ਨਸ਼ੇ ਨਾਲ ਮਰੇ ਨੌਜਵਾਨ ਦੀ ਲਾਸ਼ ਨੂੰ ਸੜਕ 'ਤੇ ਰੱਖ ਕੇ ਕੀਤਾ ਰੋਸ ਪ੍ਰਦਰਸ਼ਨਕਮਲ ਸ਼ਰਮਾ ਨੇ ਹਲਕਾ ਸਨੌਰ ਦਾ ਮਾਣ ਵਧਾਇਆਕਿਸਾਨ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲਿਆਉਣ -ਡਿਪਟੀ ਕਮਿਸ਼ਨਰਅਸ਼ੀਸ਼ ਮਿਸ਼ਰਾ ਗ੍ਰਿਫਤਾਰ, ਜੁਡੀਸ਼ੀਅਲ ਹਿਰਾਸਤ ਵਿਚ ਭੇਜਿਆ ਰਾਮਪੁਰਾ ਫੂਲ ਵਿਖੇ 75ਵਾਂ ਆਜਾਦੀ ਦਿਹਾੜਾ ਮਨਾਇਆਫਤਿਹ ਗਰੁੱਪ ਦੀ ਗੱਤਕਾ ਗੋਲਡ ਮੈਡਲ ਜੇਤੂ ਖਿਡਾਰਣ ਦਾ ਸ਼ਾਨਦਾਰ ਸਵਾਗਤਭਾਰਤੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਆਜਾਦੀ ਦਿਹਾੜਾ ਪਿੰਡ ਬੁਰਜ ਲੱਧਾ ਸਿੰਘ ਤੋਂ ਨੰਬਰਦਾਰ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਲਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਸੇਵਾ ਕੇਂਦਰਾਂ ਵਿਚ ਹੋਰ ਨਵੀਂਆਂ ਸੇਵਾਵਾਂ ਦੀ ਸ਼ੁਰੂਆਤਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਇਕ ਆਈਏਐਸ ਅਤੇ ਇਕ ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ
ਸੰਪਾਦਕੀ/ਲੇਖ

ਅਬਲਾ ਨਾਰੀ ਦਾ ਇੱਕ ਹੋਰ ਬਾਸੀ ਮਹਿਮਾ ਗਾਨ ਫ਼ਿਲਮ 'ਹੀਰੋਇਨ'

November 10, 2012 11:39 AM
ਹਰਪ੍ਰੀਤ ਸਿੰਘ ਕਾਹਲੋਂ
 
 
ਇੱਥੇ ਸੱਤਿਅਜੀਤ ਰੇ ਜਾਂ ਏ.ਕੇ.ਹੰਗਲ ਦੀ ਜ਼ਿੰਦਗੀ ਨੂੰ ਕੋਈ ਪਰਦੇ ‘ਤੇ ਨਹੀਂ ਛੂਹੇਗਾ।ਇਹ ਉਹ ਸਿਨੇਮਾ ਹੈ ਜੋ ਸਲਿਕ ਸਮਿਤਾ ਜਾਂ ਮਾਹੀ ਅਰੋੜਾ ਦੀ ਮਸਾਲੇਦਾਰ ਜ਼ਿੰਦਗੀ ਨੂੰ ਹੀ ਫ਼ਿਲਮ ਦਾ ਵਿਸ਼ਾ ਮੰਨਣ ਦੀ ਤਸਦੀਕ ਕਰੇਗਾ।ਆਉਣ ਵਾਲੇ ਸਮੇਂ ‘ਚ ਵੀ ਜਿੰਨਾ ਸ਼ਖਸੀਅਤਾਂ ਨਾਲ ਵਿਵਾਦ ਜਾਂ ਚਟਕਾਰੂ ਗੱਲਾਂ ਜੁੜੀਆਂ ਹੋਈਆਂ ਹਨ ਉਹਨਾਂ ਦੀ ਜ਼ਿੰਦਗੀ ਨੂੰ ਹੀ ਪਰਦੇ ‘ਤੇ ਖੰਗਾਲਨ ਦੀ ਕੌਸ਼ਿਸ਼ ਕੀਤੀ ਜਾ ਰਹੀ ਹੈ।ਇਸ ਲੰਮੀ ਸੂਚੀ ‘ਚ ਅਮਰ ਸਿੰਘ ਚਮਕੀਲਾ.ਸ਼ਿਵ ਕੁਮਾਰ ਬਟਾਲਵੀ ਤਾਂ ਹਨ ਜਿੰਨ੍ਹਾ ਦੀ ਉਪਲਬਧੀ ਨੂੰ ਨਾ ਵਿਖਾਕੇ ਸਿਰਫ ਤਿਕੋਣੀ ਪਿਆਰ ਜਾਂ ਸਵਾਦਲੀਆਂ ਗੱਲਾਂ ਨੂੰ ਹੀ ਵਿਖਾਉਣ ਦੀ ਕੌਸ਼ਿਸ਼ ਹੋਵੇਗੀ ਪਰ ਕੋਈ ਭਾਈ ਵੀਰ ਸਿੰਘ ਜਾਂ ਪੂਰਨ ਸਿੰਘ ਨੂੰ ਨਹੀਂ ਛੂਹੇਗਾ।ਜੇ ਉਹ ਛੂਹਣ ਦੀ ਕੌਸ਼ਿਸ਼ ਵੀ ਕਰੇਗਾ ਤਾਂ ਸਿਨੇਮਾ ਕੋਲ ਸ਼ਾਇਦ ਬਲਵੰਤ ਗਾਰਗੀ.ਅੰਮ੍ਰਿਤਾ ਪ੍ਰੀਤਮ ਜਾਂ ਸਾਹਿਰ ਲੁਧਿਆਣਵੀ ਹੀ ਹੋਣਗੇ।ਇਤਿਹਾਸ ਗਵਾਹ ਹੈ ਕਿ ਦੀ ਡਰਟੀ ਪਿਕਚਰ ਜਾਂ ਫੈਸ਼ਨ.ਪੇਜ਼ ਥ੍ਰੀ ਤੇ ਹੀਰੋਇਨ ਤਾਂ ਲੋਕ ਵੇਖ ਸਕਦੇ ਹਨ ਪਰ ਸਿਨੇਮਾ ਦੀ ਜ਼ਿੰਦਗੀ ਨੂੰ ਛੂੰਹਦੀ ਇੱਕ ਹੋਰ ਪਿਆਰੀ ਫ਼ਿਲਮ ਗੁਰੁ ਦੱਤ ਨਿਰਦੇਸ਼ਤ ‘ਕਾਗਜ਼ ਕੇ ਫੂਲ’ ਵਰਗੀਆਂ ਫ਼ਿਲਮਾਂ ਅਸਫਲ ਹੁੰਦੀਆਂ ਰਹੀਆਂ ਹਨ।
 
ਇੱਥੋਂ ਇਹ ਸਵਾਲ ਤਾਂ ਨਿਕਲਦਾ ਹੀ ਹੀ ਹੈ ਕੀ ਮਸਾਲੇ ਦਾ ਨਾਮ ਹੀ ਸਿਨੇਮਾ ਹੈ ? ਵੱਖਰੇ ਵਿਸ਼ਿਆ ‘ਤੇ ਕੰਮ ਕਰਨ ਵਾਲਾ ਮਧੁਰ ਭੰਡਾਰਕਰ ਹੁਣ ਚਾਂਦਨੀ ਬਾਰ.ਟ੍ਰੈਫਿਕ ਸਿਗਨਲ.ਪੇਜ਼ ਥ੍ਰੀ ਜਾਂ ਜੇਲ੍ਹ ਦਾ ਨਿਰਦੇਸ਼ਕ ਨਹੀਂ ਹੈ।ਉਸਦੀਆਂ ਆਪਣੀਆਂ ਫ਼ਿਲਮਾਂ ਹੀ ਸਰਕਸ ਅੰਦਰ ਕੀਤਾ ਜਾ ਰਿਹਾ ਤਿੰਨ ਛੱਲਿਆ ਵਾਲਾ ਕਰਤਬ ਜਾਪਦਾ ਹੈ ਜੋ ਥੌੜ੍ਹਾ ਥੌੜ੍ਹਾ ਫੇਰਬਦਲ ਕਰਕੇ ਮੁੜ ਮੁੜ ਵਖਾਇਆ ਜਾਂਦਾ ਹੈ।ਪੇਜ਼ ਥ੍ਰੀ ਤੋਂ ਬਾਅਦ ਮਧੁਰ ਦੀਆਂ ਫਿਲਮਾਂ ਫੈਸ਼ਨ ਜਾਂ ਹੀਰੋਇਨ ਇੱਕੋ ਜਿਹੀਆਂ ਲੱਗਦੀਆਂ ਹਨ।ਮਧੁਰ ਨਿਰਦੇਸ਼ਤ ਫ਼ਿਲਮ ਹੀਰੋਇਨ ਨਾਲ ਦਰਸ਼ਕ ਭਾਵਨਾਤਮਕ ਤੌਰ ‘ਤੇ ਕਿਸੇ ਵੀ ਤਰ੍ਹਾਂ ਦਾ ਜੁੜਾਵ ਮਹਿਸੂਸ ਨਹੀਂ ਕਰਦਾ।ਫ਼ਿਲਮ ਹੀਰੋਇਨ ਆਪਣੇ ਪ੍ਰਦਰਸ਼ਨ ਤੋਂ ਪਹਿਲਾਂ ਜਿੰਨਾ ਚਰਚਾ ‘ਚ ਰਹੀ ਸੀ ਉਹ ਦਰਸ਼ਕਾਂ ਨੂੰ ਸਿਨੇਮਾ ਤੱਕ ਤਾਂ ਖਿੱਚ ਲਿਆਇਆ ਪਰ ਇੱਥੋਂ ਹੁਣ ਦਰਸ਼ਕਾਂ ਦਾ ਨਕਾਰਤਮਕ ਪ੍ਰਚਾਰ ਹੀ ਇਸ ਫ਼ਿਲਮ ਲਈ ਸਭ ਕੁਝ ਤੈਅ ਕਰਦਾ ਜਾ ਰਿਹਾ ਹੋਵੇਗਾ।ਇਹ ਫ਼ਿਲਮ ਪਹਿਲਾਂ ਐਸ਼ਵਰੀਆ ਰਾਏ ਬੱਚਨ ਕਰਨ ਜਾ ਰਹੀ ਸੀ ਜੋ ਕਿ ਬਾਅਦ ‘ਚ ਕਰੀਨਾ ਕਪੂਰ ਨੂੰ ਮਿਲੀ।ਫ਼ਿਲਮ ਦੀ ਅਸਫਲਤਾ ਦਾ ਫਾਇਦਾ ਕਰੀਨਾ ਕਪੂਰ ਦੇ ਭਰਾ ਰਣਬੀਰ ਕਪੂਰ ਦੀ ਪਿਛਲੇ ਹਫਤੇ ਰਲੀਜ਼ ਹੋਈ ਫ਼ਿਲਮ ਬਰਫੀ ਨੂੰ ਜ਼ਰੂਰ ਮਿਲੇਗਾ।ਉਂਝ ਫ਼ਿਲਮ ਬਰਫੀ ਨੂੰ ਅਜਿਹੇ ਕਿਸੇ ਰੱਬੀ ਸਬੱਬੀ ਵਰਤਾਰੇ ਦੀ ਜ਼ਰੂਰਤ ਨਹੀਂ ਹੈ।
 
ਮਧੁਰ ਦੀਆਂ ਫ਼ਿਲਮਾਂ ਵੇਖਦੇ ਹੋਏ ਦੋ ਵਿਚਾਰ ਉੱਭਰਕੇ ਆਉਂਦੇ ਹਨ।ਮਧੁਰ ਦੀਆਂ ਫ਼ਿਲਮਾਂ ਜਾਂ ਤਾਂ ਦਸਤਾਵੇਜ਼ੀ ਲੱਗਦੀਆਂ ਹਨ ਜਾਂ ਉਹਦੀਆਂ ਫ਼ਿਲਮਾਂ ਪਹਿਲੀ ਫ਼ਿਲਮਾਂ ਦਾ ਮਹਿਜ਼ ਇੱਕ ਦੁਹਰਾਵ ਲੱਗ ਰਹੀਆਂ ਹਨ।ਹੀਰੋਇਨ ਫ਼ਿਲਮ ਦੀ ਇੱਕ ਵੀ ਅਜਿਹੀ ਚੀਜ਼ ਨਹੀਂ ਹੈ ਜੋ ਕਿ ਫ਼ਿਲਮ ਪ੍ਰਤੀ ਰੁਚੀ ਪੈਦਾ ਕਰ ਸਕੇ।ਫ਼ਿਲਮ ਦੀ ਪੇਸ਼ਕਾਰੀ ਦੀ ਗੱਲ ਕਰੀਏ ਤਾਂ ਫ਼ਿਲਮ ‘ਚ ਕੁਝ ਵੀ ਬੇਢੰਗਾ ਨਹੀਂ ਹੈ ਪਰ ਫ਼ਿਲਮੀ ਸੰਸਾਰ ਨੂੰ ਵਿਖਾਉਂਦੇ ਹੋਏ ਜਿਸ ਤਰ੍ਹਾਂ ਦੇ ਸਕੈਂਡਲ.ਫਰੇਬ.ਪਾਰਟੀਆਂ.ਗੱਪਾਂ.ਤਨਾਅ.ਈਰਖਾ ਪੇਸ਼ ਕੀਤੀਆਂ ਗਈਆਂ ਹਨ ਉਸ ‘ਚ ਕੁਝ ਵੀ ਨਵਾਂ ਨਹੀਂ ਹੈ।ਫ਼ਿਲਮ ਨੂੰ ਵੇਖਣ ਵੇਲੇ ਇੱਕ ਆਮ ਦਰਸ਼ਕ ਲਈ ਵੀ ਸਟੀਕ ਸੋਚ ਇਹੋ ਰਹਿੰਦੀ ਹੈ ਕਿ ਇਹ ਸਭ ਕੁਝ ਤਾਂ ਸਾਨੂੰ ਪਹਿਲਾਂ ਹੀ ਪਤਾ ਹੈ ਇਸ ‘ਚ ਨਵਾਂ ਕੀ ਹੈ।
 
ਕਰੀਨਾ ਦੇ ਕਿਰਦਾਰ ਦੀ ਰਚਨਾ ਕਰਦੇ ਹੋਏ ਮਧੁਰ ਨੇ ਆਧੁਨਿਕ ਉੱਚ ਵਰਗ ਪਰਿਵਾਰ ਦੀ ਕੁੜੀ ਨੂੰ ਮੱਧਵਰਗੀ ਨਜ਼ਰੀਏ ਤੋਂ ਵਿਚਰਦੀ ਵੱਧ ਵਖਾਇਆ ਹੈ।ਇਸ ਨੂੰ ਖੋਲ੍ਹਕੇ ਸਮਝਿਆ ਜਾਵੇ ਤਾਂ ਇੱਕ ਛੋਟੇ ਸ਼ਹਿਰ ਦੇ ਵਿਅਕਤੀ ਦਾ ਭਾਵਨਾਤਮਕ ਵਰਤਾਰਾ ਇੱਕ ਵੱਡੇ ਸ਼ਹਿਰ ਦੇ ਵਿਅਕਤੀ ਤੋਂ ਵੱਖਰਾ ਹੋਵੇਗਾ।ਜੇ ਮਧੁਰ ਕਰੀਨਾ ਨੂੰ ਅਜਿਹਾ ਹੀ ਪੇਸ਼ ਕਰਨਾ ਚਾਹੁੰਦਾ ਸੀ ਤਾਂ ਉਹ ਉਸ ਨੂੰ ਮੱਧਵਰਗ ਦੀ ਛੋਟੇ ਸ਼ਹਿਰ ਤੋਂ ਆਈ ਕੁੜੀ ਦਿਖਾ ਸਕਦਾ ਸੀ ਜੋ ਮੁੰਬਈ ‘ਚ ਆਕੇ ਹੀਰੋਇਨ ਬਣਦੀ ਹੈ।ਕਰੀਨਾ ਦੇ ਮਾਨਸਿਕ ਦਵੰਦ.ਉਸ ਦੀ ਤੜਪ ਪਿੱਛੇ ਕੋਈ ਪੁੱਖਤਾ ਅਧਾਰ ਨਹੀਂ ਜਾਪਦੇ।ਜਿਸ ਤੋਂ ਪੂਰੀ ਫ਼ਿਲਮ ਇੱਕਾ ਦੁੱਕਾ ਸੱਚੀਆਂ ਘਟਨਾਵਾਂ ਤੋਂ ਪ੍ਰਭਾਵਿਤ ਹੋਕੇ ਮਹਿਜ਼ ਇੱਕ ਡਰਾਮਾ ਬਣਕੇ ਰਹਿ ਜਾਂਦੀ ਹੈ।ਔਰਤ ਦਾ ਅਬਲਾ.ਬੇਸਹਾਰਾ ਦ੍ਰਿਸ਼ਟੀਕੋਣ ਤੋਂ ਚਿਤਰਨ ਕਰਦੇ ਹੋਏ ਸਿਨੇਮਾ ‘ਚ ਜ਼ਿਆਦਾਤਰ ਔਰਤਾਂ ਨੂੰ ਹੀਰੋ ਦਾ ਮੁਹਤਾਜ਼ ਬਣਾਕੇ ਹੀ ਪੇਸ਼ ਕੀਤਾ ਗਿਆ ਹੈ।ਇਸੇ ਦ੍ਰਿਸ਼ਟੀਕੋਣ ‘ਚ ਕਰੀਨਾ ਦਾ ਅਕਸ ਪੂਰੀ ਫ਼ਿਲਮ ‘ਚ ਬੋਲਡ ਕਿਰਦਾਰ ਦਾ ਰੂਪਮਾਨ ਹੈ ਪਰ ਮਧੁਰ ਨੇ ਕਰੀਨਾ ਦੀਆਂ ਮਾਨਸਿਕ ਹਰਕਤਾਂ ਨੂੰ ਉਸੇ ਦੀ ਸ਼ਖਸੀਅਤ ਨਾਲ ਤਾਲਮੇਲ ‘ਚ ਬੇਤਾਲਾ ਕਰ ਦਿੱਤਾ।ਹੀਰੋਇਨ ਦੀ ਜ਼ਿੰਦਗੀ ਨੂੰ ਵਿਖਾਉਂਦੇ ਹੋਏ ਮਧੁਰ ਕਿਤੇ ਵੀ ਇਹ ਅਹਿਸਾਸ ਕਰਾਉਣ ‘ਚ ਸਫਲ ਨਹੀਂ ਰਿਹਾ ਕਿ ਮਾਹੀ ਅਰੋੜਾ ਨਾਮ ਦਾ ਕਿਰਦਾਰ ਅਸਲ ‘ਚ ਬਹੁਤ ਪ੍ਰਤਿਭਾਸ਼ਾਲੀ ਹੈ ਪਰ ਉਸ ਨੂੰ ਇਸ ਸਭ ਦੇ ਬਾਵਜੂਦ ਉਹ ਮੁਕਾਮ ਨਹੀਂ ਮਿਲਿਆ।ਪੂਰੀ ਫ਼ਿਲਮ ‘ਚ ਮਾਹੀ ਅਰੋੜਾ ਨਾਮ ਦਾ ਕਿਰਦਾਰ ਇਹ ਨਹੀਂ ਜਾਪਦਾ ਕਿ ਉਹ ਇੱਕ ਚੰਗੀ ਹੀਰੋਇਨ ਹੈ ਜਿਸ ਕੋਲ ਪ੍ਰਤਿਭਾ ਹੈ।ਪੂਰੀ ਫ਼ਿਲਮ ‘ਚ ਮਾਹੀ ਅਰੋੜਾ ਦੇ ਹਲਾਤਾਂ ਲਈ ਉਹ ਖੁਦ ਜ਼ਿੰਮੇਵਾਰ ਲੱਗਦੀ ਹੈ ਅਤੇ ਇੱਕ ਉਲਝਿਆ ਪਾਤਰ ਵਧੇਰੇ ਲੱਗਦਾ ਹੈ।
 
ਇਸ ਫ਼ਿਲਮ ਨੂੰ ਵੇਖਦੇ ਹੋਏ ਇੱਕ ਨੁਕਤਾ ਜ਼ਰੂਰ ਵਿਚਾਰਣ ਜੋਗਾ ਹੈ ਕਿ ਜੋ ਫ਼ਿਲਮਾਂ ‘ਚ ਅਦਾਕਾਰਾ ਬਣਨ ਜਾ ਰਹੀਆਂ ਹਨ ਉਹਨਾਂ ਨੂੰ ਇਹ ਅਹਿਸਾਸ ਜ਼ਰੂਰ ਰਹਿਣਾ ਚਾਹੀਦਾ ਹੈ ਕਿ ਫ਼ਿਲਮੀ ਦੁਨੀਆਂ ਸਿਰਫ ਅਡੋਂਰਸਮੈਂਟ.ਸਕੈਂਡਲ.ਪੇਜ਼ ਥ੍ਰੀ.ਅਫਵਾਹਾਂ ਦਾ ਨਾਮ ਨਹੀਂ ਹੈ।ਜੇ ਅਸਲ ਤੋਂ ਤੁਸੀ ਭਟਕੇ ਹੋ ਤਾਂ ਤੁਸੀ ਕੁਝ ਨਹੀਂ ਹੋ।ਤੁਹਾਡੀ ਪਛਾਣ ਸਿਰਫ ਤੁਹਾਡੀ ਅਦਾਕਾਰੀ ਕਰਕੇ ਹੈ।ਹੀਰੋਇਨ ਫ਼ਿਲਮ ਤੋਂ ਨਰਾਜ਼ ਹੋਏ ਦਰਸ਼ਕਾਂ ਨੂੰ ਵਿਦਿਆ ਬਾਲਨ ਦੀ ‘ਦੀ ਡਰਟੀ ਪਿਕਚਰ’ ਜ਼ਰੂਰ ਵੇਖਣੀ ਚਾਹੀਦੀ ਹੈ।ਗਲੈਮਰ ਦੀ ਚਕਾਚੌਂਧ ‘ਚ ਪ੍ਰਤਿਭਾ ਦਾ ਰੁਲਣਾ.ਆਤਮਾ ਦਾ ਖੁਸਣਾ.ਇਨਸਾਨ ਦਾ ਰੁਲਣਾ.ਜਜ਼ਬਾਤ ਦਾ ਗਰਕ ਹੋਣਾ.ਔਰਤ ਹੋਣ ਦੀ ਤਲਾਸ਼.ਸੋਚ ਦਾ ਦਵੰਦ ‘ਚ ਅਦਾਕਾਰਾ ਕਿੰਝ ਵਿਚਰਦੀ ਹੈ ਇਹ ਇਸ ਫ਼ਿਲਮ ਚੋਂ ਵਿਖੇਗਾ ਨਾ ਕਿ ਫ਼ਿਲਮ ਹੀਰੋਇਨ ਚੋਂ……ਹੀਰੋਇਨ ਫ਼ਿਲਮ ਨਾ ਤਾਂ ਅਦਾਕਾਰਾ ਦੇ ਔਰਤ ਦ੍ਰਿਸ਼ਟੀਕੋਣ ਨੂੰ ਉਭਾਰਦੀ ਹੈ ਨਾ ਅਦਾਕਾਰ ਦੇ ਗਲੈਮਰ ਦਰਮਿਆਨ ਪ੍ਰਤਿਭਾ ਵਿਚਕਾਰ ਪੈਦਾ ਹੋਈ ਖਿਚੋਤਾਣ ਨੂੰ ਉਭਾਰਨ ‘ਚ ਸਫਲ ਹੋਈ ਹੈ।
 
ਮਧੁਰ ਆਪਣੀਆਂ ਫ਼ਿਲਮਾਂ ਦੇ ਵਿਲੱਖਣ ਵਿਸ਼ਿਆ ਕਰਕੇ ਜਾਣੇ ਜਾਂਦੇ ਹਨ।ਅਬਲਾ ਨਾਰੀ ਜਾਂ ਬੇਸਹਾਰੀ ਔਰਤ ਨੂੰ ਆਖਰ ਕਦੋਂ ਤੱਕ ਹੀਰੋ ਦੇ ਮੋਢਿਆ ਦਾ ਸਹਾਰਾ ਹੀ ਮਿਲਦਾ ਰਹੇਗਾ।ਜਿੱਥੇ ਏਕ ਮੈਂ ਔਰ ਏਕ ਤੂੰ.ਮਿਰਚ.ਪੇਜ਼ ਥ੍ਰੀ.ਕਾਕਟੇਲ ਵਰਗੀਆਂ ਕਮਰਸ਼ੀਅਲ ਫ਼ਿਲਮਾਂ ਦੀ ਹੀਰੋਇਨ ਆਪਣੇ ਰਾਹ ਆਪ ਤਰਾਸ਼ਦੀਆਂ ਹਨ ਉੱਥੇ ਪ੍ਰੋਗਰੇਸਿਵ ਨਿਰਦੇਸ਼ਕ ਦੀ ਅਦਾਕਾਰਾ ਇੰਨੀ ਜ਼ਿਆਦਾ ਬੇਸਹਾਰੀ ਹੋਏ ਤਾਂ ਖਟਕਦਾ ਜ਼ਰੂਰ ਹੈ।ਠੀਕ ਹੈ ਹਰ ਹੀਰੋਇਨ ਅਰਥ ਦੀ ਸ਼ਬਾਨਾ ਆਜ਼ਮੀ ਨਹੀਂ ਹੋ ਸਕਦੀ ਪਰ ਔਰਤ ਲਈ ਸਾਰੇ ਸਹਾਰੇ ਮਰਦ ਹੀ ਹੋਣ ਇਹ ਵੀ ਜ਼ਰੂਰੀ ਨਹੀਂ।ਕੁਝ ਸਫਰ ਉਹਦੀ ਆਪਣੀ ਬਦੌਲਤ ਹਨ।
(ਫ਼ਿਲਮ ਪੇਜ਼ ਥ੍ਰੀ.ਫੈਸ਼ਨ.ਹੀਰੋਇਨ ਵੇਖਦੇ ਹੋਏ)
ਚਲਦੇ ਚਲਦੇ ਇਹ ਸਵਾਲ ਜ਼ਰੂਰ ਹੈ ਕਿ ਹੁਣ ਤੱਕ ਜ਼ਿਆਦਾ ਫ਼ਿਲਮਾਂ ‘ਚ ਮਰਦ ਫੈਸ਼ਨ ਡਿਜ਼ਾਇਨਰਾਂ ਨੂੰ ਅਰਧਨਾਰੀ ਕਿਉਂ ਪੇਸ਼ ਕੀਤਾ ਜਾਂਦਾ ਹੈ ਕੀ ਸਾਰੇ ਫੈਸ਼ਨ ਡਿਜ਼ਾਇਨਰ ਅਜਿਹੇ ਹੁੰਦੇ ਹਨ ਜੇ ਹਨ ਤਾਂ ਕਿਉਂ?
ਇਸ ਆਰਟੀਕਲ ਤੇ ਤੁਹਾਡੀ ਟਿੱਪਣੀ