ਰਾਮਪੁਰਾ ਫੂਲ ਵਿਖੇ 75ਵਾਂ ਆਜਾਦੀ ਦਿਹਾੜਾ ਮਨਾਇਆਫਤਿਹ ਗਰੁੱਪ ਦੀ ਗੱਤਕਾ ਗੋਲਡ ਮੈਡਲ ਜੇਤੂ ਖਿਡਾਰਣ ਦਾ ਸ਼ਾਨਦਾਰ ਸਵਾਗਤਭਾਰਤੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਆਜਾਦੀ ਦਿਹਾੜਾ ਪਿੰਡ ਬੁਰਜ ਲੱਧਾ ਸਿੰਘ ਤੋਂ ਨੰਬਰਦਾਰ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਲਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਸੇਵਾ ਕੇਂਦਰਾਂ ਵਿਚ ਹੋਰ ਨਵੀਂਆਂ ਸੇਵਾਵਾਂ ਦੀ ਸ਼ੁਰੂਆਤਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਇਕ ਆਈਏਐਸ ਅਤੇ ਇਕ ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇਓਲੰਪਿਕ ਮੈਡਲ ਜੇਤੂ ਸੁਮਿਤ ਦੇ ਪਿੰਡ ਵਾਲਿਆਂ ਨੇ ਕੀਤੀ ਮੁੱਖ ਮੰਤਰੀ ਨਾਲ ਮੁਲਾਕਾਤ56 ਖੂਨਦਾਨੀਆਂ ਨੇ ਦੂਜਿਆਂ ਦੀ ਜਾਨ ਬਚਾਉਣ ਲਈ ਖੂਨਦਾਨ ਕੀਤਾ‘ਲੋਕ ਭਲਾਈ ਰੱਥ’ ਦੀਨਾਨਗਰ ਪਹੁੰਚਿਆ- ਸ਼ਹਿਰ ਵਾਸੀਆਂ ਨੂੰ ਸਮਾਜਿਕ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕਗ੍ਰਹਿ ਮੰਤਰੀ ਅਨਿਲ ਵਿਜ ਨਾਲ ਮਿਲਣ ਮਹਿਲਾ ਹਾਕੀ ਟੀਮ ਉਨ੍ਹਾਂ ਦੇ ਦਫਤਰ ਪਹੁੰਚੀ
ਚੰਡੀਗੜ੍ਹ

ਪਿੰਡਾਂ ਵਿਚ ਲਗਾਏ ਜਾਣਗੇ ਸੋਲਰ ਸਟ੍ਰੀਟ ਲਾਇਟ ਅਤੇ ਸੀਸੀਟੀਵ

July 18, 2021 09:45 PM

ਚੰਡੀਗੜ੍ਹ 18 ਜੁਲਾਈ (ਬਿਊਰੋ) : ਹਰਿਆਣਾ ਹਰਿਆਣਾ ਦਾ ਨਵੀਨ ਅਤੇ ਨਵੀਨੀਕਰਣ ਉਰਜਾ ਵਿਭਾਗ ਸੂਬੇ ਦੇ ਗ੍ਰਾਮੀਣ ਖੇਤਰਾਂ ਵਿਚ ਸਟ੍ਰੀਟ ਲਾਇਟਿੰਗ ਦੇ ਲਈ ਪਾਰੰਪਰਿਕ ਬਿਜਲੀ ਤੇ ਨਿਰਭਰਤਾ ਨੂੰ ਘੱਟ ਕਰਨ ਦੇ ਉਦੇਸ਼ ਨਾਲ ਚਾਲੂ ਵਿੱਤ ਸਾਲ ਵਿਚ 21 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਸੋਲਰ ਸਟ੍ਰੀਟ ਲਾਇਟ ਅਤੇ ਸੋਲਰ ਹਾਈ ਮੋਸਟ ਲਾਇਟ ਦੇ ਨਾਲ ਸੋਲਰ ਸੀਸੀਟੀਵੀ ਵੀ ਉਪਲਬਧ ਕਰਵਾਏਗਾ।

            ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਵਧੀਕ ਮੁੱਖ ਸਕੱਤਰ ਨਵੀਨੀ ਅਤੇ ਨਵੀਨੀਕਰਣ ਉਰਜਾ ਵਿਭਾਗ ਪੀਕੇ ਦਾਸ ਨੇ ਦਸਿਆ ਕਿ ਆਪਣੀ ਮੰਗ ਅਧਾਰਿਤ ਐਸਪੀਵੀ ਸਟ੍ਰੀਟ ਲਾਇਟਿੰਗ ਪੋ੍ਰਗ੍ਰਾਮ ਦੇ ਤਹਿਤ ਨਵੀਨ ਅਤੇ ਨਵੀਨੀਕਰਣੀ ਵਿਭਾਗ 4 ਕਰੋੜ ਰੁਪਏ ਦੀ ਸਬਸਿਡੀ ਦਾ ਪ੍ਰਾਵਧਾਨ ਕੀਤਾ ਹੈ।

            ਵਿਭਾਗ ਵੱਲੋਂ 12 ਵਾਟ ਦੀ 5000 ਐਲਈਡੀ ਸੋਲਰਸਟ੍ਰੀਟ ਲਾਇਟ ਸਿਸਟਮ 4000 ਰੁਪਏ ਦੀ ਦਰ ਨਾਲ ਉਪਲਬਧ ਕਰਾਏ ਜਾਣਗੇ।

            ਇਸ ਦੇ ਨਾਲ ਹੀ 88 ਵਾਟ ਦੀ ਐਲਈਡੀ ਅਤੇ ਸੀਸੀਟੀਵੀ ਦੇ ਨਾਲ 1000 ਸਿਸਟਮ 20000 ਰੁਪਏ ਦੀ ਦਰ ਨਾਲ ਉਪਲਬਧ ਕਰਾਏ ਜਾਣਗੇ।

            ਉਨ੍ਹਾਂ ਨੇ ਦਸਿਆ ਕਿ ਪ੍ਰਤੀ ਸੋਲਰ ਲਾਇਟ ਅਨੁਮਾਨਿਤ ਲਾਗਤ 14000 ਰੁਪਏ ਹੈ ਜਦੋਂ ਕਿ ਸੋਲਰ ਹਾਈ ਮਾਸਟ ਲਾਇਟ ਦੀ ਲਾਗਤ ਪ੍ਰਤੀ ਸਿਸਟਮ 140000 ਰੁਪਏ ਹੈ।

            ਉਨ੍ਹਾਂ ਨੇ ਦਸਿਆ ਕਿ ਸੌਜਨਾ ਨੂੰ ਲਾਗੂ ਕਰਨ ਦੇ ਲਈ ਸਪਲਾਈ ਅਤੇ ਨਿਪਟਾਨ ਵਿਭਾਗ ਹਰਿਆਣਾ ਵੱਲੋਂ ਉਪਰੋਕਤ ਪ੍ਰਣਾਲੀਆਂ ਦੀ ਸਪਲਾਈ ਅਤੇ ਸਥਾਪਨਾ ਤਹਿਤ ਠੇਕੇ ਦੀ ਵਿਵਸਥਾ ਦੇ ਲਈ ਈ੍ਰਟੈਂਡਰ ਜਾਰੀ ਕੀਤੀ ਗਈ ਹੈ।

            ਉਨ੍ਹਾਂ ਨੇ ਦਸਿਆ ਕਿ ਇਹ ਸਿਸਟਮ ਵਧੀਕ ਜਿਲ੍ਹਾ ਡਿਪਟੀ ਕਮਿਸ਼ਨਰਾਂ ਕਮ ਮੁੱਖ ਪਰਿਯੋਜਨਾ ਅਧਿਕਾਰੀਆਂ ਵੱਲੋਂ ਚੋਣ ਕੀਤੇ ਪਿੰਡਾਂ ਵਿਚ ਸਥਾਪਿਤ ਕੀਤੇ ਜਾਣਗੇ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ