ਭਾਈ ਘਨ੍ਹੀਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋ ਕੋਵਿਡ 19 ਸੰਸਕਾਰ ਟੀਮ ਦੇ ਮੈਬਰਾਂ ਨੂੰ ਸੇਵਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਬੀਰ ਜੈਯੰਤੀ ਦੇ ਮੌਕੇ 'ਤੇ ਸੂਬੇ ਦੇ ਲੋਕਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਸੂਬੇ ਦੇ ਓਲੰਪਿਕ ਮੈਡਲ ਜੇਤੂ ਮੁੱਖ ਮੰਤਰੀ ਨਾਲ ਮਿਲੇਡੀ.ਸੀ. ਵੱਲੋਂ ਟੀਕਾਕਰਣ ਮੁਹਿੰਮ 'ਚ 10 ਲੱਖ ਦਾ ਆਂਕੜਾ ਪਾਰ ਕਰਨ ਲਈ ਲੁਧਿਆਣਵੀਆਂ ਨੂੰ ਦਿੱਤੀ ਮੁਬਾਰਕਵਾਦਸਾਈਕਲ ਸਵਾਰਾਂ ਵੱਲੋਂ ਨਸ਼ਿਆਂ ਵਿਰੁੱਧ ਕੱਢੀ ਸਾਈਕਲ ਰੈਲੀਬਿਜਲੀ ਦਾ ਕੁਨੈਕਸ਼ਨ ਚਾਲੂ ਕਰਵਾਉਣ ਲਈ ਨੌਜਵਾਨ ਚੜਿਆ ਪਾਣੀ ਦੀ ਟੈਂਕੀ ਉੱਪਰ ਪੱਛੜੀਆਂ ਸ੍ਰੇਣੀਆਂ 2022 ਦੀਆਂ ਚੋਣਾਂ ਚ ਮੋਹਰੀ ਰੋਲ ਅਦਾ ਕਰੇਗੀ- ਗਾਬੜੀਆਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਮਾਮਲੇ ’ਚ ਹਾਈਕੋਰਟ ਪੰਜਾਬ ਕੈਬਨਿਟ ਦੇ ਫ਼ੈਸਲੇ ਨੂੰ ਤਰੁੰਤ ਰੱਦ ਕਰੇ : ਜਗਤਾਰ ਮਠਾੜੂਜ਼ਿਲ੍ਹੇ ’ਚ 5 ਕਰੋੜ ਦੀ ਲਾਗਤ ਨਾਲ ਅਗਲੇ ਹਫ਼ਤੇ ਮੁਕੰਮਲ ਹੋਣਗੇ ਹੜ੍ਹ ਸੁਰੱਖਿਆ ਪ੍ਰਬੰਧ- ਡਿਪਟੀ ਕਮਿਸ਼ਨਰਐਸ.ਐਚ.ਓ ਜਸਵੀਰ ਸਿੰਘ ਦੀ ਬਦਲੀ ਰੁਕਵਾਉਣ ਲਈ ਅੱਜ ਲੱਗੇਗਾ ਧਰਨਾ
ਚੰਡੀਗੜ੍ਹ

ਅਮੇਰਿਕੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੇ ਇਟਰਨੈਸ਼ਨਲ ਕਾਲ ਸੈਂਟਰ ਦਾ ਪਰਦਾਫਾਸ਼, 9 ਦੋਸ਼ੀ ਗਿਰਫਤਾਰ

June 10, 2021 10:40 PM

ਚੰਡੀਗੜ੍ਹ 10 ਜੂਨ  (ਬਿਊਰੋ) - ਹਰਿਆਣਾ ਪੁਲਿਸ ਦੀ ਐਸਟੀਐਫ ਨੇ ਐਕਟਿਵ ਪੁਲਿਸਿੰਗ ਦੀ ਦਿਸ਼ਾ ਵਿਚ ਇਕ ਹੋਰ ਕਦਮ ਵਧਾਉਂਦੇ ਹੋਏ ਅੰਬਾਲਾ ਜਿਲ੍ਹੇ ਵਿਚ ਹਿਕ ਅਜਿਹੇ ਅਵੈਧ ਕੌਮਾਂਤਰੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ ਜੋ ਅਮੇਜਨ ਤੋਂ ਆਨਲਾਇਨ ਖਰੀਦਾਰੀ ਕਰਨ ਵਾਲੇ ਅਮੇਰਿਕੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਆਨਲਾਹਿਨ ਫ੍ਰਾਡ ਕਰ ਰਹੇ ਸਨ।

            ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਐਸਟੀਐਫ ਨੇ ਅਮੇਰਿਕੀ ਨਾਗਰਿਕਾਂ ਨਾਲ ਠੱਗੀ ਵਿਚ ਸ਼ਾਮਿਲ ਨੌ ਦੋਸ਼ੀਆਂ ਨੂੰ ਵੀ ਅੰਬਾਲਾ-ਕੈਥਲ ਰਾਜਮਾਰਗ 'ਤੇ ਇਕ ਨਿਜੀ ਸੰਸਥਾਨ ਵਿਚ ਛਾਪੇਮਾਰੀ ਕਰ ਗਿਰਫਤਾਰ ਕੀਤਾ ਹੈ।

            ਇਸ ਦੌਰਾਨ ਪੁਲਿਸ ਨੇ 10 ਲੈਪਟਾਸ, ਕਰੀਬ 200 ਕੰਪਿਊਟਰ, 11 ਮੋਬਾਇਲ ਫੋਨ, ਇਕ ਇੰਟਰਨੈਟ ਸਰਵਰ ਅਤੇ ਢਾਈ ਲੱਖ ਰੁਪਏ ਨਗਦ ਤੇ ਕਾਗਜਾਤ ਵੀ ਬਰਾਮਦ ਕੀਤੇ ਹਨ।

ਡੀਜੀਪੀ ਹਰਿਆਣਾ ਸ੍ਰੀ ਮਨੋਜ ਯਾਦਵ ਨੇ ਵੱਡੇ ਪੈਮਾਨੇ 'ਤੇ ਅਵੈਧ ਕਾਲ ਸੈਂਟਰ ਦਾ ਭੰਡਾਫੋੜ ਕਰਨ ਤੇ ਭੋਲੇਭਾਲੇ ਅਮੇਰਿਕੀ ਖਰੀਦਾਰਾਂ ਨੂੰ ਆਨਲਾਇਨ ਠੱਗੀ ਤੋਂ ਬਚਾਉਣ ਲਈ ਐਸਟੀਐਫ ਹਰਿਆਣਾ ਨੁੰ ਵਧਾਈ ਦਿੱਤੀ।

ਅੰਬਾਲਾ-ਕੈਥਲ ਮਾਰਗ 'ਤੇ ਘੁੰਘਟ ਪੈਲੇਸ ਤੋਂ ਚਲਾਏ ਜਾ ਰਹੇ ਫਰਜੀ ਕਾਲ ਸੈਂਟਰ ਦਾ ਪਤਾ ਲਗਾਉਣ ਲਈ ਲੰਬੇ ਸਮੇਂ ਤਕ ਚਲੀ ਮੁਹਿੰਮ ਦੇ ਬਾਅਦ ਐਸਟੀਐਫ ਦੀ ਟੀਮ ਨੇ ਛਾਪੇਮਾਰੀ ਕਰ ਕਾਰਵਾਈ ਨੂੰ ਅੰਜਾਮ ਦਿੱਤਾ।

ਜਦੋਂ ਟੀਮ ਮੌਕੇ 'ਤੇੇ ਪਹੁੰਚੀ ਤਾਂ ਕਈ ਮੁੰਡੇ ਤੇ ਕੁੜੀਆਂ ਕੰਪਿਊਟਰ ਅਤੇ ਲੈਪਟਾਪ 'ਤੇ ਅੰਗੇ੍ਰਜੀ ਭਾਸ਼ਾ ਵਿਚ ਲੋਕਾਂ ਨਾਲ ਗਲ ਕਰਨ ਵਿਚ ਵਿਅਸਤ ਸਨ। ਉਨ੍ਹਾਂ ਦੇ ਕੋਲ ਕੌਮਾਂਤਰੀ ਕਾਲ ਸੈਂਟਰ ਦੇ ਸੰਚਾਲਨ ਲਈ ਦੂਰਸੰਚਾਰ ਮੰਤਰਾਲੇ ਵੱਲੋਂ ਜਾਰੀ ਕੋਈ ਵੈਧ ਸਰਕਾਰੀ ਲਾਇਸੈਂਸ ਨਹੀਂ ਸੀ।

ਪੁੱਛਗਿਛ ਕਰਨ 'ਤੇ ਪਤਾ ਚਲਿਆ ਕਿ ਜਾਲਸਾਜਾਂ ਨੇ ਅਵੈਧ ਰੂਪ ਨਾਲ ਅਮੇਜਨ ਦੇ ਆਨਾਇਨ ਗ੍ਰਾਹਕਾਂ ਦਾ ਡੇਟਾ ਹਾਸਲ ਕੀਤਾ ਅਤੇ ਅਮੇਜਨ ਸਪੋਰਟ ਸਟਾਫ ਦੀ ਆੜ ਵਿਚ ਅਮੇਰਿਕੀ ਨਾਗਰਿਕਾਂ ਨੂੰ ਕਾਲ ਕੀਤੇ। ਉਨ੍ਹਾਂ ਦੇ  ਵੱਲੋਂ ਆਨਲਾਇਨ ਸ਼ਾਪਿੰਗ ਭੁਗਤਾਨ ਵਿੱਚੋਂ ਕੁੱਝ ਰਕਮ ਵਾਪਸ ਕਰਨ ਦਾ ਵਾਦਾ ਕਰ ਕੇ ਫ੍ਰਾਡ ਨੂੰ ਅੰਜਾਮ ਦਿੱਤਾ। ਪੈਸੇ ਬਚਾਉਣ ਲਈ, ਗ੍ਰਾਹਕ ਆਪਣੇ ਕਾਰਡ ਦਾ ਵੇਰਵਾ ਸਾਂਝਾ ਕਰਦੇ ਸਨ ਅਤੇ ਖਾਤਿਆਂ ਤੋਂ ਰਕਮ ਕੱਢ ਲਈ ਜਾਂਦੀ ਸੀ।

ਇਸ ਸਬੰਧ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਵੱਲੋਂ ਆਨਲਾਇਨ ਧੋਖਾਧੜੀ ਦੇ ਜਰਇਏ ਠੱਗੇ ਗਏ ਲੋਕਾਂ ਦੀ ਗਿਣਤੀ ਦੇ ਬਾਰੇ ਵਿਚ ਹੋਰ ਜਾਣਕਾਰੀ ਜੁਟਾਈ ਜਾ ਰਹੀ ਹੈ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ