ਜਨਰਲ ਕੈਟਾਗਿਰੀ ਕਿਸੇ ਵਰਗ ਦੇ ਹੱਕਾਂ ਤੇ ਡਾਕਾ ਮਾਰਨ ਦੇ ਪੱਖ ਵਿੱਚ ਨਹੀਂ :ਫੈਡਰੇਸ਼ਨਮੁੱਖ ਮੰਤਰੀ ਦੇ ਭਰੋਸੇ ਨੂੰ ਅਮਲੀ ਰੂਪ ਵਿੱਚ ਲਾਗੂ ਕਰਵਾਕੇ ਲਵਾਂਗੇ ਸਾਹ: ਫੈਡਰੇਸ਼ਨਜਨਰਲ ਵਰਗ ਵਲੋਂ ਸ਼੍ਰੀ ਚਮਕੌਰ ਸਾਹਿਬ ਵਿਖੇ ਭੁੱਖ ਹੜਤਾਲ 26 ਨਵੰਬਰ ਤੋਂਪੱਤਰਕਾਰ ਬਲਵਿੰਦਰ ਸ਼ਰਮਾ ਦਾ ਨਾਵਲ ‘ਵਿਦੇਸ਼ੀ ਚਿੜੀ’ ਲੋਕ ਅਰਪਣ ਹੋਇਆਜ਼ਿਲਾ ਲੋਕ ਸੰਪਰਕ ਦਫਤਰ, ਗੁਰਦਾਸਪੁਰ। ਐਡਵੋਕੈਟ ਬਲਜੀਤ ਸਿੰਘ ਪਾਹੜਾ, ਪ੍ਰਧਾਨ ਨਗਰ ਕੌਂਸਲ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਲੱਗੇ ਸੁਵਿਧਾ ਕੈਂਪ ਦਾ ਦੌਰਾ ਲੋਕਾਂ ਨਸ਼ੇ ਨਾਲ ਮਰੇ ਨੌਜਵਾਨ ਦੀ ਲਾਸ਼ ਨੂੰ ਸੜਕ 'ਤੇ ਰੱਖ ਕੇ ਕੀਤਾ ਰੋਸ ਪ੍ਰਦਰਸ਼ਨਕਮਲ ਸ਼ਰਮਾ ਨੇ ਹਲਕਾ ਸਨੌਰ ਦਾ ਮਾਣ ਵਧਾਇਆਕਿਸਾਨ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲਿਆਉਣ -ਡਿਪਟੀ ਕਮਿਸ਼ਨਰਅਸ਼ੀਸ਼ ਮਿਸ਼ਰਾ ਗ੍ਰਿਫਤਾਰ, ਜੁਡੀਸ਼ੀਅਲ ਹਿਰਾਸਤ ਵਿਚ ਭੇਜਿਆ ਰਾਮਪੁਰਾ ਫੂਲ ਵਿਖੇ 75ਵਾਂ ਆਜਾਦੀ ਦਿਹਾੜਾ ਮਨਾਇਆ
ਰਾਸ਼ਟਰੀ : ਹਰਿਆਣਾ

ਹਰਿਆਣਾ ਦੇ ਗੰਨਾ ਕਿਸਾਨਾਂ ਦਾ ਬਕਾਇਆ ਭੁਗਤਾਨ 10 ਜੁਲਾਈ ਤਕ ਕਰ ਦਿੱਤਾ ਜਾਵੇਗਾ - ਬਨਵਾਰੀ ਲਾਲ

June 14, 2021 09:30 PM

ਚੰਡੀਗੜ੍ਹ 14 ਜੂਨ (ਬਿਊਰੋ) - ਹਰਿਆਣਾ ਵਿਚ ਗੰਨਾ ਕਿਸਾਨਾਂ ਦੀ ਬਕਾਇਆ ਰਕਮ ਦਾ ਭੁਗਤਾਨ 10 ਜੁਲਾਈ, 2021 ਤਕ ਸੌ-ਫੀਸਦੀ ਕਰ ਦਿੱਤਾ ਜਾਵੇਗਾ।

            ਇਹ ਜਾਣਕਾਰੀ ਅੱਜ ਇੱਥੇ ਹਰਿਆਣਾ ਦੇ ਸਹਿਕਾਰਿਤਾ ਮੰਤਰੀ ਡਾ. ਬਨਵਾਰੀ ਲਾਲ ਨੇ ਹਰਿਆਣਾ ਰਜ ਸਹਿਕਾਰੀ ਚੰਡ ਮਿੱਲ ਫੈਡਰੇਸ਼ਨ (ਸ਼ੂਗਰਫੈਡ) ਦੇ ਅਧਿਕਾਰੀਆਂ ਦੇ ਨਾਲ ਆਯੋਜਿਤ ਸਮੀਖਿਆ ਮੀਟਿੰਗ ਵਿਚ ਦਿੱਤੀ। ਉਨ੍ਹਾਂ ਨੇ ਦਸਿਆ ਕਿ ਹਾਲ ਹੀ ਦੇ ਪਿਰਾਈ ਸੀਜਨ 2020-21 ਦੌਰਾਨ ਸਹਿਕਾਰੀ ਖੰਡ ਮਿੱਲਾਂ ਨੇ 429.35 ਲੱਖ ਕੁਇੰਟਲ ਗੰਨੇ ਦੀ ਖਰੀਦ ਕੀਤੀ ਹੈ ਜਿਸ ਦੀ ਕੁੱਲ ਰਕਮ 1500.83 ਕਰੋੜ ਬਣਦੀ ਹੈ ਜਿਸ ਵਿੱਚੋਂ 1082.16 ਕਰੋੜ ਰੁਪਏ ਦੀ ਰਕਮ ਗੰਨਾ ਕਿਸਾਨਾਂ ਨੂੰ ਦਿੱਤੀ ਜਾ ਚੁੱਕੀ ਹੈ ਅਤੇ ਬਾਕੀ 10 ਜੁਲਾਈ ਤਕ ਅਦਾ ਰਕ ਦਿੱਤੀ ਜਾਵੇਗੀ।

            ਮੀਟਿੰਗ ਦੌਰਾਨ ਉਨ੍ਹਾਂ ਨੇ ਚੰਗਾ ਕੰਮ ਕਰਨ ਵਾਲੇ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਨੂੰ ਇਸੀ ਤਰ੍ਹਾ ਇਸ ਸੀਜਨ ਵਿਚ ਵੀ ਕਾਰਜ ਕਰਨਾ ਹੈ ਅਤੇ ਜੋ ਕਮੀਆਂ ਪਿਛਲੇ ਸੀਜਨ ਵਿਚ ਰਹਿ ਗਈਆਂ ਹਨ ਉਨ੍ਹਾਂ ਨੂੰ ਦੂਰ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੀ ਕਾਰਜ ਪ੍ਰਣਾਲੀ ਵਿਚ ਲਗਾਤਾਰ ਸੁਧਾਰ ਲਿਆਉਣ ਦੀ ਜਰੂਰਤ ਹੈ ਤਾਂ ਜੋ ਘੱਟ ਖਰਚ ਵਿਚ ਮਿੱਲਾਂ ਨੂੰ ਚਲਾਉਣ ਦਾ ਕੰਮ ਕੀਤਾ ਜਾ ਸਕੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਮਿੱਲਾਂ ਵਿਚ ਰੱਖ-ਰਖਾਵ ਤੇ ਮੁਰੰਮਤ ਦੇ ਜਰੂਰੀ ਕੰਮ ਨੂੰ ਹੀ ਕੀਤਾ ਜਾਵੇ ਤਾਂ ਜੋ ਅਸੀਂ ਘੱਟ ਖਰਚ ਵਿਚ ਹੀ ਮਿੱਲਾਂ ਨੂੰ ਸੰਚਾਲਿਤ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਸਾਨੂੰ ਮਿੱਲਾਂ ਨੂੰ ਸੰਚਾਲਤ ਕਰਨ ਦੇ ਲਈ ਧਾਰਣਾ ਨੂੰ ਬਦਲਨਾ ਹੈ ਅਤੇ ਮਿੱਲਾਂ ਨੂੰ ਘਾਟੇ ਤੋਂ ਉਭਾਰਣ ਦੇ ਨਾਲ-ਨਾਲ ਸਾਰੇ ਮਿੱਲਾਂ ਨੂੰ ਲਾਭ ਦੀ ਸਥਿਤੀ ਵਿਚ ਵੀ ਲਿਆਉਣਾ ਹੈ।

            ਮੀਟਿੰਗ ਵਿਚ ਦਸਿਆ ਗਿਆ ਕਿ ਪਿਰਾਈ ਸੀਜਨ 2020-21 ਵਿਚ 429.17 ਲੱਖ ਕੁਇੰਟਲ ਗੰਨੇ ਦੀ ਪਿਰਾਈ ਕੀਤੀ ਗਈ ਜਦੋਂ ਕਿ ਪਿਰਾਈ ਸੀਜਨ 2019-20 ਵਿਚ 371.86 ਲੱਖ ਕੁਇੰਟਲ ਗੰਨੇ ਦੀ ਪਿਰਾਈ ਕੀਤੀ ਗਈ ਸੀ। ਇਸ ਤਰ੍ਹਾ, ਪਿਰਾਈ ਸੀਜਨ 2020-21 ਵਿਚ 41.97 ਲੱਖ ਕੁਇੰਟਲ ਖੰਡ ਦਾ ਉਤਪਾਦਨ ਕੀਤਾ ਗਿਆ ਜਦੋਂ ਕਿ  ਪਿਰਾਈ ਸੀਜਨ 2019-20 ਵਿਚ 37.41 ਲੱਖ ਕੁਇੰਟਲ ਖੰਡ ਦਾ ਉਤਪਾਦਨ ਕੀਤਾ ਗਿਆ ਸੀ। ਮੀਟਿੰਗ ਵਿਚ ਦਸਿਆ ਗਿਆ ਕਿ ਪਿਰਾਈ ਸੀਜਨ 2020-21 ਵਿਚ 87.59 ਫੀਸਦੀ ਸਮਰੱਥਾ ਵਰਤੋ ਕੀਤੀ ਗਈ ਜਦੋਂ ਕਿ ਪਿਰਾਈ ਸੀਜਨ 2019-20 ਵਿਚ 86.13 ਫੀਸਦੀ ਸਮਰੱਥਾ ਵਰਤੋ ਕੀਤੀ ਗਈ ਸੀ। ਅਜਿਹੇ ਹੀ, ਪਿਰਾਈ ਸੀਜਨ 2020-21 ਵਿਚ 36.08 ਕਰੋੜ ਰੁਪਏ ਦੀ 7.53 ਕਰੋੜ ਯੂਨਿਟ ਬਿਜਲੀ ਵੇਚੀ ਗਈ ਜਦੋਂ ਕਿ ਪਿਰਾਈ ਸੀਜਨ 2019-20 ਵਿਚ 32.19 ਕਰੋੜ ਰੁਪਏ ਦੀ 6.82 ਕਰੋੜ ਯੂਨਿਟ ਬਿਜਲੀ ਵੇਚੀ ਗਈ ਸੀ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ