ਭਾਈ ਘਨ੍ਹੀਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋ ਕੋਵਿਡ 19 ਸੰਸਕਾਰ ਟੀਮ ਦੇ ਮੈਬਰਾਂ ਨੂੰ ਸੇਵਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਬੀਰ ਜੈਯੰਤੀ ਦੇ ਮੌਕੇ 'ਤੇ ਸੂਬੇ ਦੇ ਲੋਕਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਸੂਬੇ ਦੇ ਓਲੰਪਿਕ ਮੈਡਲ ਜੇਤੂ ਮੁੱਖ ਮੰਤਰੀ ਨਾਲ ਮਿਲੇਡੀ.ਸੀ. ਵੱਲੋਂ ਟੀਕਾਕਰਣ ਮੁਹਿੰਮ 'ਚ 10 ਲੱਖ ਦਾ ਆਂਕੜਾ ਪਾਰ ਕਰਨ ਲਈ ਲੁਧਿਆਣਵੀਆਂ ਨੂੰ ਦਿੱਤੀ ਮੁਬਾਰਕਵਾਦਸਾਈਕਲ ਸਵਾਰਾਂ ਵੱਲੋਂ ਨਸ਼ਿਆਂ ਵਿਰੁੱਧ ਕੱਢੀ ਸਾਈਕਲ ਰੈਲੀਬਿਜਲੀ ਦਾ ਕੁਨੈਕਸ਼ਨ ਚਾਲੂ ਕਰਵਾਉਣ ਲਈ ਨੌਜਵਾਨ ਚੜਿਆ ਪਾਣੀ ਦੀ ਟੈਂਕੀ ਉੱਪਰ ਪੱਛੜੀਆਂ ਸ੍ਰੇਣੀਆਂ 2022 ਦੀਆਂ ਚੋਣਾਂ ਚ ਮੋਹਰੀ ਰੋਲ ਅਦਾ ਕਰੇਗੀ- ਗਾਬੜੀਆਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਮਾਮਲੇ ’ਚ ਹਾਈਕੋਰਟ ਪੰਜਾਬ ਕੈਬਨਿਟ ਦੇ ਫ਼ੈਸਲੇ ਨੂੰ ਤਰੁੰਤ ਰੱਦ ਕਰੇ : ਜਗਤਾਰ ਮਠਾੜੂਜ਼ਿਲ੍ਹੇ ’ਚ 5 ਕਰੋੜ ਦੀ ਲਾਗਤ ਨਾਲ ਅਗਲੇ ਹਫ਼ਤੇ ਮੁਕੰਮਲ ਹੋਣਗੇ ਹੜ੍ਹ ਸੁਰੱਖਿਆ ਪ੍ਰਬੰਧ- ਡਿਪਟੀ ਕਮਿਸ਼ਨਰਐਸ.ਐਚ.ਓ ਜਸਵੀਰ ਸਿੰਘ ਦੀ ਬਦਲੀ ਰੁਕਵਾਉਣ ਲਈ ਅੱਜ ਲੱਗੇਗਾ ਧਰਨਾ
ਪੰਜਾਬ

ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸ਼ਹੀਦੀ ਦਿਹਾੜੇ ਤੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ

June 07, 2021 10:57 PM
ਰਾਮਪੁਰਾ ਫੂਲ 7 ਜੂਨ(ਕੁਲਜੀਤ ਢੀਂਗਰਾ/ਪ੍ਦੀਪ ਸ਼ਰਮਾਂ): ਪੰਜਵੇਂ ਪਾਤਸ਼ਾਹ ਸਹੀਦਾ ਦੇ ਸਿਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਅਤੇ ਵੀਹਵੀਂ ਸਦੀ ਦੇ ਮਹਾਨ ਯੋਧੇ ਬਾਬਾ ਏ ਕੌਮ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਸਮੇਤ ਜੂਨ 1984 ਘੱਲੂਘਾਰਾ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਅਕਾਲ ਪੁਰਖ ਸਾਹਿਬ ਮੰਡੀ ਕਲਾਂ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ ਕਰਕੇ ਭੋਗ ਪਾਏ ਗਏ। ਇਸ ਮੌਕੇ ਰਾਗੀ ਸੁਖਦੇਵ ਸਿੰਘ ਨੇ ਗੁਰੂ ਅਰਜਨ ਦੇਵ ਸਾਹਿਬ ਤੇ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਹੀਦੀ ਵਾਰੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਸੰਗਤਾਂ ਨੂੰ ਮੌਜੂਦਾ ਹਲਾਤ ਬਾਰੇ ਵੀ ਚਾਨਣਾ ਪਾਇਆ। ਉਨਾ ਕਿਹਾ ਕਿ ਜੂਨ 1984 ਦਾ ਘੱਲੂਘਾਰਾ ਨਾ ਭੁੱਲਣਯੋਗ ਹੈ ਅਤੇ ਨਾ ਹੀ ਸਹਿਣਯੋਗ। 1984 ਦਾ ਘੱਲੂਘਾਰਾ ਹਮੇਸਾ ਸਿੱਖਾਂ ਨੂੰ ਪੀੜ ਦਿੰਦਾ ਰਹੇਗਾ। ਰਾਗੀ ਸੁਖਦੇਵ ਸਿੰਘ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਉਕਤ ਘੱਲੂਘਾਰਾ ਸੰਤ ਜਰਨੈਲ ਸਿੰਘ ਵੱਲੋ ਸੂਬਿਆਂ ਨੂੰ ਵੱਧ ਅਧਿਕਾਰ ਦੀ ਮੰਗ ਕਰਨ ਵਾਪਰਿਆ। ਕਿਉਂਕਿ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਆਪਣੀਆਂ ਹੱਕੀ ਮੰਗਾਂ ਜੋ ਲੋਕ ਪੱਖੀ ਸਨ ਤੋ ਚੁੱਪ ਕਰਵਾਉਣ ਲਈ ਕੇਂਦਰ ਸਰਕਾਰ ਵੱਲੋਂ ਬਹੁਤ ਲਾਲਚ ਦਿੱਤੇ ਗਏ। ਜਦੋ ਸੰਤਾ ਨੂੰ ਕਿਸੇ ਤਰਾ ਬੀਬੀ ਇੰਦਰਾ ਗਾਂਧੀ ਖਰੀਦ ਨਾ ਸਕੀ ਤਾ ਸੰਤਾਂ ਨੂੰ ਦਬਾਉਣ ਦੀ ਨੀਅਤ ਨਾਲ ਹਮਲਾ ਕੀਤਾ ਗਿਆ। ਪਰ ਸੰਤ ਭਿੰਡਰਾਂਵਾਲਿਆਂ ਨਾ ਡਰੇ ਅਤੇ ਨਾ ਹੀ ਲਾਲਚਾ ਵਿੱਚ ਆਏ। ਉਨਾ ਨੇ ਹੱਕੀ ਮੰਗਾਂ ਲਈ ਸ਼ਹੀਦੀ ਦਾ ਜਾਮ ਪੀਣਾ ਬਿਹਤਰ ਸਮਝਿਆ। ਭੋਗ ਸਮੇਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਸੇਵਾਦਾਰਾਂ ਨੇ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਸੰਤ ਬਾਬਾ ਬਲਜੀਤ ਸਿੰਘ ਕਾਰ ਸੇਵਾ ਮੰਡੀ ਕਲਾਂ ਵਾਲਿਆਂ ਨੇ ਉਚੇਚੇ ਤੌਰ ਤੇ ਹਾਜ਼ਰੀ ਭਰੀ। ਭੋਗ ਸਮੇ ਗੁਰਦੁਆਰਾ ਅਕਾਲ ਪੁਰਖ ਸਾਹਿਬ ਦੇ ਪ੍ਰਧਾਨ ਮਾਨ ਸਿੰਘ, ਮੀਤ ਪ੍ਰਧਾਨ ਹਰਜੀਤ ਸਿੰਘ, ਮੈਬਰ ਜਗਸੀਰ ਸਿੰਘ, ਗ੍ਰੰਥੀ ਬਾਬਾ ਭੋਲਾ ਸਿੰਘ, ਮੈਨੇਜਰ ਚਰਨਜੀਤ ਸਿੰਘ, ਗ੍ਰੰਥੀ ਕਰਨੈਲ ਸਿੰਘ, ਗੁਰਦੀਪ ਸਿੰਘ ਕੌਂਸਲਰ ਤੋ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।
ਇਸ ਆਰਟੀਕਲ ਤੇ ਤੁਹਾਡੀ ਟਿੱਪਣੀ