ਜਨਰਲ ਕੈਟਾਗਿਰੀ ਕਿਸੇ ਵਰਗ ਦੇ ਹੱਕਾਂ ਤੇ ਡਾਕਾ ਮਾਰਨ ਦੇ ਪੱਖ ਵਿੱਚ ਨਹੀਂ :ਫੈਡਰੇਸ਼ਨਮੁੱਖ ਮੰਤਰੀ ਦੇ ਭਰੋਸੇ ਨੂੰ ਅਮਲੀ ਰੂਪ ਵਿੱਚ ਲਾਗੂ ਕਰਵਾਕੇ ਲਵਾਂਗੇ ਸਾਹ: ਫੈਡਰੇਸ਼ਨਜਨਰਲ ਵਰਗ ਵਲੋਂ ਸ਼੍ਰੀ ਚਮਕੌਰ ਸਾਹਿਬ ਵਿਖੇ ਭੁੱਖ ਹੜਤਾਲ 26 ਨਵੰਬਰ ਤੋਂਪੱਤਰਕਾਰ ਬਲਵਿੰਦਰ ਸ਼ਰਮਾ ਦਾ ਨਾਵਲ ‘ਵਿਦੇਸ਼ੀ ਚਿੜੀ’ ਲੋਕ ਅਰਪਣ ਹੋਇਆਜ਼ਿਲਾ ਲੋਕ ਸੰਪਰਕ ਦਫਤਰ, ਗੁਰਦਾਸਪੁਰ। ਐਡਵੋਕੈਟ ਬਲਜੀਤ ਸਿੰਘ ਪਾਹੜਾ, ਪ੍ਰਧਾਨ ਨਗਰ ਕੌਂਸਲ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਲੱਗੇ ਸੁਵਿਧਾ ਕੈਂਪ ਦਾ ਦੌਰਾ ਲੋਕਾਂ ਨਸ਼ੇ ਨਾਲ ਮਰੇ ਨੌਜਵਾਨ ਦੀ ਲਾਸ਼ ਨੂੰ ਸੜਕ 'ਤੇ ਰੱਖ ਕੇ ਕੀਤਾ ਰੋਸ ਪ੍ਰਦਰਸ਼ਨਕਮਲ ਸ਼ਰਮਾ ਨੇ ਹਲਕਾ ਸਨੌਰ ਦਾ ਮਾਣ ਵਧਾਇਆਕਿਸਾਨ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲਿਆਉਣ -ਡਿਪਟੀ ਕਮਿਸ਼ਨਰਅਸ਼ੀਸ਼ ਮਿਸ਼ਰਾ ਗ੍ਰਿਫਤਾਰ, ਜੁਡੀਸ਼ੀਅਲ ਹਿਰਾਸਤ ਵਿਚ ਭੇਜਿਆ ਰਾਮਪੁਰਾ ਫੂਲ ਵਿਖੇ 75ਵਾਂ ਆਜਾਦੀ ਦਿਹਾੜਾ ਮਨਾਇਆ
ਹੋਰ ਖ਼ਬਰਾਂ

ਜਨਰਲ ਵਰਗ ਵਲੋਂ ਸ਼੍ਰੀ ਚਮਕੌਰ ਸਾਹਿਬ ਵਿਖੇ ਭੁੱਖ ਹੜਤਾਲ 26 ਨਵੰਬਰ ਤੋਂ

November 17, 2021 06:10 PM

ਐਸ.ਏ. ਐਸ ਨਗਰ 17 ਨਵੰਬਰ-ਜਨਰਲ ਕੈਟਾਗਿਰੀਜ਼ ਵੈਲਫ਼ੇਅਰ ਫ਼ੈਡਰੇਸ਼ਨ ਪੰਜਾਬ (ਰਜਿ:) ਦੇ ਆਗੂਆਂ ਸੁਖਬੀਰ ਸਿੰਘ, ਕਪਿਲਦੇਵ ਪਰਾਸਰ, ਜਸਵੀਰ ਸਿੰਘ ਗੜਾਂਗ, ਰਣਜੀਤ ਸਿੰਘ ਸਿੱਧੂ, ਸੁਰਿੰਦਰ ਕੁਮਾਰ ਸੈਣੀ, ਸੁਦੇਸ਼ ਕਮਲ ਸ਼ਰਮਾ, ਮਹੇਸ਼ ਕੁਮਾਰ ਸ਼ਰਮਾ ਨੇ ਕਿਹਾ ਹੈ ਕਿ ਜਨਰਲ ਵਰਗ ਪੰਜਾਬ ਸਰਕਾਰ ਤੋਂ ਬੜੇ ਚਿਰ ਤੋਂ ਮੰਗ ਕਰ ਰਿਹਾ ਹੈ ਕਿ ਜਨਰਲ ਵਰਗ ਦੀਆਂ ਸਮੱਸਿਆਵਾਂ ਦੇ ਹਲ ਲਈ ਜਨਰਲ ਕੈਟਾਗਿਰੀ ਕਮਿਸ਼ਨ ਅਤੇ ਜਨਰਲ ਵਰਗ ਵੈਲਫ਼ੇਅਰ ਬੋਰਡ ਪੰਜਾਬ ਦੀ ਸਥਾਪਨਾ ਕੀਤੀ ਜਾਵੇ। ਇਸ ਸਬੰਧੀ ਬਕਾਇਦਾ ਲਿਖਤੀ ਤੌਰ ਤੇ ਵੀ ਵਾਰ ਵਾਰ ਮੁੱਖ ਮੰਤਰੀ ਪੰਜਾਬ ਨੂੰ ਜਾਣੂ ਕਰਵਾਇਆ ਗਿਆ ਹੈ। ਇਸ ਤੋਂ ਬਿਨਾ ਪਿਛਲੇ ਮਹੀਨੇ ਮੁੱਖ ਮੰਤਰੀ ਸਮੇਤ ਵੱਖ ਵੱਖ ਮੰਤਰੀਆਂ ਨੂੰ ਮੰਗ ਪੱਤਰ ਸੌਪੇ ਗਏ ਸਨ। ਉਨ੍ਹਾਂ ਵਲੋਂ ਮੰਗਾ ਸਬੰਧੀ ਜਲਦੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਸੀ। ਕਾਫ਼ੀ ਸਮਾ ਬੀਤ ਜਾਣ ਦੇ ਬਾਵਜੂਦ ਵੀ ਇਸ ਸਬੰਧੀ ਕੋਈ ਕਾਰਵਾਈ ਨਹੀ ਕੀਤੀ ਗਈ। ਜਿਸ ਤੋਂ ਲੱਗਦਾ ਹੇ ਕਿ ਕਾਂਗਰਸ ਸਰਕਾਰ ਕੇਵਲ ਟਾਲਮਟੋਲ ਦੀ ਨੀਤੀ ਰਾਂਹੀ ਹੀ ਡੰਗ ਹੀ ਟਪਾ ਰਹੀ ਹੈ ਤੇ ਜਨਰਲ ਵਰਗ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਜਿਸ ਨਾਲ ਜਨਰਲ ਵਰਗ ਦਾ ਸਬਰ ਦਾ ਪਿਆਲਾ ਭਰ ਚੁੱਕਾ ਹੈ। ਫ਼ੈਡਰੇਸ਼ਨ ਨੇ ਪੰਜਾਬ ਸਰਕਾਰ ਤੋਂ ਪੁਛਿਆ ਹੈ ਕਿ ਜਦੋ ਸਾਰੇ ਵਰਗਾਂ ਲਈ ਕਮਿਸ਼ਨ ਅਤੇ ਵੈਲਫ਼ੇਅਰ ਬੋਰਡ ਬਣੇ ਹੋਏ ਹਨ ਤਾ ਫ਼ਿਰ ਜਨਰਲ ਵਰਗ ਨਾਲ ਹੀ ਵਿਤਕਰੇਬਾਜੀ ਕਿਉਂ। ਫ਼ੈਡਰੇਸ਼ਨ ਨੇ ਮੁੱਖ ਮੰਤਰੀ ਪੰਜਾਬ ਅਤੇ ਕਾਂਗਰਸ ਸਰਕਾਰ ਨੂੰ ਸਖਤ ਸਬਦਾਂ ਵਿਚ ਚਿਤਾਵਨੀ ਦਿੱਤੀ ਹੈ ਕਿ ਜੇਕਰ 25 ਨਵੰਬਰ ਤੱਕ ਜਨਰਲ ਕੈਟਾਗਿਰੀ ਕਮਿਸ਼ਨ ਅਤੇ ਜਨਰਲ ਕੈਟਾਗਿਰੀ ਵੈਲਫ਼ੇਅਰ ਬੋਰਡ ਦੀ ਸਥਾਪਨਾ ਨਾ ਕੀਤੀ ਗਈ ਤਾਂ 26 ਨਵੰਬਰ ਨੂੰ ਮੁੱਖ ਮੰਤਰੀ ਦੇ ਹਲਕੇ ਸ਼੍ਰੀ ਚਮਕੋਰ ਸਾਹਿਰ ਵਿਖੇ ਲਗਾਤਾਰ ਭੁੱਖ ਹੜਤਾਲ ਸੁਰੂ ਕੀਤੀ ਜਾਵੇਗੀ ਅਤੇ ਸਾਰੇ ਪੰਜਾਬ ਵਿਚ ਕਾਂਗਰਸ ਸਰਕਾਰ ਦਾ ਪੁਰਜੋਰ ਵਿਰੋਧ ਕੀਤਾ ਜਾਵੇਗਾ। ਇਸ ਤੋਂ ਬਾਅਦ ਘਰ ਘਰ ਜਾ ਕੇ ਜਨਰਲ ਵਰਗ ਨਾਲ ਹੋ ਰਹੇ ਵਿਤਕਰੇ ਸਬੰਧੀ ਉਨ੍ਹਾਂ ਨੂੰ ਜਾਣੂ ਕਰਵਾਇਆ ਜਾਵੇਗਾ। ਜੇਕਰ ਫ਼ਿਰ ਵੀ ਸਰਕਾਰ ਦੇ ਕੰਨਾਂ ਤੇ ਜੂੰਅ ਨਾ ਸਰਕੀ ਤਾਂ 26 ਨਵੰਬਰ ਨੂੰ ਭੁੱਖ ਹੜਤਾਲ ਸੁਰੂ ਕਰਨ ਤੋਂ ਤੁਰੰਤ ਬਾਅਦ ਅਗਲੇ ਸਖਤ ਸੰਘਰਸ਼ ਦਾ ਐਲਾਨ ਕਰ ਦਿੱਤਾ ਜਾਵੇਗਾ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ