ਰਾਮਪੁਰਾ ਫੂਲ ਵਿਖੇ 75ਵਾਂ ਆਜਾਦੀ ਦਿਹਾੜਾ ਮਨਾਇਆਫਤਿਹ ਗਰੁੱਪ ਦੀ ਗੱਤਕਾ ਗੋਲਡ ਮੈਡਲ ਜੇਤੂ ਖਿਡਾਰਣ ਦਾ ਸ਼ਾਨਦਾਰ ਸਵਾਗਤਭਾਰਤੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਆਜਾਦੀ ਦਿਹਾੜਾ ਪਿੰਡ ਬੁਰਜ ਲੱਧਾ ਸਿੰਘ ਤੋਂ ਨੰਬਰਦਾਰ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਲਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਸੇਵਾ ਕੇਂਦਰਾਂ ਵਿਚ ਹੋਰ ਨਵੀਂਆਂ ਸੇਵਾਵਾਂ ਦੀ ਸ਼ੁਰੂਆਤਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਇਕ ਆਈਏਐਸ ਅਤੇ ਇਕ ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇਓਲੰਪਿਕ ਮੈਡਲ ਜੇਤੂ ਸੁਮਿਤ ਦੇ ਪਿੰਡ ਵਾਲਿਆਂ ਨੇ ਕੀਤੀ ਮੁੱਖ ਮੰਤਰੀ ਨਾਲ ਮੁਲਾਕਾਤ56 ਖੂਨਦਾਨੀਆਂ ਨੇ ਦੂਜਿਆਂ ਦੀ ਜਾਨ ਬਚਾਉਣ ਲਈ ਖੂਨਦਾਨ ਕੀਤਾ‘ਲੋਕ ਭਲਾਈ ਰੱਥ’ ਦੀਨਾਨਗਰ ਪਹੁੰਚਿਆ- ਸ਼ਹਿਰ ਵਾਸੀਆਂ ਨੂੰ ਸਮਾਜਿਕ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕਗ੍ਰਹਿ ਮੰਤਰੀ ਅਨਿਲ ਵਿਜ ਨਾਲ ਮਿਲਣ ਮਹਿਲਾ ਹਾਕੀ ਟੀਮ ਉਨ੍ਹਾਂ ਦੇ ਦਫਤਰ ਪਹੁੰਚੀ
ਸਮੁੰਦਰੋਂ ਪਾਰ
ਵ੍ਹਾਈਟ ਹਾਊਸ ਨੇ ਵਾਇਰਸ ਦੇ ਵਿਭਿੰਨ ਰੂਪਾਂ ਦੇ ਮੱਦੇਨਜ਼ਰ ਅਮਰੀਕੀ ਲੋਕਾਂ ਨੂੰ ਟੀਕਾ ਲਗਵਾਉਣ ਦੀ ਕੀਤੀ ਅਪੀਲ

ਵ੍ਹਾਈਟ ਹਾਊਸ ਨੇ ਵਾਇਰਸ ਦੇ ਵਿਭਿੰਨ ਰੂਪਾਂ ਦੇ ਮੱਦੇਨਜ਼ਰ ਅਮਰੀਕੀ ਲੋਕਾਂ ਨੂੰ ਟੀਕਾ ਲਗਵਾਉਣ ਦੀ ਕੀਤੀ ਅਪੀਲ

April 19, 2021 01:08 AM
ਫਰਿਜ਼ਨੋ ਵਿੱਚ ਹੋਈ ਗੋਲੀਬਾਰੀ ਨੇ ਲਈ ਇੱਕ ਦੀ ਜਾਨ

ਫਰਿਜ਼ਨੋ ਵਿੱਚ ਹੋਈ ਗੋਲੀਬਾਰੀ ਨੇ ਲਈ ਇੱਕ ਦੀ ਜਾਨ

April 19, 2021 12:52 AM
ਅਮਰੀਕਾ ਦੀ ਅਦਾਲਤ ਕਰੇਗੀ ਬਾਦਲ ਵਿਰੁੱਧ ਸੁਣਵਾਈ

ਵਾਸ਼ਿੰਗਟਨ. 5 ਜਨਵਰੀ : ਅਮਰੀਕਾ ਦੇ ਇਕ ਸੰਘੀ ਜੱਜ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਿਰੁੱਧ ਮੁਨੱਖੀ ਅਧਿਕਾਰਾਂ ਦੀ ਉਲੰਘਣਾ ਦੇ ਇਕ ਮਾਮਲੇ ਦੀ ਸੁਣਵਾਈ ਲਈ 29 ਜਨਵਰੀ ਦੀ ਤਾਰੀਖ ਤੈਅ ਕੀਤੀ ਹੈ। ਵਿਸਕਾਨਸਿਨ ਦੇ ਜਸਟਿਸ ਰੁਡੋਲਫ ਟੀ. ਰੈਂਡਾ ਨੇ ਸਿੱਖਾਂ ਦੇ ਅਧਿਕਾਰਾਂ ਲਈ ਲੜਨ ਵਾਲੀ ਸੰਸਥਾ  'ਸਿੱਖਸ ਫਾਰ ਜਸਟਿਸ' ਦੀ ਇਕ ਪਟੀਸ਼ਨ 'ਤੇ ਇਹ ਸੁਣਵਾਈ ਤੈਅ ਕੀਤੀ ਹੈ। 

January 05, 2013 06:16 PM
16.400 ਅਰਬ ਡਾਲਰ ਦੀ ਉਧਾਰੀ ਸੀਮਾ ਤੱਕ ਪਹੁੰਚ ਚੁੱਕਾ ਹੈ ਅਮਰੀਕਾ

ਵਾਸ਼ਿੰਗਟਨ. 1 ਜਨਵਰੀ : ਅਮਰੀਕੀ ਵਿੱਤ ਮੰਤਰੀ ਟਿਮੋਥੀ ਗੇਥਨਰ ਨੇ ਸੋਮਵਾਰ ਨੂੰ ਕਾਂਗਰਸ ਨੂੰ ਇਹ ਜਾਣਕਾਰੀ ਦਿੱਤੀ ਕਿ ਅਮਰੀਕਾ 16.400 ਅਰਬ ਡਾਲਰ ਦੀ ਆਪਣੀ ਉਧਾਰੀ ਸੀਮਾ ਤੱਕ ਪਹੁੰਚ ਚੁੱਕਾ ਹੈ. ਜਿਸ ਕਾਰਨ ਸਰਕਾਰ ਨੂੰ ਭੁਗਤਾਨ 'ਚ ਗਲਤੀ ਤੋਂ ਬਚਣ ਲਈ 'ਅਸਧਾਰਣ ਉਪਾਅ' ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।

January 01, 2013 04:21 PM
ਸ਼੍ਰੀਲੰਕਾ ਨੇ 17 ਭਾਰਤੀ ਮਛੇਰਿਆਂ ਨੂੰ ਗ੍ਰਿਫਤਾਰ ਕੀਤਾ

ਕੋਲੰਬੋ. 24 ਦਸੰਬਰ : ਸ਼੍ਰੀਲੰਕਾ ਦੀ ਸਮੁੰਦਰੀ ਫੌਜ ਨੇ ਸ਼੍ਰੀਲੰਕਾ ਦੇ ਆਵਾਜਾਈ ਬਾਰਡਰ 'ਤੇ ਮੱਛੀ ਫੜਨ ਦਾ ਦੋਸ਼ ਲਗਾਉਂਦੇ ਹੋਏ 27 ਭਾਰਤੀ ਮਛੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਚਾਰ ਕਿਸ਼ਤੀਆਂ ਜ਼ਬਤ ਕਰ ਲਈਆਂ ਹਨ। ਸ਼੍ਰੀਲੰਕਾ ਦੀ ਸਮੁੰਦਰੀ ਫੌਜ ਦੇ ਬੁਲਾਰੇ ਕੋਸਲਾ ਵਾਰਕੂਲਾਸੂਰੀਆ ਨੇ ਕਿਹਾ ਹੈ ਕਿ ਭਾਰਤੀ ਮਛੇਰਿਆਂ ਨੂੰ ਪੂਰਬੀ ਤੱਟ ਤੋਂ ਦੂਰ ਸ਼੍ਰੀਲੰਕਾ ਅੰਤਰਰਾਸ਼ਟਰੀ ਆਵਾਜਈ ਬਾਰਡਰ ਇਲਾਕੇ

December 24, 2012 03:52 PM
ਪੰਜਾਬ ਦੇ ਵਿਦਿਆਰਥੀਆਂ ਲਈ ਕਲਾ ਅਤੇ ਸਿਰਜਣਾਤਮਕਤਾ ਮੁਕਾਬਲੇ ਦਾ ਐਲਾਨ

ਵਾਸ਼ਿੰਗਟਨ. 23 ਦਸੰਬਰ : ਵਾਤਾਵਰਣ ਨਾਲ ਜੁੜੇ ਅਮਰੀਕਾ ਸਥਿਤ ਇਕ ਅੰਤਰ ਰਾਸ਼ਟਰੀ ਸੰਗਠਨ 'ਈਕੋਸਿੱਖ' ਨੇ ਇਕ ਗੈਰ ਸਰਕਾਰੀ ਸੰਗਠਨ ਨਾਲ ਮਿਲ ਕੇ ਪੰਜਾਬ ਦੇ ਨੌਜਵਾਨਾਂ ਲਈ ਕਲਾ ਅਤੇ ਸਿਰਜਣਾਤਮਕਤਾ ਮੁਕਾਬਲੇ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।  ਈਕੋਸਿੱਖ ਨੇ ਇੱਥੇ ਇਕ ਬਿਆਨ ਵਿਚ ਕਿਹਾ ਹੈ ਕਿ ਹਾਈ ਸਕੂਲ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਇਸ ਮੁਕਾਬਲੇ ਵਿਚ ਸ਼ਰੀਕ ਹੋਣ ਲਈ ਸੱਦਾ ਦਿੱਤਾ ਜਾ ਰਿਹਾ ਹੈ। ਸੰਗਠਨ ਨੂੰ ਉਮੀਦ ਹੈ ਕਿ ਇਸ ਨਾਲ ਉਨ੍ਹਾਂ ਦੀ ਸਿਰਜਣਾਤਮਕਤਾ ਪ੍ਰਤਿਭਾ ਉਜਾਗਰ ਹੋ ਸਕੇਗੀ. ਜਿਸ ਦੀ ਵਰਤੋਂ ਵਾਤਾਵਰਣ ਦੇ ਖੇਤਰ ਵਿਚ ਸਰਗਰਮੀ ਦੇ ਲਈ ਕੀਤੀ ਜਾਵੇਗੀ।

December 23, 2012 04:45 PM
ਕ੍ਰਿਸਮਿਸ ਦੀਆਂ ਛੁੱਟੀਆਂ ਮਨਾਉਣ ਹਵਾਈ ਟਾਪੂ ਪਹੁੰਚੇ ਓਬਾਮਾ

ਕੈਲੂਆ. 23 ਦਸੰਬਰ : ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਆਪਣੇ ਪਰਿਵਾਰ ਦੇ ਨਾਲ ਕ੍ਰਿਸਮਿਸ ਦੀਆਂ ਛੁੱਟੀਆਂ ਮਨਾਉਣ ਦੇ ਲਈ ਹਵਾਈ ਟਾਪੂ ਦੇ ਤਟੀ ਇਲਾਕੇ ਕੈਲੂਆ ਪਹੁੰਚ ਗਏ ਹਨ। ਓਬਾਮਾ ਨੇ ਸ਼ੁੱਕਰਵਾਰ ਸ਼ਾਮ ਨੂੰ ਰਾਜਧਾਨੀ ਵਾਸ਼ਿੰਗਟਨ ਤੋਂ ਕੈਲੂਆ ਦੇ ਇਕ ਰਿਸਾਰਟ ਦੇ ਲਈ ਉਡਾਣ ਭਰੀ ਸੀ। ਕ੍ਰਿਸਮਿਸ ਦੀਆਂ ਉਨ੍ਹਾਂ ਦੀਆਂ ਛੁੱਟੀਆਂ ਚਾਰ ਦਿਨਾਂ ਦੀਆਂ ਹੋਣਗੀਆਂ। ਹਾਲਾਂਕਿ ਆਪਣੇ ਜਨਮ ਵਾਲੇ ਇਸ ਟਾਪੂ 'ਤੇ ਛੁੱਟੀਆਂ ਬਿਤਾਉਂਦੇ ਸਮੇਂ ਉਹ ਗੋਲਫ ਖੇਡਣ ਅਤੇ ਦੋਸਤਾਂ ਨਾਲ ਸਮਾਂ ਗੁਜ਼ਾਰਨ ਵਿਚ ਰੁੱਝੇ ਰਹਿਣਗੇ। 

December 23, 2012 04:44 PM
ਚੀਨ ਦੇ 100 ਹੈਕਰ ਸ਼੍ਰੀਲੰਕਾ 'ਚ ਗ੍ਰਿਫਤਾਰ

ਕੋਲੰਬੋ. 23 ਦਸੰਬਰ : ਚੀਨ ਵਿਚ ਵੱਖ-ਵੱਖ ਇੰਟਰਨੈੱਟ ਅਪਰਾਧਾਂ ਦੇ ਮਾਮਲੇ ਵਿਚ ਨਾਮਜ਼ਦ 100 ਚੀਨੀ ਨਾਗਰਿਕਾਂ ਨੂੰ ਸ਼੍ਰੀਲੰਕਾ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਇਹ ਸਾਰੇ ਚੀਨੀ ਨਾਗਰਿਕ ਟੂਰਿਸਟ ਵੀਜ਼ੇ 'ਤੇ ਸ਼੍ਰੀਲੰਕਾ ਆਏ ਸਨ। ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਸਾਰੇ ਲੋਕਾਂ 'ਤੇ ਚੀਨ ਵਿਚ ਇੰਟਰਨੈੱਟ ਨਾਲ ਜੁੜੀ ਧੋਖਾਧੜੀ ਕਰਨ ਦਾ ਦੋਸ਼ ਹੈ। ਇਹ ਲੋਕ ਪਹਿਲਾਂ ਕੰਪਿਊਟਰ ਹੈਕ ਕਰ ਲੈਂਦੇ ਸਨ ਅਤੇ ਉਸ ਤੋਂ ਬਾਅਦ ਲੋਕਾਂ ਨੂੰ ਪੈਸੇ ਟਰਾਂਸਫਰ ਕਰਨ ਲਈ ਕਹਿੰਦੇ ਸਨ।  

December 23, 2012 04:44 PM
ਅਪਾਹਜ ਪਤੀ ਨੂੰ ਭਾਰਤ 'ਚ ਛੱਡਣ ਦੇ ਮਾਮਲੇ 'ਚ ਪਤਨੀ ਨੂੰ ਸਜ਼ਾ

ਲੰਡਨ. 22 ਦਸੰਬਰ : ਸਵਿਟਜ਼ਰਲੈਂਡ ਵਿਚ ਇਕ ਅਮੀਰ ਔਰਤ ਨੂੰ ਆਪਣੇ 74 ਸਾਲਾ ਅਪਾਹਜ ਪਤੀ ਨੂੰ ਭਾਰਤ ਵਿਚ ਮਾੜੇ ਹਾਲ ਵਿਚ ਛੱਡਣ ਦੇ ਮਾਮਲੇ ਵਿਚ ਚਾਰ ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ। ਮਹਿਲਾ ਬੈਂਕ ਅਧਿਕਾਰੀ ਨੇ ਵ੍ਹੀਲ ਚੇਅਰ ਦੇ ਸਹਾਰੇ ਚੱਲਣ ਵਾਲੇ ਆਪਣੇ ਪਤੀ ਨੂੰ ਖੂਬਸੂਰਤ ਸਮੁੰਦਰੀ ਤਟ ਅਤੇ ਆਲੀਸ਼ਾਨ ਹੋਟਲਾਂ ਦੇ ਵੀਡੀਓ ਦਿਖਾ ਕੇ ਭਾਰਤ ਦੀ ਯਾਤਰਾ ਕਰਨ ਲਈ ਰਜ਼ਾਮੰਦ ਕੀਤਾ।

December 22, 2012 04:04 PM
ਕੇਂਦਰ ਦੇ ਪ੍ਰਾਜੈਕਟਾਂ 'ਚ ਤਕਰੀਬਨ ਅੱਧੇ ਨਹਿਰੂ ਅਤੇ ਗਾਂਧੀ ਪਰਿਵਾਰ ਦੇ ਨਾਂ

ਨਵੀਂ ਦਿੱਲੀ. 16 ਦਸੰਬਰ ਕੇਂਦਰ ਸਰਕਾਰ ਵਲੋਂ ਚਲਾਏ ਜਾ ਰਹੇ ਇੰਸਟੀਚਿਊਟ ਅਤੇ ਪ੍ਰਾਜੈਕਟ ਤਕਰੀਬਨ ਅੱਧੇ ਨਹਿਰੂ. ਇੰਦਰਾ ਅਤੇ ਰਾਜੀਵ ਦੇ ਨਾਂਵਾਂ 'ਤੇ ਹਨ ਅਤੇ ਮਹਾਤਮਾ ਗਾਂਧੀ ਦੇ ਨਾਂ 'ਤੇ ਕੁੱਲ 58 'ਚੋਂ ਸਿਰਫ ਚਾਰ ਇੰਸਟੀਚਿਊਟ ਜਾਂ ਪ੍ਰਾਜੈਕਟ ਹਨ। ਸੂਚਨਾ ਦੇ ਅਧਿਕਾਰ (ਆਰ. ਟੀ. ਆਈ.) ਵੱਲੋਂ ਮਿਲੀ ਜਾਣਕਾਰੀ ਅਨੁਸਾਰ ਦੇਸ਼ 'ਚ ਕੇਂਦਰ ਸਰਕਾਰ ਦੇ 58 ਇੰਸਟੀਚਿਊਟ ਅਤੇ ਪ੍ਰਾਜੈਕਟ ਚੱਲ ਰਹੇ ਹਨ. ਜਿਸ 'ਚ ਨਹਿਰੂ ਅਤੇ ਗਾਂਧੀ ਪਰਿਵਾਰ ਦੇ ਨਾਂ 'ਤੇ 27 ਇੰਸਟੀਚਿਊਟ ਅਤੇ ਪ੍ਰਾਜੈਕਟ ਹਨ। ਪ੍ਰਸਿੱਧ ਗਾਂਧੀਵਾਦੀ ਅਨੁਪਮ ਮਿਸ਼ਰਾ ਇਸ ਵਿਸ਼ੇ ਨੂੰ ਪਰਿਵਾਰ ਦੀ ਜਗ੍ਹਾ ਪ੍ਰਧਾਨ ਮੰਤਰੀ ਦੇ ਅਹੁਦੇ ਨਾਲ ਜੋੜਦੇ ਹਨ।

December 16, 2012 03:37 PM
ਸਰਬਜੀਤ ਦਾ ਵਕੀਲ ਹੁਣ ਕੁਲਦੀਪ ਸਿੰਘ ਦੀ ਰਿਹਾਈ ਲਈ ਕੋਸ਼ਿਸ਼ਾਂ ਕਰੇਗਾ

ਜਲੰਧਰ. 16 ਦਸੰਬਰ ਪਾਕਿਸਤਾਨ ਦੀ ਅਦਾਲਤ ਵਲੋਂ ਮੌਤ ਦੀ ਸਜ਼ਾ ਪਾਏ ਭਾਰਤੀ ਕੈਦੀ ਸਰਬਜੀਤ ਸਿੰਘ ਦੇ ਮੁਕੱਦਮੇ ਦੀ ਪੈਰਵੀ ਕਰ ਰਹੇ ਅਵੈਸ ਸ਼ੇਖ ਹੁਣ ਪਿਛਲੇ 20 ਸਾਲਾਂ ਤੋਂ ਕਥਿਤ ਤੌਰ 'ਤੇ ਜਾਸੂਸੀ  ਦੇ ਦੋਸ਼ਾਂ 'ਚ ਪਾਕਿਸਤਾਨੀ ਜੇਲ 'ਚ ਬੰਦ ਇਕ ਹੋਰ ਭਾਰਤੀ ਨਾਗਰਿਕ ਕੁਲਦੀਪ ਸਿੰਘ ਦੀ ਰਹਾਈ ਲਈ ਕੋਸ਼ਿਸ਼ਾਂ ਕਰ ਰਹੇ ਹਨ। ਸ਼ੇਖ ਨੇ ਈ ਮੇਲ 'ਚ ਦੱਸਿਆ ਕਿ ਬਹੁਤ ਜੱਦੋ-ਜ਼ਹਿਦ ਤੋਂ ਬਾਅਦ ਉਨ੍ਹਾਂ ਨੂੰ ਲਾਹੌਰ ਦੀ ਕੇਂਦਰੀ ਜੇਲ 'ਚ ਬੰਦ ਭਾਰਤੀ ਕੈਦੀ ਕੁਲਦੀਪ ਸਿੰਘ ਨੂੰ ਮਿਲਣ ਦੀ ਗ੍ਰਹਿ ਸਕੱਤਰ ਨੇ ਇਜਾਜ਼ਤ ਦਿੱਤੀ। ਇਜਾਜ਼ਤ ਮਿਲਣ ਤੋਂ ਬਾਅਦ ਉਨ੍ਹਾਂ ਨੇ 13 ਦਸੰਬਰ ਨੂੰ ਉਸ ਨਾਲ ਮੁਲਾਕਾਤ ਕੀਤੀ।

December 16, 2012 03:36 PM
ਇਕ ਹੋਰ ਸਕੂਲ 'ਚ ਬੰਬ ਰੱਖਣ ਦੀ ਯੋਜਨਾ ਬਣਾਉਂਦਾ ਵਿਦਿਆਰਥੀ ਗ੍ਰਿਫਤਾਰ

ਵਾਸ਼ਿੰਗਟਨ. 16 ਦਸੰਬਰ : ਅਮਰੀਕਾ ਵਿਚ ਕਨੈਕਟੀਕਟ ਵਿਚ ਇਕ ਪ੍ਰਾਇਮਰੀ ਸਕੂਲ 'ਚ ਅੰਨ੍ਹੇਵਾਹ ਫਾਇਰਿੰਗ ਕਰਨ ਦੀ ਘਟਨਾ ਤੋਂ ਬਾਅਦ ਓਕਲਾਹਮੋ ਸੂਬੇ ਵਿਚ ਇਕ ਵਿਦਿਆਰਥੀ ਨੂੰ ਆਪਣੇ ਸਕੂਲ ਵਿਚ ਬੰਬ ਰੱਖਣ ਅਤੇ ਗੋਲੀਬਾਰੀ ਕਰਨ ਦੀ ਯੋਜਨਾ ਬਣਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ।  ਸੈਮ ਈਗਲਬੀਅਰ ਚਾਵੇਜ (18) 'ਤੇ ਬਾਰਟਲਸਵਿਲੇ ਵਿਚ ਆਪਣੇ ਸਕੂਲ ਵਿਚ ਬੰਬ ਰੱਖਣ ਅਤੇ ਵਿਦਿਆਰਥੀਆਂ 'ਤੇ ਗੋਲੀਆਂ ਚਲਾਉਣ ਦੀ ਯੋਜਨਾ ਬਣਾਉਣ ਦੇ ਦੋਸ਼ ਤੈਅ ਕੀਤੇ ਗਏ ਹਨ। 

December 16, 2012 03:35 PM
12345