ਰਾਮਪੁਰਾ ਫੂਲ ਵਿਖੇ 75ਵਾਂ ਆਜਾਦੀ ਦਿਹਾੜਾ ਮਨਾਇਆਫਤਿਹ ਗਰੁੱਪ ਦੀ ਗੱਤਕਾ ਗੋਲਡ ਮੈਡਲ ਜੇਤੂ ਖਿਡਾਰਣ ਦਾ ਸ਼ਾਨਦਾਰ ਸਵਾਗਤਭਾਰਤੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਆਜਾਦੀ ਦਿਹਾੜਾ ਪਿੰਡ ਬੁਰਜ ਲੱਧਾ ਸਿੰਘ ਤੋਂ ਨੰਬਰਦਾਰ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਲਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਸੇਵਾ ਕੇਂਦਰਾਂ ਵਿਚ ਹੋਰ ਨਵੀਂਆਂ ਸੇਵਾਵਾਂ ਦੀ ਸ਼ੁਰੂਆਤਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਇਕ ਆਈਏਐਸ ਅਤੇ ਇਕ ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇਓਲੰਪਿਕ ਮੈਡਲ ਜੇਤੂ ਸੁਮਿਤ ਦੇ ਪਿੰਡ ਵਾਲਿਆਂ ਨੇ ਕੀਤੀ ਮੁੱਖ ਮੰਤਰੀ ਨਾਲ ਮੁਲਾਕਾਤ56 ਖੂਨਦਾਨੀਆਂ ਨੇ ਦੂਜਿਆਂ ਦੀ ਜਾਨ ਬਚਾਉਣ ਲਈ ਖੂਨਦਾਨ ਕੀਤਾ‘ਲੋਕ ਭਲਾਈ ਰੱਥ’ ਦੀਨਾਨਗਰ ਪਹੁੰਚਿਆ- ਸ਼ਹਿਰ ਵਾਸੀਆਂ ਨੂੰ ਸਮਾਜਿਕ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕਗ੍ਰਹਿ ਮੰਤਰੀ ਅਨਿਲ ਵਿਜ ਨਾਲ ਮਿਲਣ ਮਹਿਲਾ ਹਾਕੀ ਟੀਮ ਉਨ੍ਹਾਂ ਦੇ ਦਫਤਰ ਪਹੁੰਚੀ
ਚੰਡੀਗੜ੍ਹ

ਰਾਜ ਅਧਿਆਪਕ ਪੁਰਸਕਾਰ-2021 ਦੇ ਲਈ ਯੋਗ ਅਧਿਆਪਕਾਂ ਤੋਂ ਆਨਲਾਇਨ ਪੋਰਟਲ ਰਾਹੀਂ ਬਿਨੈ ਮੰਗੇ

July 18, 2021 09:50 PM

ਚੰਡੀਗੜ੍ਹ 18 ਜੁਲਾਈ (ਬਿਊਰੋ) : ਹਰਿਆਣਾ ਦੇ ਸੈਕੇਂਡਰੀ ਸਿਖਿਆ ਵਿਭਾਗ ਨੇ ਰਾਜ ਅਧਿਆਪਕ ਪੁਰਸਕਾਰ-2021 ਦੇ ਲਈ ਯੋਗ ਅਧਿਆਪਕਾਂ ਤੋਂ ਆਨਲਾਇਨ ਪੋਰਟਲ ਰਾਹੀਂ ਬਿਨੈ ਮੰਗੇ ਹਨ। 19 ਜੁਲਾਈ, 2021 http://14.192.19.188/Stateaward2021  ਲਿੰਕ ਖੋਲਿਆ ਜਾ ਰਿਹਾ ਹੈ ਜਿਸ 'ਤੇ ਬਿਨੈ ਕਰਨ ਦੀ ਆਖੀਰੀ ਮਿੱਤੀ 31 ਜੁਲਾਈ, 2021 ਹੈ।

            ਵਿਭਾਗ ਦੇ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਲਿੰਕ ਵਿਭਾਗ ਦੀ ਵੈਬਸਾਇਟ

https://schooleducationharyana.gov.in 'ਤੇ ਉਪਲਬਧ ਹੈ, ਇਸ 'ਤੇ ਨਿਰਧਾਰਤ ਮਾਪਦੰਡ ਤੇ ਹੋਰ ਵਿਸਥਾਰ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਨੇ ਦਸਿਆ ਕਿ ਰਾਜ ਅਧਿਆਪਕ ਪੁਰਸਕਾਰ-2021 ਪ੍ਰਦਾਨ ਕਰਨ ਵਿਚ ਇਕਸਾਰਤਾ ਅਤੇ ਪਾਰਦਰਸ਼ਿਤਾ ਲਿਆਉਣ ਤਹਿਤ ਇਸ ਵਾਰ ਜਿਲ੍ਹਾ ਪੱਧਰ ਕਮੇਟੀਆਂ ਦੇ ਸਥਾਨ 'ਤੇ ਅਧਿਆਪਕਾਂ ਦੀ ਵੱਖ-ਵੱਖ ਸ਼੍ਰੇਣੀਆਂ ਅਨੁਸਾਰ ਮੁੱਖ ਦਫਤਰ ਪੱਧਰ 'ਤੇ ਹੀ ਰਾਜ ਪੱਧਰ ਕਮੇਟੀਆਂ ਗਠਨ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਉਕਤ ਲਿੰਕ 'ਤੇ ਖੁਦ ਨਾਮਜਦਗੀ ਕਰਨ ਦੇ ਲਈ ਬਿਨੈਕਾਰ-ਅਧਿਆਪਕ ਦਾ ਪਾਸਵਰਡ ਅਤੇ ਓਟੀਪੀ ਉਸ ਦੇ ਰਜਿਸਟਰਡ ਮੋਬਾਇਲ ਨੰਬਰ 'ਤੇ ਹੀ ਪ੍ਰਾਪਤ ਹੋਣਗੇ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ