ਭਾਈ ਘਨ੍ਹੀਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋ ਕੋਵਿਡ 19 ਸੰਸਕਾਰ ਟੀਮ ਦੇ ਮੈਬਰਾਂ ਨੂੰ ਸੇਵਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਬੀਰ ਜੈਯੰਤੀ ਦੇ ਮੌਕੇ 'ਤੇ ਸੂਬੇ ਦੇ ਲੋਕਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਸੂਬੇ ਦੇ ਓਲੰਪਿਕ ਮੈਡਲ ਜੇਤੂ ਮੁੱਖ ਮੰਤਰੀ ਨਾਲ ਮਿਲੇਡੀ.ਸੀ. ਵੱਲੋਂ ਟੀਕਾਕਰਣ ਮੁਹਿੰਮ 'ਚ 10 ਲੱਖ ਦਾ ਆਂਕੜਾ ਪਾਰ ਕਰਨ ਲਈ ਲੁਧਿਆਣਵੀਆਂ ਨੂੰ ਦਿੱਤੀ ਮੁਬਾਰਕਵਾਦਸਾਈਕਲ ਸਵਾਰਾਂ ਵੱਲੋਂ ਨਸ਼ਿਆਂ ਵਿਰੁੱਧ ਕੱਢੀ ਸਾਈਕਲ ਰੈਲੀਬਿਜਲੀ ਦਾ ਕੁਨੈਕਸ਼ਨ ਚਾਲੂ ਕਰਵਾਉਣ ਲਈ ਨੌਜਵਾਨ ਚੜਿਆ ਪਾਣੀ ਦੀ ਟੈਂਕੀ ਉੱਪਰ ਪੱਛੜੀਆਂ ਸ੍ਰੇਣੀਆਂ 2022 ਦੀਆਂ ਚੋਣਾਂ ਚ ਮੋਹਰੀ ਰੋਲ ਅਦਾ ਕਰੇਗੀ- ਗਾਬੜੀਆਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਮਾਮਲੇ ’ਚ ਹਾਈਕੋਰਟ ਪੰਜਾਬ ਕੈਬਨਿਟ ਦੇ ਫ਼ੈਸਲੇ ਨੂੰ ਤਰੁੰਤ ਰੱਦ ਕਰੇ : ਜਗਤਾਰ ਮਠਾੜੂਜ਼ਿਲ੍ਹੇ ’ਚ 5 ਕਰੋੜ ਦੀ ਲਾਗਤ ਨਾਲ ਅਗਲੇ ਹਫ਼ਤੇ ਮੁਕੰਮਲ ਹੋਣਗੇ ਹੜ੍ਹ ਸੁਰੱਖਿਆ ਪ੍ਰਬੰਧ- ਡਿਪਟੀ ਕਮਿਸ਼ਨਰਐਸ.ਐਚ.ਓ ਜਸਵੀਰ ਸਿੰਘ ਦੀ ਬਦਲੀ ਰੁਕਵਾਉਣ ਲਈ ਅੱਜ ਲੱਗੇਗਾ ਧਰਨਾ
ਪੰਜਾਬ

ਸੀਨੀਅਰ ਮੈਡੀਕਲ ਅਫਸਰ ਆਰ.ਪੀ.ਸਿੰਘ ਵੱਲੋਂ ਮਲੇਰੀਆ ਮਹੀਨੇ ਦੀ ਸ਼ੁਰੂਆਤ ਤੇ ਪੋਸਟਰ ਰਿਲੀਜ

June 05, 2021 12:08 AM

ਰਾਮਪੁਰਾ ਫੂਲ 5 ਜੂਨ (ਕੁਲਜੀਤ ਢੀਂਗਰਾ/ਭਾਰਤ ਭੂਸ਼ਣ/ਪ੍ਦੀਪ ਸ਼ਰਮਾਂ): ਸਿਹਤ ਵਿਭਾਗ ਵੱਲੋਂ ਜੂਨ ਮਹੀਨਾ ਹਰ ਸਾਲ ਮਲੇਰੀਆ ਮਹੀਨੇ ਵੱਜੋਂ ਮਨਾਇਆ ਜਾਂਦਾ ਹੈ।ਇਸ ਸਾਲ ਜੂਨ ਮਹੀਨਾ ਸਰਕਾਰ ਵੱਲੋਂ ਪ੍ਰਾਪਤ ਥੀਮ ਅਨੁਸਾਰ ਜੀਰੋ ਮਲੇਰੀਆ ਦੇ ਟੀਚੇ ਵੱਲ ਵਧਦੇ ਕਦਮ ਤਹਿਤ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਸਥਾਨਕ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ.ਆਰ.ਪੀ.ਸਿੰਘ ਵੱਲੋਂ ਮਲੇਰੀਆ ਮਹੀਨੇ ਦੀ ਸ਼ੁਰੂਆਤ ਤੇ ਪੋਸਟਰ ਰਿਲੀਜ ਕੀਤਾ ਗਿਆ। ਉਨਾ ਦੱਸਿਆ ਕਿ ਇਸ ਮਹੀਨੇ ਦੌਰਾਨ ਸ਼ਹਿਰ ਅੰਦਰ ਬਰੀਡਿੰਗ ਚੈਕਰਾਂ ਦੀ ਮੱਦਦ ਨਾਲ ਘਰ ਤੋਂ ਘਰ ਘਰ ਸਰਵੇਖਣ ਕੀਤਾ ਜਾਵੇਗਾ ਅਤੇ ਇਸ ਦੌਰਾਨ ਹਾਈ ਰਿਸਕ ਆਬਾਦੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਬੁਖਾਰ ਵਾਲੇ ਮਰੀਜ਼ਾਂ ਦੀਆਂ ਬਲੱਡ ਸਲਾਈਡਾਂ ਰਾਹੀਂ ਮਲੇਰੀਆ ਦੀ ਜਾਂਚ ਕੀਤੀ ਜਾਵੇਗੀ ਅਤੇ ਮਲੇਰੀਆ ਪਾਜੇਟਿਵ ਕੇਸਾਂ ਨੂੰ ਰਿਪੋਰਟ ਕਰਨ ਉਪਰੰਤ ਆਰ.ਟੀ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਲੇਰੀਆ ਬੁਖਾਰ ਮਾਦਾ ਐਨਾਫਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਖੜੇ ਸਾਫ ਪਾਣੀ ਵਿੱਚ ਪੈਦਾ ਹੁੰਦੇ ਹਨ ਅਤੇ ਵਿਅਕਤੀ ਨੂੰ ਰਾਤ ਅਤੇ ਸਵੇਰ ਦੇ ਸਮੇਂ ਕੱਟਦੇ ਹਨ। ਮਲੇਰੀਆ ਬੁਖਾਰ ਦੇ ਲੱਛਣ ਜਿਵੇਂ ਕਿ ਠੰਡ ਅਤੇ ਕਾਂਬੇ ਨਾਲ ਬੁਖਾਰ, ਤੇਜ਼ ਬੁਖਾਰ ਅਤੇ ਸਿਰ ਦਰਦ ਹੋਣਾ, ਬੁਖਾਰ ਉਤਰਨ ਤੋਂ ਬਾਅਦ ਥਕਾਵਟ, ਕਮਜ਼ੋਰੀ ਹੋਣਾ ਅਤੇ ਸਰੀਰ ਨੂੰ ਪਸੀਨਾ ਆਉਣਾ ਆਦਿ। ਇਸ ਮੌਕੇ ਡਿਪਟੀ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ ਤੇ ਹੈਲਥ ਸੁਪਰਵਾਈਜ਼ਰ ਬਲਵੀਰ ਸਿੰਘ ਸੰਧੂ ਨੇ ਦੱਸਿਆ ਕਿ ਕੋਈ ਵੀ ਬੁਖਾਰ ਮਲੇਰੀਆ ਹੋ ਸਕਦਾ ਹੈ। ਇਸ ਲਈ ਬੁਖਾਰ ਹੋਣ ਤੇ ਖੂਨ ਦਾ ਟੈਸਟ ਹੋਣਾ ਸਭ ਤੋਂ ਪਹਿਲਾਂ ਜ਼ਰੂਰੀ ਹੈ। ਇਹ ਟੈਸਟ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ ਅਤੇ ਮਲੇਰੀਆ ਬੁਖਾਰ ਦਾ ਇਲਾਜ ਵੀ ਮੁਫਤ ਕੀਤਾ ਜਾਂਦਾ ਹੈ। ਘਰਾਂ ਦੇ ਆਲੇ-ਦੁਆਲੇ ਟੋਇਆਂ ਵਿੱਚ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ। ਛੱਪੜਾਂ ਅਤੇ ਖੜ੍ਹੇ ਪਾਣੀ ਵਿੱਚ ਹਫਤੇ ਵਿੱਚ ਇੱਕ ਵਾਰ ਕਾਲੇ ਤੇਲ ਦਾ ਛਿੜਕਾਅ ਕੀਤਾ ਜਾਵੇ ਅਤੇ ਰਾਤ ਨੂੰ ਸੌਣ ਵੇਲੇ ਮੱਛਰਦਾਨੀ ਦੀ ਵਰਤੋਂ ਕੀਤੀ ਜਾਵੇ। ਹਰ ਸ਼ੁੱਕਰਵਾਰ ਨੂੰ ਡਰਾਈ-ਡੇ ਮਨਾਇਆ ਜਾਵੇ ਤਾਂ ਜ਼ੋ ਮੱਛਰਾਂ ਦੇ ਲਾਰਵੇ ਨੂੰ ਹੀ ਨਸ਼ਟ ਕੀਤਾ ਜਾ ਸਕੇ ਅਤੇ ਮੱਛਰ ਦੀ ਪੈਦਾਇਸ਼ ਨੂੰ ਕੰਟਰੋਲ ਕੀਤਾ ਜਾ ਸਕੇ। ਇਸ ਮੌਕੇ ਹੈਲਥ ਵਰਕਰ ਜਸਵਿੰਦਰ ਸਿੰਘ, ਨੀਰਜ ਬਾਂਸਲ, ਪ੍ਰਭਜੋਤ ਕੌਰ, ਕਿਰਨ ਬਾਲਾ, ਸੁਨੀਲ ਧੀਰ, ਰੁਪਿੰਦਰ ਕੌਰ, ਅੰਕੁਸ਼ ਗਰਗ, ਸੁਰਿੰਦਰ ਸਿੰਘ, ਰਣਧੀਰ ਸਿੰਘ ਅਤੇ ਬਰੀਡਿੰਗ ਚੈਕਰ ਹਾਜਰ ਸਨ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ