ਨਸ਼ੇ ਨਾਲ ਮਰੇ ਨੌਜਵਾਨ ਦੀ ਲਾਸ਼ ਨੂੰ ਸੜਕ 'ਤੇ ਰੱਖ ਕੇ ਕੀਤਾ ਰੋਸ ਪ੍ਰਦਰਸ਼ਨਕਮਲ ਸ਼ਰਮਾ ਨੇ ਹਲਕਾ ਸਨੌਰ ਦਾ ਮਾਣ ਵਧਾਇਆਕਿਸਾਨ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲਿਆਉਣ -ਡਿਪਟੀ ਕਮਿਸ਼ਨਰਅਸ਼ੀਸ਼ ਮਿਸ਼ਰਾ ਗ੍ਰਿਫਤਾਰ, ਜੁਡੀਸ਼ੀਅਲ ਹਿਰਾਸਤ ਵਿਚ ਭੇਜਿਆ ਰਾਮਪੁਰਾ ਫੂਲ ਵਿਖੇ 75ਵਾਂ ਆਜਾਦੀ ਦਿਹਾੜਾ ਮਨਾਇਆਫਤਿਹ ਗਰੁੱਪ ਦੀ ਗੱਤਕਾ ਗੋਲਡ ਮੈਡਲ ਜੇਤੂ ਖਿਡਾਰਣ ਦਾ ਸ਼ਾਨਦਾਰ ਸਵਾਗਤਭਾਰਤੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਆਜਾਦੀ ਦਿਹਾੜਾ ਪਿੰਡ ਬੁਰਜ ਲੱਧਾ ਸਿੰਘ ਤੋਂ ਨੰਬਰਦਾਰ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਲਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਸੇਵਾ ਕੇਂਦਰਾਂ ਵਿਚ ਹੋਰ ਨਵੀਂਆਂ ਸੇਵਾਵਾਂ ਦੀ ਸ਼ੁਰੂਆਤਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਇਕ ਆਈਏਐਸ ਅਤੇ ਇਕ ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ
ਸੰਪਾਦਕੀ/ਲੇਖ

ਸਮਾਜਵਾਦ ਦਾ ਮੁਦੱਈ -ਅਰਨੈਸਟੇ ਚੀ ਗੁਵੇਰਾ

November 10, 2012 11:49 AM

ਇਤਿਹਾਸ ਦੇ ਪੰਨੇ ਪਲਟੀਏ ਤਾਂ ਹਰ ਦਿਨ ਆਪਣੀ ਮਹਤੱਤਾ ਕਰਕੇ. ਇਕ ਵੱਖਰੀ ਪਹਿਚਾਨ ਦੱਸਦਾ ਹੇ ਅਤੇ ਕਈ ਕਾਰਨਾਂ ਕਰਕੇ ਇਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੇ । ਇਨ੍ਹਾਂ  ਵਿੱਚੋਂ 9 ਅਕਤੂਬਰ . 1967  ਦੇ ਕਾਲੇ ਦਿਨ ਦਾ ਉਹ ਪੰਨਾਂ  ਹੈ. ਜਦੋਂ ਅਮਰੀਕੀ ਸਾਮਰਾਜੀਆਂ ਵੱਲੋਂ ਅਰਨੋਸਟੇ ਚੀ ਗੁਵੇਰਾ ਨੂੰ ਬੋਲੀਵੀਆਂ ਦੇ ਜੰਗਲਾਂ ’ਚ ਸ਼ਹੀਦ ਕਰ ਦਿੱਤਾ  ਗਿਆ । ''ਚੀ'' ਇਕ ਮਾਰਕਸਵਾਦੀ ਸੀ ਅਤੇ ਲੁੱਟ ਰਹਿਤ ਸਮਾਜ ਸਿਰਜਣਾ ਚਾਹੁੰਦਾ ਸੀ. ਇਸੇ ਕਰਕੇ ਉਹ ਅਮਰੀਕਾ ਦੀਆਂ ਅੱਖਾਂ ’ਚ ਰੜਕਦਾ ਸੀ ਅਤੇ ਉਸਨੇ ਆਪਣੀਆਂ ਖੁਫ਼ੀਆ ਏਜੰਸੀਆਂ ਦੁਆਰਾ ਉਸਦਾ ਕਤਲ ਕਰਵਾ ਦਿੱਤਾ।

''ਮੇਰੀ ਹਾਰ  ਦਾ ਮਤਲਬ ਇਹ ਨਹੀਂ ਹੋਵੇਗਾ ਕਿ ਜਿੱਤ ਪ੍ਹਾਪਤ ਨਹੀਂ ਹੋ ਸਕਦੀ । ਮਾਊਂਟ ਐਵਰੈਸਟ ਦੀ ਚੋਟੀ ਉਤੇ ਪੁਜਣ ਦੀ ਕੋਸ਼ਿਸ਼ ਵਿਚ ਅਨੇਕਾਂ ਆਦਮੀ ਮਾਰੇ ਗਏ ਸਨ. ਪਰ ਆਖਰ ਨੂੰ ਐਵਰੈਸਟ ਉੱਤੇ ਜਿੱਤ ਪ੍ਹਾਪਤ ਹੋ ਗਈ ਸੀ।''

ਚੀ ਸ਼ਬਦ ਬਾਰੇ:  ਵਿਦਆਨਾਂ ਦਾ ਵਿਚਾਰ ‏ ‏‏ਹੈ ਕਿ ਅਰਜਨਟੀਨੀਆਂ ਨੇ ਇਸ ''ਚੀ'' ਸ਼ਬਦ ਨੂੰ ਗੁਆਰਨੀ ਇੰਡੀਆਨਾਂ ਕੋਲੋਂ ਲਿਆ ‏ਹੇ. ਜਿਨ੍ਹਾਂ ਵਾਸਤੇ ਇਸਦਾ ਭਾਵ ‏ ''ਮੇਰਾ'' ਪਰ ਪੈਂਪਸ ਦੇ ਵਸਨੀਕਾਂ ਲਈ 'ਚੀ'  ਸੁਰਾਂ ਅਤੇ ਪ੍ਰਸੰਗ ਤੇ ਨਿਰਭਰ ਕਰਦਾ ਹੋਇਆ  ਮਨੁੱਖੀ ਤਰੰਗਾਂ ਜਿਵੇਂ  ‏ਹੈਰਾਨੀ . ਖੁਸ਼ੀ. ਗਮ. ਕੋਮਲਤਾ. ਪਸੰਦਗੀ ਜਾਂ ਰੋਸ ਦੀ ਮੁਕੰਮਲ ਤਸਵੀਰ ਨੂੰ ਪ੍ਰਗਟ ਕਰ ਸਕਦਾ ਹੈ. ਏਸ ਵਿਸਮਿਕ ਸ਼ਬਦ ਦੇ ਸ਼ੌਕੀਨ ਹੋਣ ਕਾਰਨ ਹੀ ਕਿਊਵਿਕ ਬਾਗੀਆਂ ਨੇ ਡਾਨ ਅਰਨੋਸਟੇ ਦੇ ਪੁੱਤਰ ਅਰਨੈਸਟੇ ਗੁਵੇਰਾ ਦਾ ਉਪ-ਨਾਂ ਚੀ ਰੱਖਿਆ । ਸਮਾਂ ਪਾਕੇ ਸੱਘਰਸ਼  ਸਮੇਂ  ਇਹ ਫਰਜ਼ੀ ਨਾਂ ਉਸਦੇ ਨਾਲ ਪੱਕੇ ਤੌਰ ਤੇ ਜੁੜ ਗਿਆ । ਅਰਨੈਸਟੇ ਚੀ ਗੁਵੇਰਾ ਦੇ ਤੌਰ ਤੇ ਉਹ ਕਿਊਬਾ  ਅਤੇ ਸਾਰੀ ਦੁਨੀਆਂ ਵਿੱਚ ਪ੍ਹਸਿੱਧ  ਹੋ  ਗਿਆ।
  
   ''ਜਦੋਂ ਮੈਂ ਡਾਕਟਰੀ ਦੀ ਪਡਾਈ ਸ਼ੁਰੂ ਕੀਤੀ ਤਾਂ ਉਦੋਂ ਮੇਰੇ ਉਹ ਵਿਚਾਰ ਨਹੀਂ ਸਨ. ਜਿਹੜੇ ਮਗਰੋਂ ਇਨਕਲਾਬੀ  ਬਣਕੇ ਮੈਂ ਆਪਣਾਏ । ਹੋਰ ਸਭਨਾਂ ਵਾਂਗ ਮੈਂ ਸਫਲਤਾ ਚਾਹੁੰਦਾ ਸਾਂ। ਮੈਂ ਪ੍ਰਸਿੱਧ ਖੋਜਕਾਰ  ਬਣਨ ਦੇ  ਅਤੇ ਮਨੂੱਖ  ਜਾਤੀ ਲਈ ਕੋਈ ਫਾਇਦੇਮੰਦ ਚੀਜ਼ ਪ੍ਹਾਪਤ ਕਰਨ ਦੇ ਸੁਪਨਾ ਲੈਂਦਾ ਸੀ । ਸਾਡੇ ਸਭਨਾਂ ਵਾਂਗ ਮੈਂ ਵੀ ਆਪਣੇ ਆਲੇ-ਦੁਆਲੇ ਦੀ ਪੈਦਾਵਾਰ ਸਾਂ।
''... ਮੈਂ ਵੇਖਿਆ ਕਿ ਕਿਵੇਂ ਮਾਂ- ਬਾਪ ਪੈਸੇ ਦੀ ਥੁੜ ਕਾਰਨ ਆਪਣੇ ਬੱਚਿਆਂ ਦਾ ਇਲਾਜ ਨਹੀਂ ਕਰਵਾ ਸਕਦੇ । ਮੈਂ ਮਨੁੱਖੀ ਨਿਘਾਰ ਨੂੰ ਨਿਰੰਤਰ ਦੀ ਭੂੱਖ ਅਤੇ ਦੁੱਖ ਕਾਰਨ ਏਨਾ ਵਹਿਸ਼ਤ ਤੱਕ ਗਿਰਿਆ ਦੇਖਿਆ ਕਿ ਬਾਪ ਉੱਤੇ ਬੱਚੇ ਦੀ ਮੌਤ ਦਾ ਕੌਈ ਖਾਸ ਅਸਰ ਨਹੀਂ ਹੁੰਦਾ ਸੀ । ਅਤੇ ਮੈਂ ਅਨੁਭਵ ਕੀਤਾ ਕਿ ਇਹਨਾਂ ਲੋਕਾਂ ਦੀ ਮਦਦ ਲਈ ਅੱਗੇ ਆਉਣ ਦਾ ਵੀ ਇਕ ਮਿਸ਼ਨ ਹੈ  ਤੇ ਇਹh ਮਿਸ਼ਨ ਪ੍ਹਸਿੱਧ ਖੋਜਕਾਰ ਬਣਲ ਨਾਲੋਂ ਜਾਂ ਡਾਕਟਰੀ ਵਿਗਿਆਨ ਵਿਚ ਵੱਡਾ ਯੋਗਦਾਨ ਪਾਉਣ ਨਾਲੋਂ ਕਿਸੇ ਵੀ ਤਰ੍ਹਾਂ ਘੱਟ ਮਹਤੱਵਪੂਰਨ ਨਹੀਂ।''-ਅਰਨੈਸਟੇ ਚੀ ਗੁਵੇਰਾ

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ