ਰਾਮਪੁਰਾ ਫੂਲ ਵਿਖੇ 75ਵਾਂ ਆਜਾਦੀ ਦਿਹਾੜਾ ਮਨਾਇਆਫਤਿਹ ਗਰੁੱਪ ਦੀ ਗੱਤਕਾ ਗੋਲਡ ਮੈਡਲ ਜੇਤੂ ਖਿਡਾਰਣ ਦਾ ਸ਼ਾਨਦਾਰ ਸਵਾਗਤਭਾਰਤੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਆਜਾਦੀ ਦਿਹਾੜਾ ਪਿੰਡ ਬੁਰਜ ਲੱਧਾ ਸਿੰਘ ਤੋਂ ਨੰਬਰਦਾਰ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਲਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਸੇਵਾ ਕੇਂਦਰਾਂ ਵਿਚ ਹੋਰ ਨਵੀਂਆਂ ਸੇਵਾਵਾਂ ਦੀ ਸ਼ੁਰੂਆਤਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਇਕ ਆਈਏਐਸ ਅਤੇ ਇਕ ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇਓਲੰਪਿਕ ਮੈਡਲ ਜੇਤੂ ਸੁਮਿਤ ਦੇ ਪਿੰਡ ਵਾਲਿਆਂ ਨੇ ਕੀਤੀ ਮੁੱਖ ਮੰਤਰੀ ਨਾਲ ਮੁਲਾਕਾਤ56 ਖੂਨਦਾਨੀਆਂ ਨੇ ਦੂਜਿਆਂ ਦੀ ਜਾਨ ਬਚਾਉਣ ਲਈ ਖੂਨਦਾਨ ਕੀਤਾ‘ਲੋਕ ਭਲਾਈ ਰੱਥ’ ਦੀਨਾਨਗਰ ਪਹੁੰਚਿਆ- ਸ਼ਹਿਰ ਵਾਸੀਆਂ ਨੂੰ ਸਮਾਜਿਕ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕਗ੍ਰਹਿ ਮੰਤਰੀ ਅਨਿਲ ਵਿਜ ਨਾਲ ਮਿਲਣ ਮਹਿਲਾ ਹਾਕੀ ਟੀਮ ਉਨ੍ਹਾਂ ਦੇ ਦਫਤਰ ਪਹੁੰਚੀ
ਰਾਸ਼ਟਰੀ

ਕੇਂਦਰੀ ਮੰਤਰੀ ਤਿਵਾੜੀ ਨੇ ਰੱਖਿਆ ਅੱਠ ਕਰੋੜ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਨੀਂਹ ਪੱਥਰ

January 05, 2013 06:12 PM
ਸ਼ਨੀਵਾਰ ਨੂੰ ਲੁਧਿਆਣਾ ਤੋਂ 22 ਕਿਲੋਮੀਟਰ ਦੂਰ ਪੋਹੀੜ 'ਚ ਪੀ.ਐਮ.ਜੀ.ਐਸ.ਵਾਈ ਯੋਜਨਾ ਤਹਿਤ ਕਰੋੜਾਂ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਦੇ. ਜਨ ਸਭਾ ਨੂੰ ਸੰਬੋਧਨ ਕਰਦੇ ਅਤੇ ਸਥਾਨਕ ਪੰਚਾਇਤ ਦੇ ਨੁਮਾਇੰਦਿਆਂ ਤੋਂ ਮੰਗ ਪੱਤਰ ਲੈਂਦੇ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ. ਨਾਲ ਹਨ ਸੀਨੀਅਰ ਕਾਂਗਰਸੀ ਆਗੂ ਅਤੇ ਇਲਾਕਾ ਵਾਸੀ।

ਲੁਧਿਆਣਾ. 5 ਜਨਵਰੀ: ਕੇਂਦਰ ਦੀ ਕਾਂਗਰਸ ਅਗੁਵਾਈ ਵਾਲੀ ਯੂ.ਪੀ.ਏ ਸਰਕਾਰ ਗੈਰ-ਕਾਂਗਰਸ ਸ਼ਾਸਿਤ ਸੂਬਿਆਂ ਦੇ ਨਾਲ ਵਿਕਾਸ ਦੇ ਮਾਮਲੇ 'ਚ ਕੋਈ ਭੇਦਭਾਵ ਨਹੀਂ ਕਰਦੀ ਹੈ। ਕਾਂਗਰਸ ਪਾਰਟੀ ਦੀ ਇਹੋ ਸੋਚ ਹੈ ਕਿ ਚੌਤਰਫਾ ਵਿਕਾਸ ਹੋਣ ਨਾਲ ਦੇਸ਼ ਤਰੱਕੀ ਕਰ ਸਕਦਾ ਹੈ। ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਨੇ ਸ਼ਨੀਵਾਰ ਨੂੰ ਇਹ ਗੱਲ ਕਹੀ। ਅੱਜ ਉਹ ਲੁਧਿਆਣਾ ਤੋਂ ਕਰੀਬ 22 ਕਿਲੋਮੀਟਰ ਦੂਰ ਹਲਕਾ ਗਿੱਲ 'ਚ ਪੈਂਦੇ ਪੋਹੀੜ ਇਲਾਕੇ 'ਚ ਲਗਭਗ 8 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਜਨਸਭਾ ਨੂੰ ਸੰਬੋਧਨ ਕਰ ਰਹੇ ਸਨ।

 

 

ਉਨ੍ਹਾਂ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਲੁਧਿਆਣਾ ਪਾਰਲੀਮਾਨੀ ਹਲਕੇ 'ਚ ਕਰੀਬ 40 ਕਰੋੜ ਰੁਪਏ ਦੀ ਲਾਗਤ ਨਾਲ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (ਪੀ.ਐਮ.ਜੀ.ਐਸ.ਵਾਈ) ਦੇ ਤਹਿਤ ਗਿੱਲ. ਜਗਰਾਉਂ ਤੇ ਦਾਖਾ ਵਿਧਾਨ ਸਭਾ ਹਲਕਿਆਂ 'ਚ ਪੰਜ ਸੜਕਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਪੋਹੀੜ 'ਚ ਸੜਕ ਦਾ ਨੀਂਹ ਪੱਥਰ ਰੱਖਣ ਦੌਰਾਨ ਸੂਬੇ ਦੇ ਸਾਬਕਾ ਮੰਤਰੀ ਤੇ ਕਾਂਗਰਸ ਦਿਹਾਤੀ ਜਿਲ੍ਹਾ ਕਮੇਟੀ ਲੁਧਿਆਣਾ ਦੇ ਪ੍ਰਧਾਨ ਮਲਕੀਤ ਸਿੰਘ ਦਾਖਾ ਅਤੇ ਸਾਬਕਾ ਐਮ.ਐਲ.ਏ ਜਸਬੀਰ ਸਿੰਘ ਜੱਸੀ ਖੰਗੂੜਾ ਤੋਂ ਇਲਾਵਾ ਸਰਪੰਚ ਬੀਬੀ ਸੁਰਿੰਦਰ ਕੌਰ. ਕਾਂਗਰਸ ਸ਼ਹਿਰੀ ਜਿਲ੍ਹਾ ਕਮੇਟੀ ਲੁਧਿਆਣਾ ਦੇ ਪ੍ਰਧਾਨ ਪਵਨ ਦੀਵਾਨ. ਪਰਮਜੀਤ ਸਿੰਘ ਘਵੱਦੀ ਦੀ ਖਾਸ ਮੌਜੂਦਗੀ ਰਹੀ। ਇਸ ਮੌਕੇ 'ਤੇ ਜਨ ਸਭਾ 'ਚ ਬੋਲਦਿਆਂ ਕੇਂਦਰੀ ਮੰਤਰੀ ਤਿਵਾੜੀ ਨੇ ਰੋਸ ਜਾਹਿਰ ਕੀਤਾ ਕਿ ਅਪਾਣੀ ਗਲਤ ਨੀਤੀਆਂ ਸਦਕਾ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਸੂਬੇ ਦੇ ਵਿਕਾਸ ਦੇ ਮਾਮਲੇ 'ਚ ਨਾਕਾਮ ਸਾਬਿਤ ਹੋ ਚੁੱਕੀ ਹੈ। ਇਸਦੇ ਬਾਵਜੂਦ ਆਪਣੀ ਗਲਤੀਆਂ 'ਤੇ ਪਰਦਾ ਪਾਉਣ ਖਾਤਿਰ ਪੰਜਾਬ ਸਰਕਾਰ ਦੇ ਨੁਮਾਇੰਦੇ ਬੇਸ਼ਰਮੀ ਵਾਲੀ ਹਰਕਤਾਂ ਕਰਕੇ ਕੇਂਦਰ ਦੀ ਯੋਜਨਾਵਾਂ ਦਾ ਸਿਹਰਾ ਲੈ ਰਹੇ ਹਨ।

ਕੇਂਦਰੀ ਮੰਤਰੀ ਤਿਵਾੜੀ ਨੇ ਵਰਨਣ ਕੀਤਾ ਕਿ ਬਿਨ੍ਹਾ ਕਿਸੇ ਭੇਦਭਾਵ ਤੋਂ ਵਿਕਾਸ ਦੀ ਸਮਰਥਕ ਕਾਂਗਰਸ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਦੇ ਮੱਦੇਨਜਰ ਪੰਜਾਬ ਦੀ ਆਰਥਿਕ ਰਾਜਧਾਨੀ ਲੁਧਿਆਣਾ ਦੇ ਨੇੜੇ ਲਾਡੋਵਾਲ 'ਚ ਅੰਤਰਰਾਸ਼ਟਰੀ ਪੱਧਰੀ ਖੇਤੀਬਾੜੀ ਖੋਜ ਕੇਂਦਰ ਦੀ ਸਥਾਪਨਾ ਕੀਤੀ ਹੈ। ਉਨ੍ਹਾਂ ਨੇ ਸੂਬੇ ਦੇ ਸੱਤਾਧਾਰੀ ਅਕਾਲੀ ਭਾਜਪਾ ਗਠਜੋੜ ਦੀ ਗਲਤ ਨੀਤੀਆਂ ਨੂੰ ਲੈ ਕੇ ਹਮਲਾ ਬੋਲਦਿਆਂ ਦੋਸ਼ ਲਗਾਇਆ ਕਿ ਕਰਜੇ ਹੇਠਾਂ ਡੁੱਬੀ ਪੰਜਾਬ ਸਰਕਾਰ ਦੇ ਪ੍ਰਮੁੱਖ ਤੱਕ ਵੋਟ ਬੈਂਕ ਦੀ ਸਿਆਸਤ ਦੇ ਮੋਹ ਤੋਂ ਮੁਕਤ ਨਹੀਂ ਹੋ ਪਾ ਰਹੇ ਹਨ। ਜਨਤਾ ਨੂੰ ਧੌਖਾ ਦੇਣ ਅਤੇ ਝੂਠੀ ਵਾਹਵਾਹ ਲੁੱਟਣ ਖਾਤਿਰ ਸੱਤਾਧਾਰੀ ਅਕਾਲੀ ਭਾਜਪਾ ਆਗੂ ਬੇਮਕਸਦ ਸਮਾਰੋਹ ਦੇ ਨਾਂ 'ਤੇ ਕਰੋੜਾਂ ਰੁਪਏ ਦੀ ਬਰਬਾਦੀ ਕਰ ਰਹੇ ਹਨ। ਦੂਜੇ ਪਾਸੇ. ਜਨਹਿੱਤ ਦੀ ਯੋਜਨਾਵਾਂ ਨੂੰ ਬੰਦ ਕਰਕੇ ਆਮ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਵਰਨਣਯੋਗ ਹੈ ਕਿ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਤਿਵਾੜੀ ਨੇ ਅੱਜ ਪੀ.ਐਮ.ਜੀ.ਐਸ.ਵਾਈ ਯੋਜਨਾ ਦੇ ਤਹਿਤ ਪੋਹੀੜ 'ਚ ਜਿਸ ਸੜਕ ਦਾ ਨੀਂਹ ਪੱਥਰ ਰੱਖਿਆ. ਉਹ ਪੋਹੀੜ ਤੋਂ ਅਹਿਮਦਗੜ੍ਹ. ਬਹਾਦਰਗੜ੍ਹ ਹੁੰਦਿਆਂ ਬ੍ਰਹਮਪੁਰ ਪਿੰਡ ਤੱਕ ਜਾਏਗੀ। ਜਦਕਿ ਉਹ 6 ਜਨਵਰੀ ਨੂੰ ਸਵੇਰੇ 10 ਵਜੇ ਪਿੰਡ ਲੱਖਾ 'ਚ ਨਿਰਮਾਣ ਅਧੀਨ ਸੜਕ ਦਾ ਨੀਂਹ ਪੱਥਰ ਰੱਖਣਗੇ। ਇਹ ਸੜਕ ਲੱਖਾ ਤੋਂ ਬੁਰਜ ਕਲਾਰਾਂ ਤੱਕ ਜਾਏਗੀ। ਇਸ ਤੋਂ ਬਾਅਦ 11 ਵਜੇ ਪਿੰਡ ਗਾਲਿਬ ਕਲਾਂ 'ਚ ਨਿਰਮਾਣ ਅਧੀਨ ਸੜਕ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ। ਇਹ ਸੜਕ ਸ਼ੁਗਰ ਮਿੱਲ (ਐਲ.ਐਫ ਰੋਡ) ਤੋਂ ਕੋਕਰੀ ਕਲਾਂ ਤੇ ਗਾਲਿਬ ਕਲਾਂ ਹੁੰਦੇ ਅੱਗੇ ਤੱਕ ਜਾਏਗੀ। ਅੱਜ ਦੇ ਸਮਾਰੋਹ 'ਚ ਬਲਜਿੰਦਰ ਸਿੰਘ ਮਲਕਪੁਰ. ਦਲਜੀਤ ਸਿੰਘ ਲਿੱਟਰ. ਕਰਨਲ ਮਲਕੀਤ ਸਿੰਘ ਸਮਰਾ. ਚਰਨਜੀਤ ਸਿੰਘ ਉਮੈਦਪੁਰ. ਚਰਨ ਸਿੰਘ ਘੁਰਾਣ. ਕਰਤਿੰਦਰ ਪਾਲ ਸਿੰਘ. ਪਰਮਿੰਦਰ ਸਿੰਘ ਲਤਾਲਾ. ਰਣਜੀਤ ਸਿੰਘ ਮਾਂਗਟ. ਜਗਜੀਤ ਸਿੰਘ ਕਾਕਾ. ਪੰਚ ਪਰਮਿੰਦਰ ਸਿੰਘ ਗਾਬੀ. ਪੰਚ ਰਵਨੀਤ ਬਿੱਟੂ. ਪੰਚ ਬਰਜਿੰਦਰ ਕੌਰ. ਕਮਲ ਸਿੰਘ ਖੰਗੂੜਾ ਆਦਿ ਵਿਸ਼ੇਸ਼ ਤੌਰ 'ਤੇ ਮੌਜ਼ੂਦ ਸਨ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ