ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਮਦਦ ਨਾਲ ਸੂਬੇ ਵਿਚ 60 ਆਕਸੀਜਨ ਪਲਾਂਟ ਲਗਾਏ ਜਾਣਗੇ। ਜੋ ਸੂਬੇ ਦੇ 30,50, 100 ਅਤੇ 200 ਬਿਸਤਰੀਆਂ ਦੀ ਸਮੱਰਥਾਂ ਵਾਲੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿਚ ਸਥਾਪਿਤ ਕੀਤੇ ਜਾਣਗੇ। ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਮਦਦ ਨਾਲ ਸੂਬੇ ਵਿਚ 60 ਆਕਸੀਜਨ ਪਲਾਂਟ ਲਗਾਏ ਜਾਣਗੇ। ਜੋ ਸੂਬੇ ਦੇ 30,50, 100 ਅਤੇ 200 ਬਿਸਤਰੀਆਂ ਦੀ ਸਮੱਰਥਾਂ ਵਾਲੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿਚ ਸਥਾਪਿਤ ਕੀਤੇ ਜਾਣਗੇ। ਕੋਰੋਨਾ ਮਹਾਮਾਰੀ ਵਿਚ ਡਾਕਟਰਾਂ ਤੇ ਮੈਡੀਕਲ ਸਟਾਫ ਦੇ ਲਈ ਹਰਿਆਣਾ ਸਰਕਾਰ ਦਾ ਫੈਸਲਾ-ਪੀਡਬਲਿਯੂਡੀ ਰੇਸਟ ਹਾਊਸ ਵਿਚ ਡਾਕਟਰ ਤੇ ਮੈਡੀਕਲ ਸਟਾਫ ਦਾ ਰਹਿਣਾ- ਖਾਨਾ ਹੋਵੇਗਾ ਮੁਫਤਫੂਲ ਦੇ ਦੁਕਨਦਾਰਾਂ ਵੱਲੋਂ ਦੁਕਾਨਾਂ ਬੰਦ ਕਰਨ ਦਾ ਵਿਰੋਧ, ਐਸ.ਡੀ.ਐਮ ਨੂੰ ਦਿੱਤਾ ਮੰਗ ਪੱਤਰਬੀਤੇ 24 ਘੰਟਿਆਂ 'ਚ ਕੋਰੋਨਾ ਨਾਲ 20 ਦੀ ਮੌਤ, 806 ਨਵੇਂ ਕੇਸ ਆਏ ਤੇ 660 ਹੋਏ ਤੰਦਰੁਸਤ : ਡਿਪਟੀ ਕਮਿਸ਼ਨਰਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਰਾਮਪੁਰਾ ਦੇ ਸਟਾਫ ਨੇ ਸਕੂਲ ਦੀਆਂ ਕੰਧਾਂ ਵੀ ਬੋਲਣ ਲਾਈਆਂ ਪ੍ਰਾਈਵੇਟ ਸਕੂਲਾਂ ਦੇ ਬੱਚੇ ਵੀ ਇਸ ਪੇਂਡੂ ਸਕੂਲ ਚ ਦਾਖ਼ਲ ਹੋਣ ਨੂੰ ਤਰਜੀਹ ਦੇਣ ਲੱਗੇਬਠਿੰਡਾ ਦੇ ਨਾਲ ਲਗਦੇ ਪਿੰਡਾਂ ਅੰਦਰ ਇੰਟਰਨੈੱਟ ਸੇਵਾਵਾਂ ਦੀ ਰੇਂਜ ਘਟਾਏ ਜਾਣ ਕਰਕੇ ਲਗਾਇਆ ਧਰਨਾ।ਦੋਸਤਾਂ ਨਾਲ ਪਾਰਟੀ ਕਰਨ ਗਏ ਵਕੀਲ ਦੀ ਲਾਸ਼ ਰਜਬਾਹੇ ਚੋਂ ਮਿਲੀ ਪਿੰਡ ਵਾਸੀਆਂ ਨੇ ਬਠਿੰਡਾ-ਜ਼ੀਰਕਪੁਰ ਕੌਮੀ ਸ਼ਾਹ ਮਾਰਗ ਤੇ ਲਾਇਆ ਜਾਮ, ਪਿੰਡ ਵਿੱਚ ਮਾਤਮ ਛਾਇਆ ਜ਼ਿਲਾ ਮੈਜਿਸਟਰੇਟ ਵਲੋਂ ਗੁਰਦਾਸਪੁਰ ਜਿਲ੍ਹੇ ਵਿਚ ਨਵੀਆਂ ਪਾਬੰਦੀਆਂ ਲਾਗੂ । ਗੈਰ ਜ਼ਰੂਰੀ ਵਸਤਾਂ ਦੀਆਂ ਸਾਰੀਆਂ ਦੁਕਾਨਾਂ ਰਹਿਣਗੀਆਂ ਬੰਦਜਰਨੈਲ ਸਿੰਘ ਦੀ ਯਾਦ ਵਿਚ ਨਿਹੰਗ ਸਿੰਘਾਂ ਦੀ ਛਾਉਣੀ ਲਈ 12 ਮਰਲੇ ਜਗਾ ਦਿੱਤੀ ਦਾਨ
ਸੰਪਾਦਕੀ/ਲੇਖ

ਪੱਥਰਾਂ ਦੇ ਸ਼ਹਿਰ ਵਿੱਚ ਮੈਂ ਤਾਂ ਖੱਟ ਲਈ ਯਾਰੋ ਪੱਥਰੀ

December 15, 2012 03:13 PM

ਗੱਲ ਜਦੋਂ ਵੀ ਸਿਟੀ ਬਿਊਟੀਫੁੱਲ ਵਜੋਂ ਜਾਣੇ ਜਾਂਦੇ ਚੰਡੀਗੜ੍ਹ ਦੀ ਆਉਂਦੀ ਹੁੰਦੀ ਸੀ ਤਾਂ ਅਕਸਰ ਹੀ ਕਿਸੇ ਨਾ ਕਿਸੇ ਦੀ ਇਹ ਟਿੱਪਣੀ ਹੁੰਦੀ ਸੀ. ਯਾਰ ਚੰਡੀਗੜ੍ਹ ਤਾਂ ਪੱਥਰਾਂ ਦਾ ਸ਼ਹਿਰ ਹੈ। ਹੋਰਨਾਂ ਵਾਂਗ ਮੈਂ ਵੀ ਅਜਿਹੀ ਟਿੱਪਣੀ ਨੂੰ ਇੱਕ ਹਾਸੇ ਵਜੋਂ ਮਾਣ ਕੇ ਟਾਲਾ ਵੱਟ ਜਾਂਦਾ ਸੀ। ਪੜ੍ਹਾਈ ਪੂਰੀ ਕਰਨ ਤੋਂ ਲੈ ਕੇ ਵੱਖ-ਵੱਖ ਅਦਾਰਿਆਂ ਵਿੱਚ ਨੌਕਰੀਆਂ ਕਰਦੇ ਸਮੇਂ ਕਦੇ ਨਾ ਕਦੇ ਚੰਡੀਗੜ੍ਹ ਦੀ ਫੇਰੀ ਲੱਗਦੀ ਹੀ ਰਹਿੰਦੀ ਸੀ। ਪਰ ਬੀਤੇ ਤਿੰਨ ਕੁ ਸਾਲ ਤੋਂ ਇਸ ਪੱਥਰਾਂ ਦੇ ਸ਼ਹਿਰ ਵਿੱਚ ਮੈਂ ਵੀ ਇਸ ਦਾ ਪੱਕਾ ਵਸਨੀਕ ਬਣ ਕੇ ਰਹਿ ਰਿਹਾ ਹਾਂ।

 

ਇਸ ਵਕਫੇ ਨੇ ਘੱਟੋ-ਘੱਟ ਇਹ ਅਹਿਸਾਸ ਤਾਂ ਕਰਵਾ ਦਿੱਤਾ ਹੈ ਕਿ ਚੰਡੀਗੜ੍ਹ 'ਤੇ ਆਪੋ-ਆਪਣਾ ਹੱਕ ਜਤਾਉਣ ਵਾਲੇ ਸਿਆਸੀ ਆਗੂਆਂ ਨੇ ਬੇਸ਼ੱਕ ਇਸ ਮੁੱਦੇ 'ਤੇ ਆਪਣੀਆਂ ਸਿਆਸੀ ਰੋਟੀਆਂ ਬਹੁਤ ਸੇਕ ਲਈਆਂ ਹਨ. ਪਰ ਉਨ੍ਹਾਂ ਨੂੰ ਹਾਲੇ ਤੱਕ ਸ਼ਾਇਦ ਇਸ ਗੱਲ ਦਾ ਅੰਦਾਜ਼ਾ ਨਹੀਂ ਹੋ ਸਕਿਆ ਕਿ ਲੀ ਕਾਰਬੂਜ਼ੀਏ ਦੀ ਇਸ ਲਾਮਿਸਾਲ ਦੇਣ ਚੰਡੀਗੜ੍ਹ ਵਾਂਗ ਆਪਣੇ ਸੂਬੇ ਦੇ ਘੇਰੇ ਵਿੱਚ ਆਉਂਦੇ ਇਲਾਕੇ ਦੀ ਦਿੱਖ ਨੂੰ ਹੀ ਨਿਖਾਰ ਲਈਏ।

ਗੱਲ ਬੇਸ਼ੱਕ ਗੇਟ ਵੇ ਆਫ ਪੰਜਾਬ ਦਾ ਦਰਜਾ ਪ੍ਰਾਪਤ ਮੋਹਾਲੀ. ਜ਼ੀਰਕਪੁਰ ਦੀ ਹੋਵੇ ਜਾਂ ਸਿਟੀ ਬਿਊਟੀਫੁੱਲ ਦੀਆਂ ਸਰਹੱਦਾਂ ਨਾਲ ਲੱਗਦੇ ਨਵਾਂ ਗਾਓਂ ਵਰਗੇ ਅਨੇਕਾਂ ਪਿੰਡਾਂ ਦੀ। ਇਨ੍ਹਾਂ ਦਾ ਫਾਸਲਾ ਹਾਲਾਂਕਿ ਚੰਡੀਗੜ੍ਹ ਤੋਂ ਇੱਕ ਕਿਲੋਮੀਟਰ ਜਾਂ ਇਸ ਤੋਂ ਵੀ ਘੱਟ ਦਾ ਹੈ. ਪਰ ਇਨ੍ਹਾਂ ਦਾ ਮੁਹਾਂਦਰਾ ਕਿਸੇ ਵੀ ਪੱਖ ਤੋਂ ਚੰਡੀਗੜ੍ਹ ਦੇ ਮੁਹਾਂਦਰੇ ਦੀ ਨਕਲ ਕਰਦਾ ਹੋਇਆ ਦਿਖਾਈ ਨਹੀਂ ਦਿੰਦਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਚੰਡੀਗੜ੍ਹ ਦੀ ਨਕਲ ਕਰਦਿਆਂ ਫੇਜਾਂ ਵਾਲੇ ਮੋਹਾਲੀ ਨੂੰ ਵੀ ਹੁਣ ਸੈਕਟਰਾਂ ਵਿੱਚ ਵੰਡ ਕੇ ਉਸ ਨੂੰ ਆਧੁਨਿਕ ਦਿੱਖ ਦੇਣ ਦਾ ਉਪਰਾਲਾ ਕੀਤਾ ਹੈ. ਪਰ ਸਹੂਲਤਾਂ ਅਤੇ ਨਿਯਮਾਂ ਦੇ ਪੱਖ ਤੋਂ ਮੋਹਾਲੀ ਜਾਂ ਕੋਈ ਵੀ ਹੋਰ ਪੰਜਾਬ ਦਾ ਸ਼ਹਿਰ ਜਾਂ ਕਸਬਾ ਚੰਡੀਗੜ੍ਹ ਦੇ ਹਾਣ ਦਾ ਨਹੀਂ ਹੋ ਸਕਿਆ।

ਇੰਨ੍ਹਾਂ ਸ਼ਹਿਰਾਂ ਜਾਂ ਕਸਬਿਆਂ ਦੀ ਹੱਦ ਵਿੱਚ ਦਾਖਲ ਹੁੰਦਿਆਂ ਹੀ ਬਦਹਾਲ ਸੜਕਾਂ. ਸਫਾਈ ਦਾ ਮੂੰਹ ਦਾ ਮੂੰਹ ਚਿੜਾਉਂਦੇ ਗੰਦਗੀ ਦੇ ਢੇਰ. ਟ੍ਰੈਫਿਕ ਨਿਯਮਾਂ ਦੀ ਅਣਦੇਖੀ ਅਤੇ ਹੋਰ ਬਹੁਤ ਅਜਿਹਾ ਕੁੱਝ ਧੜੱਲੇ ਨਾਲ ਹੁੰਦਾ ਦਿਖਾਈ ਦਿੰਦਾ ਹੈ. ਜਿਸ ਨੂੰ ਕਰਨ ਦੀ ਚੰਡੀਗੜ੍ਹ ਦੇ ਇਲਾਕੇ 'ਚ ਕਿਸੇ ਦੀ ਹਿੰਮਤ ਹੀ ਨਹੀਂ ਹੁੰਦੀ।

ਜਿਸ ਚੰਡੀਗੜ੍ਹ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਇਹ ਸਿਆਸੀ ਆਗੂ ਚੰਡੀਗੜ੍ਹ ਦੇ ਪੱਧਰ ਦੀਆਂ ਸਹੂਲਤਾਂ ਬੀਤੇ ਕਈ ਦਹਾਕਿਆਂ ਤੋਂ ਨਹੀਂ ਦੇ ਸਕੇ ਤਾਂ ਫਿਰੇ ਜੇਕਰ ਇਨ੍ਹਾਂ ਦੀ ਦੇਖ ਰੇਖ ਵਿੱਚ ਚੰਡੀਗੜ੍ਹ ਵਰਗੇ ਸਿਟੀ ਬਿਊਟੀਫੁੱਲ ਦੀ ਡੋਰ ਆ ਗਈ ਤਾਂ ਇਹ ਪੱਥਰ ਦਿਲ ਸਿਆਸੀ ਆਗੂ ਇਸ ਸੁੰਦਰ ਸ਼ਹਿਰ ਨੂੰ ਪਥਰੀਲਾ ਜਰੂਰ ਬਣਾ ਦੇਣਗੇ।

ਹੁਣ ਗੱਲ ਪੱਥਰ. ਪਥਰੀਲੇ ਆਦਿ ਦੀ ਆ ਹੀ ਗਈ ਹੈ ਤਾਂ ਇਸ ਨਾਲ ਮੇਰੇ ਇੱਕ ਦੁਖਾਂਤ ਦਾ ਜ਼ਿਕਰ ਕਰਨਾ ਵੀ ਲਾਜ਼ਮੀ ਜਿਹਾ ਲੱਗਦਾ ਹੈ। ਆਪਣੇ ਇਸ ਚੰਡੀਗੜ੍ਹੀਏ ਵਕਫ਼ੇ ਦੌਰਾਨ ਮੈਨੂੰ ਚੰਡੀਗੜ੍ਹ ਦੇ ਕੁੱਝ ਸੈਕਟਰਾਂ ਤੋਂ ਇਲਾਵਾ ਇਸ ਦੇ ਨਾਲ ਲੱਗਦੇ ਨਵਾਂ ਗਾਓਂ ਅਤੇ ਮੋਹਾਲੀ ਵਿੱਚ ਰਹਿਣ ਦਾ ਮੌਕਾ ਹਾਸਲ ਹੋਇਆ। ਇਸ ਦੌਰਾਨ ਘੱਟ ਤੋਂ ਘੱਟ ਇਹ ਅਹਿਸਾਸ ਤਾਂ ਹੋਇਆ ਕਿ ਚੰਡੀਗੜ੍ਹ ਦੀ ਤਰਜ਼ 'ਤੇ ਆਸ ਪਾਸ ਦੇ ਇਲਾਕਿਆਂ ਨੂੰ ਵਿਕਸਤ ਕਰਨ ਦੇ ਦਾਅਵਿਆਂ ਦੀ ਸੱਚਾਈ ਹਾਲੇ ਕੋਹਾਂ ਦੂਰ ਹੈ।

ਹਾਲ ਵਿੱਚ ਹੀ ਮੇਰੇ ਪੇਟ ਵਿੱਚ ਉੱਠੇ ਦਰਦ ਨੇ ਮੈਨੂੰ ਡਾਕਟਰਾਂ ਕੋਲ ਪੁੱਜਦਾ ਕਰ ਦਿੱਤਾ। ਜਿੰਨ੍ਹਾਂ ਨੇ ਆਪਣੇ ਟੈਸਟਾਂ ਦੀ ਭਰਮਾਰ ਵਿੱਚ ਇਹ ਸਾਬਤ ਕਰ ਦਿੱਤਾ ਕਿ ਮੇਰੇ ਪਿੱਤੇ ਵਿੱਚ ਪੱਥਰੀ ਬਿਰਾਜਮਾਨ ਹੋ ਗਈ ਹੈ। ਜਿਸ ਦਾ ਅੰਤ ਹੁਣ ਆਪਰੇਸ਼ਨ ਦੌਰਾਨ ਹੀ ਹੋਵੇਗਾ। ਮੇਰੇ ਲਈ ਇਹ ਸੰਕਟ ਕੋਈ ਬਹੁਤਾ ਪ੍ਰੇਸ਼ਾਨੀ ਵਾਲਾ ਨਹੀਂ ਸੀ. ਮੈਨੂੰ ਲੱਗਾ ਸੀ ਕਿ ਜਿਸ ਮਾਲਵੇ ਦੇ ਦੂਸ਼ਿਤ ਪਾਣੀ ਨੇ ਲੋਕਾਂ ਨੂੰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਬਣਾ ਦਿੱਤਾ ਹੈ. ਉਸ ਮਾਲਵੇ ਦਾ ਗੜ੍ਹ ਦਾ ਵਸਨੀਕ ਹੋਣ ਕਾਰਨ ਮੈਨੂੰ ਅਜਿਹੀ ਸਮੱਸਿਆ ਆ ਜਾਣੀ ਕੋਈ ਜ਼ਿਆਦਾ ਹੈਰਾਨੀਜਨਕ ਨਹੀਂ ਹੋ ਸਕਦੀ। ਪਰ ਮੈਨੂੰ ਜਿਸ ਗੱਲ ਨੇ ਪ੍ਰੇਸ਼ਾਨ ਕੀਤਾ ਉਹ ਇਹ ਸੀ ਕਿ ਮੈਂ ਅੱਜ ਤੋਂ ਕਰੀਬ ਸਾਢੇ ਕੁ ਤਿੰਨ ਸਾਲ ਪਹਿਲਾਂ ਇੱਕ ਟੈਸਟ ਕਰਵਾਇਆ ਸੀ. ਜਿਸ ਵਿੱਚ ਮੇਰਾ ਸ਼ਰੀਰ ਟੱਲੀ ਵਰਗਾ ਦੱਸਿਆ ਗਿਆ ਸੀ। ਹੁਣ ਹੋਏ ਟੈਸਟ ਨੇ ਕਰੀਬ 18.5 ਐਮ.ਐਮ. ਦੀ ਪੱਥਰੀ ਸ਼ਰੀਰ ਵਿੱਚ ਸਾਬਤ ਕਰਕੇ ਇਹ ਦੱਸ ਦਿੱਤਾ ਹੈ ਕਿ ਇਹ ਪੱਥਰੀ ਕਥਿਤ ਪੱਥਰਾਂ ਦੇ ਸ਼ਹਿਰ ਵਿੱਚ ਪੁੱਜਣ ਦੇ ਵਕਫੇ ਤੋਂ ਬਾਅਦ ਹੀ ਹੋਂਦ ਵਿੱਚ ਆਈ ਹੈ। ਇਸ ਲਈ ਦੋਸ਼ੀ ਸਿਟੀ ਬਿਊਟੀਫੁੱਲ ਨੂੰ ਤਾਂ ਮੈ ਮੰਨ ਨਹੀਂ ਸਕਦਾ ਪਰ ਇਸ ਦੇ ਆਸਪਾਸ ਮੇਰੇ ਸੋਹਣੇ ਪੰਜਾਬ ਦੀ ਬਦਨੁਮਾ ਤਸਵੀਰ ਪੇਸ਼ ਕਰ ਰਹੇ ਗੁਆਂਢੀ ਸ਼ਹਿਰਾਂ ਅਤੇ ਕਸਬਿਆਂ ਵਿੱਚ ਰਹਿੰਦਿਆਂ ਹੀ ਇਸ ਪੱਥਰੀ ਨੇ ਆਪਣਾ ਰੂਪ ਧਾਰਿਆ ਹੋਵੇਗਾ ਇਸ ਗੱਲ ਦਾ ਮੈਨੂੰ ਪੂਰਾ ਵਿਸ਼ਵਾਸ਼ ਹੈ।

ਹੁਣ ਖੁਦ ਨਾਲ ਵਾਪਰੀ ਇਸ ਘਟਨਾ ਤੋਂ ਬਾਅਦ ਮੈਨੂੰ ਚੰਡੀਗੜ੍ਹ ਦੇ ਪੱਥਰਾਂ ਦੇ ਸ਼ਹਿਰ ਐਲਾਨਣ ਵਾਲੀ ਟਿੱਪਣੀ ਦੀ ਘੋਖ ਕਰਨ ਲਈ ਮਜ਼ਬੂਰ ਕਰ ਦਿੱਤਾ। ਜਿਸ ਦੌਰਾਨ ਮੈਂ ਇਹ ਮਹਿਸੂਸ ਕੀਤਾ ਕਿ ਪੱਥਰਾਂ ਦਾ ਸ਼ਹਿਰ ਚੰਡੀਗੜ੍ਹ ਨਹੀਂ ਬਲਕਿ ਇਸ ਦੇ ਨਾਮ 'ਤੇ ਸਿਆਸੀ ਰੋਟੀਆਂ ਸੇਕ ਕੇ ਆਪਣੇ ਰਾਜ ਭਾਗ ਚਲਾ ਰਹੇ ਸਿਆਸੀ ਆਗੂ ਪੱਥਰ ਹਨ. ਜਿੰਨ੍ਹਾਂ ਨੂੰ ਹਾਲੇ ਇਹ ਸੋਝੀ ਨਹੀਂ ਆਈ ਕਿ ਹੋਰ ਪ੍ਰਸ਼ਾਦ ਮੰਗਣ ਤੋਂ ਪਹਿਲਾਂ ਆਪਣੇ ਹੱਥ ਵਾਲਾ ਤਾਂ ਚੰਗੇ ਢੰਗ ਨਾਲ ਖਾ ਲਈਏ. ਨਹੀਂ ਤਾਂ ਬਾਬੇ ਨੇ ਹੋਰ ਪ੍ਰਸ਼ਾਦ ਦੇਣਾ ਨਹੀਂ 'ਤੇ ਪਿੱਛੇੋ ਹੱਥ 'ਚ ਲੁਕਾਇਆ ਪ੍ਰਸ਼ਾਦ ਕੁੱਤਾ ਲੈ ਜਾਊ।

                                                                                                                       ਲਿਖਤੂਮ
                                                                                                                        ਭੇਦੀ ਲਾਲ
                                                                                                                                                               ਮਾਰਫ਼ਤ ਭੇਦੀ ਲਾਲ ਦੇ ਭੇਦ
                                                                                                                                                               ਟ੍ਰਿਨ-ਟ੍ਰਿਨ 81948 98071


ਇਸ ਆਰਟੀਕਲ ਤੇ ਤੁਹਾਡੀ ਟਿੱਪਣੀ