ਭਾਈ ਘਨ੍ਹੀਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋ ਕੋਵਿਡ 19 ਸੰਸਕਾਰ ਟੀਮ ਦੇ ਮੈਬਰਾਂ ਨੂੰ ਸੇਵਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਬੀਰ ਜੈਯੰਤੀ ਦੇ ਮੌਕੇ 'ਤੇ ਸੂਬੇ ਦੇ ਲੋਕਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਸੂਬੇ ਦੇ ਓਲੰਪਿਕ ਮੈਡਲ ਜੇਤੂ ਮੁੱਖ ਮੰਤਰੀ ਨਾਲ ਮਿਲੇਡੀ.ਸੀ. ਵੱਲੋਂ ਟੀਕਾਕਰਣ ਮੁਹਿੰਮ 'ਚ 10 ਲੱਖ ਦਾ ਆਂਕੜਾ ਪਾਰ ਕਰਨ ਲਈ ਲੁਧਿਆਣਵੀਆਂ ਨੂੰ ਦਿੱਤੀ ਮੁਬਾਰਕਵਾਦਸਾਈਕਲ ਸਵਾਰਾਂ ਵੱਲੋਂ ਨਸ਼ਿਆਂ ਵਿਰੁੱਧ ਕੱਢੀ ਸਾਈਕਲ ਰੈਲੀਬਿਜਲੀ ਦਾ ਕੁਨੈਕਸ਼ਨ ਚਾਲੂ ਕਰਵਾਉਣ ਲਈ ਨੌਜਵਾਨ ਚੜਿਆ ਪਾਣੀ ਦੀ ਟੈਂਕੀ ਉੱਪਰ ਪੱਛੜੀਆਂ ਸ੍ਰੇਣੀਆਂ 2022 ਦੀਆਂ ਚੋਣਾਂ ਚ ਮੋਹਰੀ ਰੋਲ ਅਦਾ ਕਰੇਗੀ- ਗਾਬੜੀਆਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਮਾਮਲੇ ’ਚ ਹਾਈਕੋਰਟ ਪੰਜਾਬ ਕੈਬਨਿਟ ਦੇ ਫ਼ੈਸਲੇ ਨੂੰ ਤਰੁੰਤ ਰੱਦ ਕਰੇ : ਜਗਤਾਰ ਮਠਾੜੂਜ਼ਿਲ੍ਹੇ ’ਚ 5 ਕਰੋੜ ਦੀ ਲਾਗਤ ਨਾਲ ਅਗਲੇ ਹਫ਼ਤੇ ਮੁਕੰਮਲ ਹੋਣਗੇ ਹੜ੍ਹ ਸੁਰੱਖਿਆ ਪ੍ਰਬੰਧ- ਡਿਪਟੀ ਕਮਿਸ਼ਨਰਐਸ.ਐਚ.ਓ ਜਸਵੀਰ ਸਿੰਘ ਦੀ ਬਦਲੀ ਰੁਕਵਾਉਣ ਲਈ ਅੱਜ ਲੱਗੇਗਾ ਧਰਨਾ
ਪੰਜਾਬ

ਲੋਕਤੰਤਰ ਦਾ ਘਾਣ ਕਰਕੇ ਖੇਤੀ ਖੇਤਰ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਜਾ ਰਹੀ ਹੈ ਮੋਦੀ ਸਰਕਾਰ

June 10, 2021 10:47 PM

ਰਾਮਪੁਰਾ ਫੂਲ 10 ਜੂਨ(ਕੁਲਜੀਤ ਸਿੰਘ ਢੀਂਗਰਾ/ਪ੍ਦੀਪ ਸ਼ਰਮਾਂ): ਸੰਯੁਕਤ ਮੋਰਚੇ ਦੀ ਅਗਵਾਈ ਵਿੱਚ ਸਥਾਨਕ ਰੇਲਵੇ ਸਟੇਸ਼ਨ ਦੇ ਪਾਰਕ ਵਿਚ ਲੱਗਿਆ ਪੱਕਾ ਮੋਰਚਾ ਅੱਜ 253ਵੇਂ ਦਿਨ ਵਿੱਚ ਸ਼ਾਮਲ ਹੋਇਆ। ਭਾਕਿਯੂ ਏਕਤਾ (ਡਕੌਂਦਾ) ਦੇ ਆਗੂ ਗੁਰਦੀਪ ਸਿੰਘ ਸੇਲਬਰਾਹ, ਤਰਸੇਮ ਕੌਰ ਢਪਾਲੀ, ਸੁਖਵਿੰਦਰ ਸਿੰਘ ਭਾਈ ਰੂਪਾ, ਮੱਖਣ ਸਿੰਘ ਸੇਲਬਰਾਹ, ਬਲਾਕ ਪ੍ਰਧਾਨ ਬੂਟਾ ਸਿੰਘ ਤੁੰਗਵਾਲੀ, ਰਣਜੀਤ ਸਿੰਘ ਕਰਾੜਵਾਲਾ, ਹਰੀ ਸਿੰਘ ਬੁੱਗਰ, ਟੀ.ਐਸ.ਯੂ ਦੇ ਆਗੂ ਗੁਰਕੀਰਤ ਸਿੰਘ, ਗੁਰਲਾਲ ਸਿੰਘ, ਬਲਵੀਰ ਸਿੰਘ ਤੁੰਗਵਾਲੀ, ਮੇਜਰ ਸਿੰਘ ਗਿੱਲ   ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਲੰਬੇ ਸਮੇਂ ਤੋਂ ਲੱਖਾਂ ਮਿਹਨਤਕਸ਼ ਲੋਕਾਂ ਦੇ ਕਾਫਲੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹਨ। ਸਾਰੇ ਭਾਰਤ ਵਿੱਚ ਪੰਜਾਬ ਵਿੱਚ ਪੱਕੇ ਮੋਰਚੇ ਲੱਗੇ ਹੋਏ ਹਨ ਪਰ ਮੋਦੀ ਸਰਕਾਰ ਆਪਣੇ ਅੜੀਅਲ ਵਤੀਰੇ ਰਾਹੀਂ ਲੋਕਤੰਤਰ ਦਾ ਘਾਣ ਕਰਕੇ ਖੇਤੀ ਖੇਤਰ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਜਾ ਰਹੀ ਹੈ। ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਮੋਦੀ ਸਰਕਾਰ ਨਾਲ ਕਿਸਾਨਾਂ ਦੀਆਂ ਗਿਆਰਾਂ ਮੀਟਿੰਗਾਂ ਹੋ ਚੁੱਕੀਆਂ ਹਨ। ਪਰ ਇੰਨਾਂ ਮੀਟਿੰਗਾਂ ਵਿੱਚ ਸਰਕਾਰ ਨੇ ਕੱਖ ਵੀ ਪੱਲੇ ਨਹੀਂ ਪਾਇਆ ਸਗੋਂ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਕਹਿ ਰਿਹਾ ਹੈ ਕਿ ਇਹ ਕਾਨੂੰਨ ਰੱਦ ਨਹੀਂ ਹੋਣੇ ਇੰਨਾਂ ਵਿੱਚ ਸੋਧਾਂ ਕੀਤੀਆਂ ਜਾ ਸਕਦੀਆਂ ਹਨ। ਪਰ ਦੇਸ਼ ਦੇ ਲੱਖਾਂ ਮਿਹਨਤਕਸ਼ ਲੋਕ ਇੰਨਾਂ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਸੰਘਰਸ਼ ਕਰ ਰਹੇ ਹਨ। ਪਰ ਮੋਦੀ ਸਰਕਾਰ  ਨੇ ਇਹ ਕਾਨੂੰਨ ਕਾਰਪੋਰੇਟ ਘਰਾਣਿਆਂ ਪੱਖੀ ਬਣਾਏ ਹਨ। ਇਹ ਕਾਨੂੰਨ ਰੱਦ ਨਹੀਂ ਕਰ ਰਹੀ ਇਹ ਕਿੱਥੋਂ ਦਾ ਲੋਕਤੰਤਰ ਹੈ ਜਿਸ ਵਿੱਚ ਲੋਕਾਂ ਦੀ ਹੱਕੀ ਆਵਾਜ਼ ਦੀ ਸੁਣਵਾਈ ਨਹੀਂ ਹੋ ਰਹੀ। ਮੋਦੀ ਹਕੂਮਤ   ਨੇ ਹੁਣ ਤੱਕ ਲੋਕਾਂ ਦੀ ਹੱਕੀ ਆਵਾਜ਼ ਨੂੰ ਦਿਵਾਉਣ ਲਈ ਸਾਰੇ ਹੱਥਕੰਡੇ ਵਰਤ ਕੇ ਪੂਰਾ ਜ਼ੋਰ ਲਾਇਆ ਪਰ ਲੋਕਾਂ ਦੇ ਏਕੇ ਦੇ ਰੋਹ ਅੱਗੇ ਉਸ ਨੂੰ ਹਰ ਕਦਮ ਤੇ ਮੂੰਹ ਦੀ ਖਾਣੀ ਪਈ ਹੈ। ਇਤਿਹਾਸ ਗਵਾਹ ਹੈ ਕਿ ਸਾਡੇ ਗੁਰੂਆਂ ਨੇ ਮੁਗ਼ਲ ਹਕੂਮਤ ਦੇ ਜ਼ਬਰ ਜੁਲਮ ਖਿਲਾਫ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਬਲਤੇਜ ਕੌਰ, ਮੀਤਾ ਕੌਰ ਢਪਾਲੀ, ਜਵਾਲਾ ਸਿੰਘ ਰਾਮਪੁਰਾ, ਮੇਵਾ ਸਿੰਘ ਗਿੱਲ ਤੋਂ ਵੱਡੀ ਗਿਣਤੀ ਵਿਚ ਧਰਨਾਕਾਰੀ ਹਾਜਰ ਸਨ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ