ਰਾਮਪੁਰਾ ਫੂਲ ਵਿਖੇ 75ਵਾਂ ਆਜਾਦੀ ਦਿਹਾੜਾ ਮਨਾਇਆਫਤਿਹ ਗਰੁੱਪ ਦੀ ਗੱਤਕਾ ਗੋਲਡ ਮੈਡਲ ਜੇਤੂ ਖਿਡਾਰਣ ਦਾ ਸ਼ਾਨਦਾਰ ਸਵਾਗਤਭਾਰਤੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਆਜਾਦੀ ਦਿਹਾੜਾ ਪਿੰਡ ਬੁਰਜ ਲੱਧਾ ਸਿੰਘ ਤੋਂ ਨੰਬਰਦਾਰ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਲਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਸੇਵਾ ਕੇਂਦਰਾਂ ਵਿਚ ਹੋਰ ਨਵੀਂਆਂ ਸੇਵਾਵਾਂ ਦੀ ਸ਼ੁਰੂਆਤਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਇਕ ਆਈਏਐਸ ਅਤੇ ਇਕ ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇਓਲੰਪਿਕ ਮੈਡਲ ਜੇਤੂ ਸੁਮਿਤ ਦੇ ਪਿੰਡ ਵਾਲਿਆਂ ਨੇ ਕੀਤੀ ਮੁੱਖ ਮੰਤਰੀ ਨਾਲ ਮੁਲਾਕਾਤ56 ਖੂਨਦਾਨੀਆਂ ਨੇ ਦੂਜਿਆਂ ਦੀ ਜਾਨ ਬਚਾਉਣ ਲਈ ਖੂਨਦਾਨ ਕੀਤਾ‘ਲੋਕ ਭਲਾਈ ਰੱਥ’ ਦੀਨਾਨਗਰ ਪਹੁੰਚਿਆ- ਸ਼ਹਿਰ ਵਾਸੀਆਂ ਨੂੰ ਸਮਾਜਿਕ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕਗ੍ਰਹਿ ਮੰਤਰੀ ਅਨਿਲ ਵਿਜ ਨਾਲ ਮਿਲਣ ਮਹਿਲਾ ਹਾਕੀ ਟੀਮ ਉਨ੍ਹਾਂ ਦੇ ਦਫਤਰ ਪਹੁੰਚੀ
ਸੰਪਾਦਕੀ/ਲੇਖ
ਕਦੋਂ ਚੱਲਾਂਗੇ ਅਸੀਂ ਦਸਮ ਪਿਤਾ ਦੇ ਪਾਏ ਪੂਰਨਿਆਂ 'ਤੇ

ਰਵੀ ਗੋਇਲ

ਸਾਹਿਬੇ ਕਮਾਲ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮੁੜ ਬਰੂਹਾਂ 'ਤੇ ਆਣ ਖੜ੍ਹਾ ਹੈ। ਸਿੱਖ ਪੰਥ ਦੇ ਨਾਲ ਨਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਧਾਰਨਾ ਦੇ ਹਾਮੀ ਹੋਰ ਅਨੇਕਾਂ ਧਰਮਾਂ ਦੇ ਲੋਕ ਉਨ੍ਹਾਂ ਦੇ ਇਸ ਪ੍ਰਕਾਸ਼ ਦਿਹਾੜੇ ਮੌਕੇ ਉਨ੍ਹਾਂ ਨੂੰ ਆਪਣੀ ਆਪਣੀ ਸੋਚ ਮੁਤਾਬਕ ਸ਼ਜਦਾ ਕਰਨਗੇ। ਪਰ ਕੀ ਅੱਜ ਅਸੀਂ ਗੁਰੂ ਜੀ ਦੇ ਦਰਸਾਏ ਗਏ ਮਾਰਗ 'ਤੇ ਕੋਈ ਕਦਮ ਸਥਿਰਤਾ ਨਾਲ ਟਿਕਾਉਣ ਜੋਗੇ ਹੋਏ ਹਾਂ। ਇਸ ਸਵਾਲ ਦਾ ਜਵਾਬ ਹਰ ਪਾਸੇ ਤੋਂ ਸ਼ਾਇਦ ਨਕਾਰਾਤਮਕ ਹੀ ਦਿਖਾਈ ਦਿੰਦੀ ਹੈ। ਅੱਜ ਉਨ੍ਹਾਂ ਨੂੰ ਆਪਣਾ ਮਾਰਗ ਦਰਸ਼ਕ ਦੱਸਣ ਵਾਲੇ ਹੀ ਮਾਰਗ ਤੋਂ ਭਟਕੇ ਫਿਰਦੇ ਦਿਖਾਈ ਦੇ ਰਹੇ ਹਨ।

December 18, 2012 03:16 PM
ਬੇਜ਼ੁਬਾਨਾਂ ਨੂੰ ਖੁਰਾਕ ਦੇ ਨਾਮ ਤੇ ਪਰੋਸਿਆ ਜਾ ਰਿਹਾ ਹੈ ਜ਼ਹਿਰ

ਮਹੇਸ਼ ਸ਼ਰਮਾ
ਮਾਲਵਾ ਖੇਤਰ ਦੇ ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ ਇੱਕ ਤੋਂ ਬਾਅਦ ਇੱਕ ਮਿਲ ਰਹੀਆਂ ਨਕਲੀ ਪਸ਼ੂ ਖਲ ਅਤੇ ਖੁਰਾਕ ਦੀਆਂ ਫੈਕਟਰੀਆਂ ਨੇ ਜਿੱਥੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਉੱਥ ੇ ਹੀ ਡੇਅਰੀ ਫਾਰਮਿੰਗ ਨੂੰ ਸਹਾਇਕ ਖੇਤੀ ਧੰਦੇ ਵਜ਼ੋਂ ਅਪਨਾਉਣ ਦਾ ਯਤਨ ਕਰਨ ਵਾਲੇ ਕਿਸਾਨਾ ਦੇ ਚੇਹਰਿਆਂ ਤੇ ਵੀ ਚਿੰਤਾ ਦੀਆਂ ਲਕੀਰਾਂ ਖੜੀਆਂ ਕਰ ਦਿੱਤੀਆਂ ਹਨ

December 16, 2012 03:55 PM
ਹਸਤੀ ਪਿਘਲ ਕੇ ਰੁੱਖ ਤੋਂ ਰਬਾਬ ਹੋਈ

ਵਰਿੰਦਰ ਵਾਲੀਆ
ਉਤਸਵ ਹਮੇਸ਼ਾਂ ਪ੍ਰਕਾਸ਼ ਦਾ ਮਨਾਇਆ ਜਾਂਦਾ ਹੈ। ਇਸੇ ਕਰਕੇ ਦਰਵੇਸ਼ੀ ਰੂਹਾਂ ਦੇ ਜਨਮ ਦਿਨ ਨੂੰ ਪ੍ਰਕਾਸ਼ ਦਿਹਾੜਾ ਕਿਹਾ ਜਾਂਦਾ ਹੈ ਜਿਸ ਨੂੰ ਲੋਕ ਪੁਰਬ ਜਾਂ ਤਿਉਹਾਰ ਵਾਂਗ ਮਨਾਉਂਦੇ ਹਨ। ਹਨੇਰਾ ਮਨਚਲਿਆਂ ਦਾ ਮਨਭਾਉਂਦਾ ਵਸਤਰ ਹੈ ਜਿਸ ਨੂੰ ਪਹਿਨ ਕੇ ਬਦਰੂਹਾਂ ਜਸ਼ਨ ਮਨਾਉਂਦੀਆਂ ਹਨ। ਉਹ ਡੁੱਬ ਰਹੇ ਸੂਰਜ ਨੂੰ ਅਰਘ ਚੜ੍ਹਾ ਕੇ ਆਪਣੇ ਕੁਕਰਮ ਵਿੱਚ ਰੁੱਝ ਜਾਂਦੀਆਂ ਹਨ।

December 16, 2012 03:52 PM
ਪੱਥਰਾਂ ਦੇ ਸ਼ਹਿਰ ਵਿੱਚ ਮੈਂ ਤਾਂ ਖੱਟ ਲਈ ਯਾਰੋ ਪੱਥਰੀ

ਗੱਲ ਜਦੋਂ ਵੀ ਸਿਟੀ ਬਿਊਟੀਫੁੱਲ ਵਜੋਂ ਜਾਣੇ ਜਾਂਦੇ ਚੰਡੀਗੜ੍ਹ ਦੀ ਆਉਂਦੀ ਹੁੰਦੀ ਸੀ ਤਾਂ ਅਕਸਰ ਹੀ ਕਿਸੇ ਨਾ ਕਿਸੇ ਦੀ ਇਹ ਟਿੱਪਣੀ ਹੁੰਦੀ ਸੀ. ਯਾਰ ਚੰਡੀਗੜ੍ਹ ਤਾਂ ਪੱਥਰਾਂ ਦਾ ਸ਼ਹਿਰ ਹੈ। ਹੋਰਨਾਂ ਵਾਂਗ ਮੈਂ ਵੀ ਅਜਿਹੀ ਟਿੱਪਣੀ ਨੂੰ ਇੱਕ ਹਾਸੇ ਵਜੋਂ ਮਾਣ ਕੇ ਟਾਲਾ ਵੱਟ ਜਾਂਦਾ ਸੀ। ਪੜ੍ਹਾਈ ਪੂਰੀ ਕਰਨ ਤੋਂ ਲੈ ਕੇ ਵੱਖ-ਵੱਖ ਅਦਾਰਿਆਂ ਵਿੱਚ ਨੌਕਰੀਆਂ ਕਰਦੇ ਸਮੇਂ ਕਦੇ ਨਾ ਕਦੇ ਚੰਡੀਗੜ੍ਹ ਦੀ ਫੇਰੀ ਲੱਗਦੀ ਹੀ ਰਹਿੰਦੀ ਸੀ। ਪਰ ਬੀਤੇ ਤਿੰਨ ਕੁ ਸਾਲ ਤੋਂ ਇਸ ਪੱਥਰਾਂ ਦੇ ਸ਼ਹਿਰ ਵਿੱਚ ਮੈਂ ਵੀ ਇਸ ਦਾ ਪੱਕਾ ਵਸਨੀਕ ਬਣ ਕੇ ਰਹਿ ਰਿਹਾ ਹਾਂ।

December 15, 2012 03:13 PM
ਸਰਾਧ

ਹਰਪ੍ਰੀਤ ਸਿੰਘ

ਨੀ ਕੁੜ੍ਹੇ. ਅਜੇ ਤਿਆਰ ਨਹੀ ਹੋਈ. ਤੈਨੂੰ ਰਾਤੀਂ ਵੀ ਕਿਹਾ ਸੀ ਕਿ ਅੱਜ ਅਖੀਰਲਾ ਸਰਾਧ ਵੇ ਅਤੇ ਸੁਵਖਤੇ ਉਠਕੇ ਵਡੇ-ਵਡੇਰਿਆਂ ਨਮਿੱਤ ਕੁਝ ਰਸਦ-ਪਾਣੀ ਗੁਰਦੁਆਰੇ ਦੇਣਾ ਵੇ. ਅੱਜ ਕੱਲ੍ਹ ਤਾਂ 5 ਸਿੰਘ ਭਾਲਣੇ ਬੜੇ ਔਖੇ ਹੋਇ ਪਏ ਨੇ। 

November 18, 2012 03:22 PM
ਮਾਓਵਾਦੀ ਲਹਿਰ ਦੀ ਕਹਾਣੀ 'ਚੱਕਰਵਿਊ'

ਅਵਤਾਰ ਸਿੰਘ 

'ਆਰਕਸ਼ਣ' ਤੋਂ ਬਾਅਦ ਇੱਕ ਵਾਰ ਫਿਰ ਪ੍ਰਕਾਸ਼ ਝਾਅ ਨੇ ਲੋਕਾਈ ਨਾਲ ਜੁੜਿਆ ਮੁੱਦਾ ਚੁੱਕਿਆ ਹੈ।ਆਪਣੀ ਫਿਲਮ 'ਚੱਕਰਵਿਊ' ਵਿਚ ਪ੍ਰਕਾਸ਼ ਝਾਅ ਨੇ ਦੇਸ਼ ਦੇ ਦੋ-ਢਾਈ ਸੌ ਜ਼ਿਲ੍ਹਿਆਂ ਵਿਚ ਚੱਲ ਰਹੀ ਮਾਓਵਾਦੀ ਲਹਿਰ ਦੇ ਕਾਰਨਾਂ. ਮਾਓਵਾਦੀ ਗੁਰੀਲਿਆਂ ਦੀ ਯੁੱਧਨਿਤੀ ਅਤੇ ਆਦਿਵਾਸੀ ਲੋਕਾਂ ਦੀਆਂ ਅਣਗੌਲੇ ਕੀਤੇ ਜਾ ਰਹੇ ਜਿਉਣ ਹਾਲਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ।ਫਿਲਮ ਦੀ ਸ਼ੁਰੂਆਤ 'ਗੋਬਿੰਦ ਸੂਰਿਆਵੰਸ਼ੀ ਦੀ ਗ੍ਰਿਫਤਾਰੀ ਤੋਂ ਹੁੰਦੀ ਹੈ ਜਿਸ ਦਾ ਰੋਲ ਓਮ ਪੁਰੀ ਵੱਲੋਂ ਨਿਭਾਇਆ ਗਿਆ ਹੈ।''ਗੋਬਿੰਦ ਸੂਰਿਆਵੰਸ਼ੀ ਦਾ ਕਿਰਦਾਰ ਕੋਬਾੜ ਗਾਂਧੀ ਤੋਂ ਪ੍ਰਭਾਵਿਤ ਹੈ।ਜਿਸ ਦੀ ਗ੍ਰਿਫਤਾਰੀ ਬਿਲਕੁਲ ਉਸੇ ਅੰਦਾਜ਼ 'ਚ ਹੁੰਦੀ ਹੈ ਜਿਸ ਤਰ੍ਹਾਂ ਰਾਹੁਲ ਪੰਡਿਤਾ ਨੇ ਆਪਣੀ ਕਿਤਾਬ 'ਹੈਲੋ ਬਸਤਰ' ਵਿਚ ਦਿਖਾਈ ਹੈ।

November 18, 2012 03:21 PM
ਆਰਥਿਕ ਸੁਧਾਰ ਕੀਹਦੇ ਲਈ..

ਸੁਖਵਿੰਦਰ ਸਿੰਘ 

ਭ੍ਰਿਸ਼ਟਾਚਾਰ ਤੇ ਘੁਟਾਲਿਆਂ ’ਚ ਘਿਰੀ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ.ਸਰਕਾਰ ਨੇ ਇਸਦੀ ਕਾਟ ਲਈ ਅਤੇ ਖਾਸ ਕਰਕੇ ਦੇਸ਼ੀ-ਵਿਦੇਸ਼ੀ ਸਰਮਾਏਦਾਰਾਂ ਦਾ ਸਮਰਥਨ ਪ੍ਰਾਪਤ ਕਰਨ ਲਈ ਆਰਥਿਕ ਸੁਧਾਰਾਂ ਦੇ ਨਾਂਅ ਹੇਠ ਇਕ ਹੀ ਝਟਕੇ ’ਚ ਕਈ ਵਿਵਾਦਮਈ. ਫ਼ੈਸਲਿਆਂ ਦਾ ਐਲਾਨ ਕਰ ਦਿੱਤਾ।

November 18, 2012 03:15 PM
ਭਾਰਤ 'ਚ ਦਵਾਈਆਂ ਦੇ ਪ੍ਰਯੋਗ ਦੀ ਹਨੇਰੀ

ਨਾਰਾਇਣ ਸੁਰਵੈਯਾ ਦੀ ਮਾਂ 'ਤੇ ਚੁੱਪਚਪੀਤੇ ਦਵਾਈਆਂ ਦੀ ਪ੍ਰਯੋਗ ਕੀਤਾ ਗਿਆ ਅਤੇ ਕੁਝ ਹਫਤਿਆਂ ਬਾਅਦ ਉਸ ਦੀ ਮੌਤ ਹੋ ਗਈ....

ਬਿਨ੍ਹਾਂ ਜਾਣਾਕਰੀ ਅਤੇ ਸਹਿਮਤੀ ਦੇ ਭਾਰਤ ਵਿਚ ਗਰੀਬਾਂ 'ਤੇ ਨਵੀਆਂ ਦਵਾਈਆਂ ਦੇ ਪ੍ਰਯੋਗ ਦੇ ਮਾਮਲੇ ਵੱਧਦੇ ਜਾ ਰਹੇ ਨੇ।ਕੰਪਨੀਆਂ 'ਤੇ ਦਬਾਅ ਵੱਧ ਰਿਹਾ ਹੈ ਕਿ ਉਹ ਜਲਦ ਤੋਂ ਜਲਦ ਉਹਨਾਂ ਮਾਮਲਿਆਂ ਦੀ ਜਾਂਚ ਕਰਵਾਉਂਣ ਜਿਨ੍ਹਾਂ ਵਿਚ ਮਰੀਜ਼ਾਂ ਦੀ ਮੌਤ ਹੋਈ ਹੈ।

November 10, 2012 11:56 AM
ਸਮਾਜਵਾਦ ਦਾ ਮੁਦੱਈ -ਅਰਨੈਸਟੇ ਚੀ ਗੁਵੇਰਾ

ਇਤਿਹਾਸ ਦੇ ਪੰਨੇ ਪਲਟੀਏ ਤਾਂ ਹਰ ਦਿਨ ਆਪਣੀ ਮਹਤੱਤਾ ਕਰਕੇ. ਇਕ ਵੱਖਰੀ ਪਹਿਚਾਨ ਦੱਸਦਾ ਹੇ ਅਤੇ ਕਈ ਕਾਰਨਾਂ ਕਰਕੇ ਇਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੇ । ਇਨ੍ਹਾਂ  ਵਿੱਚੋਂ 9 ਅਕਤੂਬਰ . 1967  ਦੇ ਕਾਲੇ ਦਿਨ ਦਾ ਉਹ ਪੰਨਾਂ  ਹੈ. ਜਦੋਂ ਅਮਰੀਕੀ ਸਾਮਰਾਜੀਆਂ ਵੱਲੋਂ ਅਰਨੋਸਟੇ ਚੀ ਗੁਵੇਰਾ ਨੂੰ ਬੋਲੀਵੀਆਂ ਦੇ ਜੰਗਲਾਂ ’ਚ ਸ਼ਹੀਦ ਕਰ ਦਿੱਤਾ  ਗਿਆ । ''ਚੀ'' ਇਕ ਮਾਰਕਸਵਾਦੀ ਸੀ ਅਤੇ ਲੁੱਟ ਰਹਿਤ ਸਮਾਜ ਸਿਰਜਣਾ ਚਾਹੁੰਦਾ ਸੀ. ਇਸੇ ਕਰਕੇ ਉਹ ਅਮਰੀਕਾ ਦੀਆਂ ਅੱਖਾਂ ’ਚ ਰੜਕਦਾ ਸੀ ਅਤੇ ਉਸਨੇ ਆਪਣੀਆਂ ਖੁਫ਼ੀਆ ਏਜੰਸੀਆਂ ਦੁਆਰਾ ਉਸਦਾ ਕਤਲ ਕਰਵਾ ਦਿੱਤਾ।

November 10, 2012 11:49 AM
ਕੌਮੀ ਸੁਰੱਖਿਆ ਅਤੇ ਭਾਰਤੀ ਮੀਡੀਆ

ਅਰੁੰਧਤੀ ਰਾਏ

ਮੈਂ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ 'ਤੇ ਕਿਸੇ ਵੀ ਤਰ੍ਹਾਂ ਦੀ ਰੋਕ ਦੇ ਵਿਰੁੱਧ ਹਾਂ। ਇਕ ਵਾਰ ਰੋਕ ਲੱਗ ਜਾਣ ਦੇ ਬਾਵਜੂਦ  ਉਹਨਾਂ ਦੀਆਂ ਵਿਆਖਿਆਵਾਂ ਸਾਹਮਣੇ ਆਉਣ ਲੱਗਦੀਆਂ ਹਨ ਅਤੇ ਇਹ ਵਿਆਖਿਆਵਾਂ ਹਮੇਸ਼ਾ ਸੂਬੇ ਜਾਂ ਸੱਤਾ ਦੇ ਪੱਖ ਵਿਚ ਹੁੰਦੀਆਂ ਹਨ। ਇਸ ਲਈ ਮੈਂ ਪੂਰੀ  ਤਰ੍ਹਾਂ ਨਾਲ ਰੋਕਾਂ ਦੇ ਵਿਰੁੱਧ ਹਾਂ।

November 10, 2012 11:45 AM
ਅਬਲਾ ਨਾਰੀ ਦਾ ਇੱਕ ਹੋਰ ਬਾਸੀ ਮਹਿਮਾ ਗਾਨ ਫ਼ਿਲਮ 'ਹੀਰੋਇਨ'
ਹਰਪ੍ਰੀਤ ਸਿੰਘ ਕਾਹਲੋਂ
 
 
ਇੱਥੇ ਸੱਤਿਅਜੀਤ ਰੇ ਜਾਂ ਏ.ਕੇ.ਹੰਗਲ ਦੀ ਜ਼ਿੰਦਗੀ ਨੂੰ ਕੋਈ ਪਰਦੇ ‘ਤੇ ਨਹੀਂ ਛੂਹੇਗਾ।ਇਹ ਉਹ ਸਿਨੇਮਾ ਹੈ ਜੋ ਸਲਿਕ ਸਮਿਤਾ ਜਾਂ ਮਾਹੀ ਅਰੋੜਾ ਦੀ ਮਸਾਲੇਦਾਰ ਜ਼ਿੰਦਗੀ ਨੂੰ ਹੀ ਫ਼ਿਲਮ ਦਾ ਵਿਸ਼ਾ ਮੰਨਣ ਦੀ ਤਸਦੀਕ ਕਰੇਗਾ।ਆਉਣ ਵਾਲੇ ਸਮੇਂ ‘ਚ ਵੀ ਜਿੰਨਾ ਸ਼ਖਸੀਅਤਾਂ ਨਾਲ ਵਿਵਾਦ ਜਾਂ ਚਟਕਾਰੂ ਗੱਲਾਂ ਜੁੜੀਆਂ ਹੋਈਆਂ ਹਨ ਉਹਨਾਂ ਦੀ ਜ਼ਿੰਦਗੀ ਨੂੰ ਹੀ ਪਰਦੇ ‘ਤੇ ਖੰਗਾਲਨ ਦੀ ਕੌਸ਼ਿਸ਼ ਕੀਤੀ ਜਾ ਰਹੀ ਹੈ।ਇਸ ਲੰਮੀ ਸੂਚੀ ‘ਚ ਅਮਰ ਸਿੰਘ ਚਮਕੀਲਾ.ਸ਼ਿਵ ਕੁਮਾਰ ਬਟਾਲਵੀ ਤਾਂ ਹਨ ਜਿੰਨ੍ਹਾ ਦੀ ਉਪਲਬਧੀ ਨੂੰ ਨਾ ਵਿਖਾਕੇ ਸਿਰਫ ਤਿਕੋਣੀ ਪਿਆਰ ਜਾਂ ਸਵਾਦਲੀਆਂ ਗੱਲਾਂ ਨੂੰ ਹੀ ਵਿਖਾਉਣ ਦੀ ਕੌਸ਼ਿਸ਼ ਹੋਵੇਗੀ ਪਰ ਕੋਈ ਭਾਈ ਵੀਰ ਸਿੰਘ ਜਾਂ ਪੂਰਨ ਸਿੰਘ ਨੂੰ ਨਹੀਂ ਛੂਹੇਗਾ।ਜੇ ਉਹ ਛੂਹਣ ਦੀ ਕੌਸ਼ਿਸ਼ ਵੀ ਕਰੇਗਾ ਤਾਂ ਸਿਨੇਮਾ ਕੋਲ ਸ਼ਾਇਦ ਬਲਵੰਤ ਗਾਰਗੀ.ਅੰਮ੍ਰਿਤਾ ਪ੍ਰੀਤਮ ਜਾਂ ਸਾਹਿਰ ਲੁਧਿਆਣਵੀ ਹੀ ਹੋਣਗੇ।ਇਤਿਹਾਸ ਗਵਾਹ ਹੈ ਕਿ ਦੀ ਡਰਟੀ ਪਿਕਚਰ ਜਾਂ ਫੈਸ਼ਨ.ਪੇਜ਼ ਥ੍ਰੀ ਤੇ ਹੀਰੋਇਨ ਤਾਂ ਲੋਕ ਵੇਖ ਸਕਦੇ ਹਨ ਪਰ ਸਿਨੇਮਾ ਦੀ ਜ਼ਿੰਦਗੀ ਨੂੰ ਛੂੰਹਦੀ ਇੱਕ ਹੋਰ ਪਿਆਰੀ ਫ਼ਿਲਮ ਗੁਰੁ ਦੱਤ ਨਿਰਦੇਸ਼ਤ ‘ਕਾਗਜ਼ ਕੇ ਫੂਲ’ ਵਰਗੀਆਂ ਫ਼ਿਲਮਾਂ ਅਸਫਲ ਹੁੰਦੀਆਂ ਰਹੀਆਂ ਹਨ।
November 10, 2012 11:39 AM
ਬਰਫੀ ਫ਼ਿਲਮ ਦੇ ਬਹਾਨੇ ਆਸਕਰ.ਇਤਿਹਾਸ ਅਤੇ ਮੌਲਿਕਤਾ ਦੇ ਸਵਾਲ

ਹਰਪ੍ਰੀਤ ਸਿੰਘ ਕਾਹਲੋਂ

ਕਿਤੇ ਪੁਰਾਣਾ ਕਥਨ ਸੁਣਿਆ ਸੀ ਕਿ ਸੰਸਾਰ ਦਾ ਹਰ ਉਹ ਅੰਸ਼ ਉਦੋਂ ਤੱਕ ਖੁਬਸੂਰਤ ਲੱਗਦਾ ਹੈ ਜਦੋਂ ਤੱਕ ਉਹ ਰਾਜ਼ ਹੋਵੇ।ਸਾਹਮਣੇ ਵਾਲੇ ਬੰਦੇ ਦੇ ਮਨ ‘ਚ ਕੀ ਵਾਵਰੌਲੇ ਖਾਂਦਾ ਹੈ.ਜੋ ਕਿਤੇ ਲੁੱਕਿਆ ਹੈ.ਜੋ ਅਦਿੱਸ ਹੈ ਇਹੋ ਚਾਹ ਹੀ ਦੋ ਵਿਅਕਤੀਆਂ ਵਿਚਕਾਰ ਸੰਵਾਦ ਖੱੜ੍ਹਾ ਕਰਦੀ ਹੈ।ਉਸ ਰਹੱਸ ਨੂੰ ਲੱਭਣ ਦੀ ਤਲਾਸ਼ ਹੀ ਜ਼ਿੰਦਗੀ ਦੇ ਨਕਸ਼ ਤੈਅ ਕਰਦੀ ਹੈ।ਸੋ ਬਿਨਾਂ ਨੈਤਿਕ ਅਨੈਤਿਕ ਦੀ ਬਹਿਸ ‘ਚ ਪਿਆ ਚਰਚਾ ਬਰਫੀ ਫ਼ਿਲਮ ਦੇ ਅੰਦਾਜ਼ ਵਾਂਗ ਹੀ ਕਰਦੇ ਹਾਂ।
November 10, 2012 11:36 AM
12