ਰਾਮਪੁਰਾ ਫੂਲ ਵਿਖੇ 75ਵਾਂ ਆਜਾਦੀ ਦਿਹਾੜਾ ਮਨਾਇਆਫਤਿਹ ਗਰੁੱਪ ਦੀ ਗੱਤਕਾ ਗੋਲਡ ਮੈਡਲ ਜੇਤੂ ਖਿਡਾਰਣ ਦਾ ਸ਼ਾਨਦਾਰ ਸਵਾਗਤਭਾਰਤੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਆਜਾਦੀ ਦਿਹਾੜਾ ਪਿੰਡ ਬੁਰਜ ਲੱਧਾ ਸਿੰਘ ਤੋਂ ਨੰਬਰਦਾਰ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਲਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਸੇਵਾ ਕੇਂਦਰਾਂ ਵਿਚ ਹੋਰ ਨਵੀਂਆਂ ਸੇਵਾਵਾਂ ਦੀ ਸ਼ੁਰੂਆਤਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਇਕ ਆਈਏਐਸ ਅਤੇ ਇਕ ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇਓਲੰਪਿਕ ਮੈਡਲ ਜੇਤੂ ਸੁਮਿਤ ਦੇ ਪਿੰਡ ਵਾਲਿਆਂ ਨੇ ਕੀਤੀ ਮੁੱਖ ਮੰਤਰੀ ਨਾਲ ਮੁਲਾਕਾਤ56 ਖੂਨਦਾਨੀਆਂ ਨੇ ਦੂਜਿਆਂ ਦੀ ਜਾਨ ਬਚਾਉਣ ਲਈ ਖੂਨਦਾਨ ਕੀਤਾ‘ਲੋਕ ਭਲਾਈ ਰੱਥ’ ਦੀਨਾਨਗਰ ਪਹੁੰਚਿਆ- ਸ਼ਹਿਰ ਵਾਸੀਆਂ ਨੂੰ ਸਮਾਜਿਕ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕਗ੍ਰਹਿ ਮੰਤਰੀ ਅਨਿਲ ਵਿਜ ਨਾਲ ਮਿਲਣ ਮਹਿਲਾ ਹਾਕੀ ਟੀਮ ਉਨ੍ਹਾਂ ਦੇ ਦਫਤਰ ਪਹੁੰਚੀ
ਪੰਜਾਬ

ਭਾਰਤੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਆਜਾਦੀ ਦਿਹਾੜਾ

August 15, 2021 09:17 PM

ਰਾਮਪੁਰਾ ਫੂਲ 15 ਅਗਸਤ (ਕੁਲਜੀਤ ਢੀਂਗਰਾ/ਭਾਰਤ ਭੂਸ਼ਣ) : ਸਥਾਨਕ ਭਾਰਤੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ  ਉਪਮਾ ਸਿੰਗਲਾ ਦੀ ਅਗਵਾਈ ਵਿੱਚ 15 ਅਗਸਤ ਨੂੰ 75ਵਾਂ ਆਜ਼ਾਦੀ ਦਿਹਾੜਾ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਰਾਕੇਸ਼ ਸਹਾਰਾ ਵੱਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਤੇ ਰਾਸ਼ਟਰੀ ਗੀਤ ਦੇ ਨਾਲ ਆਪਣੇ ਦੇਸ਼ ਦਾ ਸਤਿਕਾਰ ਕੀਤਾ ਗਿਆ। ਸਹਾਰਾ ਨੇ ਆਜਾਦੀ ਦਿਹਾੜੇ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਬੱਚਿਆਂ ਨੂੰ ਦੇਸ਼ ਪ੍ਰੇਮ ਦੀ ਭਾਵਨਾ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਚੇਅਰਮੈਨ ਸਸ਼ੀ ਸਿੰਗਲਾ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਦਿਹਾੜੇ ਤੇ ਆਜਾਦੀ ਦੇ ਪ੍ਰਵਾਨਿਆਂ ਤੇ ਪਾਏ ਪੂਰਨਿਆਂ ਤੇ ਚੱਲਣ ਦੀ ਲੋੜ ਹੈ। ਸਮਾਗਮ ਦੌਰਾਨ ਬੱਚਿਆਂ ਵੱਲੋਂ ਗਿੱਧਾ, ਭੰਗੜਾ ਪੇਸ਼ ਕਰਕੇ ਦੇਸ਼ ਭਗਤੀ ਦੀ ਭਾਵਨਾ ਨੂੰ ਉਜ਼ਾਗਰ ਕੀਤਾ। ਦਸਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬੋਰਡ ਵਿਚੋਂ ਵਧੀਆ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ  ਅਧਿਆਪਕਾਂ ਦੀ ਵਧੀਆ ਕਾਰਗੁਜ਼ਾਰੀ ਲਈ ਸ਼ਲਾਘਾ ਕੀਤੀ ਗਈ। ਇਸ ਮੌਕੇ ਸੈਕਟਰੀ ਫਾਈਨਾਂਸ ਹੇਮਰਾਜ ਮਿੱਤਲ, ਕਾਨੂੰਨੀ ਸਲਾਹਕਾਰ ਸੱਤਪਾਲ ਐਡਵੋਕੇਟ, ਮਾ. ਹਰਬੰਸ ਲਾਲ, ਸਨੀ ਬਾਹੀਆ, ਜਗਦੀਸ਼ ਗੋਇਲ, ਸਤੀਸ਼ ਕੁਮਾਰ, ਰਾਜ ਕੁਮਾਰ ਕਾਂਸਲ, ਕੈਲਾਸ਼ ਕੌਸ਼ਿਕ ਜੀ ਆਦਿ ਹਾਜਰ ਸਨ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ