ਜਨਰਲ ਕੈਟਾਗਿਰੀ ਕਿਸੇ ਵਰਗ ਦੇ ਹੱਕਾਂ ਤੇ ਡਾਕਾ ਮਾਰਨ ਦੇ ਪੱਖ ਵਿੱਚ ਨਹੀਂ :ਫੈਡਰੇਸ਼ਨਮੁੱਖ ਮੰਤਰੀ ਦੇ ਭਰੋਸੇ ਨੂੰ ਅਮਲੀ ਰੂਪ ਵਿੱਚ ਲਾਗੂ ਕਰਵਾਕੇ ਲਵਾਂਗੇ ਸਾਹ: ਫੈਡਰੇਸ਼ਨਜਨਰਲ ਵਰਗ ਵਲੋਂ ਸ਼੍ਰੀ ਚਮਕੌਰ ਸਾਹਿਬ ਵਿਖੇ ਭੁੱਖ ਹੜਤਾਲ 26 ਨਵੰਬਰ ਤੋਂਪੱਤਰਕਾਰ ਬਲਵਿੰਦਰ ਸ਼ਰਮਾ ਦਾ ਨਾਵਲ ‘ਵਿਦੇਸ਼ੀ ਚਿੜੀ’ ਲੋਕ ਅਰਪਣ ਹੋਇਆਜ਼ਿਲਾ ਲੋਕ ਸੰਪਰਕ ਦਫਤਰ, ਗੁਰਦਾਸਪੁਰ। ਐਡਵੋਕੈਟ ਬਲਜੀਤ ਸਿੰਘ ਪਾਹੜਾ, ਪ੍ਰਧਾਨ ਨਗਰ ਕੌਂਸਲ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਲੱਗੇ ਸੁਵਿਧਾ ਕੈਂਪ ਦਾ ਦੌਰਾ ਲੋਕਾਂ ਨਸ਼ੇ ਨਾਲ ਮਰੇ ਨੌਜਵਾਨ ਦੀ ਲਾਸ਼ ਨੂੰ ਸੜਕ 'ਤੇ ਰੱਖ ਕੇ ਕੀਤਾ ਰੋਸ ਪ੍ਰਦਰਸ਼ਨਕਮਲ ਸ਼ਰਮਾ ਨੇ ਹਲਕਾ ਸਨੌਰ ਦਾ ਮਾਣ ਵਧਾਇਆਕਿਸਾਨ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲਿਆਉਣ -ਡਿਪਟੀ ਕਮਿਸ਼ਨਰਅਸ਼ੀਸ਼ ਮਿਸ਼ਰਾ ਗ੍ਰਿਫਤਾਰ, ਜੁਡੀਸ਼ੀਅਲ ਹਿਰਾਸਤ ਵਿਚ ਭੇਜਿਆ ਰਾਮਪੁਰਾ ਫੂਲ ਵਿਖੇ 75ਵਾਂ ਆਜਾਦੀ ਦਿਹਾੜਾ ਮਨਾਇਆ
ਸੰਪਾਦਕੀ/ਲੇਖ

ਹਸਤੀ ਪਿਘਲ ਕੇ ਰੁੱਖ ਤੋਂ ਰਬਾਬ ਹੋਈ

December 16, 2012 03:52 PM

ਵਰਿੰਦਰ ਵਾਲੀਆ
ਉਤਸਵ ਹਮੇਸ਼ਾਂ ਪ੍ਰਕਾਸ਼ ਦਾ ਮਨਾਇਆ ਜਾਂਦਾ ਹੈ। ਇਸੇ ਕਰਕੇ ਦਰਵੇਸ਼ੀ ਰੂਹਾਂ ਦੇ ਜਨਮ ਦਿਨ ਨੂੰ ਪ੍ਰਕਾਸ਼ ਦਿਹਾੜਾ ਕਿਹਾ ਜਾਂਦਾ ਹੈ ਜਿਸ ਨੂੰ ਲੋਕ ਪੁਰਬ ਜਾਂ ਤਿਉਹਾਰ ਵਾਂਗ ਮਨਾਉਂਦੇ ਹਨ। ਹਨੇਰਾ ਮਨਚਲਿਆਂ ਦਾ ਮਨਭਾਉਂਦਾ ਵਸਤਰ ਹੈ ਜਿਸ ਨੂੰ ਪਹਿਨ ਕੇ ਬਦਰੂਹਾਂ ਜਸ਼ਨ ਮਨਾਉਂਦੀਆਂ ਹਨ। ਉਹ ਡੁੱਬ ਰਹੇ ਸੂਰਜ ਨੂੰ ਅਰਘ ਚੜ੍ਹਾ ਕੇ ਆਪਣੇ ਕੁਕਰਮ ਵਿੱਚ ਰੁੱਝ ਜਾਂਦੀਆਂ ਹਨ।

ਜਗਤ ਜਲੰਦੇ ਨੂੰ ਠਾਰਨ ਵਾਲੇ ਗੁਰੂ ਨਾਨਕ ਦੇਵ ਦੇ ਜਨਮ ਨਾਲ ਸਮਾਜ ਵਿੱਚ ਪਸਰੀ ਧੁੰਦ ਮਿਟ ਗਈ ਸੀ. ‘ਮਿਟੀ ਧੁੰਧੁ ਜਗਿ ਚਾਨਣੁ ਹੋਆ’। ਕਿਸੇ ਦੇ ਆਗਮਨ ਨਾਲ ਚਾਨਣ ਹੋ ਜਾਵੇ ਤਾਂ ਉਸ ਨੂੰ ਪ੍ਰਕਾਸ਼ ਦਿਹਾੜਾ ਕਹਿਣਾ ਹੀ ਸ਼ੋਭਦਾ ਹੈ। ਅਜਿਹੀਆਂ ਸ਼ਖ਼ਸੀਅਤਾਂ ਦੀ ਆਭਾ ਸਨਮੁੱਖ ਬੈਠਾ ਵਿਅਕਤੀ ਚਾਨਣ-ਚਾਨਣ ਹੋ ਜਾਂਦਾ ਹੈ। ਰਾਇ ਭੋਇ ਦੀ ਤਲਵੰਡੀ (ਨਨਕਾਣਾ ਸਾਹਿਬ) ਵਿੱਚ ਪ੍ਰਗਟ ਹੋਏ ਬਾਬਾ ਨਾਨਕ ਨਾਲ ਲਗਪਗ ਪੰਜ ਦਹਾਕੇ ਸਾਥ ਦੇਣ ਵਾਲੇ ਉਨ੍ਹਾਂ ਦੇ ਗਰਾਈਂ. ਭਾਈ ਮਰਦਾਨਾ ਦੀ ਬਾਣੀ ਨੂੰ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਸਨਮਾਨਯੋਗ ਥਾਂ ਹਾਸਲ ਹੋਈ। ਮਰਦਾਨਾ ਪਹਿਲੇ ਵਿਅਕਤੀ ਸਨ. ਜਿਨ੍ਹਾਂ ਨੂੰ ਗੁਰੂ ਨਾਨਕ ਨੇ ‘ਭਾਈ’ (ਭਰਾ) ਦਾ ਖ਼ਿਤਾਬ ਦੇ ਕੇ ਨਿਵਾਜਿਆ ਜੋ ਬਾਅਦ ਵਿੱਚ ਨਾਨਕ ਨਾਮਲੇਵਾ ਦੇ ਜਗਤ-ਭਾਈ ਬਣ ਗਏ। ਬਾਬਰ ਨੇ ਜਦੋਂ ਹਿੰਦੁਸਤਾਨ ’ਤੇ ਹਮਲਾ ਕੀਤਾ ਤਾਂ ਗੁਰੂ ਨਾਨਕ ਦੇ ਇੱਕ ਹੋਰ ਸਾਥੀ. ਭਾਈ ਬਾਲਾ ਦੇ ਨਗਰ. ਸੈਦਪੁਰ (ਐਮਨਾਬਾਦ) ਸਿਰ ਵੀ ਡਾਹਢੀ ਬਿਪਤਾ ਪੈ ਗਈ। ਅਜਿਹੇ ਹਾਲਾਤ ਵਿੱਚ ਵੀ ਗੁਰੂ ਨਾਨਕ ਨੇ ਭਾਈ ਮਰਦਾਨੇ ਨੂੰ ਕਿਹਾ. “ਮਰਦਾਨਿਆ! ਛੇੜ ਰਬਾਬ. ਬਾਣੀ ਆਈ ਏ।” ਰੱਬੀ ਬਾਣੀ ਦੇ ਕੀਰਤਨ ਦਾ ਪਰਵਾਹ ਸਲਾਖਾਂ ਪਿੱਛੇ ਵੀ ਨਿਰੰਤਰ ਚੱਲਦਾ ਰਿਹਾ ਜਿਸ ਨੂੰ ਸਮਝਣ ਕਰਕੇ ਬਾਬਰ ਦੇ ਫ਼ੌਜੀ ਵੀ ਵਜਦ ਵਿੱਚ ਆ ਗਏ ਸਨ। ਇਹ ਰਬਾਬ ਬੇਬੇ ਨਾਨਕੀ ਨੇ ਆਪਣੇ ਛੋਟੇ ਵੀਰ. ਗੁਰੂ ਨਾਨਕ ਨੂੰ ਭੇਟ ਕੀਤੀ ਸੀ। ਅਸ਼ੀਰਵਾਦ ਵਜੋਂ ਮਿਲੀ ਪ੍ਰੇਮ-ਭੇਟਾ ਉਨ੍ਹਾਂ ਆਪਣੇ ਧਰਮ-ਭਰਾ. ਭਾਈ ਮਰਦਾਨਾ ਨੂੰ ਬਖਸ਼ਿਸ਼ ਕਰ ਦਿੱਤੀ। ਇਹ ਰਬਾਬ ਬਾਬੇ ਦੀਆਂ ਉਦਾਸੀਆਂ ਵੇਲੇ ਵੀ ਉਨ੍ਹਾਂ ਦੇ ਅੰਗ-ਸੰਗ ਰਹੀ। ਇਹ ਰਬਾਬ ਕੌਡੇ ਰਾਕਸ਼ ਅਤੇ ਸੱਜਣ ਠੱਗ ਵਰਗਿਆਂ ਦੇ ਪੱਥਰ ਦਿਲਾਂ ਨੂੰ ਮੋਮ ਕਰਦੀ ਰਹੀ। ਰਬਾਬ ਦੀਆਂ ਤੰਦਾਂ ਦੀ ਝਰਨਾਹਟ ਤੋਂ ਬਾਅਦ ਸਾਰੀ ਕਾਇਨਾਤ ਆਰਤੀ ਕਰਨ ਲੱਗ ਜਾਂਦੀ:
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ
ਤਾਰਿਕਾ ਮੰਡਲ ਜਨਕ ਮੋਤੀ।।


ਉਦਾਸੀਆਂ ਵੇਲੇ ਭਾਈ ਮਰਦਾਨਾ ਦਾ ਦੇਹਾਂਤ ਹੋਣ ਤੋਂ ਬਾਅਦ ਗੁਰੂ ਨਾਨਕ ਨੇ ਇਹ ਰਬਾਬ ਉਨ੍ਹਾਂ ਦੇ ਪੁੱਤ. ਸ਼ਜਾਦ ਨੂੰ ਇਸ ਸ਼ਰਤ ’ਤੇ ਭੇਟਾ ਕੀਤੀ ਕਿ ਉਹ ਇਸ ਤੰਤੀ ਸਾਜ਼ ਦੇ ਗੁਣ ਨੂੰ ਨਹੀਂ ਵੇਚੇਗਾ। ‘ਗੁਰੂ ਨਾਨਕ ਬਾਰੇ ਸੱਚ ਦੀ ਖੋਜ’ ਵਿੱਚ ਡਾ.ਸੁਰਿੰਦਰ ਸਿੰਘ ਦੁਸਾਂਝ ਲਿਖਦੇ ਹਨ. “ਸਿੰਘਾਂ ਦੇ ਕੀਰਤਨ ਦੀ ਕੀਮਤ ਹੈ ਪਰ ਧੰਨ ਮਰਦਾਨਾ ਜਿਸ ਗੁਰੂ ਦੀ ਬਾਣੀ ਦਾ ਆਖਰੀ ਸਾਹਾਂ ਤਕ ਕੀਰਤਨ ਕੀਤਾ। ਨਾਨਕ ਨੂੰ ਬਾਣੀ ਗਾਣ ਲਈ ਰਬਾਬ ਦਾ ਸੰਗੀਤ ਦਿੱਤਾ ਅਤੇ ਇਵਜ਼ਾਨੇ ਵਜੋਂ ਰੋੜਾਂ. ਸਿਵਿਆਂ. ਅੱਕਾਂ ਦਾ ਆਹਾਰ ਕੀਤਾ ਪਰ ਰੱਬ ਦੇ ਢਾਡੀ ਦਾ ਸਾਥ ਨਹੀਂ ਛੱਡਿਆ… ਜਿਸ ਆਪਣੀ ਨਮਾਜ਼ ਦਾ ਵੇਲਾ ਛੱਡ ਕੇ ਗੁਰੂ ਨਾਨਕ ਸ਼ਾਇਰ ਦੀ ਬਾਣੀ ਨੂੰ ਰਬਾਬ ਦੀ ਸੁਰ ਦਿੱਤੀ। ਗੁਰੂ ਨਾਨਕ ਨੂੰ ਚੇਲੇ ਤਾਂ ਅਨੇਕਾਂ ਮਿਲ ਗਏ ਪਰ ਮਰਦਾਨੇ ਤੋਂ ਬਾਅਦ ਸਾਥੀ (ਭਾਈ) ਕੋਈ ਨਾ ਮਿਲਿਆ… ਜਿਸ ਬਾਣੀ ਨੂੰ ਅੱਜ ਲੋਕੀਂ ਪੜ੍ਹ ਕੇ ਸੁੱਚੇ ਹੋ ਜਾਂਦੇ ਹਨ. ਉਸ ਨੂੰ ਸਭ ਤੋਂ ਪਹਿਲਾਂ ਗਾਉਣ ਦਾ ਸ਼ਰਫ਼ ਮਰਦਾਨੇ ਨੂੰ ਹਾਸਲ ਹੋਇਆ ਸੀ। ਸਭ ਤੋਂ ਪਹਿਲਾਂ ਇਲਾਹੀ ਬਾਣੀ ਨੂੰ ਗੁਰੂ ਦੇ ਮੂੰਹੋਂ ਸੁਣਨ ਦਾ ਅਵਸਰ ਵੀ ਭਾਈ ਮਰਦਾਨੇ ਨੂੰ ਮਿਲਿਆ।”

ਧੁਰ ਕੀ ਬਾਣੀ ਅਤੇ ਰਬਾਬ ਦੀ ਜੁਗਲਬੰਦੀ ਬਾਰੇ ਅਨੂ ਬਾਲਾ ਦਾ ਨਿਹਾਇਤ ਖ਼ੂਬਸੂਰਤ ਸ਼ਿਅਰ ਹਾਜ਼ਰ ਹੈ:
ਸਿੰਜਦੀ ਪਈ ਸੀ ਏਦਾਂ ਉਸ ਨੂੰ ਇਲਾਹੀ ਬਾਣੀ
ਹਸਤੀ ਪਿਘਲ ਕੇ ਉਸ ਦੀ ਰੁੱਖ ਤੋਂ ਰਬਾਬ ਹੋਈ।
ਕਮਾਲ ਹੈ ਕਿ ਰਬਾਬ ਬਣਾਉਣ ਲਈ ਰੁੱਖ ਨੂੰ ਕੱਟਣ-ਵੱਢਣ ਜਾਂ ਛਾਂਗਣ ਦੀ ਲੋੜ ਹੀ ਨਹੀਂ ਪਈ। ਇਲਾਹੀ ਬਾਣੀ ਦੇ ਤੇਜ (ਨੂਰ) ਨਾਲ ਸਾਬਤ-ਸੂਰਤ ਰੁੱਖ ਪਿਘਲ ਕੇ ਰਬਾਬ ਬਣ ਗਿਆ। ਇਸ ਰਬਾਬ ਵਿੱਚ ਪਿਤਰੀ ਰੁੱਖ ਦੇ ਬੀਜ ਵੀ ਮਹਿਫ਼ੂਜ਼ ਸਨ ਕਿਉਂਕਿ ਇਸ ਨੂੰ ਇਲਾਹੀ ਬਾਣੀ ਨੇ ਜੁ ਸਿੰਜਿਆ ਸੀ। ਇਸ ਸ਼ਿਅਰ ਤੋਂ ਗ਼ਜ਼ਲਾਂ ਦੇ ਕਈ ਦੀਵਾਨ ਵਾਰੇ ਜਾ ਸਕਦੇ ਹਨ।


ਨਾਨਕ-ਬਾਣੀ ਨੂੰ ਨਤਮਸਤਕ ਹੁੰਦਿਆਂ ਓਸ਼ੋ ਨੇ ’ੴ ਸਤਿਨਾਮ’ ਵਿੱਚ ਲਿਖਿਆ ਹੈ. ‘ਨਾਨਕ ਨੇ ਜੋਗ ਨਹੀਂ ਕੀਤਾ. ਤਪ ਨਹੀਂ ਕੀਤਾ. ਧਿਆਨ ਨਹੀਂ ਕੀਤਾ। ਨਾਨਕ ਨੇ ਸਿਰਫ਼ ਗਾਇਆ ਅਤੇ ਗਾ ਕੇ ਹੀ ਪਾ ਲਿਆ ਪਰ ਗਾਇਆ ਉਨ੍ਹਾਂ ਨੇ ਪੂਰੇ ਪ੍ਰਾਣਾਂ ਨਾਲ ਕਿ ਗੀਤ ਹੀ ਧਿਆਨ ਹੋ ਗਿਆ. ਗੀਤ ਹੀ ਜੋਗ ਬਣ ਗਿਆ। ਗੀਤ ਹੀ ਤਪ ਹੋ ਗਿਆ। ਜਦੋਂ ਵੀ ਕੋਈ ਸਮੱਗਰ ਪ੍ਰਾਣਾਂ ਨਾਲ ਕਿਸੇ ਵੀ ਕ੍ਰਿਤ ਨੂੰ ਕਰਦਾ ਹੈ ਤਾਂ ਮਾਰਗ ਬਣ ਜਾਂਦਾ ਹੈ… ਨਾਨਕ ਤਾਂ ਇਲਾਹੀ ਸੰਗੀਤਕਾਰ ਹਨ। ਉਹ ਬੋਲਦੇ ਨਹੀਂ. ਗਾਉਂਦੇ ਹਨ। ਉਹ ਜਵਾਬ ਵੀ ਦਿੰਦੇ ਹਨ ਤਾਂ ਸ਼ਬਦ ਗਾ ਕੇ। ਇਹ ਸ਼ਬਦ ਕੋਈ ਘੜੇ ਹੋਏ ਗੀਤ ਨਹੀਂ ਸਗੋਂ ਅਣਘੜੇ ਅਨਮੋਲ ਰਤਨ ਹਨ। ਇਹ ਸਹਿਜ ਹਨ’. ਕੁਦਰਤ ਦੀ ਗੋਦ ਵਿੱਚੋਂ ਨਿਕਲੇ। ਕਿਸੇ ਨੇ ਕੁਝ ਪੁੱਛਿਆ ਤੇ ਨਾਨਕ ਨੇ ਮਰਦਾਨੇ ਨੂੰ ਇਸ਼ਾਰਾ ਕੀਤਾ. ਉਹ ਰਬਾਬ ਵਜਾਉਣ ਲੱਗਦਾ ਹੈ ਅਤੇ ਨਾਨਕ ਖ਼ੁਦ ਸ਼ਬਦ ਗਾਉਣ ਲੱਗ ਪੈਂਦੇ ਹਨ। ਉਨ੍ਹਾਂ ਨੇ ਗਾ ਕੇ ਕਿਹਾ ਹੈ. ਕਿਉਂਕਿ ਪੂਰਾ ਅਸਤਿਤਵ ਗੀਤ-ਸੰਗੀਤ ਨੂੰ ਹੀ ਸਮਝਦਾ ਹੈ। ਜਦੋਂ ਕੋਈ ਮਨੁੱਖ ਖ਼ੁਦ ਸਮਾਧੀ ਨੂੰ ਪ੍ਰਾਪਤ ਹੋਵੇ ਤਾਂ ਉਸ ਦੇ ਸੰਗੀਤ ਵਿੱਚ ਨਾਦ ਉਤਰ ਆਉਂਦਾ ਹੈ। ਨਾਨਕ ਉਸ ਪ੍ਰਮਾਤਮਾ ਦੀ ਉਸਤਿਤ ਵਿੱਚ ਇਸ ਤਰ੍ਹਾਂ ਬੋਲਦੇ ਹਨ ਜਿਵੇਂ ਕੋਈ ਖੁਮਾਰੀ ਵਿੱਚ ਮਦਹੋਸ਼ ਆਦਮੀ ਬੋਲਦਾ ਹੈ- ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਬਾਬੇ ਨਾਨਕ ਦੀ ਸੋਭਾ ਸੁਣ ਕੇ ਬਾਬਰ ਉਨ੍ਹਾਂ ਨੂੰ ਬੰਦੀਖਾਨੇ ਖ਼ੁਦ ਮਿਲਣ ਗਿਆ। ਆਪਣੇ ਕੀਤੇ ਦੀ ਮੁਆਫ਼ੀ ਮੰਗੀ। ਇਸ ਮੁਲਾਕਾਤ ਤੋਂ ਬਾਅਦ ਗੁਰੂ ਨਾਨਕ ਨੇ ਬਾਬਰ ਨੂੰ ਸ਼ਰਾਬਕੋਸ਼ੀ ਤੋਂ ਵਰਜ ਕੇ ਉਪਕਾਰੀ ਰਾਜਾ ਬਣਨ ਦਾ ਉਪਦੇਸ਼ ਦਿੱਤਾ।


ਅਜੋਕੇ ਸਮੇਂ ਵਿੱਚ ‘ਸੱਚਾ ਸੌਦਾ’ ਕਰਨ ਵਾਲੇ ਦੇ ਨਾਂ ’ਤੇ ਵਪਾਰ ਚਲਾਏ ਜਾ ਰਹੇ ਹਨ। ਬਾਬਾ ਤਾਂ ਸੱਚ ਦਾ ਵਪਾਰੀ ਸੀ। ਦੇਸ਼ ਦੀ ਵੰਡ ਤੋਂ ਬਾਅਦ ਜਦੋਂ ਗੁਰਬਚਨ ਸਿੰਘ ਚੱਢਾ. ਪਰਿਵਾਰ ਸਮੇਤ ਰਾਵਲਪਿੰਡੀ ਛੱਡ ਕੇ ਭਾਰਤ ਵੱਲ ਆਇਆ ਤਾਂ ਉਨ੍ਹਾਂ ਦੁੱਧ ਦੀ ਡੇਅਰੀ ਬਾਬੇ ਨਾਨਕ ਦੇ ਨਾਂ ’ਤੇ ਹੀ ਚਲਾਈ ਜਿਸ ਵਿੱਚੋਂ ਉਨ੍ਹਾਂ ਖ਼ੂਬ ਮੁਨਾਫ਼ਾ ਖੱਟਿਆ। ਸੱਚਾ ਸੌਦਾ ਕਰਨ ਵਾਲੇ ਦੇ ਨਾਂ ਵਣਜ ਕਰਨ ਤੋਂ ਬਾਅਦ ਉਨ੍ਹਾਂ ਨੇ ਮੁਰਦਾਬਾਦ (ਉੱਤਰ ਪ੍ਰਦੇਸ਼) ਵਿੱਚ ਭੰਗ ਅਤੇ ਸ਼ਰਾਬ ਦਾ ਸਰਕਾਰੀ ਠੇਕਾ ਲੈ ਲਿਆ। ਇਸ ਤੋਂ ਪਹਿਲਾਂ ਠੇਕੇ ਦੇ ਬਾਹਰ ਨਮਕੀਨ-ਭੁਜੀਆ ਵੇਚਣ ਵੇਲੇ ਚੱਢਾ ਪਰਿਵਾਰ ਦੇ ਮਨ ਵਿੱਚ ਲਾਲਸਾ ਉਪਜੀ ਸੀ ਕਿ ਕਿਉਂ ਨਾ ਉਹ ਵੀ ਸ਼ਰਾਬ ਦੇ ਠੇਕੇਦਾਰ ਬਣ ਜਾਣ? ਇਹ ਲਾਲਸਾ ਚੱਢਾ ਪਰਿਵਾਰ ਨੂੰ ‘ਨਾਮ ਖੁਮਾਰੀ’ ਤੋਂ ਪਰ੍ਹਾਂ ਲੈ ਗਈ। ਖੁਖਰੈਣ ਪਰਿਵਾਰ ਨੇ ਵਪਾਰ ਦੀਆਂ ਸਿਖਰਾਂ ਨੂੰ ਛੋਹ ਲਿਆ। ਉੱਤਰ ਪ੍ਰਦੇਸ਼ ਤੋਂ ਬਾਅਦ ਉਨ੍ਹਾਂ ਦੂਜੇ ਸੂਬਿਆਂ ਵਿੱਚ ਵੀ ਸ਼ਰਾਬ ਦੇ ਵਪਾਰ ਨੂੰ ਜੱਫ਼ਾ ਮਾਰ ਲਿਆ। ਗੁਰਬਤ ਵਿੱਚੋਂ ਉੱਠਿਆ ਪਰਿਵਾਰ ਛੇ ਦਹਾਕੇ ਇੱਕ ਜਾਨ ਰਿਹਾ. ਜਿਸ ਨੂੰ ਬਾਅਦ ਵਿੱਚ ਅਮੀਰੀ ਨੇ ਖੇਰੂੰ-ਖੇਰੂੰ ਕਰਕੇ ਰੱਖ ਦਿੱਤਾ। ਚੱਢਿਆਂ ਵੱਲੋਂ ਇੰਨੀ ਸ਼ਰਾਬ ਵੇਚੀ ਗਈ ਜਿਸ ਨਾਲ ਦੇਸ਼ ਦੀਆਂ ਅਣਗਿਣਤ ਸੜਕਾਂ ਧੋਈਆਂ ਜਾਂ ਨਵੀਆਂ ਬਣਾਈਆਂ ਜਾ ਸਕਦੀਆਂ ਸਨ। ਸ਼ਰਾਬ ਨੇ ਦੇਸ਼ ਦੀਆਂ ਸੜਕਾਂ ਨੂੰ ਲਹੂ-ਪੀਣੀਆਂ ਬਣਾ ਦਿੱਤਾ ਹੈ। ਇੱਕ ਸਰਵੇਖਣ ਮੁਤਾਬਕ ਇਕੱਲੇ ਪੰਜਾਬ ਵਿੱਚ ਔਸਤਨ ਰੋਜ਼ਾਨਾ 13 ਵਿਅਕਤੀ ਸੜਕ ਹਾਦਸਿਆਂ ਵਿੱਚ ਮਰਦੇ ਹਨ ਜਿਸ ਵਿੱਚ ਵੱਡਾ ਯੋਗਦਾਨ ਸ਼ਰਾਬ ਦਾ ਵੀ ਹੈ। ਸ਼ਰਾਬ ਦੇ ਸਭ ਤੋਂ ਵੱਡੇ ਵਪਾਰੀ ਹੋਣ ਦੇ ਬਾਵਜੂਦ ਚੱਢਾ ਪਰਿਵਾਰ ਗੁਰੂਘਰ ਨੂੰ ਪੂਰੀ ਤਰ੍ਹਾਂ ਸਮਰਪਤ ਸੀ। ਲੋੜਵੰਦਾਂ ਦੀ ਸਹਾਇਤਾ ਕਰਨ ਤੋਂ ਇਲਾਵਾ ਉਹ ਗੁਰਦੁਆਰਿਆਂ ਨੂੰ ਅੰਤਾਂ ਦਾ ਗੁਪਤ- ਦਾਨ ਵੀ ਦਿਆ ਕਰਦੇ ਸਨ। ਇਸ ਦੀ ਸਭ ਤੋਂ ਵੱਡੀ ਉਦਾਹਰਨ ਦਿੱਲੀ ਤੋਂ ਨਨਕਾਣਾ ਸਾਹਿਬ ਪਹੁੰਚਾਈ ਸੋਨੇ ਦੀ ਪਾਲਕੀ ਤੋਂ ਹੈ ਜਿਸ ਨੂੰ ਬਣਾਉਣ ਲਈ ਚੱਢਾ ਭਰਾਵਾਂ ਨੇ ਮੋਟੀ ਰਕਮ ਗੁਪਤ-ਦਾਨ ਦਿੱਤੀ ਸੀ। ਲੱਕੜ ਦੇ ਢਾਂਚੇ ’ਤੇ ਚੱਢਾ ਪਰਿਵਾਰ ਦਾ ਨਾਂ ਉੱਕਰਿਆ ਗਿਆ ਸੀ। ਆਪਣਾ ਨਾਂ ਗੁਪਤ ਰੱਖਣ ਕਰਕੇ ਉਸ ’ਤੇ ਸੋਨਾ ਚੜ੍ਹਾਇਆ ਗਿਆ। ਇਹ ਵੀ ਇੱਕ ਇਤਫ਼ਾਕ ਹੈ ਕਿ ਦਰਵਾਜ਼ਾ ਛੋਟਾ ਹੋਣ ਕਰਕੇ ਇਹ ਪਾਲਕੀ ਜਨਮ ਅਸਥਾਨ. ਨਨਕਾਣਾ ਸਾਹਿਬ ਵਿਖੇ ਸਸ਼ੋਭਿਤ ਨਾ ਹੋ ਸਕੀ ਜਿਸ ਕਰਕੇ ਇਸ ਨੂੰ ਗੁਰਦੁਆਰੇ ਦੇ ਕਿਸੇ ਹੋਰ ਕਮਰੇ ਵਿੱਚ ਰੱਖਣਾ ਪਿਆ। ਬਾਬੇ ਨਾਨਕ ਦੀ ਬਾਣੀ ਵਿਚ ਅੰਕਿਤ ਸੰਦੇਸ਼ ਸੱਚ ਦੀ ਮਹਿਮਾ ਗਾ ਰਿਹਾ ਹੈ:
ਸਚ ਸਾਰਾ ਗੁੜ ਬਾਹਰਾ.
ਜਿਸ ਵਿਚਿ ਸਚਾ ਨਾਉਂ
(ਭਾਵ ਸੱਚ ਦੀ ਸ਼ਰਾਬ ਗੁੜ ਦੇ ਬਿਨਾਂ ਤਿਆਰ ਕੀਤੀ ਜਾਂਦੀ ਹੈ)।
ਨਾਨਕ ਦੀ ਬਾਣੀ ਵਿੱਚ ਰਬਾਬ ਗੁਣਗਣਾਉਂਦੀ ਹੈ. ਸ਼ਰਾਬ ਨਹੀਂ। ਬਾਬੇ ਦਾ ਸੰਗੀ ਸਾਥੀ. ਭਾਈ ਮਰਦਾਨਾ ਵੀ ਆਪਣੇ ਰਹਿਬਰ ਦੀ ਬਾਣੀ ਵਾਂਗ ਨਾਮ ਦੀ ਖੁਮਾਰੀ ਵਿੱਚ ਸਦਾ ਮਦਹੋਸ਼ ਰਹਿੰਦਾ ਹੈ:
ਇਹੁ ਮਦਿ ਪੀਤੈ ਨਾਨਕਾ
ਬਹੁਤੇ ਖਟੀਅਹਿ ਬਿਕਾਰ
ਬਿਹਾਗੜੇ ਦੀ ਵਾਰ ਵਿੱਚ ਭਾਈ ਮਰਦਾਨੇ ਦੇ ਨਾਂ ’ਤੇ ਦਰਜ ਇਸ ਸ਼ਲੋਕ ਤੋਂ ਭਾਵ ਹੈ ਕਿ ਇਸ ਸ਼ਰਾਬ ਨੂੰ ਪੀਣ ਦੁਆਰਾ ਪ੍ਰਾਣੀ ਘਨੇਰੇ ਪਾਪਾਂ ਦੀ ਖੱਟੀ ਖੱਟ ਲੈਂਦਾ ਹੈ। ਇਸ ਵਾਰ ਦੇ ਇੱਕ ਹੋਰ ਸ਼ਲੋਕ ਅਨੁਸਾਰ.

‘ਕਾਯਾ ਲਾਹਣਿ ਆਪੁ ਮਦੁ. ਅੰਮਰਿਤ ਤਿਸ ਕੀ ਧਾਰ’।।

(ਜੇਕਰ ਦੇਹ ਦਾ ਘੜਾ ਹੋਵੇ ਅਤੇ ਸਵੈ-ਗਿਆਤ ਦੀ ਸ਼ਰਾਬ ਤਾਂ ਅੰਮ੍ਰਿਤ ਨਾਮ ਉਸ ਦੀ ਧਾਰਾ ਬਣ ਜਾਂਦੀ ਹੈ।)

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ