾਜਪਾ ਨੇਤਾ ਨੇ ਕਿਹਾ ਕਿ ਦੋਹਾਂ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ 'ਚ ਨਹੀਂ ਲਿਜਾਇਆ ਗਿਆ।

ਸ਼੍ਰੀ ਗੁਪਤਾ ਨੇ ਕਿਹਾ ਕਿ ਮ੍ਰਿਤਕ ਦੇ ਮਿੱਤਰ ਨੇ ਦੱਸਿਆ ਕਿ ਹਸਪਤਾਲ 'ਚ ਵੀ ਕਾਫੀ ਦੇਰ ਤੱਕ ਉਨ੍ਹਾਂ ਦੀ ਦੇਖਭਾਲ ਨਹੀਂ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਜਦੋਂ ਇਸ ਬਹਾਦਰ ਲੜਕੇ ਨੇ ਇਕ ਸਮਾਚਾਰ ਚੈਨਲ 'ਤੇ ਆਪਣਾ ਬਿਆਨ ਦਿੱਤਾ ਤਾਂ ਚੈਨਲ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕੀ ਅਸੀਂ ਐਮਰਜੈਂਸੀ ਦੀ ਸਥਿਤੀ 'ਚ ਰਹਿ ਰਹੇ ਹਾਂ। ਉਨ੍ਹਾਂ ਪੁਲਸ ਅਤੇ ਹਸਪਤਾਲ ਦੀ ਕਥਿਤ ਲਾਪਰਵਾਹੀ ਦੀ ਉੱਚ ਪੱਧਰੀ ਜਾਂਚ ਕਰਾਉਣ ਦੀ ਮੰਗ ਕੀਤੀ।

ਉਧਰ ਦਿੱਲੀ ਪੁਲਸ ਨੇ ਕਿਹਾ ਕਿ ਕਾਲ ਮਿਲਣ ਤੋਂ ਬਾਅਦ ਪੀ. ਸੀ. ਆਰ. ਵੈਨ ਸਮੇਂ 'ਤੇ ਘਟਨਾ ਸਥਾਨ 'ਤੇ ਪਹੁੰਚ ਗਈ ਸੀ। ਉਸਨੇ ਕਿਹਾ ਕਿ ਉਸ ਨੂੰ 10.22 ਵਜੇ ਕਾਲ ਮਿਲੀ ਅਤੇ ਇਕ ਵੈਨ ਨੂੰ ਤੁਰੰਤ ਘਟਨਾ ਸਥਾਨ ਵੱਲ ਰਵਾਨਾ ਕਰ ਦਿੱਤਾ ਗਿਆ ਜੋ 10.28 ਵਜੇ ਪਹੁੰਚ ਗਈ। ਇਸ ਦਰਮਿਆਨ ਇਕ ਪੀ. ਸੀ. ਆਰ. ਵੈਨ ਖੁਦ ਹੀ ਉਥੇ ਪਹੁੰਚ ਗਈ ਅਤੇ ਇਕ ਤੀਜੀ ਵੈਨ ਵੀ ਘਟਨਾ ਸਥਾਨ 'ਤੇ ਪਹੁੰਚੀ। ਜ਼ਖਮੀਆਂ ਨੂੰ ਲੈ ਕੇ ਵੈਨ 10.31 ਵਜੇ ਹਸਪਤਾਲ ਲਈ ਰਵਾਨਾ ਹੋਈ। ਵੈਨ 10.55 ਵਜੇ ਯਾਨੀ 24 ਮਿੰਟ 'ਚ ਸਫਦਰਜੰਗ ਹਸਪਤਾਲ ਪਹੁੰਚ ਗਈ। ਪੁਲਸ ਨੇ ਇਹ ਸਾਰੇ ਅੰਕੜੇ ਜੀ. ਪੀ. ਐਸ. ਪ੍ਰਣਾਲੀ ਰਾਹੀਂ ਉਪਲਬਧ ਕਰਾਏ ਹਨ।

ਜ਼ਿਕਰਯੋਗ ਹੈ ਕਿ ਦਿੱਲੀ 'ਚ 16 ਦਸੰਬਰ ਦੀ ਰਾਤ ਮੁਨੀਰਕਾ ਇਲਾਕੇ 'ਚ ਚੱਲਦੀ ਬੱਸ 'ਚ ਪੈਰਾ ਮੈਡੀਕਲ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ। ਦਿੱਲੀ ਦੇ ਸਫਦਰਜੰਗ ਹਸਪਤਾਲ 'ਚ 10 ਦਿਨਾਂ ਤੱਕ ਉਸ ਦਾ ਇਲਾਜ ਕੀਤਾ ਗਿਆ। ਬਾਅਦ 'ਚ ਹਾਲਤ ਵਿਗੜਨ 'ਤੇ ਉਸ ਨੂੰ ਸਿੰਗਾਪੁਰ ਲਿਜਾਇਆ ਗਿਆ ਜਿੱਤੇ ਮਾਊਂਟ ਐਲੀਜਾਬੇਥ ਹਸਪਤਾਲ 'ਚ 30 ਦਸੰਬਰ ਨੂੰ ਉਸ ਦੀ ਮੌਤ ਹੋ ਗਈ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ