ਰਾਮਪੁਰਾ ਫੂਲ ਵਿਖੇ 75ਵਾਂ ਆਜਾਦੀ ਦਿਹਾੜਾ ਮਨਾਇਆਫਤਿਹ ਗਰੁੱਪ ਦੀ ਗੱਤਕਾ ਗੋਲਡ ਮੈਡਲ ਜੇਤੂ ਖਿਡਾਰਣ ਦਾ ਸ਼ਾਨਦਾਰ ਸਵਾਗਤਭਾਰਤੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਆਜਾਦੀ ਦਿਹਾੜਾ ਪਿੰਡ ਬੁਰਜ ਲੱਧਾ ਸਿੰਘ ਤੋਂ ਨੰਬਰਦਾਰ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਲਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਸੇਵਾ ਕੇਂਦਰਾਂ ਵਿਚ ਹੋਰ ਨਵੀਂਆਂ ਸੇਵਾਵਾਂ ਦੀ ਸ਼ੁਰੂਆਤਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਇਕ ਆਈਏਐਸ ਅਤੇ ਇਕ ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇਓਲੰਪਿਕ ਮੈਡਲ ਜੇਤੂ ਸੁਮਿਤ ਦੇ ਪਿੰਡ ਵਾਲਿਆਂ ਨੇ ਕੀਤੀ ਮੁੱਖ ਮੰਤਰੀ ਨਾਲ ਮੁਲਾਕਾਤ56 ਖੂਨਦਾਨੀਆਂ ਨੇ ਦੂਜਿਆਂ ਦੀ ਜਾਨ ਬਚਾਉਣ ਲਈ ਖੂਨਦਾਨ ਕੀਤਾ‘ਲੋਕ ਭਲਾਈ ਰੱਥ’ ਦੀਨਾਨਗਰ ਪਹੁੰਚਿਆ- ਸ਼ਹਿਰ ਵਾਸੀਆਂ ਨੂੰ ਸਮਾਜਿਕ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕਗ੍ਰਹਿ ਮੰਤਰੀ ਅਨਿਲ ਵਿਜ ਨਾਲ ਮਿਲਣ ਮਹਿਲਾ ਹਾਕੀ ਟੀਮ ਉਨ੍ਹਾਂ ਦੇ ਦਫਤਰ ਪਹੁੰਚੀ
ਪੰਜਾਬ : ਮਾਲਵਾ : ਫ਼ਾਜ਼ਿਲਕਾ
ਸੁੰਗੜ ਰਿਹਾ ਹੈ ਚੰਡੀਗੜ੍ਹ ’ਚ ਰੇਹੜੀ ਫੜੀ ਵਾਲਿਆਂ ਦਾ ਕਾਰੋਬਾਰ

ਚੰਡੀਗੜ੍ਹ. ਜਿਉਂ-ਜਿਉਂ ਸ਼ਹਿਰ ਦਾ ਘੇਰਾ ਵਧਦਾ ਜਾ ਰਿਹਾ ਹੈ ਤਿਉਂ-ਤਿਉਂ ਛੋਟੇ ਦੁਕਾਨਦਾਰਾਂ ਤੇ ਰੇਹੜੀਆਂ ਤੇ ਫੜੀਆਂ ਵਾਲਿਆਂ ਦੇ ਰੁਜ਼ਗਾਰ ਦੇ ਸਾਧਨ ਸੁੰਗੜਦੇ ਜਾ ਰਹੇ ਹਨ। ਦਸ ਸਾਲ ਪਹਿਲਾਂ ਸ਼ਹਿਰ ਦੇ ਸਾਰੇ ਸੈਕਟਰਾਂ ਵਿਚ ਸੜਕਾਂ ਦੀਆਂ ਪਟੜੀਆਂ ਜਾਂ ਮਾਰਕੀਟਾਂ ਦੇ ਬਰਾਮਦਿਆਂ ਵਿਚ ਕੁਝ ਲੋਕ ਚਾਹ-ਪਰੌਠੇ ਬਣਾ ਕੇ ਜਾਂ ਰੇਹੜੀਆਂ ’ਤੇ ਫਰੂਟ ਤੇ ਸਜ਼ਬੀਆਂ ਵੇਚਣ ਦਾ ਕੰਮ ਕਰਦੇ ਸੀ ਜਾਂ ਮਿਸਤਰੀ ਲੋਕ ਸਾਈਕਲ ਤੇ ਸਕੂਟਰਾਂ ਦੀ ਮੁਰੰਮਤ ਕਰਦੇ ਸਨ। ਪਰ ਹੁਣ ਕੈਪੀਟਲ ਪ੍ਰਾਜੈਕਟ ਦੇ ਉਪ ਨਿਯਮਾਂ ਵਿਚ ਸੋਧ ਕਰਨ ਕਾਰਨ ਅਸਟੇਟ ਆਫਿਸ ਵੱਲੋਂ ਰੇਹੜੀਆਂ ਤੇ ਫੜੀ ਵਾਲਿਆਂ ਦੇ ਲਾਇਸੈਂਸ ਬਣਾੳਣੇ ਲਗਪਗ ਬੰਦ ਕਰ ਦਿੱਤੇ ਗਏ ਹਨ।

April 21, 2012 11:27 AM
ਪੀ.ਸੀ.ਆਰ. ਦਾ ਹੌਲਦਾਰ ਅਤੇ ਸਿਪਾਹੀ ਮੁਅੱਤਲ

ਮੁਹਾਲੀ. ਮੁਹਾਲੀ ਨਗਰ ਕੌਂਸਲ ਅਧੀਨ ਪੈਂਦੇ ਪਿੰਡ ਮਦਨਪੁਰ ਵਿਖੇ ਬੀਤੇ ਦਿਨੀਂ ਇਕ ਵਿਅਕਤੀ ਨੂੰ ਪੁਲੀਸ ਦੀ ਮੌਜੂਦਗੀ ਵਿਚ ਮਹਿੰਦਰਾ ਪਿਕਅੱਪ ਦੇ ਡਾਲੇ ਨਾਲ ਬੰਨ ਕੇ ਬੂਰੀ ਤਰ੍ਹਾਂ ਤਸ਼ੱਦਦ ਕਰਨ ਦੇ ਦੋਸ਼ ਹੇਠ ਸ਼ਿਕਾਇਤਕਰਤਾ ਦੀ ਪਤਨੀ ਅਤੇ ਹੋਰਨਾਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹੈਰਾਨੀ ਦੀ ਗੱਲ ਹੈ ਕਿ ਸਾਰਾ ਕੁਝ ਪੁਲੀਸ ਕਰਮਚਾਰੀਆਂ ਦੀ ਮੌਜੂਦਗੀ ਵਿਚ ਹੋਇਆ ਪਰ ਪੁਲੀਸ ਨੌਜਵਾਨ ਨੂੰ ਹਮਲਾਵਰਾਂ ਕੋਲੋਂ ਛੁਡਵਾਉਣ ਦੀ ਬਜਾਏ ਤਮਾਸ਼ਾ ਵੇਖਦੀ ਰਹੀ।

April 21, 2012 11:26 AM
ਪੀ.ਸੀ.ਏ. ਸਟੇਡੀਅਮ ’ਚ ਫਿਰ ਉਡਿਆ ਧੂੰਆਂ…

ਮੁਹਾਲੀ. ਕਿੰਗਜ਼ ਇਲੈਵਨ ਪੰਜਾਬ ਵੱਲੋਂ ਇਥੋਂ ਦੇ ਪੀ.ਸੀ.ਏ. ਸਟੇਡੀਅਮ ਫੇਜ਼-9 ਵਿਖੇ ਕਰਵਾਏ ਜਾ ਰਹੇ ਆਈ.ਪੀ.ਐਲ. ਮੈਚਾਂ ਦੌਰਾਨ ਇਕ ਵਾਰ ਫਿਰ ਸਿਗਰਟਨੋਸ਼ੀ. ਸਿਹਤ ਵਿਭਾਗ ਦੀ ਟੀਮ ਨੂੰ ਅੰਦਰ ਦਾਖ਼ਲ ਹੋਣ ਤੋਂ ਰੋਕਣ ਅਤੇ ਖਾਣ-ਪੀਣ ਦੀਆਂ ਵਸਤੂਆਂ ਦੇ ਵਾਧੂ ਬਿੱਲ ਵਸੂਲਣ ਕਾਰਨ ਪੀ.ਸੀ.ਏ. ਵਿਵਾਦਾਂ ’ਚ ਘਿਰ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਮੁਹਾਲੀ ਦੇ ਡਿਪਟੀ ਕਮਿਸ਼ਨਰ ਵਰੁਣ ਰੂਜ਼ਮ ਨੇ ਪੀ.ਸੀ.ਏ. ਦੇ ਪ੍ਰਬੰਧਕਾਂ ਨੂੰ ਕਾਨੂੰਨ ਦੀ ਉਲੰਘਣਾ ਕਰਨ ਦੇ ਜੁਰਮ ਹੇਠ ਤਿੰਨ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।

April 21, 2012 11:26 AM
ਨਗਰ ਕੌਂਸਲ ਪ੍ਰਧਾਨ ਖਿਲਾਫ ਘਪਲਿਆਂ ਦੇ ਦੋਸ਼

ਮੁੱਲਾਂਪੁਰ ਗਰੀਬਦਾਸ :ਨਗਰ ਪੰਚਾਇਤ ਨਵਾਂਗਰਾਉਂ (ਕਰੌਰਾਂ) ਦੇ ਪ੍ਰਧਾਨ ਹਰਬੰਤ ਸਿੰਘ ਬਾਜਵਾ ਖਿਲਾਫ ਮੋਰਚਾ ਖੋਲ੍ਹਦਿਆਂ ਚਲਾਏ ਜਾ ਰਹੇ ਵਿਕਾਸ ਕਾਰਜਾਂ ਵਿਚ ਲੋਕਾਂ ਨੇ ਕਥਿਤ ਤੌਰ ’ਤੇ ਘਪਲਿਆਂ ਦੇ ਦੋਸ਼ ਲਗਾਏ ਹਨ।

April 21, 2012 11:25 AM
ਖਰੜ ਅਦਾਲਤ ਵਿੱਚ ਫਾਈਲਾਂ ਸੜੀਆਂ

ਖਰੜ. ਅੱਜ ਸਵੇਰੇ ਖਰੜ ਦੀਆਂ ਅਦਾਲਤਾਂ ਵਿੱਚ ਕਿਸੇ ਵਿਅਕਤੀ ਵੱਲੋਂ ਅੱਗ ਲਾ ਕੇ ਫਾਈਲਾਂ ਤੇ ਹੋਰ ਸਾਮਾਨ ਸਾੜ ਦੇਣ ਦੀ ਕੋਸ਼ਿਸ਼ ਕੀਤੀ ਗਈ। ਅੱਗ ਲੱਗ ਜਾਣ ਕਾਰਨ ਕੁਝ ਫਾਈਲਾਂ ਸੜ ਗਈਆਂ ਪਰ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਅਦਾਲਤਾਂ ਵਿੱਚ ਕੰਮ ਕਰਦੇ ਇੱਕ ਵਿਅਕਤੀ ਨੇ ਇਸ ਅੱਗ ਨੰੂ ਦੇਖਿਆ ਤੇ ਤੁੰਰਤ ਸਾਰੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਖਰੜ ਪੁਲੀਸ ਵੱਲੋਂ ਇਸ ਸਬੰਧੀ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

April 21, 2012 11:23 AM
ਉੱਤਰ ਪੱਤਰੀਆਂ ‘ਗੁੰਮ ਹੋਣ’ ਬਾਰੇ ਭੇਤ ਬਰਕਰਾਰ

ਚੰਡੀਗੜ੍ਹ . 20 ਅਪਰੈਲ
ਪੰਜਾਬ ਯੂਨੀਵਰਸਿਟੀ ਨਾਲ ਸਬੰਧਤ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਦੇ ਅੰਗਰੇਜ਼ੀ ਦੇ ਕੰਪਾਰਟਮੈਂਟ ਪੇਪਰਾਂ ਦੀਆਂ ਉੱਤਰ ਪੱਤਰੀਆਂ ‘ਗੁੰਮ ਹੋਣ’ ਬਾਰੇ ਭੇਤ ਬਰਕਰਾਰ ਹੈ। 29 ਤੋਂ 31 ਮਾਰਚ ਤੱਕ ਹੋਏ ਇਨ੍ਹਾਂ ਪੇਪਰਾਂ ਦਾ ਸੱਤ ਅਪਰੈਲ ਤਕ ਅਧਿਕਾਰੀਆਂ ਨੂੰ ਕੋਈ ਥਹੁ ਪਤਾ ਨਹੀਂ ਸੀ। ਯੂਨੀਵਰਸਿਟੀ ਨੇ ਮਾਮਲਾ ਧਿਆਨ ’ਚ ਆਉਣ ’ਤੇ ਤਿੰਨ ਮੈਂਬਰੀ ਜਾਂਚ ਕਮੇਟੀ ਬਣਾ ਦਿੱਤੀ ਹੈ।

April 21, 2012 11:22 AM