ਰਾਮਪੁਰਾ ਫੂਲ ਵਿਖੇ 75ਵਾਂ ਆਜਾਦੀ ਦਿਹਾੜਾ ਮਨਾਇਆਫਤਿਹ ਗਰੁੱਪ ਦੀ ਗੱਤਕਾ ਗੋਲਡ ਮੈਡਲ ਜੇਤੂ ਖਿਡਾਰਣ ਦਾ ਸ਼ਾਨਦਾਰ ਸਵਾਗਤਭਾਰਤੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਆਜਾਦੀ ਦਿਹਾੜਾ ਪਿੰਡ ਬੁਰਜ ਲੱਧਾ ਸਿੰਘ ਤੋਂ ਨੰਬਰਦਾਰ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਲਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਸੇਵਾ ਕੇਂਦਰਾਂ ਵਿਚ ਹੋਰ ਨਵੀਂਆਂ ਸੇਵਾਵਾਂ ਦੀ ਸ਼ੁਰੂਆਤਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਇਕ ਆਈਏਐਸ ਅਤੇ ਇਕ ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇਓਲੰਪਿਕ ਮੈਡਲ ਜੇਤੂ ਸੁਮਿਤ ਦੇ ਪਿੰਡ ਵਾਲਿਆਂ ਨੇ ਕੀਤੀ ਮੁੱਖ ਮੰਤਰੀ ਨਾਲ ਮੁਲਾਕਾਤ56 ਖੂਨਦਾਨੀਆਂ ਨੇ ਦੂਜਿਆਂ ਦੀ ਜਾਨ ਬਚਾਉਣ ਲਈ ਖੂਨਦਾਨ ਕੀਤਾ‘ਲੋਕ ਭਲਾਈ ਰੱਥ’ ਦੀਨਾਨਗਰ ਪਹੁੰਚਿਆ- ਸ਼ਹਿਰ ਵਾਸੀਆਂ ਨੂੰ ਸਮਾਜਿਕ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕਗ੍ਰਹਿ ਮੰਤਰੀ ਅਨਿਲ ਵਿਜ ਨਾਲ ਮਿਲਣ ਮਹਿਲਾ ਹਾਕੀ ਟੀਮ ਉਨ੍ਹਾਂ ਦੇ ਦਫਤਰ ਪਹੁੰਚੀ
ਪੰਜਾਬ

15 ਅਗਸਤ ਦਾ ਦਿਨ ਕਿਸਾਨ-ਮਜਦੂਰ ਅਜਾਦੀ ਦਿਵਸ ਵੱਜੋਂ ਮਨਾਇਆ ਜਾਵੇਗਾ

August 11, 2021 09:05 PM

ਰਾਮਪੁਰਾ ਫੂਲ 11 ਅਗਸਤ (ਕੁਲਜੀਤ ਢੀਂਗਰਾ/ਪ੍ਰਦੀਪ ਸ਼ਰਮਾਂ): ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਅਤੇ ਐਮ.ਐਸ.ਪੀ ਦੀ ਗਾਰੰਟੀ ਵਾਲਾ ਕਾਨੂੰਨ ਬਨਾਉਣ ਦੀ ਮੰਗ ਨੂੰ ਲੈ ਕੇ ਬੀ.ਕੇ.ਯੂ ਡਕੌਂਦਾ ਦੀ ਅਗਵਾਈ ਵਿੱਚ ਸਥਾਨਕ ਰੇਲਵੇ ਸਟੇਸਨ ਦੇ ਪਾਰਕ ਵਿੱਚ ਲੱਗਿਆ ਪੱਕਾ ਮੋਰਚਾ 315 ਦੇ ਦਿਨ ਵੀ ਜਾਰੀ ਰਿਹਾ। ਭਾਕਿਯੂ ਏਕਤਾ ਡਕੌਂਦਾ ਦੇ ਜਿਲਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਬਾਵਾ ਫੂਲੇਵਾਲਾ, ਬੂਟਾ ਸਿੰਘ ਤੁੰਗਵਾਲੀ, ਸੁਖਵਿੰਦਰ ਸਿੰਘ, ਗੁਰਦੀਪ ਸਿੰਘ ਸੇਲਬਰਾਹ,   ਬਲਵੀਰ ਸਿੰਘ ਤੁੰਗਵਾਲੀ, ਬਲਤੇਜ ਕੌਰ ਢਪਾਲੀ, ਮੱਖਣ ਸਿੰਘ ਸੇਲਬਰਾਹ, ਹਰਮੇਸ ਕੁਮਾਰ ਰਾਮਪੁਰਾ, ਸੁਖਜਿੰਦਰ ਸਿੰਘ ਰਾਮਪੁਰਾ, ਹਰੀ ਸਿੰਘ ਬੁੱਗਰ, ਰਣਜੀਤ ਸਿੰਘ ਕਰਾੜਵਾਲਾ, ਮਾ. ਬਲਵੰਤ ਸਿੰਘ ਫੂਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਯੁਕਤ ਮੋਰਚੇ ਦੇ ਸੱਦੇ ਤੇ 15 ਅਗਸਤ ਦਾ ਦਿਨ ਕਿਸਾਨ ਮਜਦੂਰ ਅਜਾਦੀ ਦਿਵਸ ਵੱਜੋਂ ਮਨਾਇਆ ਜਾਵੇਗਾ ਤੇ ਦੇਸ ਦੇ ਮਿਹਨਤਕਸ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਅਜਾਦ  ਹੋਣ ਦੇ ਬਾਵਜੂਦ ਵੀ ਅਸੀਂ ਨਰਕ ਭਰੀ ਜਿੰਦਗੀ ਕਿਉਂ ਜੀਅ ਰਹੇ ਹਾਂ। ਇਸ ਦਿਨ ਦੇਸ ਭਰ ਦੇ ਅੰਦੋਲਨਕਾਰੀ ਆਪਣੇ ਵਾਹਨਾਂ ਤੇ ਤਿਰੰਗਾ ਝੰਡਾ ਲਗਾ ਕੇ ਤਹਿਸੀਲ ਜਾਂ ਜਿਲਾ ਹੈਡਕੁਆਰਟਰਾਂ ਤੱਕ ਮਾਰਚ ਕਰਨਗੇ। ਇਸ ਦਿਨ ਤਿਰੰਗਾ ਝੰਡਾ ਲਹਿਰਾਉਣ ਵਾਲੇ ਕਿਸੇ ਅਧਿਕਾਰੀ ਦਾ ਵਿਰੋਧ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਪਟਿਆਲਾ ਵਿਖੇ ਹੱਕ ਮੰਗਦੇ ਬੇਰੁਜਗਾਰ ਅਧਿਆਪਕਾਂ ਤੇ ਕੀਤੇ ਅੰਨੇ ਤਸੱਦਦ ਖਿੱਚ ਧੂਹ ਦੀ ਸਖਤ ਸਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ  ਵੋਟ-ਵਟੋਰੂ ਰਾਜਨੀਤਿਕ ਪਾਰਟੀਆਂ ਵੋਟਾਂ ਵੇਲੇ ਤਰਾਂ ਤਰਾਂ ਦੇ ਵਾਅਦੇ ਕਰਦੀਆਂ ਹਨ। ਪਰ ਇਨਾਂ ਵਾਅਦਿਆਂ ਦਾ ਜਵਾਬ ਹੱਕ ਦੇਣ ਦੀ ਬਜਾਏ ਪੁਲਸ ਪ੍ਰਸਾਸਨ ਅਤੇ ਸਰਕਾਰ ਵੱਲੋਂ ਡਾਂਗਾਂ ਨਾਲ ਦਿੱਤਾ ਜਾਂਦਾ ਹੈ। ਇਸ ਦਾ ਜਵਾਬ ਜਾਬਰ ਹਕੂਮਤਾਂ ਨੂੰ ਸੰਘਰਸਸੀਲ ਲੋਕਾਂ ਵੱਲੋਂ ਆਉਣ ਵਾਲੇ ਸਮੇਂ ਵਿੱਚ ਦਿੱਤਾ ਜਾਵੇਗਾ। ਇਸ ਮੌਕੇ ਤਰਸੇਮ ਕੌਰ, ਕਰਮਜੀਤ ਕੌਰ, ਮੀਤਾ ਕੌਰ, ਬਲਵੀਰ ਕੌਰ, ਜਸਵੀਰ ਕੌਰ ਕਰਾੜਵਾਲਾ, ਜਵਾਲਾ ਸਿੰਘ ਰਾਮਪੁਰਾ, ਮੇਵਾ ਸਿੰਘ ਗਿੱਲ, ਭੋਲਾ ਸਿੰਘ, ਹਰਵੰਸ ਸਿੰਘ ਸੇਲਬਰਾਹ ਆਦਿ ਹਾਜਰ ਸਨ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ