ਭਾਈ ਘਨ੍ਹੀਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋ ਕੋਵਿਡ 19 ਸੰਸਕਾਰ ਟੀਮ ਦੇ ਮੈਬਰਾਂ ਨੂੰ ਸੇਵਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਬੀਰ ਜੈਯੰਤੀ ਦੇ ਮੌਕੇ 'ਤੇ ਸੂਬੇ ਦੇ ਲੋਕਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਸੂਬੇ ਦੇ ਓਲੰਪਿਕ ਮੈਡਲ ਜੇਤੂ ਮੁੱਖ ਮੰਤਰੀ ਨਾਲ ਮਿਲੇਡੀ.ਸੀ. ਵੱਲੋਂ ਟੀਕਾਕਰਣ ਮੁਹਿੰਮ 'ਚ 10 ਲੱਖ ਦਾ ਆਂਕੜਾ ਪਾਰ ਕਰਨ ਲਈ ਲੁਧਿਆਣਵੀਆਂ ਨੂੰ ਦਿੱਤੀ ਮੁਬਾਰਕਵਾਦਸਾਈਕਲ ਸਵਾਰਾਂ ਵੱਲੋਂ ਨਸ਼ਿਆਂ ਵਿਰੁੱਧ ਕੱਢੀ ਸਾਈਕਲ ਰੈਲੀਬਿਜਲੀ ਦਾ ਕੁਨੈਕਸ਼ਨ ਚਾਲੂ ਕਰਵਾਉਣ ਲਈ ਨੌਜਵਾਨ ਚੜਿਆ ਪਾਣੀ ਦੀ ਟੈਂਕੀ ਉੱਪਰ ਪੱਛੜੀਆਂ ਸ੍ਰੇਣੀਆਂ 2022 ਦੀਆਂ ਚੋਣਾਂ ਚ ਮੋਹਰੀ ਰੋਲ ਅਦਾ ਕਰੇਗੀ- ਗਾਬੜੀਆਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਮਾਮਲੇ ’ਚ ਹਾਈਕੋਰਟ ਪੰਜਾਬ ਕੈਬਨਿਟ ਦੇ ਫ਼ੈਸਲੇ ਨੂੰ ਤਰੁੰਤ ਰੱਦ ਕਰੇ : ਜਗਤਾਰ ਮਠਾੜੂਜ਼ਿਲ੍ਹੇ ’ਚ 5 ਕਰੋੜ ਦੀ ਲਾਗਤ ਨਾਲ ਅਗਲੇ ਹਫ਼ਤੇ ਮੁਕੰਮਲ ਹੋਣਗੇ ਹੜ੍ਹ ਸੁਰੱਖਿਆ ਪ੍ਰਬੰਧ- ਡਿਪਟੀ ਕਮਿਸ਼ਨਰਐਸ.ਐਚ.ਓ ਜਸਵੀਰ ਸਿੰਘ ਦੀ ਬਦਲੀ ਰੁਕਵਾਉਣ ਲਈ ਅੱਜ ਲੱਗੇਗਾ ਧਰਨਾ
ਪੰਜਾਬ

ਈ.ਟੀ.ਟੀ ਦੇ ਨਤੀਜਿਆਂ ਵਿੱਚ.ਫਤਿਹ ਗਰੁੱਪ ਰਾਮਪੁਰਾ ਦੇ ਨਤੀਜੇ ਰਹੇ ਸ਼ਾਨਦਾਰ

June 05, 2021 12:02 AM
ਫਤਿਹ ਐਜੂਕੇਸ਼ਨ ਕਾਲਜ ਰਾਮਪੁਰਾ ਦੀਆਂ ਹੋਣਹਾਰ ਵਿਦਿਆਰਥਣਾਂ

ਰਾਮਪੁਰਾ ਫੂਲ  4 ਜੂਨ (ਕੁਲਜੀਤ ਸਿੰਘ ਢੀਂਗਰਾ/ਭਾਰਤ ਭੂਸ਼ਣ)  ਲੜਕੀਆਂ ਦੀ ਸਿੱਖਿਆ ਲਈ ਮਾਲਵੇ ਦੀ ਪ੍ਰਸਿੱਧ ਸੰਸਥਾ .ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਰਾਮਪੁਰਾ ਦੇ ਐਜੂਕੇਸ਼ਨ ਕਾਲਜ ਦੇ ਐਲੀਮੈਂਟਰੀ ਟੀਚਰ ਟ੍ਰੈਨਿੰਗ ( ਈਟੀਟੀ) ਸਾਲ  ਦੂਜੇ ਦੇ ਨਤੀਜੇ ਬੇਹੱਦ ਸ਼ਾਨਦਾਰ ਰਹੇ। ਐਜ਼ੂਕੇਸ਼ਨ ਕਾਲਜ ਦੇ ਮੁਖੀ ਪ੍ਰੋਫੈਸਰ ਮਨਪ੍ਰੀਤ ਕੌਰ ਰਾਮਪੁਰਾ ਨੇ ਖੁਸ਼ੀ ਪ੍ਰਗਟ ਕਰਦੇ ਹੋਏ ਦੱਸਿਆ ਕਿ ਜਸਪ੍ਰੀਤ ਕੌਰ ਪੁੱਤਰੀ ਅਵਤਾਰ ਸਿੰਘ 85.5 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾਲੂ ਖੁਸ਼ਪ੍ਰੀਤ ਕੌਰ ਪੁੱਤਰੀ ਚਰਨਜੀਤ ਸਿੰਘ 83.1 ਪ੍ਰਤੀਸ਼ਤ ਅੰਕਾਂ ਨਾਲ ਦੂਜਾ ਤੇ ਪੂਜਾ ਰਾਣੀ ਪੁੱਤਰੀ ਅਮਨ ਕੁਮਾਰ 82.8 ਪ੍ਰਤੀਸ਼ਤ ਅੰਕ ਲੈ ਕੇ ਕਾਲਜ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਸੰਸਥਾ ਦੇ ਚੇਅਰਮੈਨ ਐਸ.ਐਸ. ਚੱਠਾ ਨੇ ਪੁਜੀਸ਼ਨਾ ਪ੍ਰਾਪਤ ਕਰਨ ਵਾਲੀਆਂ ਹੋਣਹਾਰ ਵਿਦਿਆਰਥਣਾਂ ਮਾਪਿਆਂ ਤੇ ਮਿਹਨਤੀ ਸਟਾਫ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸੰਸਥਾ ਦਾ ਮਕਸਦ ਅਜਿਹੇ ਅਧਿਆਪਕ ਪੈਦਾ ਕਰਨਾ ਹੈ ਜੋ ਸਮਾਜ ਨੂੰ ਸਹੀ ਸੇਧ ਦੇ ਕੇ ਵਿਦਿਆਰਥੀਆਂ ਦਾ ਯੋਗ ਮਾਰਗਦਰਸ਼ਨ ਕਰਨ।ਕਿਉਕਿ ਕਾਬਿਲ ਅਧਿਆਪਕ ਹੀ ਸਮਾਜ ਨੂੰ ਸਹੀ ਸੇਧ ਦੇ ਸਕਦੇ ਹਨ।  ਡੀਨ ਅਕਾਦਮਿਕ ਜਗਰਾਜ ਸਿੰਘ ਮਾਨ  ਨੇ ਚੰਗੇ ਨਤੀਜਿਆਂ ਦਾ ਸਿਹਰਾ ਉੱਚ ਸਿੱਖਿਆ ਪ੍ਰਾਪਤ ਪ੍ਰੋਫੈਸਰ ਸਾਹਿਬਾਨ ਅਤੇ ਵਿਦਿਆਰਥਣਾਂ ਦੀ ਅਣਥੱਕ ਮਿਹਨਤ ਨੂੰ ਦਿੱਤਾ। ਐਮ.ਡੀ ਮਨਜੀਤ ਕੌਰ ਚੱਠਾ ਲੂ ਕੋਆਰਡੀਨੇਟਰ ਰਜਿੰਦਰ ਕੁਮਾਰ ਤਿ੍ਰਪਾਠੀਲੂ ਪ੍ਰੋ ਸੰਦੀਪ ਕੌਰਲੂ ਪ੍ਰੋ. ਕੁਮਾਰੀ ਸ਼ੈਲਜਾ ਪ੍ਰੋ. ਸਰਿਤਾ ਪ੍ਰੋ. ਪ੍ਰਮਿੰਦਰਜੀਤ ਕੌਰ  ਪ੍ਰੋ. ਵਰਿੰਦਰਜੀਤ ਸਿੰਘ ਸੁਪਰਡੰਟ ਜਗਸੀਰ ਸਿੰਘ ਲੂ ਪ੍ਰੋ ਕੁਲਦੀਪ ਸਿੰਘਲੂ ਪ੍ਰੋ ਕਰਮਜੀਤ ਕੌਰ ਲੂਅਮਨਦੀਪ ਕੌਰਲੂ ਕਮਲਪ੍ਰੀਤ ਕੌਰ ਨੇ ਵਿਦਿਆਰਥਣਾਂ ਦੇ ਸ਼ਾਨਦਾਰ ਨਤੀਜਿਆਂ ਦੀ  ਮਾਪਿਆਂ ਵਿਦਿਆਰਥਣਾਂ ਤੇ ਵਿਭਾਗੀ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ