ਜਨਰਲ ਕੈਟਾਗਿਰੀ ਕਿਸੇ ਵਰਗ ਦੇ ਹੱਕਾਂ ਤੇ ਡਾਕਾ ਮਾਰਨ ਦੇ ਪੱਖ ਵਿੱਚ ਨਹੀਂ :ਫੈਡਰੇਸ਼ਨਮੁੱਖ ਮੰਤਰੀ ਦੇ ਭਰੋਸੇ ਨੂੰ ਅਮਲੀ ਰੂਪ ਵਿੱਚ ਲਾਗੂ ਕਰਵਾਕੇ ਲਵਾਂਗੇ ਸਾਹ: ਫੈਡਰੇਸ਼ਨਜਨਰਲ ਵਰਗ ਵਲੋਂ ਸ਼੍ਰੀ ਚਮਕੌਰ ਸਾਹਿਬ ਵਿਖੇ ਭੁੱਖ ਹੜਤਾਲ 26 ਨਵੰਬਰ ਤੋਂਪੱਤਰਕਾਰ ਬਲਵਿੰਦਰ ਸ਼ਰਮਾ ਦਾ ਨਾਵਲ ‘ਵਿਦੇਸ਼ੀ ਚਿੜੀ’ ਲੋਕ ਅਰਪਣ ਹੋਇਆਜ਼ਿਲਾ ਲੋਕ ਸੰਪਰਕ ਦਫਤਰ, ਗੁਰਦਾਸਪੁਰ। ਐਡਵੋਕੈਟ ਬਲਜੀਤ ਸਿੰਘ ਪਾਹੜਾ, ਪ੍ਰਧਾਨ ਨਗਰ ਕੌਂਸਲ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਲੱਗੇ ਸੁਵਿਧਾ ਕੈਂਪ ਦਾ ਦੌਰਾ ਲੋਕਾਂ ਨਸ਼ੇ ਨਾਲ ਮਰੇ ਨੌਜਵਾਨ ਦੀ ਲਾਸ਼ ਨੂੰ ਸੜਕ 'ਤੇ ਰੱਖ ਕੇ ਕੀਤਾ ਰੋਸ ਪ੍ਰਦਰਸ਼ਨਕਮਲ ਸ਼ਰਮਾ ਨੇ ਹਲਕਾ ਸਨੌਰ ਦਾ ਮਾਣ ਵਧਾਇਆਕਿਸਾਨ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲਿਆਉਣ -ਡਿਪਟੀ ਕਮਿਸ਼ਨਰਅਸ਼ੀਸ਼ ਮਿਸ਼ਰਾ ਗ੍ਰਿਫਤਾਰ, ਜੁਡੀਸ਼ੀਅਲ ਹਿਰਾਸਤ ਵਿਚ ਭੇਜਿਆ ਰਾਮਪੁਰਾ ਫੂਲ ਵਿਖੇ 75ਵਾਂ ਆਜਾਦੀ ਦਿਹਾੜਾ ਮਨਾਇਆ
ਸੰਪਾਦਕੀ/ਲੇਖ

ਬੇਜ਼ੁਬਾਨਾਂ ਨੂੰ ਖੁਰਾਕ ਦੇ ਨਾਮ ਤੇ ਪਰੋਸਿਆ ਜਾ ਰਿਹਾ ਹੈ ਜ਼ਹਿਰ

December 16, 2012 03:55 PM

 ਮਹੇਸ਼ ਸ਼ਰਮਾ
ਮਾਲਵਾ ਖੇਤਰ ਦੇ ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ ਇੱਕ ਤੋਂ ਬਾਅਦ ਇੱਕ ਮਿਲ ਰਹੀਆਂ ਨਕਲੀ ਪਸ਼ੂ ਖਲ ਅਤੇ ਖੁਰਾਕ ਦੀਆਂ ਫੈਕਟਰੀਆਂ ਨੇ ਜਿੱਥੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਉੱਥ ੇ ਹੀ ਡੇਅਰੀ ਫਾਰਮਿੰਗ ਨੂੰ ਸਹਾਇਕ ਖੇਤੀ ਧੰਦੇ ਵਜ਼ੋਂ ਅਪਨਾਉਣ ਦਾ ਯਤਨ ਕਰਨ ਵਾਲੇ ਕਿਸਾਨਾ ਦੇ ਚੇਹਰਿਆਂ ਤੇ ਵੀ ਚਿੰਤਾ ਦੀਆਂ ਲਕੀਰਾਂ ਖੜੀਆਂ ਕਰ ਦਿੱਤੀਆਂ ਹਨ

। ਹੈਰਾਨੀ ਦੀ ਗੱਲ ਹੈ ਕਿ ਪਸ਼ੂ ਖੁਰਾਕ ਦੇ ਨਾਮ ਤੇ ਇਸ ਗਿਰੋਹ ਵੱਲੋਂ ਸਰਕਾਰੀ ਸਰਪ੍ਰਸਤੀ ਅਧੀਨ ਅਜਿਹਾ ਕੁਝ ਪਰੋਸਿਆ ਜਾ ਰਿਹਾ ਹੈ ਜੋ ਕਿ ਸਿੱਧੇ ਰੂਪ ਵਿੱਚ ਪਸ਼ੂ ਧਨ ਦੀ ਸੇਹਤ ਨਾਲ ਖੁੱਲਾ ਖਿਲਵਾੜ ਸਾਬਿਤ ਹੋ ਰਿਹਾ ਹੈ ਪਰ ਇਸ ਕਾਲੇ ਧੰਦੇ ਨੂੰ ਰੋਕਣ ਲਈ ਤਾਇਨਾਤ ਕੀਤੇ ਸਰਕਾਰੀ ਅਧਿਕਾਰੀ ਸਭ ਠੀਕ ਹੈ ਦਾ ਦਾਅਵਾ ਕਰਕੇ ਇਸ ਸਭ ਕੁੱਝ ਤੋਂ ਜਾਣ ਬੁੱਝ ਕੇ ਹੀ ਅੱਖਾਂ ਬੰਦ ਕਰੀ ਬੈਠੇ ਹਨ। ਉਕਤ ਅਧਿਕਾਰੀ ਜੇਕਰ ਕਿਸੇ ਹਾਲ ਵਿੱਚ ਸਖਤੀ ਕਰ ਵੀ ਲੈਂਦੇ ਹਨ ਤਾਂ ਵੀ ਇਸ ਗਿਰੋਹ ਦੀਆਂ ਕਾਲੀਆਂ ਕਰਤੂਤਾਂ ਨੂੰ ਰੋਕਣ ਵਿੱਚ ਕਾਮਯਾਬ ਨਹੀਂ ਹੁੰਦੇ। ਸੰਬੰਧਤ ਅਧਿਕਾਰੀ ਖੁਦ ਵੀ ਮੰਨਦੇ ਹਨ ਕਿ ਉਹ ਛਾਪਿਆਂ ਆਦਿ ਰਾਹੀਂ ਅਜਿਹਾ ਕੁੱਝ ਨੂੰ ਕਰਨ ਵਾਲੇ ਲੋਕਾਂ ਖਿਲਾਫ ਸਖਤੀ ਤਾਂ ਕਰਦੇ ਹਨ ਪਰ ਸਰਕਾਰੀ ਖਾਮੀਆਂ ਦੀ ਬਦੌਲਤ ਇਸ ਧੰਦੇ ਨਾਲ ਜੁੜੇ ਲੋਕ ਸਾਫ ਬਚ ਜਾਂਦੇ ਹਨ।

ਇਸ ਹਫਤੇ 19 ਮਈ ਨੂੰ ਮਾਨਸਾ ਦੇ ਚਕੇਰੀਆਂ ਰੋਡ ਤੇ ਫੜੀ ਗਈ ਪਸ਼ੂ ਖੁਰਾਕ ਦੀ ਇਕ ਫੈਕਟਰੀ ਵਿੱਚੋਂ ਕਿਸੇ ਹੋਰ ਮਾਅਰਕੇ ਦੀ ਖਲ ਦੀਆਂ 96 ਬੋਰੀਆਂ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਨੇ ਇਸ ਸਬੰਧੀ ਦੋਸ਼ੀ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ਼ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਡੇਅਰੀ ਵਿਭਾਗ ਦੀ ਕਾਰਵਾਈ ਹਾਲੇ ਉਡੀਕੀ ਜਾ ਰਹੀ ਹੈ ਜੋ ਕਿ ਸੰਭਵ ਤੌਰ ਤੇ ਬਠਿੱਡਾ ਜ਼ਿਲ੍ਹੇ ਦੇ ਸ਼ਹਿਰ ਰਾਮਪੁਰਾ ਫੂਲ ਵਿਖੇ ਪਿਛਲੇ ਹਫਤੇ ਘਟੀ ਅਜਿਹੀ ਹੀ ਇਕ ਘਟਨਾ ਨਾਲ ਮਿਲਦੀ ਜੁਲਦੀ ਹੋਵੇਗੀ ਜਿਸ ਵਿੱਚ ਸਰਕਾਰੀ ਅਫਸਰਾਂ ਵੱਲੋਂ ਸੀਲ ਕੀਤੀ ਇੱਕ ਨਕਲੀ ਖਲ ਦੀ ਫੈਕਟਰੀ ਨੂੰ ਸਿਰਫ ਤਿੰਨ ਕੁ ਮਹੀਨੇ ਵਿੱਚ ਹੀ ਦੋਬਾਰਾ ਤੋਂ ਉਹੀ ਕੁੱਝ ਕਰਨ ਦਾ ਸਰਟੀਫਿਕੇਟ ਮਿਲ ਗਿਆ ਸੀ।

ਜ਼ਿਕਰਯੋਗ ਹੈ ਕਿ ਬੀਤੇ 19 ਸਤੰਬਰ 2009 ਨੂੰ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਸਾਂਝੇ ਰੂਪ ਵਿੱਚ ਕੀਤੀ ਇਕ ਕਾਰਵਾਈ ਦੌਰਾਨ ਰਾਮਪੁਰਾ ਫੂਲ ਦੀ ਫੂਲ ਰੋਡ ਤੇ ਸਥਿਤ ਇਕ ਫੈਕਟਰੀ ਨੂੰ ਸਰੋਂ ਦੀ ਨਕਲੀ ਖਲ ਤਿਆਰ ਕਰਦਿਆਂ ਕਾਬੂ ਕੀਤਾ ਗਿਆ ਸੀ। ਜਿਸ ਦੌਰਾਨ ਨਾ ਸਿਰਫ ਖਲ ਤਿਆਰ ਕਰਨ ਲਈ ਵਰਤੀ ਜਾਣ ਵਾਲੀ ਘਟੀਆ ਸਮੱਗਰੀ ਬਰਾਮਦ ਹੋਈ ਸੀ ਬਲਕਿ ਵੱਖ ਵੱਖ ਬਰਾਂਡਾਂ ਦੇ ਨਾਮ ਹੇਠ ਬੋਤਲਾਂ ਵਿੱਚ ਭਰਿਆ ਸਰੋਂ ਦਾ ਤੇਲ. ਨਾਮੀਂ ਖਲ ਉਤਪਾਦਕਾਂ ਜਿੰਨ੍ਹਾਂ ਵਿੱਚ ਹਰਿਆਣਾ ਦੇ ਹਿਸਾਰ ਦੀ ਮੁੱਖ ਖਲ ਉਤਪਾਦਕ ਫਰਮ ਜੈਨ ਖਲ ਐਂਡ ਆਇਲ ਮਿਲ ਦੇ ਬ੍ਰਾਂਡ ਹਿੰਮਤ. ਰਾਜਸਥਾਨ ਦੇ ਗੰਗਾਨਗਰ ਸਥਿਤ ਐਸ ਐਮ ਇਡਸਟਰੀ ਦੇ ਬ੍ਰਾਂਡ ਸੰਜੀਵਨੀ ਤੋਂ ਇਲਾਵਾ ਅਨੇਕਾਂ ਹੋਰ ਬ੍ਰਾਂਡਾਂ ਵਾਲੀਆਂ ਖਾਲੀ ਬੋਰੀਆਂ ਅਤੇ ਨਵੇਂ ਮਾਅਰਕੇ ਲਾਉਣ ਲਈ ਬਣਾਏ ਅਨੇਕਾਂ ਨਾਮਾਂ ਵਾਲੇ ਠੱਪੇ ਵੀ ਬਰਾਮਦ ਹੋਏ ਸਨ। ਦੱਸਿਆ ਗਿਆ ਸੀ ਕਿ ਉਕਤ ਫਰਮ ਵੱਲੋਂ ਨਾਮੀਂ ਬ੍ਰਾਂਡਾਂ ਦੀ ਖਲ ਖਰੀਦ ਕੇ ਉਸ ਵਿੱਚ ਵੱਡੇ ਪੱਧਰ ਤੇ ਨਮਕ ਆਦਿ ਮਿਲਾ ਕੇ ਮੁੜ ਤੋਂ ਭਰਤੀ ਕੀਤੀ ਜਾਂਦੀ ਸੀ।

ਸਥਾਨਕ ਐਸ ਡੀ ਐਮ ਦੀ ਮੌਜੂਦਗੀ ਵਿੱਚ ਫੈਕਟਰੀ ਅਤੇ ਗੁਦਾਮ ਨੂੰ ਸੀਲ ਕਰਕੇ ਲੋੜੀਂਦੇ ਸੈਂਪਲ ਆਦਿ ਵੀ ਭਰੇ ਗਏ ਸਨ। ਹੈਰਾਨੀ ਦੀ ਗੱਲ ਇਹ ਸੀ ਕਿ ਛਾਪਾਮਾਰੀ ਦੌਰਾਨ ਫੈਕਟਰੀ ਮਾਲਕ ਕੋਲ ਕਿਸੇ ਵੀ ਵਿਭਾਗ ਦਾ ਕੋਈ ਲਾਇਸੰਸ ਹੀ ਨਹੀ ਸੀ ਬਲਕਿ ਉਕਤ ਫੈਕਟਰੀ ਨੂੰ ਮਿਲਿਆ ਬਿਜਲੀ ਦਾ 70 ਕਿੱਲੋਵਾਟ ਦਾ ਲੋਡ ਵੀ ਸ਼ਰੇਆਮ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਵੱਲੋਂ 1 ਅਗਸਤ 2000 ਨੂੰ ਜ਼ਾਰੀ ਉਸ ਹਦਾਇਤ ਦਾ ਮਖੌਲ ਉਡਾਉਦਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਉਕਤ ਤਾਰੀਖ ਤੋਂ ਬਾਅਦ ਨਗਰ ਕੌਂਸਲ ਦੇ ਘੇਰੇ ਅੰਦਰ ਕਿਸੇ ਕਾਰਖਾਨੇ ਨੂੰ ਚਲਾਉਣ ਦੀ ਆਗਿਆ ਨਹੀਂ ਹੈ।

ਅਧਿਕਾਰੀਆਂ ਦੀ ਇਸ ਪ੍ਰਾਪਤੀ ਤੇ ਧੱਬਾ ਲਾਉਂਦਿਆਂ ਰਾਜ ਸਰਕਾਰ ਦੇ ਡੇਅਰੀ ਵਿਕਾਸ ਵਿਭਾਗ ਦੇ ਇਕ ਜਿੰਮੇਵਾਰ ਅਧਿਕਾਰੀ ਨੇ ਇਸ ਕਿੱਸੇ ਦਾ ਪਾਸਾ ਹੀ ਪਲਟ ਕੇ ਰੱਖ ਦਿੱਤਾ। ਵਿਭਾਗ ਦੇ ਇਕ ਡਿਪਟੀ ਡਾਇਰੈਕਟਰ ਨੇ ਉਕਤ ਫਰਮ ਦੀਆਂ ਸਾਰੀਆਂ ਖਾਮੀਆਂ ਨੂੰ ਕਬੂਲ ਕਰਦਿਆਂ ਨਾ ਸਿਰਫ ਉਸ ਨੂੰ ਮੁੜ ਤੋਂ ਅਜਿਹਾ ਕਰਨ ਦੀ ਖੁੱਲ੍ਹ ਦਿੰਦਿਆਂ ਕਲੀਨ ਚਿੱਟ ਦੇ ਦਿੱਤੀ ਸਗੋਂ ਆਪਣੇ ਅਧਿਕਾਰਾਂ ਦੀ ਸੀਮਾਂ ਨੂੰ ਭੁੱਲ ਉਸ ਫੈਕਟਰੀ ਨੂੰ ਮੁੜ ਤੋਂ ਬਿਜਲੀ ਕੂਨੈਕਸ਼ਨ ਲੈਣ ਦੀ ਮਨਜ਼ੂਰੀ ਵੀ ਦੇ ਦਿੱਤੀ। ਉਕਤ ਅਧਿਕਾਰੀ ਵੱਲੋਂ ਜ਼ਾਰੀ ਪੱਤਰ ਵਿੱਚ ਕਿਹਾ ਗਿਆ ਕਿ ਵਿਭਾਗ ਵੱਲੋਂ 6 ਨਵੰਬਰ 2009 ਨੂੰ ਜ਼ਾਰੀ ਪੱਤਰ ਨੰਬਰ 17259 ਦੇ ਸੰਦਰਭ ਵਿੱਚ ਆਪ ਨੂੰ ਦੱਸਿਆ ਜਾਂਦਾ ਹੈ ਕਿ 19 ਸਤੰਬਰ 2009 ਨੂੰ ਹੋਈ ਛਾਪਾਮਾਰੀ ਦੌਰਾਨ ਜ਼ਬਤ ਕੀਤੇ ਸੈਂਪਲ ਸਬ ਸਟੈਡਰਡ ਹੋਣ ਅਤੇ ਬਿਨਾ ਆਰ ਸੀ ਪ੍ਰਾਪਤ ਕੀਤਿਆਂ ਫੈਕਟਰੀ ਚਲਾਉਣ ਦੇ ਦੋਸ਼ ਅਧੀਨ ਫੈਕਟਰੀ ਨੂੰ ਸਿਰਫ ਤਿੰਨ ਮਹੀਨੇ ਲਈ ਹੀ ਬੰਦ ਕੀਤਾ ਸੀ ਜਿਸ ਦੀ ਮਿਆਦ 5 ਫਰਵਰੀ 2010 ਨੂੰ ਪੂਰੀ ਹੋ ਗਈ ਅਤੇ 6 ਫਰਵਰੀ ਤੋਂ ਨਾ ਸਿਰਫ ਫੈਕਟਰੀ ਨੂੰ ਮੁੜ ਤੋਂ ਚਲਾਉਣ ਬਲਕਿ ਬਿਜਲੀ ਕੁਨੇਕਸ਼ਨ ਚਾਲੂ ਕਰਵਾਉਣ ਦੀ ਵੀ ਮਨਜ਼ੂਰੀ ਦਿੱਤੀ ਜਾਂਦੀ ਹੈ।

ਉਕਤ ਮਨਜ਼ੂਰੀ ਕਿਵੇਂ ਹਾਸਿਲ ਹੋਈ ਇਹ ਮਸਲਾ ਇਕ ਭੇਦ ਬਣਕੇ ਰਹਿ ਜਾਂਦਾ ਪਰ ਉਕਤ ਫੈਕਟਰੀ 11 ਮਈ 2010 ਨੂੰ ਬਿਜਲੀ ਵਿਭਾਗ ਵੱਲੋਂ ਕੀਤੀ ਜਾਂਚ ਦੌਰਾਨ ਵੱਡੇ ਪੱਧਰ ਤੇ ਬਿਜਲੀ ਚੋਰੀ ਕਰਦੀ ਫੜੀ ਜਾਣ ਨੇ ਇਸ ਨਾਲ ਬੀਤੀਆਂ ਪਿਛਲੀਆਂ ਕਹਾਣੀਆਂ ਦਾ ਪਰਦਾ ਫਿਰ ਚੁੱਕ ਦਿੱਤਾ। ਹਾਲ ਵਿੱਚ ਮਾਨਸਾ ਵਿਖੇ ਫੜੀ ਗਈ ਫੈਕਟਰੀ ਦੀ ਸਥਿਤੀ ਵੀ ਲੱਗਭੱਗ ਰਾਮਪੁਰਾ ਸਥਿਤ ਫੈਕਟਰੀ ਵਾਂਗ ਹੀ ਹੈ ਪਰ ਵਿਭਾਗ ਅਜਿਹੇ ਧੰਦੇ ਨੂੰ ਠੱਲ ਪਾਉਣ ਵਿੱਚ ਕਿੰਨਾ ਕਾਮਯਾਬ ਹੋਵੇਗਾ ਇਹ ਸਮਾਂ ਹੀ ਦੱਸੇਗਾ।

                                         
                                             ਮਾਰਫ਼ਤ ਭੇਦੀ ਲਾਲ ਦੇ ਭੇਦ
                                             ਟ੍ਰਿਨ-ਟ੍ਰਿਨ 81948 98071

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ