ਜਨਰਲ ਕੈਟਾਗਿਰੀ ਕਿਸੇ ਵਰਗ ਦੇ ਹੱਕਾਂ ਤੇ ਡਾਕਾ ਮਾਰਨ ਦੇ ਪੱਖ ਵਿੱਚ ਨਹੀਂ :ਫੈਡਰੇਸ਼ਨਮੁੱਖ ਮੰਤਰੀ ਦੇ ਭਰੋਸੇ ਨੂੰ ਅਮਲੀ ਰੂਪ ਵਿੱਚ ਲਾਗੂ ਕਰਵਾਕੇ ਲਵਾਂਗੇ ਸਾਹ: ਫੈਡਰੇਸ਼ਨਜਨਰਲ ਵਰਗ ਵਲੋਂ ਸ਼੍ਰੀ ਚਮਕੌਰ ਸਾਹਿਬ ਵਿਖੇ ਭੁੱਖ ਹੜਤਾਲ 26 ਨਵੰਬਰ ਤੋਂਪੱਤਰਕਾਰ ਬਲਵਿੰਦਰ ਸ਼ਰਮਾ ਦਾ ਨਾਵਲ ‘ਵਿਦੇਸ਼ੀ ਚਿੜੀ’ ਲੋਕ ਅਰਪਣ ਹੋਇਆਜ਼ਿਲਾ ਲੋਕ ਸੰਪਰਕ ਦਫਤਰ, ਗੁਰਦਾਸਪੁਰ। ਐਡਵੋਕੈਟ ਬਲਜੀਤ ਸਿੰਘ ਪਾਹੜਾ, ਪ੍ਰਧਾਨ ਨਗਰ ਕੌਂਸਲ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਲੱਗੇ ਸੁਵਿਧਾ ਕੈਂਪ ਦਾ ਦੌਰਾ ਲੋਕਾਂ ਨਸ਼ੇ ਨਾਲ ਮਰੇ ਨੌਜਵਾਨ ਦੀ ਲਾਸ਼ ਨੂੰ ਸੜਕ 'ਤੇ ਰੱਖ ਕੇ ਕੀਤਾ ਰੋਸ ਪ੍ਰਦਰਸ਼ਨਕਮਲ ਸ਼ਰਮਾ ਨੇ ਹਲਕਾ ਸਨੌਰ ਦਾ ਮਾਣ ਵਧਾਇਆਕਿਸਾਨ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲਿਆਉਣ -ਡਿਪਟੀ ਕਮਿਸ਼ਨਰਅਸ਼ੀਸ਼ ਮਿਸ਼ਰਾ ਗ੍ਰਿਫਤਾਰ, ਜੁਡੀਸ਼ੀਅਲ ਹਿਰਾਸਤ ਵਿਚ ਭੇਜਿਆ ਰਾਮਪੁਰਾ ਫੂਲ ਵਿਖੇ 75ਵਾਂ ਆਜਾਦੀ ਦਿਹਾੜਾ ਮਨਾਇਆ
ਸੰਪਾਦਕੀ/ਲੇਖ

ਕਦੋਂ ਚੱਲਾਂਗੇ ਅਸੀਂ ਦਸਮ ਪਿਤਾ ਦੇ ਪਾਏ ਪੂਰਨਿਆਂ 'ਤੇ

December 18, 2012 03:16 PM

ਰਵੀ ਗੋਇਲ

ਸਾਹਿਬੇ ਕਮਾਲ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮੁੜ ਬਰੂਹਾਂ 'ਤੇ ਆਣ ਖੜ੍ਹਾ ਹੈ। ਸਿੱਖ ਪੰਥ ਦੇ ਨਾਲ ਨਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਧਾਰਨਾ ਦੇ ਹਾਮੀ ਹੋਰ ਅਨੇਕਾਂ ਧਰਮਾਂ ਦੇ ਲੋਕ ਉਨ੍ਹਾਂ ਦੇ ਇਸ ਪ੍ਰਕਾਸ਼ ਦਿਹਾੜੇ ਮੌਕੇ ਉਨ੍ਹਾਂ ਨੂੰ ਆਪਣੀ ਆਪਣੀ ਸੋਚ ਮੁਤਾਬਕ ਸ਼ਜਦਾ ਕਰਨਗੇ। ਪਰ ਕੀ ਅੱਜ ਅਸੀਂ ਗੁਰੂ ਜੀ ਦੇ ਦਰਸਾਏ ਗਏ ਮਾਰਗ 'ਤੇ ਕੋਈ ਕਦਮ ਸਥਿਰਤਾ ਨਾਲ ਟਿਕਾਉਣ ਜੋਗੇ ਹੋਏ ਹਾਂ। ਇਸ ਸਵਾਲ ਦਾ ਜਵਾਬ ਹਰ ਪਾਸੇ ਤੋਂ ਸ਼ਾਇਦ ਨਕਾਰਾਤਮਕ ਹੀ ਦਿਖਾਈ ਦਿੰਦੀ ਹੈ। ਅੱਜ ਉਨ੍ਹਾਂ ਨੂੰ ਆਪਣਾ ਮਾਰਗ ਦਰਸ਼ਕ ਦੱਸਣ ਵਾਲੇ ਹੀ ਮਾਰਗ ਤੋਂ ਭਟਕੇ ਫਿਰਦੇ ਦਿਖਾਈ ਦੇ ਰਹੇ ਹਨ।

 

ਸਮਾਜਿਕ ਕੁਰੀਤੀਆਂ ਵਿੱਚ ਫਸ ਕੇ ਆਪਣੇ ਇਨਸਾਨੀ ਜੀਵਨ ਨੂੰ ਸਹੀ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਦੇਣ ਲਈ ਗੁਰੂ ਜੀ ਨੇ ਰਹਿਤ ਮਰਿਆਦਾ ਮੁਤਾਬਕ ਚੱਲਣ ਦੀ ਪ੍ਰੇਰਨਾ ਦਿੱਤੀ। ਇੱਥੋਂ ਤੱਕ ਉਨ੍ਹਾਂ ਨੇ ਬਾਟੇ ਦਾ ਅੰਮ੍ਰਿਤ ਛਕ ਕੇ ਸਿੰਘ ਸਜਣ ਵਾਲਿਆਂ ਨੂੰ ਵੀ ਜ਼ਿਆਦਾ ਚਹੇਤੇ ਬਣਾਉਣ ਦੀ ਥਾਂ 'ਤੇ ਸਪਸ਼ੱਟ ਤੌਰ 'ਤੇ ਕਿਹਾ ਸੀ ਕਿ 'ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੀਂ'। ਉਨ੍ਹਾਂ ਵੱਲੋਂ ਤੋਰੀ ਅੰਮ੍ਰਿਤ ਛਕਣ ਦੀ ਮਰਿਆਦਾ ਨੂੰ ਬੇਸ਼ੱਕ ਅਸੀਂ ਨਿਭਾਈ ਜਾ ਰਹੇ ਹਾਂ ਪਰ ਉਨ੍ਹਾਂ ਵੱਲੋਂ ਪਾਈ ਰਹਿਤ ਦੀ ਦੁਹਾਈ ਨੂੰ ਅਸੀਂ ਸ਼ਾਇਦ ਕਦੇ ਆਪਣੇ 'ਤੇ ਲਾਗੂ ਕਰਨ ਦੀ ਸੋਚ ਅਪਨਾਉਣ ਦੀ ਲੋੜ ਹੀ ਨਹੀਂ ਸਮਝੀ। ਇਹ ਬੇਸ਼ੱਕ ਗੁਰੂਦੁਆਰਿਆਂ ਦੇ ਪ੍ਰਬੰਧ ਕਰਨ ਵਿੱਚ ਲੱਗੀ ਸ਼੍ਰੋਮਣੀ ਕਮੇਟੀ ਦੀ ਭੂਮਿਕਾ ਦੀ ਗੱਲ ਹੋਵੇ ਜਾਂ ਫਿਰ ਹੋਰ ਉਨ੍ਹਾਂ ਸੰਸਥਾਵਾਂ ਦੀ ਜਿਹੜੀਆਂ ਗੁਰੂ ਜੀ ਦੇ ਪਾਏ ਪੂਰਨਿਆਂ 'ਤੇ ਚੱਲਣ ਲਈ ਵਚਨ ਬੱਧ ਹਨ। ਪਰ ਅਜਿਹਾ ਉਪਰਾਲਾ ਕਰਨ ਸਬੰਧੀ ਇਨ੍ਹਾਂ ਸੰਸਥਾਵਾਂ ਨੇ ਕਦੇ ਸ਼ਾਇਦ ਜਰੂਰਤ ਹੀ ਨਹੀਂ ਸਮਝੀ. ਜਿਸ ਨਾਲ ਇਹ ਘੱਟੋ ਘੱਟ ਅਜੌਕੀ ਪੀੜ੍ਹੀ ਨੂੰ ਰਹਿਤ ਮਰਿਆਦਾ ਦਾ ਪਾਠ ਪੜ੍ਹਾ ਸਕੀਆਂ ਹੋਣ।

ਅਜੌਕੀ ਨੌਜਵਾਨ ਪੀੜ੍ਹੀ ਨੇ ਜਿੱਥੇ ਸਿੱਖੀ ਸਰੂਪ ਨੂੰ ਆਪਣੀ ਜਿੰਦਗੀ ਵਿੱਚੋਂ ਹੀ ਮਨਫ਼ੀ ਕਰ ਦਿੱਤਾ ਹੈ. ਉੱਥੇ ਹੀ ਖੁਦ ਨੂੰ ਇੱਕ ਅਜਿਹੀ ਜਿੰਦਗੀ ਦੇ ਰੰਗ ਢੰਗ ਵਿੱਚ ਢਾਲ ਲਿਆ ਹੈ ਜਿੱਥੇ ਨਾ ਕੋਈ ਰਹਿਤ ਹੈ ਅਤੇ ਨਾ ਹੀ ਕੋਈ ਮਰਿਆਦਾ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਜਿੰਮੇਵਾਰੀ ਸਾਂਭਣ ਵਾਲੇ ਅਨੇਕਾਂ ਹੀ ਮੈਂਬਰਾਂ ਦੀ ਪਰਿਵਾਰਕ ਹਾਲਤ ਇਹ ਹੈ ਕਿ ਉਹ ਆਪਣੇ ਬੀਵੀ ਬੱਚਿਆਂ ਨੂੰ ਸਿੱਖੀ ਦਾ ਪਹਿਲਾ ਪਾਠ ਭਾਵ ਅੰਮ੍ਰਿਤ ਛਕਾਉਣ ਵਿੱਚ ਵੀ ਕਾਮਯਾਬ ਨਹੀਂ ਹੋ ਸਕੇ। ਇਹੀ ਨਹੀਂ ਕੁੱਝ ਨੇ ਤਾਂ ਟਿਕਟ ਹਾਸਲ ਕਰਨ ਲਈ ਖੁਦ ਵੀ ਰਾਤੋ ਰਾਤ ਅੰਮ੍ਰਿਤ ਛਕ ਕੇ ਸਿੰਘ ਸਜਣ ਦੀ ਸ਼ਰਤ ਪੂਰੀ ਕਰ ਦਿੱਤੀ। ਪਰ ਇਸ ਤਰ੍ਹਾਂ ਮਹਿਜ਼ ਸ਼ਰਤ ਪੂਰੀ ਕਰਨ ਲਈ ਛਕਿਆ ਅੰਮ੍ਰਿਤ ਕੀ ਉਨ੍ਹਾਂ ਦੀ ਮਨੋਦਸ਼ਾ ਨੂੰ ਬਦਲਣ ਦੇ ਯੋਗ ਹੋ ਸਕੇਗਾ। ਇਹ ਸ਼ਾਇਦ ਨਾ ਤਾਂ ਸੰਭਵ ਹੈ ਅਤੇ ਨਾ ਹੀ ਉਨ੍ਹਾਂ ਦੇ ਧੁਰ ਅੰਦਰੋਂ ਇਹ ਸਲਾਹ ਹੈ ਕਿ ਉਨ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਦਰਸਾਏ ਇਸ ਮਾਰਗ 'ਤੇ ਸਫ਼ਲ ਹੋ ਕੇ ਚੱਲਣਾ ਹੈ।

ਉਨ੍ਹਾਂ ਟਿਕਟ ਹਾਸਲ ਕੀਤੀ ਅਤੇ ਜਿੱਤ ਹਾਸਲ ਕਰਕੇ ਕਮੇਟੀ ਦੇ ਮੈਂਬਰ ਦਾ ਤਾਜ਼ ਪਹਿਣ ਲਿਆ। ਪਰ ਸਿੱਖੀ ਦਾ ਅਸਲ ਪਾਠ ਪੜ੍ਹਣ ਦੀ ਜਰੂਰਤ ਨੂੰ ਦਰ ਕਿਨਾਰ ਕਰਕੇ ਇਸ ਮਹਾਨ ਕਮੇਟੀ ਦੇ ਆਹੁਦੇਦਾਰ ਬਣ ਕੇ ਉਹ ਦੂਜਿਆਂ ਲਈ ਕੀ ਪ੍ਰੇਰਨਾ ਦਾ ਸੂਤਰ ਬਨਣਗੇ। ਇਸ ਦਾ ਨਾ ਉਨ੍ਹਾਂ ਨੂੰ ਪਤਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਇਸ ਤਾਜ਼ ਨਾਲ ਨਿਵਾਜ਼ਣ ਵਾਲਿਆਂ ਨੂੰ।

ਅਜਿਹੇ ਸਿੱਖ ਪ੍ਰਬੰਧਕਾਂ ਦਾ ਅੱਗੇ ਆਉਣ ਦਾ ਨਤੀਜਾ ਇਹ ਹੋਇਆ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਸਿੱਖ ਧਰਮ ਨੂੰ ਨਿੱਤ ਨਵੇਂ ਆਪੂੰ ਬਣੇ ਗੁਰੂਆਂ ਤੋਂ ਬਚਾਉਣ ਲਈ ਸਿੱਖ ਪੰਥ ਨੂੰ ਕੀਤੀ ਹਦਾਇਤ 'ਸਭ ਸਿੱਖਣ ਕੋ ਹੁਕਮ ਹੈ. ਗੁਰੂ ਮਾਨਿਓ ਗ੍ਰੰਥ' ਵੀ ਅੱਜ ਕਿਸੇ ਦੇ ਖਾਨੇ ਵਿੱਚ ਦਿਖਾਈ ਹੀ ਨਹੀਂ ਦੇ ਰਹੀ। ਦੁਕਾਨਾਂ ਵਾਂਗ ਖੁੱਲ੍ਹ ਰਹੇ ਧਾਰਮਿਕ ਅਦਾਰੇ ਅਤੇ ਦਿਨ ਪ੍ਰਤੀ ਦਿਨ ਪੈਦਾ ਹੋ ਰਹੇ ਦੇਹਧਾਰੀ ਗੁਰੂਆਂ ਨੇ ਸਮਾਜ ਨੂੰ ਕੁਰਾਹੇ ਪਾਉਣ ਤੋਂ ਵਧ ਕੇ ਕੁੱਝ ਵੀ ਨਹੀਂ ਕੀਤਾ ਜਾਪਦਾ। ਅੱਜ ਜਿੱਥੇ ਹਰ ਕੋਈ ਖੁਦ ਦੀ ਬਣਾਈ ਹੋਈ ਪ੍ਰਥਾ ਨੂੰ ਲਾਗੂ ਕਰਨ ਵਿੱਚ ਯਤਨ ਸ਼ੀਲ ਹੈ ਉੱਥੇ ਹੀ ਸਮਾਜਿਕ ਤਾਣੇ ਬਾਣੇ ਨੂੰ ਉਲਝਾਉਣ ਵਿੱਚ ਵੀ ਰੁੱਝਿਆ ਹੋਇਆ ਹੈ। ਕੁੱਝ ਸਮਾਂ ਪਹਿਲਾਂ ਇੱਕ ਵਿਸ਼ੇਸ ਵਰਗ ਦੇ ਇੱਕ ਸੰਤ ਦੀ ਮੌਤ ਤੋਂ ਬਾਅਦ ਜਲੰਧਰ ਵਿੱਚ ਹੋਈ ਹਿੰਸਾਂ ਕਾਰਨ ਹੋਏ ਇਨਸਾਨੀਅਤ ਦੇ ਘਾਣ ਤੋਂ ਬਾਅਦ ਇੱਕ ਹੋਰ ਗੁਰੂ ਦੇ ਕਾਰਨ ਪੈਦਾ ਹੋਏ ਵਿਵਾਦ ਨੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਅੱਗ ਲਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।

%ਪਰ ਇਸ ਸਥਿਤੀ ਦਾ ਟਾਕਰਾ ਕਰਨ ਲਈ ਅਜਿਹੀ ਸੋਝੀ ਕਿਸੇ ਵਿੱਚ ਵੀ ਨਾ ਆਈ ਕਿ ਹਿੰਸਾਂ ਦਾ ਟਾਕਰਾ ਅਹਿੰਸਾ ਨਾਲ ਵੀ ਹੋ ਸਕਦਾ ਹੈ। ਗੁਰੂ ਜੀ ਨੇ ਪੂਰੀ ਕੌਮ ਦੀ ਰਖਵਾਲੀ ਲਈ ਆਪਣੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਦਿੰਦਿਆਂ ਇਹ ਕਿਹਾ ਸੀ ਕਿ 'ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ. ਚਾਰ ਮੂਏ ਤੋ ਕਿਆ ਹੁਆ ਜੀਵਤ ਕਈ ਹਜ਼ਾਰ'। ਪਰ ਅੱਜ ਗੁਰੂ ਦੇ ਇਨ੍ਹਾਂ ਸਿੱਖਾਂ ਦਾ ਹਾਲ ਇਹ ਹੈ ਕਿ ਜੇ ਆਪਣੇ ਪੁੱਤਰਾਂ ਨੂੰ ਬਚਾਉਣ ਲਈ ਪੂਰੀ ਕੌਮ ਵੀ ਕੁਰਬਾਨ ਕਰਨੀ ਪੈ ਜਾਵੇ ਤਾਂ ਇਹ ਸ਼ਾਇਦ ਪਿੱਛੇ ਨਾ ਹਟਣ। ਪਿਛਲੇ ਸਮਿਆਂ ਵਿੱਚ ਹੋਈਆਂ ਹਿੰਸਾਂ ਦੀਆਂ ਵਾਰਦਾਤਾਂ ਕਿਸੇ ਵੀ ਕੌਮ ਲਈ ਘਾਤਕ ਹੋਈਆਂ ਪਰ ਇਨ੍ਹਾਂ ਨੂੰ ਠੱਲ੍ਹਣ ਲਈ ਕਿਸੇ ਦੀ ਜਮੀਰ ਨਾ ਹਿੱਲੀ।

ਹੁਣ ਗੁਰੂ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਮੁੜ ਉਹ ਹੀ ਹੋਵੇਗਾ. ਜਿਹੜ੍ਹਾ ਵਰ੍ਹਿਆਂ ਤੋਂ ਚੱਲਿਆ ਆ ਰਿਹਾ ਹੈ। ਗੁਰੂਦੁਆਰੇ ਸਜਾਏ ਜਾਣਗੇ. ਵਿਸ਼ਾਲ ਨਗਰ ਕੀਰਤਨ ਕੱਢੇ ਜਾਣਗੇ। ਹਰ ਸ਼ਹਿਰ ਹਰ ਪਿੰਡ ਵਿੱਚ ਦੀਵਾਨ ਸਜਣਗੇ ਅਤੇ ਸ੍ਰੀ ਗੁਰੂ ਗ੍ਰੁੰਥ ਸਾਹਿਬ ਦੇ ਪ੍ਰਕਾਸ਼ ਹੋਏ ਪਾਠਾਂ ਦੇ ਭੋਗ ਪੈਣਗੇ। ਪਰ ਘਾਟ ਜਿਹੜੀ ਰਹੇਗੀ ਉਹ ਇਸ ਸਵਾਲ ਦੇ ਜਵਾਬ ਦੀ ਕਿ ਕੀ ਅਸੀਂ ਗੁਰੂ ਜੀ ਦੇ ਪਾਏ ਪੂਰਨਿਆਂ 'ਤੇ ਚੱਲਣ ਦੇ ਯੋਗ ਹੋਏ ਹਾਂ

                                                                                                          ਭੁੱਚੋ ਮੰਡੀ (ਬਠਿੰਡਾ)
                                                                                                         94174-05234
                                                                          e-mail : ravigoyalbhucho@gmail.com

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ